ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Saturday, April 10, 2010

ਸੁਰਿੰਦਰ ਸੋਹਲ-ਹਰਪਾਲ ਸਿੰਘ ਭਿੰਡਰ - ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ – ਲੇਖ – ਭਾਗ ਪਹਿਲਾ


ਸਤਿੰਦਰ ਸਰਤਾਜ ਦੀਆਂ ਬੇਤੁਕੀਆਂ’!

ਲੇਖ ਭਾਗ ਪਹਿਲਾ

( ਦੋਸਤੋ! ਕੈਲੇਫੋਰਨੀਆ, ਯੂ.ਐੱਸ.ਏ.ਵਸਦੇ ਹਰਪਾਲ ਸਿੰਘ ਭਿੰਡਰ ਜੀ ਆਰਸੀ ਛਿਲਤਰਾਂ ਸਰਗੋਸ਼ੀਆਂ, ਆਰਸੀ ਪੁਸਤਕਾਂ ਦੇ ਰਿਵੀਊ ਕਾਲਮ ਤੇ ਪਹਿਲਾਂ ਵੀ ਹਾਜ਼ਰੀ ਲਵਾ ਚੁੱਕੇ ਹਨ। ਪਰ ਅੱਜ ਉਹਨਾਂ ਨੇ ਸੁਰਿੰਦਰ ਸੋਹਲ ਜੀ ਦੇ ਨਾਲ਼ ਇਕ ਸਾਂਝਾ ਲੇਖ ਲਿਖ ਕੇ ਹਾਜ਼ਰੀ ਲਵਾਈ ਹੈ। ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਇਸ ਲੇਖ ਨੂੰ ਅੱਜ ਦੀ ਪੋਸਟ ਵਿਚ ਸ਼ਾਮਿਲ ਕਰ ਰਹੀ ਹਾਂ। ਏਥੇ ਇਹ ਵੀ ਦੱਸਣਾ ਅਨੁਚਿਤ ਨਹੀਂ ਹੋਵੇਗਾ ਕਿ ਹਰਪਾਲ ਜੀ ਆਰਸੀ ਤੇ ਰੋਜ਼ਾਨਾ ਫੇਰੀ ਪਾਉਂਦੇ ਹਨ ਅਤੇ ਵਧੀਆ ਲਿਖਤਾਂ ਉੱਤੇ ਟਿੱਪਣੀਆਂ ਅਤੇ ਆਪਣੇ ਕੀਮਤੀ ਸੁਝਾਵਾਂ ਨਾਲ਼ ਵੀ ਸ਼ਿਰਕਤ ਕਰਦੇ ਹੀ ਰਹਿੰਦੇ ਹਨ। ਬਹੁਤ-ਬਹੁਤ ਸ਼ੁਕਰੀਆ। ਅਦਬ ਸਹਿਤ - ਤਨਦੀਪ ਤਮੰਨਾ)

ਅੱਜ-ਕੱਲ੍ਹ ਸਤਿੰਦਰ ਸਰਤਾਜ ਬੇਹੱਦ ਚਰਚਿਤ ਗਾਇਕ ਹੈ ਉਸਦੇ ਚਰਚਿਤ ਹੋਣ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਲੋਕ ਗਾਇਕੀ ਦੇ ਸ਼ੋਰੀਲੇ ਤੇ ਭੜਕੀਲੇ ਟਰੈਂਡ ਤੋਂ ਅੱਕ ਗਏ ਸਨ ਤੇ ਸਰਤਾਜ ਨੇ ਪੰਜਾਬੀ ਗਾਇਕੀ ਵਿਚ ਬੈਠ ਕੇ ਗਾਉਣ ਦਾ ਰਿਵਾਜ ਪਾਉਣ ਦੀ ਕੋਸ਼ਿਸ਼ ਕੀਤੀ ਹੈਇਕ ਠਰੰਮਾ ਲਿਆਉਣ ਦਾ ਯਤਨ ਕੀਤਾ ਹੈਉਸਨੇ ਵਾਰਿਸ ਸ਼ਾਹ ਦੀ ਹੀਰ ਬਹੁਤ ਹੀ ਮੋਹ ਲੈਣੇ ਅੰਦਾਜ਼ ਵਿਚ ਗਾਈ ਹੈ

-----

ਪਰ ਉਸਦਾ ਨਵਾਂ ਗੀਤ ਸੁਣ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਸਕਦਾ ਹੈ ਕਿ ਪੰਜਾਬੀ ਗਾਇਕਾਂ ਵਲੋਂ ਗੀਤਾਂ ਦੀ ਚੋਣ ਸੰਜੀਦਗੀ ਨਾਲ ਕਰਨ ਦਾ ਜ਼ਮਾਨਾ ਕਦੋਂ ਆਵੇਗਾਕਈ ਸਾਲ ਪਹਿਲਾਂ ਦਿਲਸ਼ਾਦ ਅਖ਼ਤਰ ਨਾਂ ਦੇ ਇਕ ਗਾਇਕ ਨੇ ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆਵਰਗਾ ਸੰਜੀਦਾ ਗੀਤ ਗਾ ਕੇ ਇਕ ਔਰਤ ਦੇ ਮਨੋਭਾਵਾਂ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਸੀਕੁਝ ਮਹੀਨਿਆਂ ਬਾਦ ਉਸੇ ਗਾਇਕ ਨੇ ਗੀਤ ਗਾਇਆ ਸੀ,‘ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓਇੰਝ ਹੀ ਸਰਦੂਲ ਸਿਕੰਦਰ ਨੇ ਫੁੱਲਾਂ ਦੀਏ ਕੱਚੀਏ ਵਪਾਰਨੇਵਰਗਾ ਬਹੁਤ ਮਕਬੂਲ ਤੇ ਸੰਜੀਦਾ ਗੀਤ ਵੀ ਗਾਇਆ ਅਤੇ ਸਾਨੂੰ ਗਿਟਕਾਂ ਗਿਣਨ ਤੇ ਹੀ ਰੱਖ ਲੈ ਨੀ ਬੇਰੀਆਂ ਦੇ ਬੇਰ ਖਾਣੀਏਂਵਰਗਾ ਗੀਤ ਗਾ ਕੇ ਪੰਜਾਬੀ ਸਾਹਿਤ ਵਿਚ ਇਸ਼ਕ ਮਜਾਜ਼ੀ ਦੀ ਅਮੀਰ ਪਰੰਪਰਾ ਨੂੰ ਹਾਸੋਹੀਣਾ ਬਣਾਇਆਪੰਜਾਬੀ ਦੇ ਗਾਇਕ ਗੀਤਾਂ ਦੀ ਚੋਣ ਵੇਲੇ ਆਪਣੇ ਮਿਆਰ ਨੂੰ ਕਾਇਮ ਕਿਉਂ ਨਹੀਂ ਰੱਖ ਸਕਦੇ? ਪੈਸੇ ਜਾਂ ਸ਼ੋਹਰਤ ਦੀ ਹੋੜ ਵਿਚ ਇਹ ਸੋਚਣ ਦਾ ਵਕਤ ਸ਼ਾਇਦ ਗਾਇਕਾਂ ਕੋਲ ਹੈ ਹੀ ਨਹੀਂ (ਜਾਂ ਸਮਰੱਥਾ ਹੀ ਨਹੀਂਉਂਝ ਉਹ ਸਫ਼ਾਈ ਵਿਚ ਕਹਿ ਦਿੰਦੇ ਹਨ ਕਿ ਅਸੀਂ ਤਾਂ ਉਹੋ ਕੁਝ ਹੀ ਪਰੋਸਦੇ ਹਾਂ, ਜੋ ਲੋਕ ਸੁਣਨਾ ਚਾਹੁੰਦੇ ਹਨਜੇ ਇਹ ਗੱਲ ਹੈ ਤਾਂ ਫਿਰ ਜਗਜੀਤ ਸਿੰਘ, ਗੁਲਾਮ ਅਲੀ, ਮਹਿਦੀ ਹਸਨ ਆਦਿ ਦੀਆਂ ਕੈਸਟਾਂ ਕਿਉਂ ਵਿਕਦੀਆਂ ਹਨਦੂਜੇ ਸ਼ਬਦਾਂ ਵਿਚ ਪੰਜਾਬੀ ਦੇ ਗਾਇਕ ਆਪਣਾ ਮਿਆਰ ਨੀਵਾਂ ਕਰ ਕੇ ਸਰੋਤਿਆਂ ਦੀ ਪੱਧਰ ਤੇ ਕਿਉਂ ਆਉਂਦੇ ਹਨ, ਕਿਉਂ ਨਹੀਂ ਉੱਚ-ਪੱਧਰ ਦੇ ਗੀਤ ਗਾ ਕੇ ਸਰੋਤਿਆਂ ਦਾ ਮਿਆਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ)ਉਂਝ ਵੀ ਜੇਕਰ ਕਿਸੇ ਨੂੰ ਅਫ਼ੀਮ ਖਾਣ ਜਾਂ ਡੋਡੇ ਪੀਣ ਦੀ ਆਦਤ ਪੈ ਜਾਵੇ ਤਾਂ ਕੀ ਅਸੀਂ ਅਫ਼ੀਮ-ਡੋਡੇ ਉਸਦੇ ਸਾਹਮਣੇ ਸਜਾ ਸਜਾ ਕੇ, ਪਰੋਸ ਪਰੋਸ ਕੇ ਰੱਖਾਂਗੇ?

-----

ਸਤਿੰਦਰ ਸਰਤਾਜ ਦਾ ਨਾਮ ਅੱਜ-ਕੱਲ੍ਹ ਹਰ ਇਕ ਦੀ ਜ਼ਬਾਨ ਉੱਤੇ ਹੈਉਹ ਸ਼ਾਇਰੀ ਵੀ ਖ਼ੁਦ ਕਰਦਾ ਹੈਉਸਦੇ ਆਪਣੇ ਸ਼ਬਦਾਂ ਵਿਚ ਉਹ ਮਹਿਫਲੇ-ਸਰਤਾਜਵਿਚ ਆਪਣੀ ਹੀ ਸ਼ਾਇਰੀ ਪੇਸ਼ ਕਰਦਾ ਹੈਉਹ ਕਿਹੋ ਜਿਹੀ ਕੱਚ-ਘਰੜ ਸ਼ਾਇਰੀ ਕਰਦਾ ਹੈ, ਉਸਦਾ ਨਮੂਨਾ ਦੇਖਿਆ ਜਾ ਸਕਦਾ ਹੈ

ਜਿਸ ਗੀਤ ਦੀ ਚਰਚਾ ਅਸੀਂ ਕਰਨ ਜਾ ਰਹੇ ਹਾਂ, ਉਸ ਬਾਰੇ ਉਸਨੇ ਮਹਿਫ਼ਲੇ-ਸਰਤਾਜਦੌਰਾਨ ਇਸ ਤਰ੍ਹਾਂ ਦੀਆਂ ਬੇਥਵੀਆਂ ਮਾਰੀਆਂ ਹਨ-

ਮੈਂ ਇਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਦਾਂਮੈਂ, ਦੇਖੋ ਮੇਰਾ ਸਾਜ਼ ਮੇਰੇ ਹੱਥ ਚ ਐ, ਮੈਂ ਜਿਹੜੇ ਵਾਕੇ ਤੁਹਾਡੇ ਨਾਲ ਏਥੇ ਸਟੇਜ ਤੇ ਸਾਂਝੇ ਕਰ ਰਿਹਾਂ ਉਹ ਦਰਅਸਲ ਸੱਚੇ ਹੁੰਦੇ ਨੇ ਜੀਇਹ ਮੇਰੀ ਖ਼ੁਸ਼ਨਸੀਬੀ ਐ ਚਲੋ ਕਿਸੇ ਛੋਟੀ ਛੋਟੀ ਗੱਲ ਤੇ ਗੀਤ ਔੜ੍ਹ ਜਾਂਦੈਇਕ ਵਾਰੀ ਦੀ ਗੱਲ ਆ, ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਕਾਫੀ ਦੇਰ ਤੋਂ ਪੜ੍ਹਿਆਂ ਵੀ ਆਂ ਹੁਣ ਛੇ ਸਾਲ ਤੋਂ ਉਥੇ ਪੜ੍ਹਾ ਰਿਹਾਂਪਿਛਲੇ ਦਸੰਬਰ ਦੀ ਗੱਲ ਆ ਕਿ ਦੋ ਨੰਬਰ ਹੋਸਟਲ ਚ ਅਸੀਂ ਰਹਿੰਦੇ ਸੀ ਤੇ ਉਪਰੋਂ ਮੈਂ ਥੱਲੇ ਉਤਰਿਆਂ ਤੇ ਮੇਰੇ ਕੋਲ ਯਾਮਾ ਸੀਗਾ ਜੀ ਠੱਨਵੇਂ ਮੌਡਲਸੈਕੰਡ ਹੈਂਡ ਈ ਲਿਆ ਸੀ ਵਿਚਾਰਾ, ਪਰ ਲਿਆ ਤਾਂ ਸੀ ਕਿ ਉਹਦਾ ਨੰਬਰ ਗੋਆ ਦਾ ਸੀਸਾਡੇ ਚੰਡੀਗੜ੍ਹ ਗੋਆ ਦੀ ਕਰੇਜ਼ ਬਹੁਤ ਆਨੰਬਰ ਮੈਂ ਦੱਸ ਦਿੰਨਾਂ ਮੋਟਰ ਸੈਕਲ ਮੇਰੇ ਘਰੋਂ ਚੋਰੀ ਹੋਇਆ ਜਿਹੜਾ ਕੋਈ ਇੰਡੀਆ ਜਾਵੇ ਤਾਂ ਦੱਸ ਦਿਉ- ਜੀ ਏ ਜ਼ੀਰੋ ਵਨ ਕਹੱਤਰ ਠਾਸੀਜਿਸ ਕਿਸੇ ਨੂੰ ਵੀ ਮਿਲੇ ਉਹਨੂੰ ਲੋੜੀਂਦਾ ਇਨਾਮ ਵੀ ਦਿੱਤਾ ਜਾਏਗਾਸੋ ਅੱਛਾ ਮੈਂ ਦੱਸ ਰਿਹਾ ਸੀਗਾ ਕਿ ਮੈਂ ਥੱਲੇ ਆਇਆਂਦਸੰਬਰ ਦਾ ਮਹੀਨਾ ਤੁਹਾਨੂੰ ਪਤਾ ਇੰਡੀਆ ਪੰਜਾਬ ਵਿਚ ਬਹੁਤ ਜ਼ਿਆਦਾ ਠੰਢ ਹੁੰਦੀ ਆਥੱਲੇ ਬਾਹਰ ਮੋਟਰ ਸੈਕਲ ਖੜ੍ਹਾਐਨ ਕੜਾਕੇ ਦੀ ਠੰਢਮੈਂ ਆ ਕੇ ਚਾਬੀ ਲਾਈ, ਕਿੱਕ ਮਾਰੀ ਅੱਧੀ ਕਿੱਕ ਤੇ ਸਟਾਰਟ ਹੋ ਗਿਆਮੈਂ ਕਿਹਾ ਯਾਰ ਕਮਾਲ ਹੋ ਗਈ ਇਹ ਤਾਂਪੁਰਾਣਾ ਵਿਚਾਰਾ ਮੇਰੇ ਅਰਗਾ ਮੋਟਰ ਸੈਕਲ ਤੇ ਸਟਾਟ ਹੋ ਗਿਆ ਤੇ ਓਥੇ ਮੈਨੂੰ ਓਸੇ ਵਕਤ ਆਮਦ ਹੋਈ, ਇਕ ਸ਼ਾਇਰਾਨਾ ਆਮਦ ਜਿਹੜੀ ਹੋਈ ਤੁਹਾਡੇ ਪੇਸ਼-ਏ-ਖ਼ਿਦਮਤ ਐ-

ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ

ਨੀ ਹੋਰ ਦਸ ਕੀ ਭਾਲ਼ਦੀ

ਪਾ ਲਈ ਜੀਨ ਪਰਾਂ ਰੱਖਤਾ ਪਜਾਮਾ

ਨੀ ਹੋਰ ਦਸ ਕੀ ਭਾਲ਼ਦੀ

-----

ਪਹਿਲੀ ਨਜ਼ਰੇ ਇਹ ਗੀਤ ਇਸ ਤਰ੍ਹਾਂ ਲਗਦਾ ਹੈ, ਜਿਵੇਂ ਕਿਸੇ ਸੰਜੀਦਾ ਗੀਤ ਦੀ ਤੀਸਰੇ ਦਰਜੇ ਦੀ ਪੈਰੋਡੀਹੋਵੇ। (ਕਾਸ਼ ਏਦਾਂ ਵੀ ਹੁੰਦਾ) ਪਰ ਨਹੀਂ, ਇਹ ਤਾਂ ਸਰਤਾਜ ਦਾ ਮੌਲਿਕ ਗੀਤ ਹੈਇਸ ਦੇ ਅਰਥ ਕੀ ਨਿਕਲਦੇ ਹਨ, ਇਹ ਗੀਤ ਕਿਸ ਨੂੰ ਸੰਬੋਧਿਤ ਹੈ, ਇਹ ਗੀਤ ਕੀ ਸੰਦੇਸ਼ ਦਿੰਦਾ ਹੈ ਰੱਬ ਜਾਣੇ। (ਵੈਸੇ ਵੀ ਅਸੀਂ ਤਾਂ ਤੂਤਕ ਤੂਤੀਆਂ ਨੂੰ ਗਿਨੀਜ਼ ਬੁੱਕ ਤੱਕ ਲਿਜਾ ਸਕਦੇ ਹਾਂ, ਸਾਨੂੰ ਅਰਥਾਂ ਅਤੇ ਉਦੇਸ਼ ਨਾਲ ਕੀ?) ਪਰ ਇਥੇ ਅਸੀਂ ਜਿਸ ਗਾਇਕ ਦਾ ਜ਼ਿਕਰ ਕਰ ਰਹੇ ਹਾਂ ਉਸਨੂੰ ਸੁਰ ਅਤੇ ਸ਼ਾਇਰੀ ਦਾ ਸੁਮੇਲ ਕਿਹਾ ਜਾ ਰਿਹਾ ਹੈਉਸਦੇ ਆਪਣੇ ਸ਼ਬਦਾਂ ਵਿਚ ਉਸਨੇ ਬੀ.ਏ. ਚ ਸੰਗੀਤ ਆਨਰਜ਼ ਵਜੋਂ ਲਿਆਐਮ. ਏ., ਐਮ ਫਿਲ, ਪੀ ਐਚ ਡੀ. ਸੰਗੀਤ ਵਿਚ ਕੀਤੀ ਹੈ ਅਤੇ ਛੇ ਸਾਲ ਤੋਂ ਯੂਨੀਵਰਸਿਟੀ ਵਿਚ ਪੜ੍ਹਾ ਰਿਹਾ ਹੈ

ਇਸ ਗੀਤ ਦਾ ਅਗਲਾ ਬੰਦ ਹੈ

ਬੂਟ ਲੈ ਨਈਂ ਹੁੰਦੇ ਮੈਂ

ਬੁਲਟ ਕਿਥੋਂ ਲੈ ਲਵਾਂ

ਸਾਡਾ ਤਾਂ ਕੋਈ ਅੰਕਲ ਵੀ ਹੈ ਨਈਂ

ਜਿਹਨੂੰ ਕਹਿ ਲਵਾਂ

ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ

ਨੀ ਹੋਰ ਦੱਸ ਕੀ ਭਾਲ਼ਦੀ

ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ

ਨੀ ਹੋਰ ਦਸ ਕੀ ਭਾਲ਼ਦੀ

-----

ਗਾਇਕ ਸਰੋਤਿਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਜਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਆਖਦਾ ਹੈ ਬੂਟਤੇ ਬੁਲਟਇਹ ਵੀ ਅਨੁਪ੍ਰਾਸ ਅਲੰਕਾਰ ਹੈ। (ਕਿਉਂਕਿ ਦੋਹਾਂ ਸ਼ਬਦਾਂ ਵਿਚ ਪਹਿਲਾਂ ਬੱਬਾਆਉਂਦਾ ਹੈ) ਉਸਨੂੰ ਇਹ ਵੀ ਨਹੀਂ ਪਤਾ ਕਿ ਅਨੁਪ੍ਰਾਸ ਅਲੰਕਾਰ ਉਦੋਂ ਬਣਦਾ ਹੈ ਜਦੋਂ ਲਗਾਤਾਰ ਤਿੰਨ ਸ਼ਬਦਾਂ ਦੇ ਪਹਿਲੇ ਅੱਖਰ ਇਕ ਹੋਣ ਅਤੇ ਇਹ ਤਿੰਨੇ ਸ਼ਬਦ ਲਗਾਤਾਰ ਮਿਸਰੇ ਵਿਚ ਆਉਣ। (ਜਿਵੇਂ-ਦਰਦ ਦਿਲੇ ਦਾ ਕਿੱਦਾਂ ਕਹੀਏਵਿਚ ਪਹਿਲੇ ਤਿੰਨਾਂ ਸ਼ਬਦਾਂ ਦੇ ਮੁੱਢ ਵਿਚ ਦੱਦਾਆਉਂਦਾ ਹੈ)ਜੇਕਰ ਪਹਿਲੇ ਅੱਖਰਾਂ ਵਾਲੇ ਦੋ ਸ਼ਬਦਾਂ ਨੂੰ ਅਨੁਪ੍ਰਾਸ ਦਾ ਭੇਦ ਮੰਨ ਵੀ ਲਈਏ ਤਾਂ ਸ਼ਰਤ ਇਹ ਹੈ ਕਿ ਇਹ ਸ਼ਬਦ ਕੋਲ ਕੋਲ (ਮੇਰਾ ਮਹਿਰਮ, ਸੋਹਣਾ ਸੱਜਣ) ਆਉਣੇ ਚਾਹੀਦੇ ਹਨਜਦਕਿ ਗੀਤ ਵਿਚ ਬੂਟ ਤੇ ਬੁਲਟਵਿਚ ਸ਼ਬਦਾਂ ਦਾ ਨਹੀਂ ਪੂਰੀ ਸਤਰ ਦਾ ਫਰਕ ਹੈਹਾਂ, ਇਹਨਾਂ ਨਾਲ ਸ਼ਾਬਦਿਕ ਖ਼ੂਬਸੂਰਤੀ ਜ਼ਰੂਰ ਪੈਦਾ ਹੁੰਦੀ ਹੈ

ਫਿਰ ਸ਼ਾਇਰ+ਗਾਇਕ ਆਖਦਾ ਹੈ-

ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ

ਨੀ ਹੋਰ ਦਸ ਕੀ ਭਾਲ਼ਦੀ

ਨੀ ਹੋਰ ਦਸ ਕੀ ਭਾਲ਼ਦੀਵਾਰ ਵਾਰ ਆਉਣ ਕਰਕੇ ਇਥੇ ਵੀ ਉਹ ਮਜਬੂਰੀ ਵਸ ਲਾ ਤਾਂ ਦਿੰਦਾ ਹੈ, ਪਰ ਅਰਥ ਕੋਈ ਨਹੀਂ ਨਿਕਲਦਾਜੇ ਇਸ ਦੀ ਵਾਰਤਕ ਬਣਾਉਣੀ ਹੋਵੇ ਤਾਂ ਇੰਝ ਬਣੇਗੀ-

ਪੰਪ (ਗੈਸ ਸਟੇਸ਼ਨ) ਵਾਲਾ ਸਾਡਾ ਕੋਈ ਮਾਮਾ ਨਹੀਂ ਹੈ, ਨੀ ਤੂੰ ਹੋਰ ਦਸ ਕੀ ਭਾਲਦੀ ਏਂ

ਬਿਲਕੁਲ ਜਿਵੇਂ ਯਾਰਾਂ ਦਾ ਟਰੱਕ ਬੱਲੀਏਵਿਚ ਆਉਂਦਾ ਹੈ-

ਜਿੱਥੋਂ ਮਰਜ਼ੀ ਪਰੌਠੇ ਖਾਵੇ, ਨੀ ਯਾਰਾਂ ਦਾ ਟਰੱਕ ਬਲੀਏ

(ਟਰੱਕ ਨੇ ਪਰੌਠੇ ਥੋੜ੍ਹੋ ਖਾਣੇ ਹਨ!)

-----

ਸਰੋਤਿਆਂ ਨੂੰ ਸੰਬੋਧਨ ਕਰਦਾ ਗਾਇਕ ਆਖਦਾ ਹੈ-ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦਾ ਵਰਨਣ’ (ਇਸ ਗੱਲ ਤੇ ਸਰੋਤੇ ਹੱਸਦੇ ਹੀ ਨਹੀਂ ਤਾੜੀਆਂ ਵੀ ਮਾਰਦੇ ਹਨਗਾਇਕ ਦਾ ਚਿਹਰਾ ਵੀ ਬਾਗ਼ੋ-ਬਾਗ਼ ਹੋ ਜਾਂਦਾ ਹੈ) ਇਹ ਨਿਰਾ ਗ਼ਰੀਬ ਵਿਦਿਆਰਥੀਆਂ ਦਾ ਮਜ਼ਾਕ ਉਡਾਇਆ ਗਿਆ ਹੈਜਿਹੜੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦੇ ਹਨ, ਉਹ ਬੂਟਦੀ ਥਾਂ ਬੁਲਿਟਲੈਣ ਦੀ ਨਹੀਂ ਸੋਚਦੇ, ਉਹਨਾਂ ਨੂੰ ਤਾਂ ਫੀਸਾਂ ਤਾਰਨ ਦੀ ਚਿੰਤਾ ਹੁੰਦੀ ਹੈ

ਆਖਰੀ ਬੰਦ ਹੈ- ਗਾਇਕ ਕਹਿੰਦਾ ਹੈ-ਗ਼ੌਰ ਕਰਿਓ’-

ਬਦਲੇ ਨੇ ਨੇਤਾ ਸ਼ਾਇਦ

ਦਿਨ ਚੰਗੇ ਆਉਣਗੇ

ਚਿੱਟੀ ਜਿਹੀ ਲੈਂਸਰ ਤੇ

ਯਾਰ ਗੇੜੀ ਲਾਉਣਗੇ

ਲਾਹ ਕੇ ਬੁਸ਼ ਮੈਂ ਜਤਾਇਆ ਹੈ ਉਬਾਮਾ

ਨੀ ਹੋਰ ਦਸ ਕੀ ਭਾਲ਼ਦੀ

ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ

ਨੀ ਹੋਰ ਦਸ ਕੀ ਭਾਲ਼ਦੀ

-----

ਇਹ ਗੀਤ ਪੈਰੋਡੀ ਹੈ, ਵਿਅੰਗ ਹੈ, ਹਾਸ-ਰਸ ਹੈ, ਟਾਈਮ ਪਾਸ ਹੈ ਜਾਂ ਕੁਝ ਹੋਰ? ਸਾਡੀ ਸਮਝੋਂ ਬਾਹਰਾ ਹੈਜੇ ਗਾਇਕ ਇਹ ਸੋਚਦਾ ਹੈ ਕਿ ਲੋਕ ਇਹੋ ਜਿਹਾ ਹਲਕਾ-ਫੁਲਕਾ ਸੁਣਨਾ ਪਸੰਦ ਕਰਦੇ ਹਨ, ਤਾਂ ਸਰੋਤਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਬਣਦੀ ਹੈ ਕਿ ਸਚਮੁੱਚ ਉਹਨਾਂ ਦਾ ਮਿਆਰਏਨਾ ਨੀਵਾਂ ਹੈ? ਉਂਝ ਵੀ ਜਦੋਂ ਲੇਖਕ ਵਿਅੰਗ ਜਾਂ ਹਾਸ-ਰਸ ਲਿਖ ਰਿਹਾ ਹੁੰਦਾ ਹਾਂ ਤਾਂ ਲੇਖਕ ਦਾ ਕਰਤੱਵ ਦੁਗਣਾ ਹੋ ਜਾਂਦਾ ਹੈਉਸਨੇ ਲੋਕਾਂ ਨੂੰ ਹਸਾਉਣਾ ਵੀ ਹੁੰਦਾ ਹੈ ਅਤੇ ਸਮਾਜਿਕ ਕੁਰੀਤੀਆਂ, ਅਮਾਨਵੀ ਕਦਰਾਂ-ਕੀਮਤਾਂ ਦੀ ਚੀਰ-ਫਾੜ ਕਰਕੇ ਪਾਠਕਾਂ ਨੂੰ ਸੋਚਣ ਲਈ ਮਜਬੂਰ ਵੀ ਕਰਨਾ ਹੁੰਦਾ ਹੈਇਸ ਦ੍ਰਿਸ਼ਟੀ ਤੋਂ ਉਪਰੋਕਤ ਗੀਤ ਕਿੰਨਾ ਕੁ ਕਾਮਯਾਬ ਹੈ, ਪਾਠਕ ਖ਼ੁਦ ਫ਼ੈਸਲਾ ਕਰ ਸਕਦੇ ਹਨ

*******

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।




21 comments:

ਤਨਦੀਪ 'ਤਮੰਨਾ' said...

