ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Sunday, December 11, 2011

ਜਿੱਥੇ ਚੱਲੇਂਗਾ ਚੱਲੂੰਗੀ ਨਾਲ਼ ਤੇਰੇ.....ਵੇ ਟਿਕਟਾਂ ਦੋ ਲੈ ਲਈਂ....ਭਾਗ ਦੂਜਾ ਤੇ ਆਖ਼ਰੀ

ਮੈ ਅਕਸਰ ਅਜਿਹੇ ਸਮਾਗਮਾਂ ਚ ਮੂਕ ਦਰਸ਼ਕ ਦੇ ਤੌਰ ਤੇ ਹਾਜ਼ਰੀ ਲਵਾਉਂਦੀ ਹੁੰਦੀ ਹਾਂ......ਪਰ......ਪਰ.......ਪਰ ਡਾ: ਸਾਧੂ ਸਿੰਘ ਜੀ ਦੇ ਸਵਾਲ ਨੇ ਮੇਰੇ ਮਨ ਚ ਖਲਬਲੀ ਪੈਦਾ ਕਰ ਦਿੱਤੀ......ਕਿਉਂਕਿ ਅਕਸਰ ਉਹ ਵੀ ਬਹੁਤੇ ਸਮਾਗਮਾਂ ਚ ਚੰਦ ਲਫ਼ਜ਼ਾਂ ਤੋਂ ਬਿਨਾ ਕੁਝ ਨਹੀਂ ਆਖਦੇ ਹੁੰਦੇ ...ਉਹਨਾਂ ਦੇ ਸਵਾਲ ਨੇ ਮੇਰੇ ਅੰਦਰ ਬੈਠੇ ਮੂਕ ਦਰਸ਼ਕ ਨੂੰ ਹਲੂਣਾ ਮਾਰਿਆ ਤੇ ਮੈਂ ਖੜ੍ਹੀ ਹੋ ਕੇ ਕਿਹਾ ਕਿ ਮੈਂ ਵੀ ਡਾ: ਸਾਹਿਬ ਦੇ ਸਵਾਲ ਨਾਲ਼ ਸਬੰਧਿਤ ਇਕ ਸਵਾਲ ਅੰਮ੍ਰਿਤ ਹੁਰਾਂ ਨੂੰ ਪੁੱਛਣਾ ਚਾਹੁੰਦੀ ਹਾਂ.... ਹੋਸਟ ਨੇ ਮਾਈਕ ਮੇਰੇ ਅੱਗੇ ਲੈ ਆਂਦਾ..ਮੈਂ ਕਿਹਾ: ਅੰਮ੍ਰਿਤ ਜੀ ਤੁਹਾਨੂੰ ਸਵਾਲ ਕਰਨ ਤੋਂ ਪਹਿਲਾਂ ਮੈਂ ਇਕ ਗੱਲ ਮੰਨਣੀ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਬਿਲਕੁਲ ਨਹੀਂ ਪੜ੍ਹਿਆ....ਪਰ ਤੁਹਾਡੇ ਪਾਠਕ ਇਹ ਮੰਨਦੇ ਹਨ ਕਿ ਤੁਸੀਂ ਔਰਤ ਦੀ ਵੇਦਨਾ ਨੂੰ ਘੱਟ ਅਤੇ ਔਰਤ ਦੇ ਮਰਦ ਪ੍ਰਤੀ ਉਦਾਰਪਣ ਨੂੰ ਆਪਣੀਆਂ ਲਿਖਤਾਂ ਚ ਜ਼ਿਆਦਾ ਪ੍ਰਗਟਾਇਆ ਹੈ...( ਮੈਨੂੰ ਜਨਾਬ ਸੁਲੱਖਣ ਸਰਹੱਦੀ ਸਾਹਿਬ ਦੀ ਇਕ ਮੁਲਾਕਾਤ ਚ ਆਖੀ ਉਹ ਗੱਲ ਯਾਦ ਆ ਗਈ ਸੀ ਕਿ ਅੰਮ੍ਰਿਤ ਨੇ ਆਪਣੀਆਂ ਗ਼ਜ਼ਲਾਂ ਵਿਚ ਮਰਦ ਨੂੰ ਸਿੱਧਿਆਂ ਸੰਬੋਧਿਤ ਹੋ ਕੇ ਅਨੈਤਿਕਤਾ ਫੈਲਾਈ ਹੈ...ਚਮਕੀਲਾਵਾਦ ਪ੍ਰਚੱਲਿਤ ਕੀਤਾ ਹੈ ) ..... ਸਵਾਲ ਨਾਲ਼ ਹਾਲ ਚ ਇਕ ਵਾਰ ਫੇਰ ਹਿਲ-ਜੁਲ ਹੋਈ....ਅੰਮ੍ਰਿਤ ਜੀ ਹੱਸੇ ...ਤੇ ਆਖਣ ਲੱਗੇ..ਤੁਸੀਂ ਸਵਾਲ ਕਰਕੇ ਮੈਨੂੰ ਸੱਚੀਂ ਫਸਾ ਲਿਆ ਹੈ....ਹੁਣ ਮੈਂ ਕੀ ਆਖਾਂ.....ਬਾਕੀ ਜੋ ਤੁਸੀਂ ਜਾਨਣਾ ਚਾਹੁੰਦੇ ਸੀ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ...ਇਕ ਪਾਸੇ ਕੁਝ ਆਖਦੇ ਹਨ ਕਿ ਮੈਂ ਮਰਦਾਂ ਦੇ ਖ਼ਿਲਾਫ਼ ਲਿਖਿਆ ਹੈ .....ਦੂਜੇ ਪਾਸੇ ਤੁਸੀਂ ਆਖਦੇ ਹੋ ਕਿ ਮੈਂ ਉਦਾਰਪਣ ਦਿਖਾਇਆ ਹੈ.....ਮੈਨੂੰ ਦੱਸੋ ਮੈਂ ਹੁਣ ਕੀ ਆਖਾਂ...

