ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Wednesday, April 21, 2010

ਉਂਕਾਰਪ੍ਰੀਤ - “ਸੂਫ਼ੀ” ਗਾਇਕ ਮਹਿਫ਼ਿਲਾਂ ਅਤੇ ਕ੍ਰਿਤਾਂ ‘ਚ ‘ਮਜ਼ਾਜ਼ੀ’ ਇਸ਼ਕ ਦੀ ਰਹਿੰਦ-ਖੂੰਹਦ ਨਹੀਂ ਵੇਚਦੇ – ਤਾਜ਼ਾ ਪ੍ਰਤੀਕਰਮ

ਟਰਾਂਟੋ, ਕੈਨੇਡਾ

21 ਅਪ੍ਰੈਲ 2010



ਪਿਆਰੇ ਸੁਰਿੰਦਰ ਸੋਹਲ ਅਤੇ ਭਿੰਡਰ ਜੀਓ!


ਤੁਹਾਡਾ ਲੇਖ ਪੜ੍ਹਿਆਲੇਖ ਦੀ ਸਮੱਗਰੀ ਵਧੀਆ ਹੈ


ਸਤਿੰਦਰ ਸਿਰਤਾਜ ਨਾਂ ਦਾ ਇਹ ਨਵਾਂ ਗਾਇਕ ਇਕਬਾਲ ਮਾਹਲ ਜੀ ਦੀ ਲੱਭਤ ਹੈਮਾਹਲ ਜੀ ਜਿੱਥੇ ਮੇਰੇ ਸਤਿਕਾਰਯੋਗ ਮਿੱਤਰ ਹਨ ਓਥੇ ਉਹਨਾਂ ਦੀ ਕਲਾ-ਪਰਖ ਅਤੇ ਮਿਆਰ ਬਾਰੇ ਦੋ-ਰਾਵਾਂ ਨਹੀਂਮੈਂ ਅਕਸਰ ਉਹਨਾਂ ਨੂੰ ਕਹਿੰਦੇ ਕਹਾਉਂਦੇ ਕਲਾਕਾਰਾਂ ਨੂੰ ਸੁਣ ਕੇ ਬੜੀ ਬਾਰੀਕ ਅਤੇ ਅਹਿਮ ਰਾਏ ਦਿੰਦੇ ਸੁਣਿਆ/ਵੇਖਿਆ ਹੈਉਹ ਅਕਸਰ ਕਹਿੰਦੇ ਹਨ, ਰਾਜੇ, ਮੇਰਾ ਕੰਨ ਮਿਸਤਰੀ ਹੈਅਪਣੀ ਇਸ ਕਲਾ-ਪਾਰਖੂ ਬਿਰਤੀ ਰਾਹੀਂ, ਜਿੱਥੇ ਇਕਬਾਲ ਜੀ ਨੇ ਪੰਜਾਬੀ ਗਾਇਕੀ ਨੂੰ ਬੜੀਆਂ ਅਹਿਮ ਅਤੇ ਯਾਦ ਰੱਖਣਯੋਗ ਪ੍ਰੋਡਕਸ਼ਨਾਂ ਦਿੱਤੀਆਂ ਹਨ ਓਥੇ ਉਹਨਾਂ ਨੇ ਉਹ ਵਿਸ਼ੇ ਵੀ ਨਿਭਾਏ ਹਨ ਜੋ ਅਕਸਰ ਪੰਜਾਬੀ ਕਲਚਰ ਚ ਟੈਬੂ / ਵਰਜਿਤ ਮੰਨੇ ਜਾਂਦੇ ਰਹੇ ਹਨ


------


ਇਕਬਾਲ ਜੀ ਬਾਰੇ ਉਪਰੋਕਤ ਟਿੱਪਣੀ ਦੇਣ ਦਾ ਮੇਰਾ ਮਕਸਦ ਇੰਨਾ ਹੀ ਹੈ ਕਿ ਉਹਨਾਂ ਦੀ ਕਲਾਤਿਮਕ ਚੋਣ ਹਮੇਸ਼ਾ ਮਿਆਰੀ ਅਤੇ ਪੰਜਾਬੀ ਕਲਾ ਨੂੰ ਅਮੀਰ ਕਰਨ ਵਾਲੀ ਰਹੀ ਹੈਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਉਹ ਕਦੇ ਵੀ ਪੰਜਾਬੀ ਸਾਹਿਤ ਅਤੇ ਕਲਾ ਨੂੰ ਢਾਹ ਲਾਊ ਕੰਮ ਨਹੀਂ ਕਰ ਸਕਦੇ