ਸੋਹਲ/ਭਿੰਡਰ ਜੀ: ਸਰਤਾਜ ਦੇ ਗਾਏ ਗੀਤ ਦੀ ਆਲੋਚਨਾ ਵਾਜਿਬ ਹੈ। ਉਹਨੂੰ ਆਪਣੀ ਗਾਇਕੀ ਦਾ ਮੁਕਾਮ ਉੱਚਾ ਕਰਨ ਲਈ, ਘਟੀਆ ਤੁਕਬੰਦੀ ਤੋਂ ਪਰਹੇਜ਼ ਕਰਨਾ ਹੀ ਪਵੇਗਾ। ਚੰਗਾ ਹੋਵੇ ਜੇ ਉਹ ਆਲੋਚਨਾ ਵੀ ਪ੍ਰਸੰਸਾ ਵਾਂਗ ਖਿੜੇ ਮੱਥੇ ਪ੍ਰਵਾਨ ਕਰ ਲਵੇ। ਜਿਹੜੇ ਲੇਖਕ ਦਾ ਕਲਾਮ ਗਾਇਆ ਜਾਵੇ, ਉਸਦਾ ਸਤਿਕਾਰ ਵਜੋਂ ਨਾਮ ਜ਼ਰੂਰ ਲਿਆ ਜਾਵੇ।

ਆਰਸੀ ਦਾ ਹਿਤੂ
ਸੁਰ ਖ਼ੁਆਬ

ਤਨਦੀਪ 'ਤਮੰਨਾ' said...

Sartaz janab tuhada ehni raftaar naal charchit hona nahin jaria giya,
gall sirf eni hi hai,
tarlok jazz di gall wakhri hai,
es naal kaee blog, websites, aadh ne vi naamna khat laina hai,
sartaz di ik khami nazar aee,
te kinne lekh chhap gaye,
kite padhia c punjabi de charchit kavian di kitab chhaapan di ginti 250 reh gaee,
te ohna wichon vi 150 rassi wich bannian taand te he paeean hundian han,padhn wale kehnde,
je punjabi kavi nu pata lagg giya meri koee kavita gungna riha hai tan uss ne kesh kar denai,
je es tran 2-4 mudhe hor uthe 250 tan ki blogan ja websites ute hi chhapde reh javange
punjabi kavi apni kavita nu azad kadon karu?
iss nu apne pinjre di kaid wichon kadon kadu?
ehna sog tan koee putt mare da hee manaundai, ja fer hun wekh rahe han 10-15 din da,
tusin sachmuch hee pehlan vi lekh likhde hon, ja fer iss topic to suruaat hai, mainu lagdai deep jagdeep ji nu pehlan chithi pauni chahidi c sartaz nu, je reply na aunda tan khud miln di try karni c,
je fer vi naa gall bandi tan beshakk chap dinde lekh,
kirpa karke es lekh ton waadh apni kalm naa band kar deo,
kise di chardhi kala ware vi likh deo kade,
Harpreet singh

ਤਨਦੀਪ 'ਤਮੰਨਾ' said...

ਤਨਦੀਪ ਜੀ,ਪੈਸਾ ਤੇ ਸ਼ੋਹਰਤ ਬਹੁਤ ਮਿਲਣਗੇ, ਸਤਿੰਦਰ ਸਰਤਾਜ ਨੂੰ ਗਾਇਕੀ ਅਤੇ ਲੇਖਣੀ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਹੈ। ਚੰਗੀ ਆਲੋਚਨਾ ਹਮੇਸ਼ਾ ਹੀ ਵਰਦਾਨ ਸਿੱਧ ਹੁੰਦੀ ਹੈ। ਯਾਹਮਾ ਵਰਗੇ ਗੀਤਾਂ ਤੋਂ ਉਹਨੂੰ ਗੁਰੇਜ਼ ਕਰਨਾ ਚਾਹੀਦਾ ਹੈ।
ਸੁਰਜੀਤ ਸਿੰਘ
ਕੈਨੇਡਾ

ਤਨਦੀਪ 'ਤਮੰਨਾ' said...

ਮਾਣਯੋਗ ਸੁਰਿੰਦਰ ਸੋਹਲ ਜੀ ਅਤੇ ਹਰਪਾਲ ਸਿੰਘ ਭਿੰਡਰ ਜੀਓ !!
ਅਦਬ ਸਹਿਤ ਸਤਿ ਸ੍ਰੀ ਅਕਾਲ !!!
ਆਪ ਜੀ ਨੇ ਇਹ ਲੇਖ ਲਿਖ ਕੇ ਇਕੱਲੇ ਮੇਰੇ ਮਨ ਦੀ ਹੀ ਨਹੀਂ , ਸਗੋਂ ਹਜ਼ਾਰਾਂ ਹੋਰ ਚਿੰਤਕਾਂ, ਸੰਗੀਤਕ ਪ੍ਰੇਮੀਆਂ, ਲੇਖਕਾਂ, ਬੁੱਧੀਜੀਵੀਆਂ ਦੇ ਮਨ ਵਾਲੀ ਗੱਲ ਦੀ ਤਰਜਮਾਨੀ ਕੀਤੀ ਹੈ ।
ਤੁਸੀਂ ਵਧਾਈ ਦੇ ਹੱਕਦਾਰ ਹੋ !
ਮਾਹਾਰਾਜਿਆਂ ਦੇ ਦਰਬਾਰ ਵਾਂਗੂੰ ਸਜਾਏ ਪੀ.ਟੀ.ਈ ਦੇ ਸ਼ਾਹੀ ਸਟੂਡੀਓ ਵਿੱਚ ਸਰਤਾਜ ਦੇ ਐਸੇ ਸੂਫ਼ੀ ਕਲਾਮਾਂ ਦਾ ਮੈਂ ਵੀ ਆਨੰਦ ਮਾਣਿਆ ਹੈ । ਕਿਸੇ ਨੇ ਪੁੱਛਿਆ ਕਿ ਆਹ ! ਛੋਹਰ ਬੈਠ ਕੇ ਕਿਉਂ ਗਾਉਂਦਾ ਹੈ ? ਇਸ ਤੋਂ ਖੜ੍ਹ ਕੇ ਨਹੀਂ ਗਾਇਆ ਜਾਂਦਾ…ਬੈਠਾ ਹੀ ਟਪੂਸੀਆਂ ਮਾਰੀ ਜਾਂਦਾ ਹੈ ? ਕਿਤੇ ਲੱਤਾਂ ‘ਚ ਤਾਂ ਨੁਕਸ ਨਹੀਂ ??’ ਮੈਂ ਕਿਹਾ’ “ਨਹੀਂ ਇਹ ਸੂਫ਼ੀ ਗਾਇਕ ਹੈ।
ਉਸ ਨੇ ਅੱਗੋਂ ਕਿਹਾ , ‘ਇਹ ਸੂਫ਼ੀ ਗਾਇਕ ਨਹੀਂ , ਸੂਫ਼ੀਆਨਾ ਗਾਇਕੀ ਦਾ ‘ਅਧਰੰਗੀ-ਗਾਇਕ’ ਹੈ !”
ਹੰਸ ਦੀ ਨਕਲ ਕਰਦਿਆਂ ਕਿਤੇ ਕਊਆ ਆਪਣੀ ਚਾਲ ਵੀ ਨਾ ਭੁੱਲ ਜਾਵੇ !?!
ਦੂਸਰੀ ਗੱਲ, ਜਨਾਬ ਹਰਪ੍ਰੀਤ ਜੀ ਹੋਣਾਂ ਨੂੰ ਪਤਾ ਨਹੀਂ ਕਿਉਂ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਨੇ ? ਕਮਜ਼ੋਰ ਮਿਹਦੇ ਵਾਲਿਆਂ ਨੂੰ ਸੱਚਾਈ ਹਾਜ਼ਮ ਨਹੀਂ ਹੁੰਦੀ ?
ਦੱਸ ਦੇਵਾਂ ਕਿ ਸਾਹਿਤਕ ਸੋਚ ਰੱਖਣ ਵਾਲਿਆਂ ਵਲੋਂ ਹਾਲ ਦੁਹਾਈ ਇਸ ਕਰਕੇ ਪਾਈ ਜਾਂਦੀ ਹੈ ਜਦੋਂ ਸੂਫ਼ੀ ਬਾਣੇ ਵਿੱਚ ਕੋਈ ਨਸੂਫ਼ੀਆਨਾ ਲਾਸ਼ ਜਾਂ ਜਿਸਮ ਲਪੇਟ ਕੇ ਕੋਈ ਚਲਾਕ ਆਦਮੀ ਦਰਵੇਸ਼ਾਂ ਦੇ ਵਿਹੜੇ ਵਿੱਚ ਧੱਕੇ ਨਾਲ ਹੀ ਵੜਨਾ ਚਾਹੁੰਦਾ ਹੁੰਦਾ ਹੈ, ਓਦੋਂ ਦੁੱਖ ਤਾਂ ਲੱਗਦਾ ਹੀ ਹੈ !
ਹੁਣ ਇਹ ਸੋਚਣਾ ਤਾਂ ਤੁਸੀਂ ਹੈ ਕਿ ਪੁੱਤ ਕਿਸਦਾ ਮਰਿਆ ਹੈ !?!
ਦਕੀਆ-ਨੂਸੀ ‘ਠਿੱਬੀ ਮਾਰੂ’ ਇਹ ਲੋਕ !... ਰਾਹੀਆਂ ਨੂੰ ਮੰਜ਼ਿਲਾਂ ਵੱਲ ਵਧਣ ਤੋਂ ਰੋਕ ਨਹੀਂ ਸਕਣਗੇ !
ਰੱਬ ਖ਼ੈਰ ਕਰੇ !!
ਗੁਰਮੇਲ ਬਦੇਸ਼ਾ
ਸਰੀ, ਕੈਨੇਡਾ

ਤਨਦੀਪ 'ਤਮੰਨਾ' said...

badhhazmi kiss nu hoee hai,
eh tan saaf chalak rahi hai,
tusin hi sufi gayak bnaya sartaz nu,
usne apne aap nu sufi gayak nahin manayan,
comment da maksad si,
sartaz de masle nu behisabha khichn wale ladhiwaar lekhan te kise na kise tran rok lagg jave ja fer koee lekh chappe jo dovan nazarian nu khokhda hove
ho sakdai ik hor lekh ise tran da chapan laee tyar hunda
ehna lekhan wich usdi sayari de gunn vi dass dinde tan comment hor hona c,
rahian nu aakho kise dian usrdian dian manzlian na dhaun,
apnian manzlian khud bnaun,
sohal ji and harpal ji,
dono nazarian nu sahmne rakh ke likhia jana chahida c eh lekh,
hun inj lagdai jiven mzaakia taur te likhia hove,
baaki virodh wich hi vikaas hai,
je uss pase gaya tan sarthikh hi mann na pau isnu
regards
Harpreet singh

ਤਨਦੀਪ 'ਤਮੰਨਾ' said...

ਅਸੀਂ ਪੰਜਾਬੀ ਬੜੇ ਖੁੱਲ੍ਹਦਿਲੇ ਹਾਂ।ਸਰਤਾਜ ਨੇ ਥੋੜ੍ਹਾ ਜਿਹਾ ਵੱਖਰੇ ਅੰਦਾਜ਼ ਵਿਚ ਗਾਇਆ।ਅਸੀਂ ਸਿਫ਼ਤਾਂ ਦੇ ਪੁਲ ਬੰਨ ਦਿਤੇ।ਜੇਕਰ ਉਸਨੇ ਤਰਲੋਕ ਸਿੰਘ ਜੱਜ ਦੀ ਗਜ਼ਲ ਚੋਰੀ ਕਰਕੇ ਵੀ ਗਾਈ ਅਸੀ ਕਿਹਾ ਕੋਈ ਗੱਲ ਨਹੀਂ।ਪਰ ਇਹ ਕੋਈ ਨਵੀਂ ਗੱਲ ਵੀ ਨਹੀਂ।ਹਰ ਗਾਇਕ ਆਪੋ ਆਪਣੀ ਥਾਂ ਸਹੀ ਹੈ।ਪਿਛੇ ਜਿਹੇ ਬੱਬੂ ਮਾਨ ਨੇ ਅਖੌਤੀ ਬਾਬਿਆਂ ਵਿਰੁਧ ਗਾਇਆ ਬੱਲੇ ਬੱਲੇ ਹੋ ਗਈ। ਉਸਦੇ ਮਾੜੇ ਗਾਏ ਗੀਤ ਲੋਕ ਇਕ ਦਮ ਭੁੱਲ ਗਏ।ਗੁਰਦਾਸ ਮਾਨ ਵਰਗੇ ਗਾਇਕ ਸੱਜਣਾ ਨੇ ਪੰਜਾਬੀ ਨੂੰ ਕਿੰਨਾ ਮਾਣ ਦਿਵਾਇਆ ਹੈ। ਪੁਰਾਣੇ ਯਮਲਾ ਜੱਟ ਦੀ ਪੀੜੀ ਦੇ ਗਾਇਕਾਂ ਨੂੰ ਅਸੀਂ ਭੁੱਲ ਹੀ ਨਹੀਂ ਸਕਦੇ। ਪਰ ਅੱਜ ਕੱਲ ਜੇਕਰ ਕਿਸੇ ਨੇ ਥੋੜ੍ਹਾ ਵੱਖਰੇ ਅੰਦਾਜ਼ ਵਿਚ ਗਾਇਆ ਹੈ ਤਾਂ ਪ੍ਰਸੰਸਾਯੋਗ ਹੈ ਪਰ ਅਸਮਾਨੀਂ ਚੜ੍ਹਾਉਣ ਵਾਲੀ ਗੱਲ ਨਹੀਂ।ਇਹੋ ਜਿਹੇ ਸਿਲਸਿਲੇ ਚਲਦੇ ਰਹਿੰਦੇ ਹਨ।
ਬਲਜੀਤਪਾਲ ਸਿੰਘ
ਮਾਨਸਾ, ਪੰਜਾਬ

ਤਨਦੀਪ 'ਤਮੰਨਾ' said...

ਪਾਠਕ ਹਰਪਰੀਤ ਸਿੰਘ ਦਾ ਗਿਲਾ ਨਾਜਾਇਜ਼ ਹੈ ਕਿਉਂਕਿ ਸਰਤਾਜ ਦੀ ਨਿਖੇਧੀ ਹੀ ਨਹੀਂ, ਉਸਦੀ ਤਰੀਫ ਦੇ ਲੇਖ ਵੀ ਆਰਸੀ 'ਚ ਲੱਗੇ ਸਨ। ਆਪਾਂ ਨੂੰ ਇਹਨਾਂ ਗਾਇਕਾਂ ਦੀਆਂ ਚੰਗੀਆਂ ਗੱਲਾਂ ਨੂੰ ਵਡਿਆਉਣ ਅਤੇ ਘਟੀਆਂ ਨੂੰ ਛੁਟਿਆਉਣਾ ਬਣਦਾ ਹੀ ਹੈ। ਬਾਕੀ ਪੰਜਾਬ ਦੇ ਸੱਭਿਆਚਾਰ ਤੇ ਬੋਲੀ ਦਾ ਜੋ ਹਾਲ ਇਹਨਾਂ ਵਰਗੇ ਲੇਖਕਾਂ, ਗਾਇਕਾਂ ਕਰਕੇ ਹੋ ਰਿਹਾ,ਆਪਾਂ ਸਾਰੇ ਉਸ ਤੋਂ ਅਣਜਾਣ ਨਹੀਂ। ਸੋਹਲ-ਭਿੰਡਰ ਦੀ ਅਲ਼ੋਚਨਾ ਨਾਲ ਮੈਂ ਸਹਿਮਤ ਹਾਂ।
ਸੋਹੀ
ਯੂ.ਕੇ.