------



ਲਉ ਜੀ ਆਹ ਸੀ ਮੇਰੇ ਸਵਾਲ ਦਾ ਜਵਾਬ......ਹੀਂ....ਹੀਂ..ਹੀਂ.....ਤੇ ਏਸੇ ਨਾਲ਼ ਹੀ ਗਈ ਮੱਝ ਪਾਣੀ ਵਿਚ...:) ਕਾਸ਼! ਮੇਰੇ ਕੋਲ਼ ਕੈਮਰਾ ਹੁੰਦਾ ਤਾਂ ਇਕ-ਇਕ ਸਵਾਲ-ਜਵਾਬ ਤੁਹਾਡੇ ਲਈ ਕੈਮਰੇ ਚ ਬੰਦ ਕਰਕੇ ਲੈ ਆਉਂਦੀ....ਖ਼ੁਦਾ ਦੀ ਕਸਮ ਹੈ ਕਿ ਮੈਂ ਇਹ ਸਵਾਲ-ਜਵਾਬ ਲਫ਼ਜ਼-ਬ-ਲਫ਼ਜ਼ ਤੁਹਾਡੇ ਤੱਕ ਪਹੁੰਚਾਏ ਹਨ....ਇਕ ਵੀ ਸ਼ਬਦ ਦਾ ਹੇਰ-ਫੇਰ ਨਹੀਂ ਕੀਤਾ....ਜੇ ਕਿਤੇ ਵੀਡੀਉ ਮਿਲ਼ ਗਈ ਤਾਂ ਕੰਪੇਅਰ ਕਰਕੇ ਵੇਖ ਲੈਣਾ.... ਜੇ ਉਹ ਇਸ ਪੋਸਟ ਕਰਕੇ ਡਿਲੀਟ ਜਾਂ ਐਡਿਟ ਨਾ ਕੀਤੀ ਗਈ ਹੋਈ...:) ਕਈ ਹੋਰ ਆਮ ਜਿਹੇ ਸਵਾਲ ਵੀ ਕੀਤੇ ਗਏ.....ਜਿਨ੍ਹਾਂ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਨਹੀਂ ਸਮਝਦੀ....ਸੋ ਹੁਣ ਵਾਅਦੇ ਮੁਤਾਬਿਕ ਰਿਪੋਰਟ ਤੁਹਾਡੇ ਸਾਹਮਣੇ ਹੈ...ਆਪੋ-ਆਪਣੇ ਵਿਚਾਰ ਲਿਖੋ ਜੀ.....ਇਹ ਪੰਜਾਬੀ ਦੇ ਉਹ ਲੇਖਕ ਹਨ, ਜਿਨ੍ਹਾਂ ਨੂੰ ਸਪੌਸਰਸ਼ਿੱਪਾਂ/ਫੰਡਜ਼ ਇਕੱਠੇ ਕਰਕੇ ਏਥੇ ਬੁਲਾਇਆ ਜਾਂਦਾ ਹੈ....ਕੀ ਪਰੋਗਰਾਮ ਔਰਗੇਨਾਈਜ਼ ਕਰਨ ਵਾਲ਼ਿਆਂ ਨੂੰ ਜੋ ਏਥੇ ਲੱਖਾਂ ਦਰਜੇ ਵਧੀਆਂ ਟੈਲੈਂਟ ਬੈਠਾ ਹੈ.....ਉਹ ਨਜ਼ਰ ਨਹੀਂ ਆਉਂਦਾ...??? ਕਿੰਨਿਆਂ ਕੁ ਨੇ ਰਵਿੰਦਰ ਰਵੀ, ਵਰਿਆਮ ਸੰਧੂ, ਸੁਖਿੰਦਰ, ਮੁਹਿੰਦਰਦੀਪ ਗਰੇਵਾਲ, ਕ੍ਰਿਸ਼ਨ ਭਨੋਟ, ਗੁਰਦਰਸ਼ਨ ਬਾਦਲ, ਨਦੀਮ ਪਰਮਾਰ, ਸਾਧੂ ਬਿਨਿੰਗ, ਸੁਰਿੰਦਰ ਧੰਜਲ ਅਜਮੇਰ ਰੋਡੇ...ਨਵਤੇਜ ਭਾਰਤੀ, ਡਾ: ਸੁਖਪਾਲ, ਮੇਜਰ ਮਾਂਗਟ, ਕੁਲਜੀਤ ਮਾਨ, ਬਲਬੀਰ ਮੋਮੀ...ਇਕਬਾਲ ਰਾਮੂਵਾਲ਼ੀਆ, ਇਕਬਾਲ ਮਾਹਲ.......ਅਤੇ ਹੋਰ ਬਹੁਤ ਅਨੇਕਾਂ ਅਜਿਹੇ ਨਾਮ ਜਿਨ੍ਹਾਂ ਦੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ.....ਨੂੰ ਕੈਨੇਡਾ ਵਿਚ ਰਹਿੰਦਿਆਂ.... ਰੂ-ਬ-ਰੂ ਕਰਵਾਉਣ ਦੀ ਸੋਚੀ ਹੈ???