-----


ਜਿਵੇਂ ਤੁਸੀਂ ਖ਼ੁਦ ਵੀ ਕਿਹਾ ਹੈ ਕਿ ਸਰਤਾਜ ਇੱਕ ਵਧੀਆ ਗਾਇਕ ਹੈਸੁਰ ਅਤੇ ਸੰਗੀਤ ਦੀ ਸਮਝ ਉਸਦੇ ਅਲਾਪ ਚੋਂ ਸਹਿਜੇ ਹੀ ਝਲਕਦੀ ਹੈਹਾਂ! ਉਸਨੂੰ ਅਪਣੀਆਂ ਪੇਸ਼ਕਾਰੀਆਂ ਵਿੱਚ ਪੇਸ਼ ਕੀਤੀ ਜਾਣ ਵਾਲੀ ਸਮੱਗਰੀ ਦੀ ਚੋਣ ਵੱਲ ਧਿਆਨ ਦੀ ਲੋੜ ਹੈਮੈਨੂੰ ਯਕੀਨ ਹੈ ਕਿ ਇਕਬਾਲ ਹੁਰਾਂ ਦੀ ਅਗਵਾਈ ਚ ਉਹ ਸਹਿਜੇ ਹੀ ਇਸ ਕਮਜ਼ੋਰੀ ਨੂੰ ਦੂਰ ਕਰ ਲਵੇਗਾਇਸ ਤੋਂ ਇਲਾਵਾ ਜੋ ਭੁੱਲਾਂ ਉਸਤੋਂ ਹੋਈਆਂ ਹਨ ਉਹਨਾਂ ਬਾਰੇ ਉਸਨੂੰ ਸਬੰਧਿਤ ਧਿਰਾਂ ਤੋਂ ਸਪੱਸ਼ਟ ਖਿਮਾਂ ਮੰਗ ਲੈਣੀ ਚਾਹੀਦੀ ਹੈ


-----


ਤੁਹਾਡੇ ਇਸ ਲੇਖ ਦੇ ਹਵਾਲੇ ਨਾਲ ਇੱਕ ਗੱਲ ਜਿਸ ਵੱਲ ਮੈਂ ਖ਼ਾਸ ਧਿਆਨ ਦੁਆਉਣਾ ਚਾਹੁੰਦਾ ਹੈ ਉਹ ਹੈ: ਸੂਫ਼ੀਵਾਦਜਾਂ ਸੁਫੀ ਪ੍ਰੰਪਰਾਸੂਫ਼ੀਜ਼ਿੰਦਗੀ ਨੂੰ ਜਿਊਣ ਦੇ ਇੱਕ ਖ਼ਾਸ ਤਰੀਕੇ ਦਾ ਨਾਮ ਹੈਸਮਰਪਣ, ਸਾਦਗੀ ਅਤੇ ਇਸ਼ਕ ਹਕੀਕੀਦਾ ਇੱਕ ਵੱਲ ਹੈਬੁੱਲ੍ਹੇ ਦੇ ਦੋਹੜੇ ਦੀ ਇਕ ਸਤਰ ਹੈ:



ਬੁੱਲ੍ਹਿਆ ਸਭ ਮਜ਼ਾਜ਼ੀ ਪੌੜੀਆਂ, ਤੂੰ ਹਾਲ ਹਕੀਕਤ ਵੇਖ



ਆਪਣੇ ਆਪ ਨੂੰ ਸੂਫ਼ੀਕਹਾਉਣ ਵਾਲੇ ਆਪਣੀਆਂ ਮਹਿਫ਼ਿਲਾਂ ਅਤੇ ਕ੍ਰਿਤਾਂ ਮਜ਼ਾਜ਼ੀਇਸ਼ਕ ਦੀਆਂ ਰਹਿੰਦ-ਖੂੰਹਦ ਰੁਚੀਆਂ ਨਹੀਂ ਵੇਚ ਸਕਦੇਉਹ ਵੀ ਕਿਸ਼ੋਰ ਅਵੱਸਥਾਦੇ ਬਿੰਬਾਂ ਅਤੇ ਸਿੰਮਲੀਆਂ ਰਾਹੀਂ,ਕਾਮ-ਉਕਸਾਊ ਪੱਧਰ ਤੇ


-----


ਬਾਹਰੀ ਦਿੱਖ ਪੱਖੋਂ ਵੀ ਸੂਫ਼ੀਸਰੂਪ ਏਨਾ ਸਾਦਾ ਹੈ ਕਿ ਚਿੱਟੀਆਂ ਸਫੈਦ ਅਤੇ ਮਖਮਲੀ ਚਮਕ ਦਮਕ ਵਾਲੀਆਂ ਪੌਸ਼ਾਕਾਂ, ਗਹਿਣੇ ਅਤੇ ਜਲ-ਜਲੌ ਨੂੰ ਵੀ ਕਹਿਰਮੰਨਦਾ ਹੈਤਦ ਹੀ ਸੂਫ਼ੀ ਮਹਿਫ਼ਿਲਾਂ ਚਕਾਚੌਧ, ਉਕਸਾਊ ਸਵਾਂਗ ਅਤੇ ਲਿਸ਼ਕੋਰ ਨਾਲ ਓਤਪੋਤ ਨਹੀਂ ਹੋ ਸਕਦੀਆਂਸਹਿਜ, ਹਉਮੈ ਰਹਿਤ ਠਰੰਮਾ, ਅਤੇ ਸਾਦਗੀ ਸੂਫ਼ੀਵਾਤਾਵਰਣ ਦੇ ਅਹਿਮ ਅਤੇ ਪ੍ਰਮੁੱਖ ਲੱਛਣ ਹਨਅਜਿਹੇ ਵਾਤਾਵਰਣ ਨੂੰ ਸਿਰਜ ਕੇ ਉਸ ਚ ਗਾਈ ਜਾਣ ਵਾਲੀ ਸੂਫ਼ੀ ਕਵਿਤਾ ਨਿਰਸੰਦੇਹ ਰੂਹਾਂ ਨੂੰ ਥਈਆ ਥਈਆ ਨਚਾ ਦੇਵੇਗੀ


-----


ਮੈਨੂੰ ਵਿਸ਼ਵਾਸ ਹੈ ਕਿ ਅਪਣੀਆਂ ਅਗਲੀਆਂ ਪ੍ਰੋਡਕਸ਼ਨਾਂ ਵਿੱਚ ਇਕਬਾਲ ਜੀ ਇਹਨਾਂ ਪੱਖਾਂ ਨੂੰ ਸਹਿਜੇ ਹੀ ਵਿਚਾਰ ਕੇ ਸਰਤਾਜ ਦੀਆਂ ਮਹਿਫ਼ਿਲਾਂ ਚ ਸ਼ਾਮਿਲ ਕਰ ਲੈਣਗੇ



ਉਂਕਾਰਪ੍ਰੀਤ



ਨੋਟ: ਤੁਹਾਡੇ ਅਤੇ ਸਾਥੀਆਂ ਦੁਆਰਾ ਇਸ ਲੇਖ ਚ ਪ੍ਰਗਟਾਏ ਹਾਵ-ਭਾਵਾਂ ਦੀ ਮੈਂ ਦਿਲੋਂ ਕਦਰ ਕਰਦਾ ਹਾਂ ਅਤੇ ਅਜਿਹੇ ਸੰਵਾਦ ਅੱਜ ਸਮੇਂ ਦੀ ਮੰਗ ਹਨਉਪਰੋਕਤ ਵਿਚਾਰ ਮੇਰੇ ਨਿੱਜੀ ਹਨ ਅਤੇ ਤੁਹਾਨੂੰ ਮੇਰੇ ਵਿਚਾਰਾਂ ਨੂੰ ਨਕਾਰਨ ਦਾ ਅਤੇ ਉਹਨਾਂ ਨਾਲ ਮਤਭੇਦ ਰੱਖਣ ਦੇ ਹੱਕ਼ ਦਾ ਮੈਂ ਅਗਾਊਂ ਹੀ ਸਵਾਗਤ ਕਰਦਾ ਹਾਂ



4 comments:

Gurmeet Brar said...