Rajinderjeet said...
This comment has been removed by a blog administrator.
ਤਨਦੀਪ 'ਤਮੰਨਾ' said...

ਸਰਤਾਜ ਦੀ ਆਮਦ ਪੌਣ ਦੇ ਠੰਡੇ ਬੁੱਲੇ ਵਾਂਗ ਜਾਪੀ ਸੀ ਪਰ ਛੇਤੀਂ ਹੀ ਉਹ ਵੀ ਬਠਿੰਡੀਆ ਗਾਇਕਾਂ ਦੀ ਪਾਲ਼ 'ਚ ਜਾ ਖੜਾ ਹੋਇਆ | ਸੂਫ਼ੀ ਬਾਣਾ ਧਾਰਨ ਕਰਨਾ ਸੌਖਾ ਹੈ, ਪਰ ਇਸ ਸ਼ਬਦ ਦੀ ਬਰਾਬਰੀ ਦਾ ਕਿਆਸ ਨਹੀਂ ਕੀਤਾ ਜਾ ਸਕਦਾ | ਚਲੋ ਬਰਾਬਰੀ ਨਾ ਸਹੀ, ਪਰ ਘੱਟੋ-ਘੱਟ ਲੋਕਾਂ ਨੂੰ ਇੱਕ ਸੁਪਨਾ ਵਿਖਾ ਕੇ ਏਨੀ ਛੇਤੀ ਤੋੜਨਾ ਨਹੀਂ ਚਾਹੀਦਾ | ਮੇਰੀ ਜਾਚੇ ਸੋਹਲ ਤੇ ਭਿੰਡਰ ਹੁਰਾਂ ਸਹੀ ਆਲੋਚਨਾ ਕੀਤੀ ਹੈ | ਸੂਫ਼ੀ ਬਾਣੇ 'ਚ ...'' ਹੱਸ ਕੇ ਨਾ ਬੋਲੀਂ, ਬਹੁਤੇ ਨੈਣ ਨਾ ਮਿਲਾਵੀਂ...ਨਾਲ਼ੇ ਆਖ ਦੀਂ ਮੇਰਾ ਨੀ ਚਿੱਤ ਰਾਜ਼ੀ--ਜੇ ਹਟਿਆ ਨਾ ਸੀਟੀ ਮਾਰਨੋ, ਫੇਰ ਆਖ ਦੀਂ ਕੰਜਰ ਦੇ ਨੂੰ ਭਾਜੀ.......'' ਗਾ ਕੇ ਮੁੰਡੀਰ ਦੀਆਂ ਸੀਟੀਆਂ ਹਾਸਲ ਕਰਨੀਆਂ ਤੇ ਗੁਆਚੇ ਮੋਟਰ ਸਾਈਕਲ ਦੇ ਇਸ਼ਤਿਹਾਰ ਦੇਣੇ ਚੰਗਾ ਰੁਝਾਨ ਹੈ ਜਾਂ ਖ਼ਤਰਨਾਕ, ਸਿਆਣੇ ਬੰਦੇ ਆਪ ਸੋਚ ਸਕਦੇ ਹਨ |
ਰਾਜਿੰਦਰਜੀਤ
ਯੂ.ਕੇ.

ਤਨਦੀਪ 'ਤਮੰਨਾ' said...

ਲੇਖਕਾਂ ਨੂੰ ਚੋਰੀ ਦੀ ਆਦਤ ਬਾਰੇ – ਮੇਰੇ ਵਿਚਾਰ:
-----
ਪਿਛਲੇ ਕੁਝ ਸਮੇਂ ਤੋਂ ‘ਅਰਸੀ ਬਲਾਗ’ ਉੱਤੇ ਇੱਕ ਨਵੇਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਬਾਰੇ ਚਰਚਾ ਛਿੜ ਰਿਹਾ ਹੈ ਕਿ ਉਹ ਹੋਰਨਾਂ ਕਵੀਆਂ ਦੀਆਂ ਰਚਨਾਵਾਂ ਚੋਰੀ ਕਰਕੇ ਗਾਈ ਜਾ ਰਿਹਾ ਹੈ।

ਇੱਕ ਗੱਲ ਤੋਂ ਤਾਂ ਮੈਂ ਸਭ ਤੋਂ ਪਹਿਲਾਂ ਇਸ ਬਲਾਗ ਉੱਤੇ ਚਰਚਾ ਛੇੜਨ ਵਾਲੇ ਸਾਰੇ ਹੀ ਲੇਖਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਹ ਕਿਸੀ ਗੰਭੀਰ ਮਸਲੇ ਵੱਲ ਧਿਆਨ ਦੇ ਰਹੇ ਹਨ। ਨਹੀਂ ਤਾਂ ਮੈਂ ਅਕਸਰ ਦੇਖਦਾ ਹਾਂ ਕਿ ‘ਆਰਸੀ ਬਲਾਗ’ ਉੱਤੇ ਅਨੇਕਾਂ ਲੇਖਕਾਂ ਦੀਆਂ ਅਨੇਕਾਂ ਗੰਭੀਰ ਕਿਸਮ ਦੀਆਂ ਲਿਖਤਾਂ ਪ੍ਰਕਾਸ਼ਿਤ ਹੁੰਦੀਆ ਹਨ ਪਰ ‘ਆਰਸੀ ਬਲਾਗ’ ਦੇ ਪਾਠਕ ਉਨ੍ਹਾਂ ਲਿਖਤਾਂ ਵੱਲ ਕੋਈ ਧਿਆਨ ਹੀ ਨਹੀਂ ਦਿੰਦੇ। ਇੰਝ ਜਾਪਦਾ ਹੈ ਕਿ ‘ਆਰਸੀ ਬਲਾਗ’ ਦੇ ਵਧੇਰੇ ਪਾਠਕ ਗਜ਼ਲਾਂ ਪੜ੍ਹਨ ਵਾਲੇ ਹੀ ਹਨ। ਕਿਉਂਕਿ ਕਈ ਵਾਰੀ ਕੋਈ ਸਾਧਾਰਣ ਕਿਸਮ ਦੀ ਗ਼ਜ਼ਲ ਵੀ ਜੇਕਰ ‘ਆਰਸੀ ਬਲਾਗ’ ਉੱਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤਾਂ ਉਹ ਝੱਟ ਉਸ ਬਾਰੇ ਆਪਣੇ ਵਿਚਾਰ ਭੇਜ ਦਿੰਦੇ ਹਨ।
----
ਬਾਕੀ ਜਿੱਥੋਂ ਤੱਕ ਲੇਖਕਾਂ ਵਿੱਚ ਚੋਰੀ ਦੀ ਆਦਤ ਦਾ ਸਵਾਲ ਹੈ ਉਹ ਕੋਈ ਨਵੀਂ ਨਹੀਂ। ਅਨੇਕਾਂ ਆਲੋਚਕ ਹੋਰ ਲੇਖਕਾਂ ਦੀਆਂ ਕਿਤਾਬਾਂ ‘ਚੋਂ ਚੋਰੀ ਕਰਕੇ ਨਿਬੰਧਾਂ ਦਾ ਕਾਫੀ ਹਿੱਸਾ ਆਪਣੇ ਨਾਵਾਂ ਹੇਠ ਛਾਪੀ ਜਾਂਦੇ ਹਨ। ਕੁਝ ਵਰ੍ਹੇ ਪਹਿਲਾਂ ਮੈਂ ‘ਚਿਰਾਗ਼’ ਮੈਗਜ਼ੀਨ ਵਿੱਚ ਪੜ੍ਹਿਆ ਸੀ ਕਿ ‘ਵਿਸ਼ਾਲ’ ਨਾਮ ਦਾ ਕੋਈ ਨਵਾਂ ਕਵੀ 1993 ਵਿੱਚ ਪ੍ਰਕਾਸ਼ਿਤ ਹੋਈ ਮੇਰੀ ਬਹੁ-ਚਰਚਿਤ ਪੁਸਤਕ ‘ਸ਼ਕਿਜ਼ਫਰੇਨੀਆਂ’ ਵਿੱਚੋਂ ਮੇਰੀਆਂ ਨਜ਼ਮਾਂ ਚੋਰੀ ਕਰਕੇ ਆਪਣੇ ਨਾਮ ਹੇਠ ਛਾਪੀ ਜਾ ਰਿਹਾ ਸੀ। ਮੈਂ ਸੋਚਿਆ ਚੱਲ ਇਸ ਨਵੇਂ ਕਵੀ ਨੂੰ ਖ਼ੁਸ਼ ਹੋ ਲੈਣ ਦਿਓ. ਅਜੇ ਉਹ ਕਵਿਤਾ ਲਿਖਣੀ ਸਿੱਖ ਰਿਹਾ ਹੈ। ਕੁਝ ਦੇਰ ਬਾਅਦ ਆਪੇ ਹੀ ਉਹ ਹੋਰ ਕਵੀਆਂ ਦੀਆਂ ਕਵਿਤਾਵਾਂ ਚੋਰੀ ਕਰਨੀਆਂ ਛੱਡ ਦੇਵੇਗਾ। ਮੈਂ ਉਸ ਕਵੀ ਨੂੰ ਉਸ ਦੀ ਇਸ ਚੋਰੀ ਦੀ ਆਦਤ ਬਾਰੇ ਕਦੀ ਕੋਈ ਖ਼ਤ ਨਹੀਂ ਸੀ ਲਿਖਿਆ।
ਸੁਖਿੰਦਰ
ਟਰਾਂਟੋ, ਕੈਨੇਡਾ

ਤਨਦੀਪ 'ਤਮੰਨਾ' said...

ਸੋਹਲ/ਭਿੰਡਰ ਹੁਰਾਂ ਦਾ ਲੇਖ ਪੜ੍ਹ ਕੇ ਮੈਨੂੰ ਤਿੰਨ ਨੁਕਤੇ ਜੋ ਸਹੀ ਲੱਗੇ..
-----
...ਪਹਿਲਾ ਇਹ ਕਿ ਲੇਖਕ ਨੇ ਸਿਰਫ ਸਰਤਾਜ ਤੇ ਹੀ ਨਹੀਂ, ਪੂਰੇ ਪੰਜਾਬੀ ਗਾਇਕਾਂ ਦੀ ਬੌਧਿਕ ਸਮਰਥਾ ਤੇ ਸਵਾਲ ਉਠਾਇਆ ਹੈ.. ਇੱਕ ਗਾਇਕ ਕੁਝ ਵਧੀਆ ਗੀਤ ਗਾਉਂਦਾ ਹੈ ਤੇ ਅਗਲੇ ਹੀ ਦਿਨ ਹੋਛੇ ਪੱਧਰ ਦੀ ਗਾਇਕੀ ਤੇ ਆ ਜਾਂਦਾ ਹੈ... ਲੇਖਕ ਪੁੱਛਦਾ ਹੈ ਕਿ ਕੀ ਇਸ ਦਾ ਕਾਰਨ ਮੰਡੀ ਦਾ ਦਬਾਅ ਹੈ ਜਾਂ ਗੀਤਾਂ ਦੀ ਚੋਣ ਸਮੇਂ ਬੌਧਿਕ ਕੰਗਾਲੀ ਦਾ ਹੋਣਾ?? ਮੰਡੀ ਦਾ ਦਬਾਅ ਕਿਸੇ ਨਵੇਂ ਗਾਇਕ ਤੇ ਮੰਨਿਆ ਜਾ ਸਕਦਾ ਹੈ, ਪਰ ਸਥਾਪਤ ਗਾਇਕਾਂ ਦਾ ਵੀ ਉਹੀ ਹਾਲ ਹੈ.. ਇਸ ਕਰਕੇ ਇਹਨਾਂ ਦੋਵਾਂ ਕਾਰਨਾਂ ਵਿਚੋਂ ਭਾਵੇਂ ਕੋਈ ਵੀ ਹੋਵੇ, ਪੰਜਾਬੀ ਲੋਕਾਂ ਲਈ ਤੇ ਭਾਸ਼ਾ ਲਈ ਮੰਦਭਾਗੀ ਗੱਲ ਹੈ.. ਗਾਇਕਾਂ ਨੂੰ ਆਪਣਾ ਪੱਧਰ ਉੱਪਰ ਚੁੱਕਣਾ ਬਣਦਾ ਹੈ.. ਬਾਕੀ ਜੇ ਮੰਡੀ ਦਾ ਦਬਾਅ ਹੈ ਵੀ ਤਾਂ ਪਾਕਿਸਤਾਨ ਦੇ ਜਨੂੰਨ ਗਰੁੱਪ, ਲਾਲ ਬੈਂਡ ਜਿਹੇ ਗਾਇਕਾਂ ਜਿਹਨਾਂ ਨੇ ਸਰਕਾਰਾਂ ਤੱਕ ਦੀ ਪ੍ਰਵਾਹ ਨਾ ਕਰਦੇ ਹੋਏ ਸਮੇਂ ਦੀਆਂ ਹਕੂਮਤਾਂ ਦੇ ਜੁਲਮਾਂ ਖ਼ਿਲਾਫ਼ ਗੀਤ ਵੀ ਗਾਏ ਤੇ ਆਪਣੇ ਵਿਚਾਰਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਵੀ ਕੀਤਾ... ਤੇ ਉਥੇ ਹੀ ਇਹ ਗਰੁੱਪ ਦੁਨੀਆਂ ਭਰ ਵਿਚ ਮਕਬੂਲ ਵੀ ਹੋਏ.. ਤੇ ਸਾਡੇ ਮੰਡੀ ਦੇ ਦਬਾਅ ਦੀ ਗੱਲ ਕਰਨ ਵਾਲਿਆਂ ਹੀਰਿਆਂ ਦਾ ਫੈਨ ਕਲੱਬ ਸੁਪਨੇ ਵਿਚ ਵੀ ਇਹਨਾਂ ਦੇ ਫੈਨ ਕਲੱਬ ਨਜ਼ਦੀਕ ਨਹੀਂ ਆ ਸਕਦਾ ... ਬਾਕੀ ਜੇ ਮੰਡੀ ਦਾ ਦਬਾਅ ਹੀ ਮੰਨਣਾ ਹੈ ਤਾਂ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਲੋਕਾਂ ਦੀ ਸੇਵਾ ਦਾ ਢ਼ਕੌਂਸਲਾ ਕਿਓਂ?? ਫਿਰ ਇਹ ਮੰਨਿਆ ਜਾਵੇ ਕਿ ਸਭ ਆਪਣੇ ਜਾਤੀ ਆਰਥਿਕ ਫਾਇਦੇ ਤੇ ਸ਼ੁਹਰਤ ਲਈ ਹੈ, ਜੇ ਇਸ ਵਿਚਕਾਰ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਲੋਕਾਂ ਦਾ ਕੋਈ ਫਾਇਦਾ ਹੋ ਜਾਂਦਾ ਹੈ, ਓਹ ਸਿਰਫ਼ ਸਬੱਬ ਹੈ।
------
ਦੂਜਾ ਨੁਕਤਾ ਵੀ ਗੀਤਾਂ ਦੀ ਚੋਣ ਸੰਬੰਧੀ ਹੀ ਹੈ.. ਤੀਸਰਾ ਕਾਰਨ ਵੀ ਜੋ ਅਕਸਰ ਪੰਜਾਬੀ ਗਾਇਕ [ਬਹੁਤ ਸਾਰੇ ਲੇਖਕ ਵੀ] ਆਪਣੀ 'ਲੋਕਾਂ ਦੀ ਸੇਵਾ' ਨੂੰ ਸਹੀ ਦਿਖਾਉਣ ਲਈ ਪੇਸ਼ ਕਰਦੇ ਹਨ, ਕਿ ਜੋ ਲੋਕ ਸੁਣਨਾ ਚਾਹੁੰਦੇ ਹਨ ਉਹ ਤਾਂ ਉਹੀ ਕੁਛ ਗਾ ਰਹੇ ਹਨ.. ਇਸ ਦਾ ਪਰਦਾ ਚਾਕ ਵੀ ਲੇਖਕ ਨੇ ਚੰਗੀ ਤਰ੍ਹਾਂ ਕੀਤਾ ਹੈ... ਜੇ ਇਸ ਤਰਕ ਨਾਲ ਚੱਲਿਆ ਜਾਵੇ ਤਾਂ ਕੱਲ ਨੂੰ ਕੋਈ ਬਠਿੰਡਾ ਵਾਲਾ ਗਾਇਕ ਭਰੂਣ ਹੱਤਿਆ ਨੂੰ ਸਲਾਹੁੰਦਾ ਗੀਤ ਗਾ ਦੇਵੇ ਉਹ ਵੀ ਆਪਣੀ ਜਗ੍ਹਾ ਗ਼ਲਤ ਨਹੀਂ ਹੋਵੇਗਾ.. ਕਿਓਂਕਿ ਇਹ ਕੁਰੀਤੀ ਵੀ ਬਹੁਤ ਵੱਡੀ ਪਧਰ ਤੇ ਲੋਕਾਂ ਵਿਚ ਫੈਲੀ ਹੋਈ ਹੈ...ਇਸੇ ਸੰਦਰਭ 'ਚ ਮਸ਼ਹੂਰ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਕਹਾਣੀ 'ਇੱਕ ਪਾਠਕ' ਦੀਆਂ ਕੁਝ ਸਤਰਾਂ ਸਾਂਝੀਆਂ ਕਰਨਾ ਚਾਹਾਂਗਾ ...
“शायद तुम कहो- ‘जो कुछ हम पेश करते हैं, उसके सिवा जीवन में अन्य नमूने मिलते कहाँ है ?’
न, ऐसी बात मुँह से न निकालना, यह लज्जा और अपमान की बात है कि वह, जिसे भगवान ने लिखने की शक्ति प्रदान की है । जीवन के सम्मुख अपनी पंगुता और उससे ऊपर उठने में अपनी असमर्थता को स्वीकार करे, अगर तुम्हारा स्तर भी वही है, जो आम जीवन का, अगर तुम्हारी कल्पना ऐसे नमूनों की रचना नहीं कर सकती जो जीवन में मौजूद न रहते हुए भी उसे सुधारने के लिए अत्यंत आवश्यक हैं, तब तुम्हारा कृतित्व किस मर्ज की दवा है ? तब तुम्हारे धंधे की क्या सार्थकता रह जाती है?"
-----
ਡਾ: ਅੰਮ੍ਰਿਤ ਪਾਲ
ਬਰਨਾਲਾ, ਪੰਜਾਬ
ਇੰਡੀਆ।

ਤਨਦੀਪ 'ਤਮੰਨਾ' said...

ਤੀਜਾ ਨੁਕਤਾ ਹੈ, ਗਾਇਕੀ ਤੇ ਸੰਗੀਤ ਦੇ ਖੇਤਰ ਵਿਚ ਆਲੋਚਨਾ ਦਾ ਬਿਲਕੁਲ ਹੀ ਗ਼ੈਰ-ਹਾਜ਼ਿਰ ਹੋਣਾ (ਵੈਸੇ ਤਾਂ ਇਹ ਸਾਹਿਤ ਦੇ ਖੇਤਰ ਵਿੱਚ ਵੀ ਬੱਸ ਨਾਂ ਦੀ ਆਲੋਚਨਾ ਹੈ.. ਉਥੇ ਵੀ ਆਲੋਚਨਾ ਦੇ ਨਾਂ ਤੇ ਜਾਂ ਤਾਂ ਵਾਹ ਵਾਹ ਹੁੰਦੀ ਹੈ ਜਾਂ ਫਿਰ ਖੁੰਦਕਾਂ ਕੱਢੀਆਂ ਜਾਂਦੀਆਂ ਹਨ.. ਸਮਾਜ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਆਲੋਚਨਾ ਕਰਨ ਵਾਲ਼ਾ ਤਾਂ ਕੋਈ ਵਿਰਲਾ ਹੀ ਹੈ).. ਜਿਸਦਾ ਦਾ ਜੋ ਦਿਲ ਕਰਦਾ ਹੈ ਲਿਖਦਾ ਹੈ, ਗਾਉਂਦਾ ਹੈ, ਕਿਓਂਕਿ ਲੋਕਾਂ ਨੇ ਉਸ ਤਰਾਂ ਹੀ ਸੁਣ ਲੈਣਾ ਹੈ ਕਿਓਂਕਿ ਉਹਨਾਂ ਕੋਲ ਇਹੋ ਜਿਹੇ ਹੀ ਹਨ... ਤੇ ਆਲੋਚਨਾ ਕਰਨ ਵਾਲਾ ਤੇ ਸਿੰਗਾਂ ਤੋਂ ਫੜਨ ਵਾਲਾ ਕੋਈ ਹੈ ਨਹੀਂ ਤੇ ਨਾ ਹੀ ਕਿਸੇ ਨੇ ਇਹ ਕਹਿਣਾ ਹੈ ਕਿ ਰਾਣੀਏ ਅੱਗਾ ਢੱਕ... ਜੋ ਗਾਇਕ ਅਜਿਹਾ ਕਰ ਸਕਦੇ ਹਨ, ਉਹ ਖ਼ੁਦ ਇਹੀ ਕੁਝ ਕਰਕੇ ਸ਼ੁਹਰਤ ਦੀ ਬੁਲੰਦੀ ‘ਤੇ ਪਹੁੰਚੇ ਹੁੰਦੇ ਹਨ,, ਉਸਤਾਦ ਲੋਕ ਵੈਸੇ ਹੀ ਹੈ ਨਹੀਂ ਜ਼ਿਆਦਾ ਪੰਜਾਬ ਵਿਚ, ਜੋ ਹਨ ਉਹਨਾਂ ਨੂੰ ਸੁਣਦਾ ਕੌਣ ਹੈ, ਜਦੋਂ ਮੰਡੀ ਦੀ ਸੁਣੀ ਜਾਣ ਲੱਗੇ ਤਾਂ ਉਸਤਾਦਾਂ ਦੀ ਕੌਣ ਸੁਣਦਾ ਹੈ.. ਖ਼ੁਦ ਸਾਡੇ ਹੀਰਿਆਂ ਨੇ ਇੰਨਾ ਕਦੇ ਸੋਚਣ ਦੀ ਖੇਚਲ ਹੀ ਨਹੀਂ ਕਰਨੀ ਕਿ ਸਮਾਜ ਵਿਚ ਕੀ ਹੋ ਰਿਹਾ ਹੈ, ਸਮਾਜ ਦੀ ਕੀ ਲੋੜ ਹੈ, ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਲਤ ਕੀ ਹਨ.. ਕਿਉਂਕਿ ਉਹ ਤਾਂ ਇਹਨਾਂ ਸਭ ਗੱਲਾਂ ਤੋਂ ਉੱਪਰ ਹੋ ਕੇ ਸਭ ਦੇ ਸਾਂਝੇ ਹਨ, ਤੇ ਸਚਮੁੱਚ ਵਿਚ ਹੀ ਲੋਕਾਂ ਦੀ ਕਿਸੇ ਵੀ ਗੱਲ ਤੋਂ ਨਿਰਲੇਪ ਹਨ.. ਸਾਡੇ ਹੀਰਿਆਂ ਵਿਚੋਂ ਕਿੰਨੇ ਹਨ ਜੋ ਲਾਲ ਬੈਂਡ ਦੀ ਤਰਾਂ ਲੋਕਾਂ ਦੀਆਂ ਰੈਲੀਆਂ ਵਿੱਚ ਜਾ ਕੇ, ਹਕੂਮਤੀ ਜ਼ਬਰ ਖ਼ਿਲਾਫ਼ ਗੀਤ ਗਾਉਣਗੇ.. ਹਾਂ ਸਰਕਾਰੀ ਇਕੱਠਾਂ ਵਿੱਚ ਭੀੜ ਵਧਾਉਣ ਦਾ ਫ਼ਰਜ਼ ਲੱਗਭੱਗ ਹਰੇਕ ਗਾਇਕ ਨਿਭਾਉਂਦਾ ਹੈ.. .. ਬੱਸ ਦਾਰੂ, ਕੁੜੀਆਂ, ਤਥਾਕਥਿਤ ਪਿਆਰ, ਕਬਜ਼ਾ ਜਿਹੇ ਗੀਤ ਗਾਏ, ਹੋ ਗਈ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਲੋਕਾਂ ਦੀ ਸੇਵਾ, ਜੇ ਕਿਸੇ ਦਾ ਥੋੜ੍ਹਾ ਜਿਹਾ ਲੈਵਲ ਉੱਪਰ ਹੋਇਆ ਤੇ ਜਾਂ ਫਿਰ ਕੁਝ ਅਲੱਗ ਦਿਖਣ ਤੇ ਮੋਟੇ ਢਿੱਡਾਂ ਦੀਆਂ ਮਹਿਫ਼ਿਲਾਂ ਵਿਚ ਗਾਉਣ ਦਾ ਵਿਚਾਰ ਹੋਵੇ ਤਾਂ ਪੁਰਾਣੇ ਪੰਜਾਬੀ ਕਿੱਸਿਆਂ ਜਾਂ ਕੋਈ ਸੂਫ਼ੀ ਸੰਤ ਦੀਆਂ ਚਾਰ ਤੁਕਾਂ ਚੁੱਕ ਕੇ ਗਾ ਦਿੱਤੀਆਂ ਜਾਂ ਔਰਤ ਦੀ ਬਦਨਸੀਬੀ, ਭਰੂਣ ਹੱਤਿਆ ਜਿਹੀ ਕੋਈ ਕੁਰੀਤੀ ਬਾਰੇ ਇੱਕ ਅੱਧਾ ਗੀਤ ਗਾ ਸਮਾਜ ਦੀ ਗਹਿਰੀ ਚਿੰਤਾ ਦਾ ਪਖੰਡ ਕਰ ਲਿਆ.. ਉਦਾਂ ਨੌਜਵਾਨਾਂ ਦਾ ਬੜਾ ਧਿਆਨ ਰੱਖ ਕੇ ਗਾਉਂਦੇ ਹਨ, ਪਰ ਜਦੋਂ ਉਹੀ ਨੌਜਵਾਨ ਨੌਕਰੀਆਂ ਲਈ ਡੰਡੇ ਖਾ ਰਹੇ ਹੁੰਦੇ ਹਨ ਤਾਂ ਚੂੰ ਵੀ ਨਹੀਂ ਕਰਦੇ, ਉਹਨਾਂ ਦੇ ਵਿੱਚ ਜਾ ਕੇ ਨਾਲ਼ ਖਲੋਅ ਕੇ ਗੀਤ ਗਾਉਣਾ ਤਾਂ ਦੂਰ ਦੀ ਗੱਲ ਹੈ.. ਉਦਾਂ ਬੜੇ ਕਬਜ਼ਿਆਂ ਦੇ ਗੀਤ ਗਾਉਣਗੇ, ਪਰ ਜਦੋਂ ਲੋਕ ਉਜਾੜੇ ਜਾ ਰਹੇ ਹੁੰਦੇ ਹਨ, ਗਾਇਕ ਹੀਰੇ ਚਮਕਣਾ ਭੁੱਲ ਜਾਂਦੇ ਹਨ... ਵੈਸੇ ਬਹੁਤ ਖ਼ਿਆਲ ਰੱਖਦੇ ਹਨ ਕਿ ਅਨਪੜ੍ਹ ਗਰੀਬ ਲੋਕਾਂ ਦੀ ਕੀ ਪਸੰਦ ਹੈ, ਪਰ ਜਦੋਂ ਉਹੀ ਅਨਪੜ੍ਹ ਗਰੀਬ ਮਜ਼ਦੂਰ ਲੋਕ ਹੱਕਾਂ ਲਈ ਸੜਕਾਂ ਤੇ ਨਿਕਲਦੇ ਹਨ ਤਾਂ ਲੋਕਾਂ ਦੀ ਪਸੰਦ ਗਈ ਢੱਠੇ ਖੂਹ 'ਚ, ਆਪਣੀ ਸਕੋਡਾ ਬਚਾਉ।
-----
...ਅੰਤ ਵਿੱਚ, ਕਈ ਟਿੱਪਣੀਆਂ ਬੇਫਾਇਦਾ ਲੱਗੀਆਂ ਜੋ ਲੇਖ ਦੀ ਗੰਭੀਰਤਾ ਨੂੰ ਹੀ ਘੱਟ ਨਹੀਂ ਕਰਦੀਆਂ ਸਗੋਂ ਜਿਸ ਗੱਲ ਤੋਂ ਲੇਖਕ ਗਾਇਕਾਂ ਦੀ ਆਲੋਚਨਾ ਸ਼ੁਰੂ ਕਰਦਾ ਹੈ, ਉਹ ਕਿਤੇ ਜਾ ਕੇ ਉਸ ਤੇ ਆਪਣੇ ਉੱਪਰ ਹੀ ਢੁੱਕਣ ਲੱਗਦੀ ਹੈ।
ਡਾ: ਅੰਮ੍ਰਿਤ ਪਾਲ
ਬਰਨਾਲਾ, ਪੰਜਾਬ
ਇੰਡੀਆ।

Deep Jagdeep Singh said...

@ਹਰਪ੍ਰੀਤ
ਤੁਹਾਡੀ ਗੱਲ ਤੋਂ ਹੀ ਜ਼ਾਹਿਰ ਹੋ ਰਿਹਾ ਹੈ ਕਿ ਜੋ ਤੁਹਾਨੂੰ ਚੰਗਾ ਲਗਦਾ ਹੈ ਬਸ ਤੁਸੀ ਓਹੀ ਪੜ੍ਹਦੇ ਅਤੇ ਸੁਣਦੇ ਹੋ, ਕਦੇ ਤੁਸੀ ਉਸ ਬਾਰੇ ਕੋਈ ਡੂੰਘੀ ਵਿਚਾਰ ਕਰਨ ਅਤੇ ਉਸ ਦਾ ਦੂਸਰਾ ਪੱਖ ਜਾਣਨ ਦੀ ਕੋਸ਼ਿਸ਼ ਹੀ ਨਹੀ ਕੀਤੀ। ਜੇ ਕੋਈ ਗੱਲ ਦੱਸ ਰਿਹਾ ਹੈ ਤਾਂ ਤੁਸੀ ਉਸ ਨੂੰ ਦਲੀਲ ਨਾਲ ਪਰਖਣ ਦੀ ਬਜਾਇ ਭਾਵੂਕਤਾ ਨਾਲ ਦੇਖ ਰਹੇ ਹੋ। ਜੇ ਸਚਮੁਚ ਕਿਸੇ ਕਲਾਕਾਰ ਵਿਚ ਉਹ ਕਮੀਆਂ ਨਹੀਂ ਹੋਣਗੀਆਂ ਜੋ ਇਨ੍ਹਾਂ ਲੇਖਕਾਂ ਨੇ ਦੱਸੀਆਂ ਹਨ, ਤਾਂ ਕੋਈ ਵੀ ਉਸ ਕਲਾਕਾਰ ਦੀ ਸ਼ੋਰਹਰ ਨਹੀਂ ਘਟਾ ਸਕੇਗਾ। ਜਿਂਹਾ ਬਲੌਗਾ ਦੇ ਚਰਚਿਤ ਹੋਣ ਦੀ ਗਲ ਤੁਸੀ ਕਹਿ ਰਹੇ ਹੋ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕਿੰਨੇ ਸਾਲਾਂ ਤੋਂ ਕਿਸ ਤਰ੍ਹਾਂ ਦਾ ਸਾਹਿੱਤ ਛਾਪ ਰਹੇ ਹਨ, ਕਿਊਂ ਕਿ ਤੁਸੀ ਤਾਂ ਬਸ ਆਪਣੇ ਚਹੀਤੇ ਕਲਾਕਾਰ ਬਾਰੇ ਪੜ੍ਹਨ ਅਤੇ ਉਸ ਦੇ ਹੱਕ ਵਿਚ ਭੁਗਤਣ ਲਈ ਹੀ ਆਏ ਹੋ। ਕਦੀ ਸਾਹਿਤ ਦੀ ਭਾਲ ਜਾਂ ਤਾਂਘ ਵਿਚ ਤੁਸੀ ਇਸ ਨੂੰ ਭਾਲਣ ਦੀ ਕੋਸ਼ਿਸ ਹੀ ਨਹੀਂ ਕੀਤੀ। ਤੁਹਾਡੇ ਕਹਿਣ ਮੁਤਾਬਿਕ ਤਾਂ ਇਹ ਬਲੌਗ ਉਸਤਾਦ ਕਲਮਕਾਰਾ ਦੀਆਂ ਰਚਨਾਵਾਂ ਨਾਲ ਨਹੀਂ, ਕੱਲ੍ਹ ਦੇ ਉਠੇ ਗਵੱਈਆਂ ਕਰਕੇ ਚਰਚਿਤ ਹੋਣਗੇ। ਇਹ ਕਹਿ ਕਿ ਤੁਸੀ ਆਪ ਹੀ ਪੰਜਾਬੀ ਸਾਹਿਤ ਦੇ ਉਸਤਾਦ ਕਲਮਕਾਰਾਂ ਦੀ ਇਜ਼ਤ ਇਕ ਨਵੇਂ ਉਭਰਦੇ ਗਵੱਈਆਂ ਖਾਤਰ ਘਟਾ ਦਿੱਤੀ ਹੈ। ਕਿਰਪਾ ਕਰਕੇ ਆਪਣੇਪਸੰਦੀਦਾ ਕਲਾਕਾਰਾਂ ਦੀ ਜਿੰਨ੍ਹੀ ਮਰਜ਼ੀ ਭਗਤੀ ਕਰੋ, ਪਰ ਸਾਡੇ ਵਿਰਸੇ ਦੇ ਬਾਬਾ ਬੋਹੜਾਂ ਦਾ ਅਪਮਾਨ ਨਾ ਕਰੋ।

ਸਹਿਮਤ ਹਾਂ ਕਿ ਹੇਠਲੀਆ ਟਿੱਪਣੀਆਂ ਕਰਕੇ ਲੇਖ ਦੇ ਮਿਆਰ ਨੂੰ ਢਾਹ ਲੱਗੀ ਹੈ।

ਤਨਦੀਪ 'ਤਮੰਨਾ' said...

ਸਾਰੇ ਸੱਜਣਾਂ ਦਾ ਧੰਨਵਾਦ,
ਜਿੰਨਾ ਨੇ ਲੇਖ ਬਾਰੇ ਆਪਣੇ ਵਿਚਾਰ ਲਿਖੇ,
ਲੇਖਕਾਂ ਦਾ ਵੀ ਜਿੰਨਾਂ ਨੇ ਇਸਨੂੰ ਦੁਬਾਰਾ ਸੋਧ ਕਰਕੇ ਪਾਇਆ
(ਹੁਣ ਥੋੜਾ ਨਜ਼ਰ ਆਉਂਦਾ ਹੈ ਜਿਵੇਂ ਲੇਖਕਾਂ ਨੂੰ ਹੋਰ ਮਸਲੇ ਨਾਲੋਂ ਪੰਜਾਬੀ ਗਾਇਕੀ ਦੀ ਚਿੰਤਾ ਹੋਵੇ, ਗਾਇਕ ਦੇ ਵਿਅਕਤੀਤਵ ਨਾਲੋਂ ਕਲਾ ਦੇ ਮਿਆਰੀਪੁਣੇ ਵੱਲ ਜਿਆਦਾ ਝੁਕਾਅ ਵਿਖਾਈ ਦਿੰਦਾ ਹੈ)
ਪਹਿਲਾਂ ਪਹਿਲ ਦੀਪ ਜਗਦੀਪ ਜੀ ਦੀ ਲਿਖਤ
(ਕੱਢ ਦਿੱਤੀ ਗਈ ਹੈ ਉਸ ਲਈ ਵੀ ਧੰਨਵਾਦ) ਤੇ ਇਹ ਲਿਖਤ ਪੜ੍ਹਕੇ ਜੋ ਪਰਤੀਤ ਹੋਇਆ ਉਸ ਤਰੀਕੇ ਨਾਲ ਰਿਪਲਾਈ ਭੇਜਿਆ
(ਲੰਮੀਆਂ ਵਾਟਾਂ ਲੱਗ ਰਿਹਾ ਸੀ ਜਿਵੇਂ ਏਸ ਕੰਮ ਲਈ ਬਣਾਇਆ ਹੋਵੇ ਭਾਵ ਪਬਲੀਸਿਟੀ ਸਟੰਟ ਲਈ ਹਰ ਥਾਂ ਛਪਦੀ ਅਖਬਾਰ,ਇੱਥੇ ਪੋਸਟ ਕੀਤਾ ਕਮੈਂਟ ਇਸ ਲਈ ਵੈਬਸਾਈਟ
(ਕਈ ਥਾਵਾਂ ਤੇ ਇਹ ਮਸਲਾ ਬਹੁਤ ਮਸਲਿਆ ਗਿਆ ਹੈ)
ਆਦਿ ਦੇ ਨਾਲ ਬਲੌਗ ਵੀ ਪਾਉਣਾ ਪਿਆ )
ਮੇਰਾ ਕਮੈਂਟ ਕੋਈ ਨਿਜੀ ਤੌਰ ਤੇ ਨਹੀਂ ਸੀ, ਤੇ ਹੁਣ ਵੀ ਨਹੀਂ ਹੈ,
ਕਵਿਤਾਵਾਂ ਦਾ ਮਖਿਆਲ ਖਾਣ ਆਇਆ ਸੀ,
ਕਵੀ ਆਪੋ-ਆਪਣੇ ਕੰਮ ਵਿੱਚ ਮਗਨ ਸਨ ਤੇ ਵੱਖਰੋ ਵੱਖਰੇ ਫੁੱਲਾਂ ਦਾ ਅਰਕ ਚੂਸ ਕੇ ਛੱਤੇ ਵਿੱਚ ਭਰ ਰਹੇ ਸਨ,
(ਉਹਨਾਂ ਦਾ ਆਪਣਾ ਹੀ ਮਖਿਆਲ ਸੀ ਤੇ ਆਪੇ ਹੀ ਛਕ ਰਹੇ ਸਨ, ਇੱਕ ਦੂਜੇ ਨੂੰ ਚਖਾ ਰਹੇ ਸਨ)
ਤੇ ਸੱਜੇ ਪਾਸੇ ਵਿਚਾਰ ਹੋ ਰਹੀ ਸੀ ਕੋਈ ਬਾਹਰਲਾ ਬੰਦਾ ਆਪਣਾ ਮਖਿਆਲ ਖਾ ਗਿਆ( ਸੋਧ ਹੋਣ ਕਰਕੇ ਹੁਣ ਇਸ ਤਰਾਂ ਨਹੀਂ ਜਾਪਦਾ)
ਜਿਹੜੇ ਬਾਬੇ ਬੋਹੜ ਹੋਏ ਹਨ,
ਉਹ ਅੱਧੇ ਤਾਂ ਪਬਲਿਸ਼ ਨਹੀਂ ਹੋਏ(ਸਮੇਂ ਨਾਲ ਹੋ ਜਾਣਗੇ)
ਬਾਕੀ ਜਿਹੜੇ ਇੱਕ ਇੱਕ ਕਵਿਤਾ ਨਾਲ ਬਿਰਾਜਮਾਨ ਬੈਠੇ ਹਨ, ਉਹਨਾਂ ਦੀਆਂ ੨-੪ ਕਵਿਤਾਵਾਂ ਹੋਰ ਪੈ ਜਾਣ ਤਾਂ ਬਹੁਤ ਵਧੀਆ ਗੱਲ ਹੈ
(ਥੋੜੇ ਦਿਨ ਪਹਿਲਾਂ ਬਾਬਾ ਜਗਤਾਰ ਜੀ ਦੀਆਂ ਲਿਖਤਾਂ ਪੜ੍ਹੀਆਂ, ਵਧੀਆਂ ਲੱਗੀਆਂ)
ਆਰਸੀ ਪੜ੍ਹਦੇ ਆਂ ਜੀ,
ਵਧੀਆ ਲਿਖਤਾਂ ਮਿਲ ਜਾਂਦੀਆਂ ਹਨ ਕਈ ਵਾਰੀ,
ਕਈ ਵਾਰ ਜਾਪਦਾ ਹੈ ਜਿਵੇਂ ਕਵੀਆਂ ਦੀ ਮਰਦਮਸ਼ੁਮਾਰੀ ਹੋ ਰਹੀ ਹੋਵੇ,(ਇਸਨੂੰ -ਵਿ ਨਾ ਸਮਝ ਲੈਣਾ ਜੀ)
ਇਸ ਕਮੈਂਟ ਦਾ ਵਹਾਅ ਪਹਿਲਿਆਂ ਨਾਲੋਂ ਵੱਖਰਾ ਹੈ,
ਸੋਚਦੇ ਹੋਵੋਂਗੇ ਇਹ ਕਿਸ ਸ਼ੈ ਦਾ ਅਸਰ ਹੋ ਗਿਆ,
ਇਸਨੂੰ ਲਿਖਣ ਵੇਲੇ ਸਕੂਲ ਵੇਲੇ ਦੀ ਗੱਲ ਯਾਦ ਆ ਗਈ,
ਸਰਕਾਰੀ ਸਕੂਲ਼ ਤੋਂ ਹਟਕੇ ਪਬਲਿਕ ਸਕੂਲ ਵਿੱਚ ਦਾਖਲ ਹੋਣਾ ਸੀ,
ਤੇ ਉਸ ਵੇਲੇ ਉਹਨਾਂ ਹਿਸਾਬ, ਪੰਜਾਬੀ, ਇੰਗਲਿਸ਼ ਦਾ ਇੱਕ-ਇੱਕ ਟੈਸਟ ਲਿਆ ,
ਹਿਸਾਬ ਪੂਰਾ ਕਾਇਮ ਰਿਹਾ, ਇੰਗਲਿਸ਼ ਵਿੱਚ ਉਹਨਾਂ ਵੱਡੀ ਤੇ ਛੋਟੀ ਏ, ਬੀ, ਸੀ ਲਿਖਵਾਈ, ਜੋ ਠੀਕ ਰਹੀ,
ਪਰ ਪੰਜਾਬੀ ਵਾਲੀ ਭੈਣਜੀ ਕਹਿੰਦੀ (ਬਾਬੇ ਨਾਨਕ ਦਾ ਲੇਖ ਸੀ)
“ਕਾਕਾ, ਬੋਲਣ ਵਾਲੀ ਤੇ ਲਿਖਣ ਵਾਲੀ ਪੰਜਾਬੀ ਵਿੱਚ ਫਰਕ ਹੁੰਦੈ,
ਜਿੰਨੀਆਂ ‘ਤੀ‘ ਆਂ ਪਾਈਆਂ ਨੇ ਰਬੜ ਨਾਲ ਮਿਟੇ ਕੇ ‘ਸੀ‘ ਆਂ ਪਾ ਕੇ ਲਿਆ, ਫਿਰ ਚੈਕ ਕਰੂੰਗੀ“(ਮਾਲਵੇ ਵਿਚ ਸੀ ਦੀ ਜਗਾ ਤੀ ਜਿਆਦਾ ਬੋਲਦੇ ਹਨ)
ਪਹਿਲਾਂ ਵਾਲੇ ਕਮੈਂਟ ਉਵੇਂ ਸਮਝ ਲਇਓ,
ਠੀਕ ਹੈ,
ਮਖਿਆਲ ਖਾਂਦਿਆਂ ਰੋੜਾ ਵੱਜਿਆ ਤੇ ਹਲਚਲ੍ਹ ਪੈਦਾ ਹੋ ਗਈ ਪਰ ਇਸਾਰਾ ਤਾਂ ਨੀ ਕਰਨਾ ਚਾਹੀਦਾ ਵੀ ਰੋੜ੍ਹਾ ਹਰਪ੍ਰੀਤ ਸਿੰਘ ਨੇ ਮਾਰਿਐ,
ਜਿੰਨੇ ਕੁ ਪਹਿਲਾਂ ਵਿਰੋਧੀ ਹੋਣਗੇ ਉਹਨਾਂ ਨਾਲ ਤਾਂ ਕਿਸੇ ਨਾ ਕਿਸੇ ਤਰਾਂ ਨਿਪਟ ਲਵਾਂਗੇ, ਪਰ ਜਿਹੜੇ ਦੀਪ ਜਗਦੀਪ ਜੀ ਦੀ ਉਂਗਲੀ ਨਾਲ ਹਮਲਾ ਕਰਨਗੇ ਓਹਨਾਂ ਤੋਂ ਰੱਬ ਬਚਾਵੇ,
ਹਮਲਾ ਨਾ ਕਰਿਓ ਜੀ,
ਹਰ ਕਵਿਤਾ ਹਰ ਲੇਖ ਉੱਤੇ ਇਹਨੀਆਂ ਕੁ ਟਿਪਣੀਆਂ( ਇੱਕ ਨੱਧੀ ਮੇਰੇ ਵਰਗੇ ਦੀ ਅਲੋਚਨਾਤਮਕ ਵੀ ਹੋਣੀ ਚਾਹੀਦੀ ਹੈ) ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ (ਟਿਪਣੀ-੦) , ਤੇ ਟਿਪਣੀ-੧,੨,੩.੪ (ਜੀ ਹਜੂਰ, ਵਾਹ ਹਜੂਰ) ਵਾਲੇ ਜਾਅਲ਼ੀ ਜਾਪਦੇ ਹਨ, ਆਪਾਂ ਗਾਇਕਾਂ ਦਾ ਮਿਆਰ ਵਧਾ ਰਹੇ ਹਾਂ ਕਵਿਤਾਵਾਂ ਵੀ ਏਸੇ ਤਾਕ ਵਿੱਚ ਬੈਠੀਆਂ ਹਨ;
ਸਾਰੇ ਮਿੱਤਰਾਂ ਦਾ ਧੰਨਵਾਦ ਜੀ,
ਅਮਰਿਤ ਪਾਲ ਜੀ ਦੇ ਕਮੈਂਟ ਤੋਂ ਪਤਾ ਚੱਲਿਆ ਲਿਖਤ ਕਿੱਦਾਂ ਪੜ੍ਹੀਂਦੀ ਹੈ,
ਅੱਗੇ ਤੋਂ ਤੀਰ ਨਿਸ਼ਾਨੇ ਤੇ ਮਾਰਾਂਗੇ ਪਰ ਦਲੀਲ ਨਾਲ;
ਹਰਪ੍ਰੀਤ ਸਿੰਘ

ਤਨਦੀਪ 'ਤਮੰਨਾ' said...

ਹਰਪ੍ਰੀਤ ਜੀ! ਤੁਹਾਡੇ ਵਿਚਾਰ ਆਪਣੇ ਹਨ ਅਤੇ ਬਾਕੀ ਲੇਖਕਾਂ ਅਤੇ ਪਾਠਕਾਂ ਦੇ ਆਪਣੇ। ਆਪਾਂ ਕਿਸੇ 'ਤੇ ਆਪਣੇ ਵਿਚਾਰ ਲਾਗੂ ਨਹੀਂ ਕਰ ਸਕਦੇ, ਸਿਰਫ਼ ਉਹਨਾਂ ਨੂੰ ਪੇਸ਼ ਜ਼ਰੂਰ ਕਰ ਸਕਦੇ ਆਂ, ਪਰ ਤੁਸੀਂ ਆਰਸੀ 'ਤੇ ਹਾਜ਼ਰੀ ਲੱਗੇ ਸਾਰੇ ਸਤਿਕਾਰਤ ਲੇਖਕ ਸਾਹਿਬਾਨ ਦੀ ਬੇਇੱਜ਼ਤੀ ਕਰਨ 'ਤੇ ਤੁਲੇ ਲੱਗਦੇ ਓ, ਕਿਸ ਕਰਕੇ...ਸਰਤਾਜ ਕਰਕੇ??? ਆਪਣੇ ਵਿਚਾਰ ਜ਼ਰੂਰ ਰੱਖੋ, ਪਰ ਸਨਮਾਨ ਦੇ ਦਾਇਰੇ 'ਚ ਰਹਿ ਕੇ।
----
ਹੁਣ ਗੱਲ ਰਹੀ ਇਕ-ਇਕ ਰਚਨਾ ਨਾਲ਼ ਹਾਜ਼ਰੀ ਲਵਾਈ ਬੈਠੇ ਲੇਖਕ ਸਾਹਿਬਾਨ ਦੀ, ਤੁਸੀਂ ਏਨਾ ਕੰਮ ਮੈਨੂੰ ਅਗਲੇ ਅਗਲੇ ਡੇਢ ਸਾਲ 'ਚ ਹੱਥੀਂ ਟਾਈਪ ਕਰਕੇ ਬਲੌਗ 'ਤੇ ਲਾ ਕੇ ਦਿਖਾ ਦਿਓ। ਨੀਵੇਂ ਪੱਧਰ ਦੀ ਆਲੋਚਨਾ ਕਰਨੀ ਬਹੁਤ ਸੌਖੀ ਹੈ, ਸਾਹਿਤਕ ਅਤੇ ਮਿਆਰੀ ਕੰਮ ਕਰਨੇ ਬੜੇ ਔਖੇ ਨੇ। ਮੈਂ ਸ਼ੁਕਰਗੁਜ਼ਾਰ ਹਾਂ ਆਰਸੀ ਪਰਿਵਾਰ ਦੀ ਜਿਨ੍ਹਾਂ ਦੀ ਸੋਚ ਏਨੀ ਉੱਚੀ-ਸੁੱਚੀ ਹੈ ਕਿ ਨਿਸ਼ਕਾਮ ਇਸ ਸਾਹਿਤਕ ਬਲੌਗ ਨੂੰ ਇਕ ਟੀਮ ਵਰਕ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ।
----
ਬਾਕੀ ਪ੍ਰਾਇਮਰੀ ਸਕੂਲ ਵਾਲ਼ੀ ਭੈਣ ਜੀ ਦੀ ਓ... ਅ...ੲ...ਪਰਖਣ ਗੱਲ ਤੁਸੀਂ ਲੱਗਦੈ ਬੇਹਤਰ ਜਾਣਦੇ ਲਗਦੇ ਓ...ਕਿਤੇ ਤੁਹਾਡੀਆਂ ਰਚਨਾਵਾਂ ਆਰਸੀ 'ਚ ਸ਼ਾਮਿਲ ਨਾ ਹੋਈਆਂ ਹੋਣ ਤੇ ਤੁਸੀਂ ਨਾਮ ਬਦਲ ਕੇ ਰੰਜਿਸ਼ ਕੱਢ ਰਹੇ ਹੋਵੋਂ??? ਚੰਗਾ ਹੁੰਦਾ ਫੋਟੋ ਘੱਲ ਕੇ ਵਿਚਾਰ ਲਿਖਦੇ। ਅਸੀਂ ਤੁਹਾਡੇ ਦਰਸ਼ਨ ਤਾਂ ਕਰ ਲੈਂਦੇ। ਪਰ ਸ਼ਾਇਦ ਨਹੀਂ ਤੁਹਾਡੇ ਵਰਗੇ ਲੇਖਕ ( ਜੇ ਤੁਸੀਂ ਲੇਖਕ ਹੋ, ਜਿਨ੍ਹਾਂ ਨੂੰ ਕਵਿਤਾ ਦਾ ਏਨਾ ਫ਼ਿਕਰ ਪਿਆ ਰਹਿੰਦਾ ਹੈ, ਬੱਸ! ਕਵਿਤਾ ਤਾਂ ਤੁਸੀਂ ਹੀ ਬਚਾਉਣੀ ਹੈ, ਸਾਡਾ ਕੰਮ ਤਾਂ ਬਲੌਗਾਂ ਤੱਕ ਹੀ ਸੀਮਤ ਹੈ ) ਇਹਨਾਂ ਬਲੌਗਾਂ ਤੇ ਕਿੱਥੇ ਛਪਦੇ ਨੇ...ਏਥੇ ਤਾਂ ਇਕ-ਇਕ ਰਚਨਾ ਨਾਲ਼ ਮਸ਼ਹੂਰੀ ਖੱਟਣ ਵਾਲ਼ੇ ਆਰਸੀ ਪਰਿਵਾਰ ਦੇ ਮੈਂਬਰਾਂ ਵਰਗੇ ਬੈਠੇ ਨੇ। ਜੇ ਇਹ ਬਲੌਗ ਏਨਾ ਬੁਰਾ ਲਗਦੈ ਤਾਂ ਤੁਸੀਂ ਇਹਨੂੰ ਪੜ੍ਹਨ ਕਿਉਂ ਆਉਂਦੇ ਹੋ???? ਉਹ ਸਾਈਟਾਂ ਪੜ੍ਹੋ ਜਿੱਥੇ ਤੁਹਾਡੀ ਤਾਨਾਸ਼ਾਹੀ ਚਲਦੀ ਹੋਵੇ।
----
ਦੀਪ ਜਗਦੀਪ ਜੀ ਨੇ ਈਮੇਲ ਕਰਕੇ ਆਪਣਾ ਲੇਖ ਹਟਵਾਇਆ ਸੀ, ਵਿਸ਼ਵਾਸ ਨਹੀਂ ਤਾਂ ਈਮੇਲ ਕਰਕੇ ਪੁੱਛ ਲਵੋ। ਤੁਹਾਨੂੰ ਉਸ ਲੇਖ ਦੇ ਹਟਣ ਦੀ ਤਾਂ ਬਲਕਿ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਇਕ ਲੇਖ ਘਟ ਗਿਆ।
----
ਕਿਰਪਾ ਕਰਕੇ ਅੱਗੇ ਤੋਂ ਵਿਚਾਰ ਰੱਖੋ ਪਰ ਦਾਇਰੇ 'ਚ ਰਹਿ ਕੇ। ਜਿਹੜੀ ਗੱਲ ਦਾ ਪਤਾ ਨਾ ਹੋਵੇ, ਉਸਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚ ਜ਼ਰੂਰ ਲਿਆ ਕਰੋ, ਧੰਨਵਾਦੀ ਹੋਵਾਂਗੇ।
ਅਦਬ ਸਹਿਤ
ਤਨਦੀਪ
ਅਤੇ ਸਮੂਹ ਆਰਸੀ ਪਰਿਵਾਰ

ਤਨਦੀਪ 'ਤਮੰਨਾ' said...

ਹਰਪ੍ਰੀਤ ਜੀ! ਤੁਹਾਡੇ ਵਿਚਾਰ ਆਪਣੇ ਹਨ ਅਤੇ ਬਾਕੀ ਲੇਖਕਾਂ ਅਤੇ ਪਾਠਕਾਂ ਦੇ ਆਪਣੇ। ਆਪਾਂ ਕਿਸੇ 'ਤੇ ਆਪਣੇ ਵਿਚਾਰ ਲਾਗੂ ਨਹੀਂ ਕਰ ਸਕਦੇ, ਸਿਰਫ਼ ਉਹਨਾਂ ਨੂੰ ਪੇਸ਼ ਜ਼ਰੂਰ ਕਰ ਸਕਦੇ ਆਂ, ਪਰ ਤੁਸੀਂ ਆਰਸੀ 'ਤੇ ਹਾਜ਼ਰੀ ਲੱਗੇ ਸਾਰੇ ਸਤਿਕਾਰਤ ਲੇਖਕ ਸਾਹਿਬਾਨ ਦੀ ਬੇਇੱਜ਼ਤੀ ਕਰਨ 'ਤੇ ਤੁਲੇ ਲੱਗਦੇ ਓ, ਕਿਸ ਕਰਕੇ...ਸਰਤਾਜ ਕਰਕੇ??? ਆਪਣੇ ਵਿਚਾਰ ਜ਼ਰੂਰ ਰੱਖੋ, ਪਰ ਸਨਮਾਨ ਦੇ ਦਾਇਰੇ 'ਚ ਰਹਿ ਕੇ।
----
ਹੁਣ ਗੱਲ ਰਹੀ ਇਕ-ਇਕ ਰਚਨਾ ਨਾਲ਼ ਹਾਜ਼ਰੀ ਲਵਾਈ ਬੈਠੇ ਲੇਖਕ ਸਾਹਿਬਾਨ ਦੀ, ਤੁਸੀਂ ਏਨਾ ਕੰਮ ਮੈਨੂੰ ਅਗਲੇ ਅਗਲੇ ਡੇਢ ਸਾਲ 'ਚ ਹੱਥੀਂ ਟਾਈਪ ਕਰਕੇ ਬਲੌਗ 'ਤੇ ਲਾ ਕੇ ਦਿਖਾ ਦਿਓ। ਨੀਵੇਂ ਪੱਧਰ ਦੀ ਆਲੋਚਨਾ ਕਰਨੀ ਬਹੁਤ ਸੌਖੀ ਹੈ, ਸਾਹਿਤਕ ਅਤੇ ਮਿਆਰੀ ਕੰਮ ਕਰਨੇ ਬੜੇ ਔਖੇ ਨੇ। ਮੈਂ ਸ਼ੁਕਰਗੁਜ਼ਾਰ ਹਾਂ ਆਰਸੀ ਪਰਿਵਾਰ ਦੀ ਜਿਨ੍ਹਾਂ ਦੀ ਸੋਚ ਏਨੀ ਉੱਚੀ-ਸੁੱਚੀ ਹੈ ਕਿ ਨਿਸ਼ਕਾਮ ਇਸ ਸਾਹਿਤਕ ਬਲੌਗ ਨੂੰ ਇਕ ਟੀਮ ਵਰਕ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ।
----
ਬਾਕੀ ਪ੍ਰਾਇਮਰੀ ਸਕੂਲ ਵਾਲ਼ੀ ਭੈਣ ਜੀ ਦੀ ਓ... ਅ...ੲ...ਪਰਖਣ ਗੱਲ ਤੁਸੀਂ ਲੱਗਦੈ ਬੇਹਤਰ ਜਾਣਦੇ ਲਗਦੇ ਓ...ਕਿਤੇ ਤੁਹਾਡੀਆਂ ਰਚਨਾਵਾਂ ਆਰਸੀ 'ਚ ਸ਼ਾਮਿਲ ਨਾ ਹੋਈਆਂ ਹੋਣ ਤੇ ਤੁਸੀਂ ਨਾਮ ਬਦਲ ਕੇ ਰੰਜਿਸ਼ ਕੱਢ ਰਹੇ ਹੋਵੋਂ??? ਚੰਗਾ ਹੁੰਦਾ ਫੋਟੋ ਘੱਲ ਕੇ ਵਿਚਾਰ ਲਿਖਦੇ। ਅਸੀਂ ਤੁਹਾਡੇ ਦਰਸ਼ਨ ਤਾਂ ਕਰ ਲੈਂਦੇ। ਪਰ ਸ਼ਾਇਦ ਨਹੀਂ ਤੁਹਾਡੇ ਵਰਗੇ ਲੇਖਕ ( ਜੇ ਤੁਸੀਂ ਲੇਖਕ ਹੋ, ਜਿਨ੍ਹਾਂ ਨੂੰ ਕਵਿਤਾ ਦਾ ਏਨਾ ਫ਼ਿਕਰ ਪਿਆ ਰਹਿੰਦਾ ਹੈ, ਬੱਸ! ਕਵਿਤਾ ਤਾਂ ਤੁਸੀਂ ਹੀ ਬਚਾਉਣੀ ਹੈ, ਸਾਡਾ ਕੰਮ ਤਾਂ ਬਲੌਗਾਂ ਤੱਕ ਹੀ ਸੀਮਤ ਹੈ ) ਇਹਨਾਂ ਬਲੌਗਾਂ ਤੇ ਕਿੱਥੇ ਛਪਦੇ ਨੇ...ਏਥੇ ਤਾਂ ਇਕ-ਇਕ ਰਚਨਾ ਨਾਲ਼ ਮਸ਼ਹੂਰੀ ਖੱਟਣ ਵਾਲ਼ੇ ਆਰਸੀ ਪਰਿਵਾਰ ਦੇ ਮੈਂਬਰਾਂ ਵਰਗੇ ਬੈਠੇ ਨੇ। ਜੇ ਇਹ ਬਲੌਗ ਏਨਾ ਬੁਰਾ ਲਗਦੈ ਤਾਂ ਤੁਸੀਂ ਇਹਨੂੰ ਪੜ੍ਹਨ ਕਿਉਂ ਆਉਂਦੇ ਹੋ???? ਉਹ ਸਾਈਟਾਂ ਪੜ੍ਹੋ ਜਿੱਥੇ ਤੁਹਾਡੀ ਤਾਨਾਸ਼ਾਹੀ ਚਲਦੀ ਹੋਵੇ।
----
ਦੀਪ ਜਗਦੀਪ ਜੀ ਨੇ ਈਮੇਲ ਕਰਕੇ ਆਪਣਾ ਲੇਖ ਹਟਵਾਇਆ ਸੀ, ਵਿਸ਼ਵਾਸ ਨਹੀਂ ਤਾਂ ਈਮੇਲ ਕਰਕੇ ਪੁੱਛ ਲਵੋ। ਤੁਹਾਨੂੰ ਉਸ ਲੇਖ ਦੇ ਹਟਣ ਦੀ ਤਾਂ ਬਲਕਿ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਇਕ ਲੇਖ ਘਟ ਗਿਆ।
----
ਕਿਰਪਾ ਕਰਕੇ ਅੱਗੇ ਤੋਂ ਵਿਚਾਰ ਰੱਖੋ ਪਰ ਦਾਇਰੇ 'ਚ ਰਹਿ ਕੇ। ਜਿਹੜੀ ਗੱਲ ਦਾ ਪਤਾ ਨਾ ਹੋਵੇ, ਉਸਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚ ਜ਼ਰੂਰ ਲਿਆ ਕਰੋ, ਧੰਨਵਾਦੀ ਹੋਵਾਂਗੇ।
ਅਦਬ ਸਹਿਤ
ਤਨਦੀਪ
ਅਤੇ ਸਮੂਹ ਆਰਸੀ ਪਰਿਵਾਰ

Unknown said...

ਤਨਦੀਪ ਬੇਟੇ ਮੈਂ ਬਹੁਤ ਦਿਨ ਬਾਅਦ ਆਰਸੀ ਖੋਲ੍ਹੀ। ਭਿੰਡਰ-ਸੋਹਲ ਵਾਲਾ ਲੇਖ ਪੜ੍ਹਿਆ। ਗਗਨਦੀਪ ਸ਼ਰਮਾ ਦੇ ਵੀ ਵਿਚਾਰ ਦੇਖੇ। ਇਹ ਹਰਪਰੀਤ ਜਿਹੜਾ ਸ਼ਖਸ ਟਿਪਣੀਆਂ ਲਿਖਦਾ ਹੈ, ਮੈਨੂੰ ਯਾਦ ਹੈ ਕਿ ਸਾਥੀ ਜੀ ਵਾਲੇ ਬਲੌਗ ਹਾਇਕੂ ਤੇ ਵੀ ਆਉਦਾ ਹੁੰਦਾ ਸੀ। ਸਾਲ ਕੁ ਪਹਿਲਾਂ ਇਹਨੇ ਉੱਥੇ ਵੀ ਬੜਾ ਫ਼ਸਾਦ ਪਾਇਆ ਸੀ। ਜਦੋਂ ਇਕ-ਦੋ ਬੀਬੀਆਂ ਨੇ ਇਹਦੀ ਲਾਹ-ਪਾਹ ਕੀਤੀ, ਮੁੜ ਕੇ ਅੱਜ ਤੱਕ ਇਹਨੂੰ ਮੈਂ ਉੱਥੇ ਨਹੀਓ ਵੇਖਿਆ। ਉੱਥੇ ਇਹਦੀ ਫੋਟੋ ਹੁੰਦੀ ਸੀ।ਮੈਨੂੰ ਇਹਦੀ ਸ਼ਕਲ ਚੰਗੀ ਤਰ੍ਹਾਂ ਚੇਤੇ ਹੈ। ਜੇ ਸ਼ੱਕ ਹੋਵੇ ਸਾਥੀ ਜੀ ਤੋਂ ਪੱਛ ਵੇਖਣਾ।ਹੁਣ ਉਹੀ ਕੰਮ ਇਹਨੇ ਏਥੇ ਕਰਨਾ ਸ਼ੁਰੂ ਕਰ ਲਿਆ ਹੈ,ਜ਼ੇ ਇਹਨੇ ਚੱਜ ਦੀ ਗੱਲ ਨਹੀਂ ਕਰਨੀ,ਇਹਨੂੰ ਚਾਂਭਲਣ ਨਾ ਦਉ।ਇਹਦੀ ਟਿਪਣੀ ਦਾ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ। ਗੁਰਬਾਣੀ ਆਖਦੀ ਹੈ ਮੂਰਖ ਨਾਲ ਬਹਿਸ ਨਹੀਂ ਕਰੀਦੀ। ਇਹ ਚਾਹੇ ਸਰਤਾਜ ਦੀ ਵਕਾਲਤ ਕਰੇ ਜਾਂ ਪੂਜਾ ਦੇ ਘਟੀਆ ਦੁਗਾਣਿਆਂ ਦੀ।ਬਲੌਗ ਦੀ ਮਕਬੂਲੀਅਤ ਇਹੋ ਜਿਹੇ ਲੋਕਾਂ ਤੋਂ ਜਰੀ ਨਹੀਂ ਜਾਂਦੀ। ਧਿਆਨ ਨਹੀਂ ਦੇਣਾ ਚਾਹੀਦਾ। ਤੇਰਾ ਹਰ ਪਲ ਕੀਮਤੀ ਹੈ। ਉਹਨੂੰ ਆਰਸੀ ਵੱਲ ਲਾ ਦਿਉ।
ਜਸਵੰਤ ਸਿੰਘ
ਸਰੀ, ਕੈਨੇਡਾ

Unknown said...

ਸਾਰੇ ਸੱਜਣਾਂ -ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ,ਜਿੰਨਾਂ ਨੇ ਲੇਖ ਨੂੰ ਪੜਕੇ, ਹੱਕ ਜਾਂ ਵਿਰੋਧ ਵਿੱਚ ਆਪਣੇ ਉਸਾਰੂ ਵਿਚਾਰ ਦਿੱਤੇ। ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਵਿੱਚ ਨਹੀਂ ਆਉਣਾ ਅਤੇ ਪਾਠਕਾਂ ਨੂੰ ਖੁੱਲ ਕਿ ਆਪਣੇ ਵਿਚਾਰ ਪੇਸ਼ ਕਰਨ ਦੇਣੇ ਹਨ ਪਰ ਹਰਪ੍ਰੀਤ ਸਿੰਘ ਜੀ ਨੇ ਬਹਿਸ ਨੂੰ ਹੋਰ ਹੀ ਮੋੜ ਦੇ ਦਿੱਤਾ ਹੈ । ਸੋ ਸਭ ਪਾਠਕਾਂ ਨੂੰ ਸਨਿਮਰ ਬੇਨਤੀ ਹੈ ਕਿ ਹਰਪ੍ਰੀਤ ਸਿੰਘ ਵਾਲੀ ਬਹਿਸ ਨੂੰ ਇਥੇ ਹੀ ਖਤਮ ਕੀਤਾ ਜਾਵੇ ਅਤੇ ਲੇਖ ਵਿਚ ਉਠਾਏ ਗਏ ਨੁਕਤਿਆਂ ਦੇ ਹੱਕ ਜਾਂ ਵਿਰੋਧ ਵਿੱਚ ਉਸਾਰੂ ਵਿਚਾਰ ਹੀ ਪੇਸ਼ ਕੀਤੇ ਜਾਣ। ਹਰਪ੍ਰੀਤ ਸਿੰਘ ਸਮੇਤ ਉਹਨਾਂ ਸਾਰੇ ਸੱਜਣਾਂ ਨੂੰ ,ਜਿੰਨਾਂ ਨੂੰ ਸਾਡਾ ਲੇਖ ਪਸੰਦ ਨਹੀ ਜਾਂ ਮੱਤਭੇਦ ਹਨ ,ਨਿਮਰਤਾ ਸਾਹਿਤ ਬੇਨਤੀ ਹੈ ਕਿ ਅਸੀਂ ਕੁਝ ਮੁੱਦੇ ਉਠਾਏ ਹਨ,(ਰਾਜਿੰਦਰਜੀਤ ਯੂ.ਕੇ.ਨੇ ਆਪਣੀ ਟਿੱਪਣੀ ਵਿਚ ਇਕ ਹੋਰ ਵਾਧਾ ਕੀਤਾ ਹੈ)ਸੋ ਜੇ ਕਰ ਸਕੋ ਤਾਂ ਉਹਨਾਂ ਨੂੰ ਸਿਧਾ ਚੈਲਿੰਜ ਕਰੋ ਸਾਨੂੰ ਖੁਸ਼ੀ ਹੋਵੇਗੀ ।
ਬਾਕੀ ਹਰਪ੍ਰੀਤ ਸਿੰਘ ਜੀ ਤੁਸੀਂ ਆਪ ਹੀ ਮੰਨ ਲਿਆ ਹੈ ਕਿ ਤੁਹਾਨੂੰ ਅੱਜ ਹੀ "ਅਮਰਿਤ ਪਾਲ ਜੀ ਦੇ ਕਮੈਂਟ ਤੋਂ ਪਤਾ ਚੱਲਿਆ ਲਿਖਤ ਕਿੱਦਾਂ ਪੜ੍ਹੀਂਦੀ ਹੈ,ਅੱਗੇ ਤੋਂ ਤੀਰ ਨਿਸ਼ਾਨੇ ਤੇ ਮਾਰਾਂਗੇ ਪਰ ਦਲੀਲ ਨਾਲ;" ਇਸ ਹਿਸਾਬ ਨਾਲ ਇੱਕ ਸੰਜੀਦਾ ਪਾਠਕ ਦੇ ਤੌਰ ਤੇ ਤੁਹਾਡੀ ਉਮਰ ਇੱਕ ਦਿਨ ਦੀ ਬਣਦੀ ਹੈ। ਇਸ ਲਈ ਤੁਹਾਨੂੰ ਪਹਿਲਾਂ ਘਰ ਬੈਠਕੇ ਕੱਦੂ ਵਿੱਚ ਤੀਰ ਮਾਰਨ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ । ਬਾਕੀ ਕਿਤੇ ਫੇਰ ।
ਇੱਕ ਵਾਰ ਫਿਰ ਸਭ ਦਾ ਧੰਨਵਾਦ ।
ਤੁਹਾਡੇ ਹੁੰਗਾਰੇ ਦੀ ਆਸ ਨਾਲ
ਸੁਰਿੰਦਰ ਸੋਹਲ / ਹਰਪਾਲ ਸਿੰਘ ਭਿੰਡਰ

Deep Jagdeep Singh said...

@ਹਰਪ੍ਰੀਤ

ਜਨਾਬ ਮੇਰਾ ਲੇਖ ਸਿਰਫ ਆਰਸੀ ਤੋਂ ਹਟਾਇਆ ਗਿਆ ਹੈ ਅਤੇ ਉਹ ਵੀ ਮੇਰੇ ਕਹਿਣ ਕਰ ਕੇ, ਕਿਉਂ ਕਿ ਇਹ ਮੂ਼ਲ ਪ੍ਰਕਾਸ਼ਕ ਦਾ ਕਾਪੀਰਾਈਟ ਹੈ। ਜੇ ਤੁਸੀ ਮੇਰਾ ਲੇਖ ਪੜ੍ਹਨਾ ਚਾਹੁੰਦੇ ਹੋ ਤਾਂ www.musictimesonline.com ਤੇ ਜਾ ਕੇ ਬਹੁਤ ਖੁਸ਼ੀ ਨਾਲ ਪੜ੍ਹ ਸਕਦੇ ਹੋ।

ਬਾਕੀ ਤਮੰਨਾ ਹੁਰਾਂ ਨੇ ਕਹਿ ਹੀ ਦਿਤਾ ਹੈ।

ਤਨਦੀਪ 'ਤਮੰਨਾ' said...

gusthakhi muaaf,
mainu pehlan hi tareef kar deni chahidi c,
tuhanu kavita koee nahin bheji,
jadon likhnge odon bhej ke wekh lavange je chhapn de kavil hoee chhap deo,
miss pooja de tusin chahete ho sakde ho,jara link send karo uss blog da jithe bibian ne pitaee kiti hai ji
sartaj karke thordi thall paee hai duet nu,
jiss di alochna karni c usdi samme sirr kiti ni,
hunn agge wekh lavange koee besura gayak fadhonge ja chuup rahonge,
tuhade behn wich rukawat paindi hai mere karke, apni chaal mathi na pau ji,
aarsi parivaar jindabad rahe tuhada

Harpreet Singh

ਤਨਦੀਪ 'ਤਮੰਨਾ' said...

ਤਨਦੀਪ! ਸੁਰਿੰਦਰ ਹੋਰਾਂ ਦਾ ਲੇਖ ਬਹੁਤ ਚੰਗਾ ਲੱਗਿਆ . ਇਹੋ ਜਿਹੀ ਆਲੋਚਨਾ ਦੀ ਸਖ਼ਤ ਜ਼ਰੂਰਤ ਹੈ . ਲੋਕੀ ਸੰਗੀਤ ਦੇ ਨਾਮ ਤੇ ਕੁਛ ਵੀ ਵੇਚੀ ਜਾ ਰਹੇ ਹਨ .
ਸੁਰਜੀਤ
ਟਰਾਂਟੋ, ਕੈਨੇਡਾ
-----
ਬਹੁਤ-ਬਹੁਤ ਸ਼ੁਕਰੀਆ ਸੁਰਜੀਤ ਜੀ! ਤੁਸੀਂ ਜਦੋਂ ਵੀ ਵਕ਼ਤ ਲੱਗੇ ਆਰਸੀ ਪੜ੍ਹਦੇ ਹੋ ਅਤੇ ਵਿਚਾਰ ਘੱਲਦੇ ਰਹਿੰਦੇ ਹੋ। ਤੁਹਾਡੀ ਸਿਹਤ 'ਚ ਹਰ ਪਲ ਸੁਧਾਰ ਹੋ ਰਿਹਾ ਹੈ, ਆਰਸੀ ਪਰਿਵਾਰ ਲਈ ਇਹ ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਹੈ। ਤੁਹਾਡੀ ਨਵੀਂ ਕਿਤਾਬ ਦਾ ਵੀ ਇੰਤਜ਼ਾਰ ਹੈ...:)
ਅਦਬ ਸਹਿਤ
ਤਨਦੀਪ