------


ਕਿਉਂ ਇਹ ਚੰਦ ਕੁ ਨਾਮ ਵਾਰ-ਵਾਰ ਹਾਈਲਾਈਟ ਕੀਤੇ ਜਾ ਰਹੇ ਨੇ..ਕੀ ਸਾਜ਼ਿਸ਼/ ਸਿਆਸਤ ਪਣਪ ਰਹੀ ਹੈ? ਉਹ ਦਿਨ ਦੂਰ ਨਹੀਂ ਜਦੋਂ ਜਲਦੀ ਹੀ....ਡਾ: ਵਿਨੀਤਾ ਨੂੰ ਸਾਹਿਤ ਅਕੈਡਮੀ ਦੇ ਪੁਰਸਕਾਰ ਦਿਵਾਉਣ ਦਾ ਇਤਿਹਾਸ ਤੁਹਾਡੇ ਸਾਹਮਣੇ ਹੀ ਦੁਹਰਾਇਆ ਜਾਵੇਗਾ...... ਕੀ ਖ਼ਾਸੀਅਤ ਹੈ ਕਿ ਇਹ ਬੀਬੀਆਂ ਪਿਛਲੇ 15 ਕੁ ਸਾਲਾਂ ਚ ਏਨੀਆਂ ਹਾਈਲਾਈਟ ਕੀਤੀਆਂ ਗਈਆਂ ਹਨ? ਇਹ ਬੀਬੀ ਗ਼ਜ਼ਲ ਚ ਸਿਰਫ਼ ਪਾਤਰ ਸਾਹਿਬ ਦਾ ਹੀ ਨਾਮ ਲੈਂਦੀ ਹੈ ਪਰ ਇਹਨਾਂ ਦੇ ਉਸਤਾਦਾਂ ਚ ਜਨਾਬ ਬਖ਼ਸ਼ੀ ਰਾਮ ਕੌਸ਼ਲ, ਜਨਾਬ ਸੁਰਜਨ ਸਿੰਘ ਮੌਜ, ਜਨਾਬ ਮੁਹਿੰਦਰਦੀਪ ਗਰੇਵਾਲ, ਮਰਹੂਮ ਜਨਾਬ ਕੁਲਵੰਤ ਜਗਰਾਉਂ, ਜਨਾਬ ਗੁਰਦਰਸ਼ਨ ਬਾਦਲ, ਜਨਾਬ ਦਰਦਾਰ ਪੰਛੀ ਸਾਹਿਬ....ਇਹ ਉਹ ਨਾਮ ਹਨ ਜਿਨ੍ਹਾਂ ਨੇ ਉਸਦੇ ਘਰ ਜਾ ਜਾ ਕੇ ਅੰਮ੍ਰਿਤ ਦੀਆਂ ਕਾਪੀਆਂ ਤੇ ਲੀਕਾਂ ਮਾਰ-ਮਾਰ ਰੁਕਨ ਬਣਾਉਣੇ ਦੱਸੇ..ਉਹਨਾਂ ਦਾ ਇਹਨੇ ਕਦੇ ਜ਼ਿਕਰ ਤੱਕ ਨਹੀਂ ਕੀਤਾ...ਸਤਿਕਾਰ ਦਾ ਇਕ ਸ਼ਬਦ ਤੱਕ ਨਹੀਂ ਵਰਤਿਆ.... ਇਹਨਾਂ ਦਾ ਵੱਡੇ ਲੇਖਕਾਂ ਦੀ ਖ਼ੁਸ਼ਾਮਦ ਕਰਕੇ ਹਰ ਜਗ੍ਹਾ ਪਹੁੰਚ ਜਾਣ ਤੋਂ ਬਿਨਾ ਸਾਹਿਤ ਵਿਚ ਕੀ ਯੋਗਦਾਨ ਹੈ? ਸ਼ਾਇਦ ਇਹੀ ਕਿ ਵੱਡੇ ਸ਼ਾਇਰਾਂ ਦੀਆਂ ਸੋਧੀਆਂ ਹੋਈਆਂ 9-10 ਪੁਸਤਕਾਂ ਦੀ ਲੜੀ ਤਿਆਰ ਕੀਤੀ ਹੈ? ਪੰਜਾਬੀ ਦੀ ਇਕ ਬੜੀ ਖ਼ੂਬਸੂਰਤ ਕਹਾਵਤ ਯਾਦ ਆ ਗਈ...ਕਿ....