ਸਾਡੇ ਸਾਮਿਆਂ ਦੇ ਅਸਲ ਸੂਫੀ ਨੂੰ ਮਿਹਸੂਸਣਾ ਹੋਵੇ ਤਾਂ 'ਹਾਕਮ ਸੂਫੀ'ਵਰਗਿਆਂ ਦੇ ਦਰਸ਼ਨ ਕਰਨਾ ਲਾਜ਼ਿਮੀ ਬਣਦਾ ਹੈ!ਸਰਤਾਜ ਸਮੇਤ ਬਾਕੀ ਸਭ ਨਕਲੀ ਸੂਫੀ ਹਨ!

Unknown said...

ਉਂਕਾਰਪ੍ਰੀਤ ਜੀ ਤੁਸੀਂ ਬਹੁਤ ਕੁਝ ਕਹਿ ਕੇ ਵੀ ਕੁਝ ਨਹੀ ਕਿਹਾ ਅਤੇ ਕੁਝ ਨਾ ਕਹਿ ਕੇ ਵੀ ਬਹੁਤ ਕੁਝ ਕਹਿ ਦਿੱਤਾ ਹੈ। ਖਾਸ ਤੌਰ ਤੇ ਕਵਿਤਾ ਵਰਗਾ ਇਹ ਡਾਇਲਾਗ “ਰਾਜੇ, ਮੇਰਾ ਕੰਨ ਮਿਸਤਰੀ ਹੈ।”,ਅੱਤ ਸੂਖਮ ਅਤੇ ਗੰਭੀਰ ਹੈ ਜੋ ਆਪਣੇ ਅੰਦਰ ਇਸ ਸਾਰੇ ਵਰਤਾਰੇ ਦੇ ਬਹੁਤ ਡੂੰਘੇ ਭੇਦ ਸਮੋਈ ਬੈਠਾ ਹੈ।
“ਰਾਜੇ, ਮੇਰਾ ਕੰਨ ਮਿਸਤਰੀ ਹੈ।”, ਇੱਕ ਕਲਾਤਮਿਕ ਕਮਰਸ਼ੀਅਲ (ਐੱਡ) ਵਰਗਾ ਹੈ । ਬਹੁਤ ਵਧੀਆ ਲੱਗਿਆ।
ਅਸੀਂ ਜਿਥੇ ਗੱਲ ਛੱਡੀ ਸੀ ਤੁਸੀਂ ਓਥੋਂ ਗੱਲ ਇੱਕ ਕਦਮ ਅੱਗੇ ਤੋਰੀ ਹੈ। ਵੱਧਦੇ ਰਹੋ ।
ਧੰਨਵਾਦ ਸਾਹਿਤ
ਸੁਰਿੰਦਰ ਸੋਹਲ / ਹਰਪਾਲ ਸਿੰਘ ਭਿੰਡਰ

ਤਨਦੀਪ 'ਤਮੰਨਾ' said...

ਸਤਿੰਦਰ ਸਰਤਾਜ / ਸੂਫ਼ੀ ਗਾਇਕੀ
..........
ਅੱਜ ਕੱਲ ਸਤਿੰਦਰ ਸਰਤਾਜ ਦੀ ਖ਼ੂਬ ਚਰਚਾ ਹੈ ਜਿਸ ਦੀ ਗਾਇਕੀ ਸਾਫ਼-ਸੁਥਰੀ ਵੀ ਹੈ ਅਤੇ ਪ੍ਰਭਾਵਸ਼ਾਲੀ ਵੀ। ਚੰਗੇ ਸ਼ਬਦਾਂ ਨੂੰ ਢੁੱਕਵੇਂ ਰੰਗ ’ਚ ਬੰਨ੍ਹ ਰਿਹਾ। ਸਰੋਤੇ ਵੀ ਉਸਨੂੰ ਦਾਦ ਤੋਂ ਖ਼ਾਲੀ ਨਹੀਂ ਰਹਿਣ ਦਿੰਦੇ। ਵਿਚ ਵਿਚ ਹਲਕੇ-ਫੁਲਕੇ ਟੋਟਕੇ ਵੀ ਛੱਡਦਾ ਹੈ, ਜਿਨ੍ਹਾਂ ਦੀ ਉਂਜ ਕਿਸੇ ਤਰ੍ਹਾਂ ਵੀ ਜ਼ਰੂਰਤ ਨਹੀਂ ਹੁੰਦੀ। ਪਰ ਇਹ ਉਸਦਾ ਆਪਣਾ ਢੰਗ ਹੈ ਜਿਸ ਨੂੰ ਸਵੀਕਾਰ ਕਰ ਲੈਣਾ ਔਖਾ ਨਹੀਂ।
-----
ਪਰ ਔਖਾ ਹੈ ਉਸਨੂੰ ਸੂਫ਼ੀ ਗਾਇਕ ਕਹਿਣਾ। ਹਰ ਅਖ਼ਬਾਰ ’ਚ ਛਪਦੀ ਉਸਦੀ ਖ਼ਬਰ ’ਚ ਉਸ ਨੂੰ ਇਸੇ ਲਕਬ ਨਾਲ ਲਿਖਿਆ ਹੁੰਦਾ ਹੈ ਜੋ ਉੱਕਾ ਹੀ ਠੀਕ ਨਹੀਂ। ਉਸ ਵਲੋਂ ਗਾਈ ਜਾਂਦੀ ਸ਼ਾਇਰੀ ’ਚ ਸੂਫ਼ੀ ਤੱਤ ਨਹੀਂ। ਉਹ ਜ਼ਿੰਦਗੀ ਅਤੇ ਸਮਾਜ ਦੇ ਸਾਧਾਰਨ ਜਹੇ ਵਿਸ਼ਿਆਂ ਨਾਲ ਖਹਿੰਦੀ ਦੋ-ਚਾਰ ਹੁੰਦੀ ਸਰੋਤਿਆਂ ਦੇ ਦਿਲਾਂ ਵਿਚ ਪਹੁੰਚਣ ਤੋਂ ਉਰੇ ਨਹੀਂ ਰਹਿੰਦੀ।
-----
..... ਜਦ ਝੱਖੜ ਝੁੱਲੂ ਦੇਖਾਂਗੇ.... ਤੋਂ ਅੱਧੀ ਕਿੱਕ ਨਾਲ ਸਟਾਰਟ ਤੱਕ ਉਸਦੀ ਸ਼ਾਇਰੀ ਵਿਚ ਸੂਫ਼ੀ-ਮਤ, ਸੂਫ਼ੀ-ਵਾਦ, ਸੂਫ਼ੀ-ਅੰਦਾਜ਼ ਲੱਭਿਆਂ ਵੀ ਨਹੀਂ ਲੱਭਦਾ। ਫੇਰ ਪੱਤਰਕਾਰ ਵੀਰ ਕਿਉਂ ਉਸਨੂੰ ਸਿਰ ਤੋਂ ਪੈਰਾਂ ਤੱਕ ਸੂਫ਼ੀ ਗਾਇਕ ਲਿਖੀ ਤੇ ਮੰਨੀ ਜਾਣ ਦਾ ਵੱਡਾ ਗੁਨਾਹ ਕਰੀ ਜਾਣ। ਸੋਚ-ਸਮਝ ਸਕਣ ਤਾਂ ਬੇਹਤਰ ਹੋਵੇਗਾ ਨਹੀਂ ਤਾਂ ਉਨ੍ਹਾਂ ਦੀ ਆਪਣੀ ਮਰਜ਼ੀ।
------
ਉਂਜ ਕਿਸੇ ਨੂੰ ਵਾਰ ਵਾਰ ਲਿਖ/ਕਹਿ ਕੇ ਉਹ ਬਣਾ ਦੇਣ ਜੋ ਉਹ ਨਹੀਂ ਹੁੰਦਾ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਅਖ਼ਬਾਰਾਂ ਅਤੇ ਚੈਨਲਾਂ ਦੇ ਲਿਖੇ/ਕਹੇ ਦਾ ਏਨਾ ਅਸਰ ਹੁੰਦਾ ਹੈ ਕਿ ਲੋਕ ਹੂ-ਬ-ਹੂ ਉਹੀ ਕੁੱਝ ਮੰਨਣ ਤੋਂ ਗੁਰੇਜ਼ ਨਹੀਂ ਕਰਦੇ, ਇਸ ਲਈ ਉਹੋ ਕੁਝ ਲਿਖਿਆ ਕਿਹਾ ਜਾਵੇ ਜੋ ਸੱਚ ਹੋਵੇ।

ਸ਼ਾਮ ਸਿੰਘ (ਅੰਗ ਸੰਗ )
ਚੰਡੀਗੜ੍ਹ

Amrao said...

"ਕੰਨ ਦਾ ਮਿਸਤਰੀ" ਹੋਣਾ ਸੁਰ-ਸਾਜ਼ ਦੀ ਪਹਿਚਾਣ ਰੱਖਣ ਵਾਲੇ ਪਾਰਖੂ ਦੀ ਕਾਬਲੀਅਤ ਦਾ ਸੰਕੇਤ ਹੈ..ਤੁਸੀਂ ਲਿਖਿਆ ਹੈ ਮਾਹਲ ਸਹਿਬ ਤੁਹਾਡੇ ਨਜ਼ਦੀਕੀ ਮਿੱਤਰ ਹਨ,ਸਰਤਾਜ ਓਹਨਾਂ ਦੀ ਲੱਭਤ ਹੈ। ਜਿੱਥੋਂ ਤੀਕ ਕਿਸੇ ਨਵੇਂ ਤੇ ਵੱਖਰੀ ਕਿਸਮ ਦੇ ਗਾਇਕ ਦੀ ਸਰੋਤਿਆਂ ਨਾਲ ਪਹਿਚਾਣ ਸਿਰਫ ਡਾਲਰ ਬਣਾਉਣ ਤੀਕ ਹੈ,ਮਾਹਲ ਸਾਹਬ ਨੂੰ ਓਨਾਂ ਦੇ ਅਜੇਹੇ ਕੰਨ ਲਈ ਮੁਬਾਰਕਬਾਦ..ਪਰ ਜਦੋਂ ਸੰਗੀਤ ਵਰਗੇ ਸੂਖਮ ਵਿਸ਼ੇ 'ਤੇ ਗੱਲ ਕਰੀਏ ਤਾਂ ਚੰਗਾ ਹੋਵੇਗਾ ਜੇਕਰ ਸਾਨੂੰ ਏਸ ਦੀ ਰਗ-ਰਮਜ਼ ਦੀ ਪਹਿਚਾਣ ਹੈ..ਤੁਸੀਂ ਇਸ ਗਵੱਈਏ ਦੀ ਪਰਖ ਕਿਸ ਕਸਵੱਟੀ 'ਤੇ ਕੀਤੀ ਹੈ ਮੈਂ ਨਹੀਂ ਜਾਣਦਾ, ਪਰ ਕਿਸੇ ਵੀ ਉੱਚ ਪੱਧਰ ਦੇ ਸੰਗੀਤ-ਪਾਰਖੂ ਗਾਇਕ ਦੀ ਰਾਏ ਲਈਏ ਤਾਂ ਸਰਤਾਜ ੧੦ ਦੀ ਸਕੇਲ 'ਚੋਂ ਕਿਸੇ ਵੀ ਪੱਖੋਂ ਡੇਢ (੧.੫)ਤੋਂ ਵੱਧ ਹਾਸਲ ਨਹੀਂ ..ਸੰਗੀਤ ਦੀ ਦੁਨੀਆਂ ਸੂਖਮ ਪਰ ਬਹੁਤ ਵਿਸ਼ਾਲ ਹੈ..ਕਿਰਪਾ ਕਰਕੇ ਇਸ ਦਾ ਅਜੇਹਾ ਕੋੱਝਾ ਮਜ਼ਾਕ ਨ ਉਡਾਓ...ਪਿੱਤਲ ਨੂੰ ਪਿੱਤਲ ਦੇ ਭਾਅ ਵੇਚੋ, ਇਸ 'ਤੇ ਸੋਨੇ ਦਾ ਪਾਣੀ ਫੇਰ ਕੇ ਸ਼ੋ-ਕੇਸ ਵਿੱਚ ਨ ਸਜਾਓ..ਗੁਸਤਾਖੀ ਮੁਆਫ !