ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Sunday, May 2, 2010

ਤਰਲੋਕ ਜੱਜ - ਮੇਰਾ ਸਤਿੰਦਰ ਸਰਤਾਜ/ਇਕਬਾਲ ਮਾਹਲ ਨਾਲ਼ ਕੋਈ ਸਮਝੌਤਾ ਨਹੀਂ ਹੋਇਆ - ਸਪੱਸ਼ਟੀਕਰਨ

ਇਕਬਾਲ ਮਾਹਲ ਨੇ ਜਨਮੇਜਾ ਸਿੰਘ ਸੇਖੋਂ ਹੁਰਾਂ ਰਾਹੀਂ ਇਕ ਚਿੱਠੀ ਭੇਜੀ ਸੀ ਜਿਸ ਵਿਚ ਮੇਰੇ ਬਾਰੇ ਬਿਨਾ ਕੁਝ ਪੜ੍ਹੇ ਤੇ ਬਿਨਾ ਕੁਝ ਜਾਣੇ ਦੋਸ਼ ਲਗਾਏ ਗਏ ਸਨ ਕਿ ਮੈਂ ਸਤਿੰਦਰ ਸਰਤਾਜ ਨੂੰ ਧਮਕੀ ਦਿੱਤੀ ਹੈ ਜਿਸਦਾ ਮੈਂ ਸਖ਼ਤ ਵਿਰੋਧ ਕੀਤਾ ਸੀ।

-----

ਮੇਰਾ ਇਰਾਦਾ ਵੀ ਹੈ ਕਿ ਇਕਬਾਲ ਮਾਹਲ ਤੋਂ ਸਤਿੰਦਰ ਸਰਤਾਜ ਦੀ ਰਿਲੀਜ਼ ਕੀਤੀ ਸੀ ਡੀ ਦਾ ਹਿਸਾਬ ਮੰਗਾਂ ਕਿਉਂਕਿ ਮਾਹਲ ਨੇ ਆਪਣੀ ਚਿੱਠੀ ਵਿਚ ਕਿਹਾ ਹੈ ਸਰਤਾਜ ਨੇ ਕਿਤੇ ਇਹ ਨਹੀਂ ਕਿਹਾ ਕਿ ਇਹ ਰਚਨਾ (ਮੇਰੀ ਗਜ਼ਲ) ਉਸਦੀ (ਸਰਤਾਜ ਦੀ ) ਹੈ ਪਰ ਖ਼ੁਦ ਮਾਹਲ ਸਾਹਿਬ ਨੇ ਸੀ ਡੀ ਰਿਲੀਜ਼ ਕਰਨ ਲੱਗਿਆਂ ਇਹ ਲਿਖਿਆ ਹੈ ਕਿ { Lyrics and Music by Satinder Sartaj ) ਸੋ ਇਸ ਝੂਠ ਦਾ ਹਿਸਾਬ ਮੈਂ ਮਾਹਲ ਸਾਹਿਬ ਤੋਂ ਮੰਗਣਾ ਹੈ ।

-----

ਪਰ ਅੱਜ ਕੇਨੈਡਾ ਤੋਂ ਇੱਕ ਮਿੱਤਰ ਰਾਹੀਂ ਪਤਾ ਲੱਗਾ ਹੈ ਕਿ ਮਾਹਲ ਸਾਹਿਬ ਦਾ ਤਰਲੋਕ ਜੱਜ ਨਾਲ਼ ਕੋਈ ਸਮਝੌਤਾ ਹੋ ਗਿਆ ਹੈ ਜਦ ਕਿ ਅਜਿਹੀ ਕੋਈ ਗੱਲ ਨਹੀਂ । ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਮਾਹਲ ਸਾਹਿਬ ਨੇ ਮੇਰੇ ਨਾਲ ਕਦੀ ਸੰਪਰਕ ਨਹੀਂ ਕੀਤਾ ਸੋ ਕਿਸੇ ਸਮਝੌਤੇ ਦੀ ਤਾਂ ਦੂਰ ਦੀ ਗੱਲ ਹੈ ਅਜੇ ਤਾਂ ਮੈਂ ਆਪਣਾ ਕੇਸ ਹੀ ਸ਼ੁਰੂ ਨਹੀਂ ਕੀਤਾ ਸੋ ਮੇਰੀ ਮਾਹਲ ਸਾਹਿਬ ਨੂੰ ਬੇਨਤੀ ਹੈ ਕਿ ਉਹਨਾ ਦੇ ਆਪਣੇ ਲਫ਼ਜ਼ਾਂ ਵਿਚ ਹੀ, "ਬਿਨਾ ਪਾਣੀ ਤੋਂ ਮੌਜੇ ਨਾ ਖੋਲ੍ਹੋ" ਅਜੇ ਬੜਾ ਸਫ਼ਰ ਤੈਅ ਕਰਨਾ ਪੈਣਾ ਹੈ।

ਤਰਲੋਕ ਜੱਜ

ਫ਼ਿਰੋਜ਼ਪੁਰ, ਪੰਜਾਬ

1 comment:

ਤਨਦੀਪ 'ਤਮੰਨਾ' said...

ਗ਼ਜ਼ਲ ‘ਤਰਲੋਕ’ ਦੀ ਗਾਉਂਦਾ ਹੈ ਵੇਖੋ,
ਕਿਵੇਂ ਨਾਂ ਆਪਣਾ ‘ਸਰਤਾਜ’ ਲੈ ਕੇ।
----
ਗੁਰਦਰਸ਼ਨ ਬਾਦਲ
ਸਰੀ, ਕੈਨੇਡਾ