.....


ਤੀਵੀਂ ਮੰਗੇ ਪੇੜੇ..ਉਹਨੂੰ ਦੇਣ ਵਾਲ਼ੇ ਬਥੇਰੇ...


ਆਦਮੀ ਮੰਗੇ ਆਟਾ..ਉਹਨੂੰ ਆਟਿਉਂ ਵੀ ਘਾਟਾ...


........


ਹੁਣ ਇਹਨਾਂ ਦੀਆਂ ਖੁੱਲ੍ਹੀਆਂ ਨਜ਼ਮਾਂ ਦੀਆਂ ਕਿਤਾਬਾਂ ਵੀ ਆਉਣਗੀਆਂ.....ਕਿਉਂਕਿ ਗ਼ਜ਼ਲ ਦੀ ਪੁਸਤਕ ਨੂੰ ਸਾਹਿਤ ਅਕੈਡਮੀ ਵਾਲ਼ੇ ਪੁਰਸਕਾਰ ਦਿੰਦੇ ਹੀ ਨਹੀਂ.....ਬਾਕੀ ਦੋ ਰੰਗ-ਮੰਚ ਨੂੰ ਸਮਰਪਿਤ ਹੀਰੋਇਨਾਂ ਦੇ ਨਾਲ਼ ਅੰਮ੍ਰਿਤ ਦਾ ਕੀ ਸਰੋਕਾਰ ਸੀ? ਜੇ ਟਿਕਟਾਂ ਘੱਲ ਹੀ ਬੁਲਾਉਣਾ ਸੀ ਤਾਂ ਕੀ ਪੰਜਾਬ ਚ ਕੋਈ ਹੋਰ ਸ਼ਾਇਰਾ ਨਹੀਂ ਵਸਦੀ?? ਖ਼ੈਰ! ਤੁਹਾਡੇ ਕਹਿਣ ਵੀ ਛੱਡ ਦੇਵਾਂ.........ਜਾਂਦੇ-ਜਾਂਦੇ...ਇਕ ਬੋਲੀ ਮੈਨੂੰ ਵੀ ਯਾਦ ਆ ਗਈ....


ਸੁਣ ਨੀ ਕੁੜੀਏ ਮਛਲੀ ਵਾਲ਼ੀਏ


ਮਛਲੀ ਨਾ ਚਮਕਾਈਏ


ਖੂਹ ਟੋਭੇ ਤੇ ਹੋਵੇ ਚਰਚਾ


ਚਰਚਾ ਨਾ ਕਰਵਾਈਏ


ਧਰਮੀ ਬਾਬਲ ਦੀ


ਪੱਗ ਨੂੰ ਦਾਗ਼ ਨਾ ਲਾਈਏ....


( ਲੇਖ ਸਮਾਪਤ ਚਰਚਾ ਸ਼ੁਰੂ..:)

No comments: