ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, June 29, 2010

ਬਲਜੀਤ ਬਾਸੀ - ਤੇਰੀ ਕਿਹੜੀ ਟੰਗ ਭੱਜ ਗਈ – ਨਵਾਂ ਪ੍ਰਤੀਕਰਮ

ਤੇਰੀ ਕਿਹੜੀ ਟੰਗ ਭੱਜ ਗਈ

ਲੇਖ

ਮੈਂ ਪੰਜਾਬੀ ਗਾਇਕੀ ਬਾਰੇ ਕੋਈ ਡੂੰਘੀ ਜਾਣਕਾਰੀ ਨਹੀਂ ਰੱਖਦਾ ਪਰ ਫਿਰ ਵੀ ਮਹਿਸੂਸ ਕਰਦਾ ਹਾਂ ਕਿ ਵਾਲ਼ ਦੀ ਖੱਲ ਉਤਾਰਨ ਜਹੀਆਂ ਘੋਰ ਨਿੰਦਾਤਮਕ ਪ੍ਰਤਿਕਿਰਿਆਵਾਂ ਰਾਹੀਂ ਗਾਇਕ ਸਿਰਤਾਜ ਨੂੰ ਨਿਹੱਕਿਆਂ ਹੀ ਇਕ ਤਰਾਂ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈਇਹ ਠੀਕ ਹੈ ਕਿ ਉਸਦੀ ਗਾਇਕੀ ਬਹੁਤੀ ਪ੍ਰੌੜ੍ਹ ਤੇ ਸਧੀ ਹੋਈ ਨਹੀਂ ਪਰ ਹੋਣਹਾਰ ਹੋਣ ਦੇ ਸਬੂਤ ਅਵੱਸ਼ ਦਿੰਦੀ ਹੈਮੈਂ ਸੋਹਲ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਤੇ ਉਨ੍ਹਾਂ ਦੇ ਇਸ ਲੇਖ ਨੂੰ ਹੋਰ ਕਾਰਨਾਂ ਕਰਕੇ ਮਾਣਿਆ ਵੀ ਹੈਪਰ ਉਨ੍ਹਾਂ ਇਸ ਵਿੱਚ ਸਾਹਿਤ, ਕਲਾ, ਸਭਿਆਚਾਰ, ਧਰਮ ਆਦਿ ਦੇ ਕਠੋਰ ਪ੍ਰਤਿਮਾਨਾਂ ਦੀ ਏਨੀ ਲੰਮੀ ਡਾਂਗ ਫੜਕੇ ਸਿਰਤਾਜ, ਉਸਦੀ ਗਾਇਕੀ ਤੇ ਉਸਦੇ ਪ੍ਰਸ਼ੰਸਕਾਂ ਨੂੰ ਬੁਰੀ ਤਰਾਂ ਘੇਰਨ ਦੀ ਹੀ ਕੋਸ਼ਿਸ਼ ਕੀਤੀ ਹੈਇਸ ਤੋਂ ਤਾਂ ਕਿਸੇ ਨਿੱਜੀ ਕਿੜ ਦਾ ਝੌਲਾ ਪੈਂਦਾ ਹੈਪਤਾ ਨਹੀਂ ਕੀ ਏਨਾ ਲੋਹੜਾ ਆ ਗਿਆ ਜੋ ਏਧਰੋਂ ਉਧਰੋਂ ਬੇਸ਼ੁਮਾਰ ਪ੍ਰਸੰਗ ਇਕੱਠੇ ਕਰਕੇ ਏਨੀ ਦੂਰ ਤੱਕ ਜਾਇਆ ਗਿਆ ਹੈਸਿਖ ਗੁਰੂ ਆਪ ਸੂਫ਼ੀ ਪ੍ਰਚਲਨ ਪ੍ਰਤੀ ਅਰੁਚੀ, ਬਲਕਿ ਤਿਰਸਕਾਰ ਭਾਵਨਾ ਰਖਦੇ ਸਨਗੁਰਬਾਣੀ ਵਿੱਚ ਇਸ ਗੱਲ ਦੇ ਸੰਕੇਤ ਮਿਲਦੇ ਹਨਸਾਡੇ ਵਰਿਸ਼ਟ ਆਲੋਚਕ, ਖਾਸ ਤੌਰ ਤੇ ਸੰਤ ਸਿੰਘ ਸੇਖੋਂ ਬੁੱਲ੍ਹੇ ਸ਼ਾਹ ਆਦਿ ਦੀਆਂ ਸੂਫ਼ੀ ਰਚਨਾਵਾਂ ਦੇ ਬਹੁਤੇ ਪ੍ਰਸ਼ੰਸਕ ਨਹੀਂ ਸਨਪਰ ਫਿਰ ਵੀ ਸੂਫ਼ੀਵਾਦ, ਤੇ ਸੂਫ਼ੀ ਕਵਿਤਾ ਪੰਜਾਬੀ ਲੋਕ-ਮਾਣਸ ਨੂੰ ਪੁਹੰਦੀ ਸੀ/ਹੈਇਹ ਇਸ ਕਵਿਤਾ ਤੇ ਇਸਦੀ ਭਾਵਨਾ ਦੀ ਸ਼ਕਤੀ ਦੀ ਸੂਚਕ ਹੈਲੋਕ-ਮਾਣਸ ਅਨੂਠੇ ਰੂਪ ਵਿੱਚ ਧਾਰਮਿਕ ਵਖਰੇਵਿਆਂ ਨੂੰ ਵੱਖ ਵੱਖ ਖਾਨਿਆਂ ਵਿੱਚ ਰੱਖਦਾ ਹੋਇਆ ਸੰਯੁਕਤ ਸਭਿਆਚਾਰ ਵਿੱਚ ਭਾਗੀਦਾਰ ਹੁੰਦਾ ਹੈ

-----

ਪਗੜੀ ਦਾ ਪ੍ਰਸੰਗ ਨਿਰਾ ਉਪਭਾਵਕ ਕਿਸਮ ਦਾ ਹੈਭਾਵੇਂ ਸਿਖਾਂ ਨੇ ਇਸਨੂੰ ਪਾਕ ਪਵਿਤਰ ਦੀ ਹੱਦ ਤੀਕ ਮਹੱਤਤਾ ਦੇ ਰੱਖੀ ਹੈ ਪਰ ਉਹ ਆਪ ਹੀ ਇਕ ਦੂਜੇ ਦੀਆਂ ਪਗੜੀਆਂ ਲਾਹੁੰਦੇ ਦੇਖੇ ਗਏ ਹਨ, ਤੀਜਾ ਕੌਣ ਹਿੰਮਤ ਕਰ ਸਕਦਾ ਹੈਵਾਰਸ ਸ਼ਾਹ ਕਹਿੰਦਾ ਹੈ:

ਸ਼ਰਮ ਬਾਝ ਮੁੱਛਾਂ, ਅਮਲਾਂ ਬਾਝ ਦਾਅੜੀ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ

ਉਰਦੂ ਦਾ ਸ਼ਿਅਰ ਹੈ- ਆਪ ਦਸਤਾਰ ਉਤਾਰੇਂ ਤੋ ਕੋਈ ਫੈਸਲਾ ਹੋ, ਲੋਗ ਕਹਿਤੇ ਹੈਂ ਦਸਤਾਰ ਮੇਂ ਸਰ ਹੋਤਾ ਹੈ

ਮਤਲਬ, ਇਹ ਨਾ ਹੋਵੇ ਕਿ ਪੱਗ ਲਾਹੁਣ ਪਿਛੋਂ ਦੇਣ ਲਈ ਸਿਰ ਹੀ ਨਾ ਹੋਵੇ!

ਜਦ ਕਿਸੇ ਦੀ ਲਿਬਾਸ ਤੱਕ, ਹਰ ਗੱਲ ਦੀ ਨਿੰਦਾ ਕੀਤੀ ਜਾਣ ਲੱਗ ਪਵੇ ਤਾਂ ਨੀਯਤ ਤੇ ਸ਼ੱਕ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਭਾਵੇਂ ਮੈਂ ਅਜੇਹਾ ਨਹੀਂ ਕਰ ਰਿਹਾ

------

ਮੇਰਾ ਨੁਕਤਾ ਇਹ ਹੈ ਕਿ ਸੂਫ਼ੀ ਗਾਇਕੀ ਕੋਈ ਪਵਿੱਤਰ ਗਊ ਨਹੀਂ ਕਿ ਇਸ ਵਿੱਚ ਕੋਈ ਛੇੜ ਛਾੜ ਨਹੀਂ ਹੋ ਸਕਦੀ ਤੇ ਨਾ ਹੀ ਗੀਤ ਦੀ ਵਿਧਾ ਏਨੀ ਸਿੱਕੇਬਧ ਹੁੰਦੀ ਹੈ ਕਿ ਗੰਭੀਰਤਾ ਹੀ ਗੰਭੀਰਤਾ ਇਸਦਾ ਖਾਸਾ ਬਣ ਜਾਵੇਬਲਕਿ ਗੀਤ ਤਾਂ ਸੁਭਾਵਕ ਤੌਰ ਤੇ ਹਲਕੀ ਫੁਲਕੀ ਚੀਜ਼ ਹੈ ਤੇ ਲੌਕਿਕ ਪੱਧਰ ਤੇ ਵਿਚਰਦਾ ਹੈ, ਏਥੋਂ ਤੱਕ ਕਿ ਨਿਰਾਰਥਕਤਾ ਨੂੰ ਵੀ ਕੁਝ ਹੱਦ ਤੀਕ ਸਮੋਅ ਲੈਣ ਦੀ ਸਮਰਥਾ ਰਖਦਾ ਹੈਸਾਡੇ ਪ੍ਰਾਚੀਨ ਸਾਹਿਤ ਵਿੱਚ ਵੀ ਨਿਰਾਰਥਕਤਾ ਦੀ 'ਸਾਰਥਕਤਾ' ਨੂੰ ਸਵੀਕਾਰ ਕੀਤਾ ਗਿਆ ਹੈਇਕ ਕਾਵਿ-ਵਿਧਾ ਨੂੰ ਢਕੌਸਲਾ ਕਿਹਾ ਗਿਆ ਹੈ ਜਿਸ ਵਿੱਚ ਵਚਿੱਤਰਮਈ ਢੰਗ ਨਾਲ ਵਿਸੰਗਤ ਗੱਲਾਂ ਨੂੰ ਇਕ ਸਾਥ ਕਿਹਾ ਜਾਂਦਾ ਹੈਖੁਸਰੋ ਦੀਆਂ ਚੰਦ ਉਦਾਹਰਣਾਂ:

ਭਾਦੋਂ ਪੱਕੀ ਪੀਪਲੀ, ਝੜ ਝੜ ਪੜੇ ਕਪਾਸ

ਬੀ ਮਿਹਤਰਾਨੀ ਦਾਲ ਪਕਾਓਗੀ ਯਾ ਨਹਾ ਹੀ ਸੋ ਰਹਾ

=====

ਹਾਥੀ ਚੜ੍ਹਾ ਪਹਾੜ ਪਰ, ਬਿਨ ਬਿਨ ਮਹੂਆ ਖਾਈ

ਚੀਟੀ ਭਰਲਸਿ ਵਘ ਕੇ, ਉਲਟਾ ਪੈਰ ਉਠਾਇ

-----

ਢਕੋਸਲਾ ਵਿੱਚ ਸਾਰੀਆਂ ਗੱਲਾਂ ਊਟਪਟਾਂਗ, ਅਸੰਭਵ ਤੇ ਨਿਰਰਥਕ ਹੁੰਦੀਆਂ ਹਨ ਜਿਨਾਂ ਦਾ ਉਦੇਸ਼ ਮਨੋਰੰਜਨ ਜਾਂ ਹਾਸ-ਰਸ ਪੈਦਾ ਕਰਨਾ ਹੁੰਦਾ ਸੀਪ੍ਰਾਚੀਨ ਕਾਲ ਤੋਂ ਹੀ ਸੰਸਕ੍ਰਿਤ ਨਾਟਕਾਂ ਵਿੱਚ ਅਜੇਹੇ ਢਕੋਸਲੇ ਪਾਏ ਜਾਂਦੇ ਸਨ ਜਿਨਾਂ ਦੇ ਅਰਥਾਂ ਵਿੱਚ ਨਹੀਂ ਬਲਕਿ ਅਰਥਹੀਣਤਾ ਵਿੱਚ ਹੀ ਸੁਸੰਗਤੀ ਪਾਈ ਜਾਂਦੀ ਸੀਅੱਜ ਕ੍ਹਲ ਮੰਚ ਤੇ ਗਾਉਣ ਦਾ ਰਿਵਾਜ ਹੈ ਤੇ ਮੰਚ ਦੀ ਪੇਸ਼ਕਾਰੀ ਦੀਆਂ ਆਪਣੀਆਂ ਲੋੜਾਂ ਵੀ ਹਨਕਲਾਕਾਰ ਨੂੰ ਕੁਝ ਮਜਮੇਦਾਰੀ ਵੀ ਕਰਨੀ ਪੈਂਦੀ ਹੈਨੌਜਵਾਨ ਤਬਕਾ ਮੰਚੀ ਢਕੌਸਲਿਆਂ ਨੂੰ ਪਸੰਦ ਕਰਦਾ ਹੈਨਾਲੇ ਹਰ ਕੋਈ ਕਲਾਸੀਕਲ ਢੰਗ ਨਾਲ ਸੂਫ਼ੀ ਗਾਇਕੀ ਨਹੀਂ ਗਾ ਸਕਦਾਕੁਝ ਸਾਲ ਹੋਏ ਸ਼ਿਕਾਗੋ ਵਿੱਚ ਫਿਲਮ ਐਕਟਰ ਸੰਜੇ ਦੱਤ ਨੇ ਇਕ ਸ਼ੋਅ ਦੌਰਾਨ ਮੰਚ ਤੇ ਆਪਣੀ ਕਮੀਜ਼ ਉਤਾਰੀ ਤੇ ਸਰੋਤਿਆਂ ਵੱਲ ਨੂੰ ਦੌੜ ਪਿਆਵੱਡੀ ਉਮਰ ਦੇ ਅਤੇ ਗੰਭੀਰ ਸਰੋਤਿਆਂ ਨੇ ਇਸ ਹਰਕਤ ਨੂੰ ਪਸੰਦ ਨਹੀਂ ਕੀਤਾ ਪਰ ਨੌਜਵਾਨਾਂ ਨੇ ਤਾੜੀਆਂ ਮਾਰੀਆਂ ਸਨਇਹ ਵਕਤੀ ਰੁਝਾਨ ਹੁੰਦੇ ਹਨਇਕ ਅੱਜ ਕ੍ਹਲ ਸਾਫ਼ ਸੁਥਰੀ ਗਾਇਕੀ ਦਾ ਬਹੁਤ ਸ਼ੋਰ ਪਾਇਆ ਜਾਂਦਾ ਹੈਮੈਂ ਸਮਝ ਨਹੀਂ ਸਕਦਾ ਕਿ ਪੱਛਮੀ ਚੈਨਲਾਂ ਦਾ ਏਨਾ 'ਲੱਚਰ' ਅਸੀਂ ਬਰਦਾਸ਼ਤ ਕਰ ਰਹੇ ਹਾਂ ਪਰ ਪੰਜਾਬੀ ਵਿੱਚ ਮਾੜੀ ਮੋਟੀ ਮਿੱਸ ਕਾਰਨ ਧੀਆਂ ਭੈਣਾਂ ਦੀਆਂ ਗਾਲ਼੍ਹਾਂ ਕਢਣ ਵਾਂਗ ਧੀਆਂ ਭੈਣਾਂ ਦੀ ਦਲੀਲ ਦੇ ਦਿੱਤੀ ਜਾਂਦੀ ਹੈਸਾਨੂੰ ਥੋੜਾ ਉਦਾਰਚਿੱਤ ਹੋਣਾ ਚਾਹੀਦਾ ਹੈ, ਕੋਈ ਏਡਾ ਅਸਮਾਨ ਨਹੀਂ ਡਿੱਗ ਰਿਹਾਅਗਲਾ ਏਡੀ ਦੂਰੋਂ ਚੱਲਕੇ ਆਇਆ, ਜੇ ਚਾਰ ਪੈਸੇ ਬਣਾ ਲਵੇ ਤਾਂ ਸਾਡੀ ਕੀ ਲੱਤ ਭੱਜਦੀ ਹੈ ਅਤਿਸ਼ ਵਿਸਤਾਰ ਨੇ ਲੇਖ ਦੇ ਪ੍ਰਭਾਵ ਨੂੰ ਹਾਨੀ ਹੀ ਪਹੁੰਚਾਈ ਹੈਇਕ ਉਭਰ ਰਹੇ ਕਲਾਕਾਰ ਦੀ ਸੰਤੁਲਤ ਆਲੋਚਨਾ ਤਾਂ ਅਵੱਸ਼ ਹੋਣੀ ਚਾਹੀਦੀ ਹੈ, ਪਰ ਹੱਲਾਸ਼ੇਰੀ ਵੀ

7 comments:

جسوندر سنگھ JASWINDER SINGH said...

ਬਾਸੀ ਜੀ ! ਕਿਹੜੇ ਸੰਕੇਤ ਦੇਖ ਲਏ ਤੁਸੀ ਗੁਰੂ ਸਾਹਿਬ ਦੇ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਸੂਫੀ ਪ੍ਰਚਲਨ ਪ੍ਰਤੀ ਅਰੁਚੀ ਤੇ ਤਿਰਸਕਾਰ ਦੀ ਭਾਵਨਾ ਰਖਦੇ ਸਨ ??

Gurmail-Badesha said...

Baasi sahib ji ! j tusi vi thheek ho , Sohil ate bhinder ji vi thheek han ;tan galti kehdi kadhie ..?
gall tan a c k kall da chhohra ajj da waris shah kinjh bann bethha ?? 'AJJ DA WARIS SHAH ! ' wale tusi
us de shows wale banners dekh sakde ho !
baaki , a k . soofi lokan da pehrawa fakiraan wala hunda hai , na k ameerzadiana wala-------gustakhi muaaf....., aapda , gurmail badesha .

ਤਨਦੀਪ 'ਤਮੰਨਾ' said...

ਜਸਵਿੰਦਰ ਸਿੰਘ ਜੀ, ਤੁਸੀਂ ਐਵੇਂ ਹੀ ਬਾਸੀ ਸਾਹਿਬ ਨੂੰ ਸਵਾਲ ਕਰਨ ਲੱਗ ਪਏ ਹੋ। ਬਾਸੀ ਸਾਹਿਬ ਦੀ ਤਾਂ ਕੁਰਬਾਨੀ ਏਡੀ ਵੱਡੀ ਹੈ ਕਿ ਉਹ ਗੁਰੂ ਸਾਹਿਬਾਨ ਬਾਰੇ ਅਤੇ ਸਿੱਖਾਂ ਦੀ ਸ਼ਾਨ ਪਗੜੀ ਬਾਰੇ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਕਰਨ ਦਾ ‘ਵਿਸ਼ੇਸ਼’ ਅਧਿਕਾਰ ਰੱਖਦੇ ਹਨ ਤੇ ਅਜਿਹੀਆਂ ਟਿੱਪਣੀਆਂ ਉਹ ਅਕਸਰ ਕਰਦੇ ਹੀ ਰਹਿੰਦੇ ਹਨ। ਪਿੱਛੇ ਜਿਹੇ ਵੀ ਉਹਨਾਂ ਨੇ ਇਕ ਅਖ਼ਬਾਰ ਵਿਚ ਬਿਨਾਂ ਕਿਸੇ ਪ੍ਰਸੰਗ ਦੇ ‘ਸਿੱਖਾਂ ਦੇ ਬਾਰਾਂ ਵੱਜਣ’ ਬਾਰੇ ਤਨਜ਼ ਮਾਰਿਆ ਸੀ। ਵੈਸੇ ਵੀ ਵਿਚਾਰੇ ਬਹੁਤ ਭੋਲੇ ਹਨ ਜਦੋਂ ਆਖਦੇ ਹਨ ਕਿ ਸੂਫ਼ੀਵਾਦ ਕਿਹੜੀ ਪਵਿੱਤਰ ਗਊ ਹੈ, ਜਿਸ ਨਾਲ ਛੇੜ-ਛਾੜ ਨਹੀਂ ਕੀਤੀ ਜਾ ਸਕਦੀ। ਦੂਸਰੇ ਸ਼ਬਦਾਂ ਵਿਚ ਸਤਿੰਦਰ ਸਰਤਾਜ ਤਾਂ ਪਵਿੱਤਰ ਗਊ ਹੀ ਹੋਈ, ਜਿਸ ਦੀ ਆਲੋਚਨਾ ਨਾਲ ਬਾਸੀ ਸਾਹਿਬ ਦਾ ਦਿਲ ਦੁਖ ਗਿਆ। ਬਾਸੀ ਸਾਹਿਬ ਦਿਲ ਦੇ ਬਹੁਤ ਹੀ ਨਰਮ ਹਨ, ਨਿੱਕੀ ਜਿੰਨੀ ਗੱਲ ਨਾਲ ਹੀ ਦੁਖੀ ਹੋ ਜਾਂਦੇ ਹਨ। ਉਹਨਾਂ ਨੂੰ ਸਵਾਲ ਕਰਨਾ ਮੇਰੇ ਖ਼ਿਆਲ ਵਿਚ ਉਚਿਤ ਨਹੀਂ। ਉਂਝ ਵੀ ਉਹ ਜਿਸ ਦੇ ਹੱਕ ਵਿਚ ਭੁਗਤਣ ਆਏ ਸਨ, ਉਸਦਾ ਵੀ ਵਾਹਵਾ ‘ਭਲਾ’ ਕਰ ਗਏ ਹਨ। ਅਖ਼ਬਾਰਾਂ ਜਿਸ ਨੂੰ ਸੂਫੀ ਤੇ ਸੰਜੀਦਾ ਗਾਇਕ ਲਿਖ ਰਹੀਆਂ ਹਨ, ਬਾਸੀ ਸਾਹਿਬ ਉਸਨੂੰ ਢਕੌਂਸਲੇਬਾਜ਼ ਅਤੇ ਮਜਮ੍ਹਾਂ ਲਾਉਣ ਵਾਲਾ ਸਾਬਿਤ ਕਰ ਗਏ ਹਨ। ਉਹਨਾਂ ਨੂੰ ਪੈਰ ਤਿਲਕਣ ਲੱਗੇ ਦਾ ਪਤਾ ਹੀ ਨਹੀਂ ਲਗਿਆ, ਉਹ ਕਦੋਂ ਚੱਲ ਰਹੀ ਬਹਿਸ ਦੇ ਮੁੱਦੇ ਤੋਂ ਤਿਲਕ ਕੇ ਹੋਰ ਹੀ ਪਾਸੇ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਲੱਗ ਪਏ। ਉਹਨਾਂ ਜਿਹੇ ਭੋਲੇ ਪੰਛੀ ਨੂੰ ਅਜਿਹੇ ਸਵਾਲ ਕਰਨਾ ਬਣਦਾ ਨਹੀਂ ਜਸਵਿੰਦਰ ਸਿੰਘ ਜੀ। ਵੈਸੇ ਵੀ ਬਾਸੀ ਸਾਹਿਬ ਬਹੁਤ ਖੁੱਲ੍ਹੇ ਵਿਚਾਰਾਂ ਦੇ ਹਨ। ਉਹ ਕਹਿੰਦੇ ਹਨ ਕਿ ਜੇ ਕੋਈ ਚਾਰ ਪੈਸੇ ਕਮਾ ਲਵੇ ਤਾਂ ਕਿਸੇ ਦੀ ਕੀ ਟੰਗ ਭੱਜਦੀ ਹੈ। ਸਹੀ ਗੱਲ ਹੈ, ਪੈਸਾ ਕਮਾਉਣ ਲਈ ਕਿਸੇ ਵੀ ਕਲਾ, ਕਿੱਤੇ ਅਤੇ ਕੀਮਤਾਂ ਦਾ ਜਨਾਜ਼ਾ ਕੱਢਿਆ ਜਾ ਸਕਦਾ ਹੈ। ਬਸ ਪੈਸਾ ਕਮਾਉਣਾ ਚਾਹੀਦਾ ਹੈ। ਅਜਿਹੇ ਖੁੱਲ੍ਹੇ, ਲਿਬਰਲ, ਵਿਸ਼ਾਲ ਵਿਚਾਰ ਕਿਸੇ ਅਗਾਂਹਵਧੂ ਵਿਅਕਤੀ ਦੇ ਹੀ ਹੋ ਸਕਦੇ ਹਨ। ਸਾਨੂੰ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ, ਉਲਟਾ ਉਹਨਾਂ ਨੂੰ ਸਵਾਲ ਨਹੀਂ ਕਰਨਾ ਚਾਹੀਦਾ, ਤਾਂ ਕਿ ਕਿਸੇ ਵੀ ਗ਼ੈਰ-ਵਾਜਿਬ ਤਰੀਕੇ ਨਾਲ ਪੈਸਾ ਇਕੱਠਾ ਕਰਨ ਵਾਲਿਆਂ ਦਾ ਕੱਦ ਨੀਵਾਂ ਨਾ ਹੋਵੇ ਅਤੇ ਉਤਸ਼ਾਹ ਭੰਗ ਨਾ ਹੋਵੇ।
ਉਂਝ ਬਾਸੀ ਸਾਹਿਬ ਸ਼ਾਇਰਾਨਾ ਤਬੀਅਤ ਜਾਪਦੇ ਹਨ, ਪੱਗ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਸ਼ਿਅਰਾਂ ਦਾ ਸਹਾਰਾ ਲੈਂਦੇ ਹਨ। ਸ਼ਾਇਦ ਇਕ ਸ਼ਿਅਰ ਬਾਸੀ ਸਾਹਿਬ ਨੇ ਨਾ ਸੁਣਿਆ ਹੋਵੇ, ਮੈਂ ਦੱਸ ਦਿੰਦਾਂ ਹਾਂ, ਹੋ ਸਕਦਾ ਹੈ ਸ਼ਬਦਾਂ ਦਾ ਹੇਰ-ਫੇਰ ਹੋ ਜਾਵੇ, ਉਸਦੀ ਅਗਾਊਂ ਹੀ ਮਾਫ਼ੀ-
ਤੁਮਾਰਾ ਤਾਜ ਨਹੀਂ ਹੈ, ਹਮਾਰੀ ਪਗੜੀ ਹੈ,
ਯੇਹ ਸਰ ਕੇ ਸਾਥ ਹੀ ਜਾਏਗੀ, ਸਰ ਕਾ ਹਿੱਸਾ ਹੈ।
ਅਮਰੀਕ ਸਿੰਘ
ਨਿਊ ਜਰਸੀ, ਯੂ.ਐੱਸ.ਏ.

ਤਨਦੀਪ 'ਤਮੰਨਾ' said...

ਜਸਵਿੰਦਰ ਸਿੰਘ ਦਾ ਪ੍ਰਸ਼ਨ ਵਾਜਿਬ ਹੈ ਜਿਸ ਦਾ ਉਤਰ ਦੇਣਾ ਬਣਦਾ ਹੈ। ਸੂਫ਼ੀਵਾਦ ਤੇ ਸਿੱਖੀ ਨੂੰ ਇਕ ਟਕਰਾਅ ਦੇ ਅੰਤਰਗਤ ਪੇਸ਼ ਕਰਨਾ ਕਦਾਚਿਤ ਮੇਰਾ ਉਦੇਸ਼ ਨਹੀ ਸੀਂ। ਬਲਕਿ ਦੋਨੋਂ ਲਹਿਰਾਂ ਵਿਚ ਸਮਾਨਤਾ ਵਧੇਰੇ ਪ੍ਰਤੀਤ ਹੁੰਦੀ ਹੈ। ਮੈਂ 'ਸੂਫੀਵਾਦ' ਨਹੀਂ ਬਲਕਿ ਸੂਫੀ ਪ੍ਰਚਲਨ ਪ੍ਰਤੀ ਸਿਖ ਗੁਰੂਆਂ ਦੀ ਅਰੁਚੀ ਦੀ ਗੱਲ ਕੀਤੀ ਸੀ। ਏਥੇ 'ਤਿਰਸਕਾਰ' ਸ਼ਬਦ ਕੁਝ ਵਧੇਰੇ ਤਿੱਖਾ ਵਰਤਿਆ ਗਿਆ, ਸ਼ਾਇਦ 'ਨਾਪਸੰਦਗੀ' ਵਧੇਰੇ ਢੁਕਵਾਂ ਹੁੰਦਾ। ਗੁਰਬਾਣੀ ਵਿੱਚ ਸਮਕਾਲੀ ਸੂਫੀ ਕਾਵਿ ਨੂੰ ਸ਼ਾਮਿਲ ਨਾ ਕਰਨਾ ਗੁਰੂਆਂ ਦੀ ਇਸ ਪ੍ਰਤੀ ਅਰੁਚੀ ਦਾ ਹੀ ਸੰਕੇਤ ਹੈ। ਗੁਰਬਾਣੀ ਨਾਮ ਤੇ ਜ਼ੋਰ ਦਿੰਦੀ ਹੈ ਤੇ ਮਨੁਖ ਨੂੰ ਇਕ ਸਹਿਜ ਅਵਸਥਾ ਵਿੱਚ ਧਰਮ-ਕਰਮ ਵਿਚ ਲਗਣ ਦਾ ਉਪਦੇਸ਼ ਦਿੰਦੀ ਹੈ ਜਦ ਕਿ ਸੂਫੀ ਨਾਚ ਆਦਿ ਰਾਹੀਂ ਵਜਦ ਵਿੱਚ ਆ ਕੇ ਮਦ-ਮਸਤ ਅਵਸਥਾ ਅਧੀਨ ਅਜੇਹੀ ਪ੍ਰਤੀਤੀ ਲੋਚਦੇ ਸਨ। ਨਾਚ ਆਦਿ ਬਾਰੇ ਗੁਰਬਾਣੀ ਵਿੱਚ ਜੋ ਲਿਖਿਆ ਮਿਲਦਾ ਹੈ, ਸਾਰੇ ਉਸ ਤੋਂ ਜਾਣੂ ਹਨ, ਏਥੇ ਦੁਹਰਾਉਣ ਦੀ ਲੋੜ ਨਹੀ। ਬਾਹਰੀ ਵੇਸ ਦੀ ਨਿੰਦਾ ਜਿੰਨੀ ਗੁਰਬਾਣੀ ਵਿੱਚ ਹੈ ਹੋਰ ਕਿਧਰੇ ਨਹੀਂ ਮਿਲਦੀ। ਸਿਰਫ ਇਕ ਪ੍ਰਸੰਗ ਕਾਫੀ ਹੈ:

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ।। ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹ ਫਲੁ ਨਾਹੀ ਜੀਉ।।- ਸੋਰਠਿ ਮਹਲਾ 1

ਅਮਰੀਕ ਸਿੰਘ ਜੀ ਨੇ ਖਾਹ ਮਖਾਹ ਮੇਰੀਆਂ ਹੋਰ ਥਾਵਾਂ ਤੇ ਛਪੀਆਂ ਲਿਖਤਾਂ ਤੋਂ ਮਨ-ਇਛਿਤ ਨਿਰਣੇ ਪੇਸ਼ ਕੀਤੇ ਹਨ। ਚੰਗਾ ਹੁੰਦਾ ਇਹ ਇਤਰਾਜ਼ ਉਥੇ ਹੀ ਉਠਾ ਕੇ ਸਮਾਧਾਨ ਕਰ ਲਿਆ ਜਾਂਦਾ। ਅਜੇਹੇ ਜਤਨ ਕਈ ਵਾਰੀ ਉਲਟੇ ਹੀ ਪੈਂਦੇ ਹਨ। ਕੀ ਗੁਰੂ ਸਾਹਿਬਾਨ ਦੀ ਸ਼ਾਨ ਦੇ ਖ਼ਿਲਾਫ਼ ਉਹ ਮੇਰੀ ਇਕ ਵੀ ਟਿੱਪਣੀ ਪੇਸ਼ ਕਰ ਸਕਦੇ ਹਨ ? ਆਰਸੀ ਬਲਾਗ ਦੇ ਅਣਜਾਣ ਪਾਠਕਾਂ ਕੋਲ ਅਜੇਹਾ ਝੂਠ ਬੋਲਣ ਦੀ ਕੀ ਜ਼ਰੂਰਤ ਪੈ ਗਈ ਸੀ? ਹਾਂ, ਮੈਂ ਸਿਖ ਧਰਮ ਵਿੱਚ ਪ੍ਰਵੇਸ਼ ਕਰ ਰਹੀਆਂ ਕੁਰੁਚੀਆਂ ਦੇ ਖ਼ਿਲਾਫ਼ ਜ਼ਰੂਰ ਲਿਖਦਾ ਰਹਿੰਦਾ ਹਾਂ ਤੇ ਲਿਖਦਾ ਰਹਾਂਗਾ। ਬਹੁਤ ਹੋਰ ਲੋਕਾਂ ਨੇ ਅਜੇਹਾ ਕੀਤਾ ਹੈ ਤੇ ਕਰ ਰਹੇ ਹਨ ਜਿਨਾਂ ਵਿਚੋਂ ਮਰਹੂਮ ਪਰਿੰਸੀਪਲ ਤੇਜਾ ਸਿੰਘ, ਮਨੋਹਰ ਸਿੰਘ ਮਾਰਕੋ ਆਦਿ ਹਨ। ਸਿੱਖਾਂ ਦੇ ਬਾਰਾਂ ਵਜੇ ਵਾਲੀ ਗੱਲ ਕਰਦਿਆਂ ਮੈਂ ਕੇਵਲ ਏਨਾ ਕਿਹਾ ਸੀ ਕਿ ਸਿੱਖ ਸਭ ਤੋਂ ਖ਼ੁਸ਼ਦਿਲ ਲੋਕ ਮੰਨੇ ਜਾਂਦੇ ਸਨ ਤੇ ਅਜੇ ਵੀ ਠਹਾਕਾ ਮਾਰਕੇ ਹੱਸਣ ਵਾਲੇ ਲੋਕ ਸਮਝੇ ਜਾਂਦੇ ਹਨ। ਉਹ ਆਪਣੇ ਤੇ ਆਪ ਹੀ ਲਤੀਫੇ ਵੀ ਬਣਾ ਕੇ ਸੁਣਾ ਦੇਂਦੇ ਹਨ। ਪਰ ਅਜ ਉਹ ਏਨੇ ਤੰਗ ਦਿਲ ਹੋ ਰਹੇ ਹਨ ਕਿ ਬਾਰਾਂ ਵਜੇ ਦਾ ਪ੍ਰਸੰਗ ਸੁਣਦੇ ਹੀ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਉਨ੍ਹਾਂ ਦੇ ਸੁਭਾਅ ਦੀ ਮੈਂ ਸਿਫ਼ਤ ਹੀ ਕੀਤੀ ਸੀ ਜੋ ਫਿੱਕਾ ਪੈ ਰਿਹਾ ਹੈ। ਹਿੰਦੂ ਧਰਮ, ਉਨ੍ਹਾਂ ਦੇ ਰਹਿਣ ਸਹਿਣ, ਉਨ੍ਹਾਂ ਦੇ ਦੇਵੀ ਦੇਵਤਿਆਂ ਦਾ ਫਿਲਮਾਂ ਸਾਹਿਤ ਵਿੱਚ ਏਨਾ ਮਜ਼ਾਕ ਉਡਾਇਆ ਜਾਂਦਾ ਹੈ ਕਿ ਜੇ ਉਹ ਸਾਡੀ ਤਰਾਂ ਪ੍ਰਤੀਕਿਰਿਆ ਕਰਦੇ ਤਾਂ ਭਾਰਤ ਦੇ ਸਾਰੇ ਲੋਕ ਕਦੋਂ ਦੇ ਕੱਟ ਮਰਦੇ। ਈਸਾਈ ਧਰਮ ਬਾਰੇ ਤਾਂ ਇਹ ਗੱਲ ਹੋਰ ਵੀ ਢੁਕਦੀ ਹੈ। ਅਸੀਂ ਇਕੀਵੀਂ ਸਦੀ ਵਿੱਚ, ਪੱਛਮੀ ਦੇਸਾਂ ਵਿੱਚ ਰਹਿ ਰਹੇ ਹਾਂ ਜਿਥੇ ਇਸ ਗੱਲ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਕਿ ਵਿਗਿਆਨਕ ਜੁੱਗ ਵਿਚ ਧਰਮ ਨੂੰ ਏਨਾ ਅਧਿਕਾਰ ਕਿਉਂ ਦਿੱਤਾ ਗਿਆ ਹੈ ਜੁ ਇਸਦੀ ਆਲੋਚਨਾ ਨਹੀਂ ਹੋ ਸਕਦੀ। ਏਨੀ ਕੱਟੜਤਾ ਨਾਲ ਗੁਜ਼ਾਰਾ ਨਹੀਂ ਹੋ ਸਕਦਾ।

ਰਹੀ ਗੱਲ ਪੈਸੇ ਕਮਾਉਣ ਵਾਲੀ। ਅਸੀਂ ਸਾਰੇ ਏਥੇ ਸਿੱਖ ਧਰਮ ਫੈਲਾਉਣ ਤਾਂ ਨਹੀਂ ਆਏ, ਚਾਰ ਪੈਸੇ ਕਮਾਉਣ ਹੀ ਆਏ ਹਾਂ। ਸਰਤਾਜ ਬਾਰੇ ਮੈਂ ਸ਼ੁਰੂ 'ਚ ਹੀ ਕਹਿ ਦਿੱਤਾ ਸੀ ਕਿ ਉਸਦੀ ਗਾਇਕੀ ਪ੍ਰੌੜ ਤੇ ਸਧੀ ਹੋਈ ਨਹੀਂ। ਅਖੀਰ 'ਚ ਤਿਲਕਣਬਾਜ਼ੀ ਨਹੀਂ ਕੀਤੀ ਇਕ ਬਾਹਰੋਂ ਆਏ ਮਹਿਮਾਨ ਦੇ ਸਨਮਾਨ ਵਜੋਂ ਦੁਨੀਆਦਾਰੀ ਕੀਤੀ ਹੈ।

ਬਲਜੀਤ ਬਾਸੀ

Anonymous said...

ਬਾਸੀ ਸਾਹਿਬ ਜੇ ਤੁਹਾਨੂੰ ਪਗੜੀ ਦਾ ਪ੍ਰਸੰਗ ਉਪਭਾਵਕ ਕਿਸਮ
ਦਾ ਲੱਗਦਾ ਹੈ ਤਾ ਦੱਸੋ ਕਿ ਮੁਸਲਮਾਨ ਸ਼ਾਸਕਾ ਨੇ ਗੈਰਮੁਸਲਿਮ ਲੋਕਾ ਲਊ ਪਗੜੀ ਬੰਨਣ ਤੇ ਰੋਕ ਕਿਉ ਲਗਾਈ
ਗਈ ਸੀ?

Baljit Basi said...

@Jatinder
ਸਰਤਾਜ ਦੀ ਗਾਇਕੀ ਬਾਰੇ ਚਲਦੀ ਬਹਿਸ ਦੌਰਾਨ ਹੋਰ ਵਧਾਣ ਛੇੜਨਾ ਯੋਗ ਨਹੀਂ। ਮੈਂ ਪਹਿਲਾਂ ਹੀ ਇਤਰਾਜ਼ ਕੀਤਾ ਸੀ ਕਿ ਸੋਹਲ ਹੁਰਾਂ ਆਪਣੇ ਲੇਖ ਦਾ ਲੋੜੋਂ ਵਧ ਪਸਾਰਾ ਕਰ ਲਿਆ ਹੈ ਜਿਸ ਕਰਕੇ ਇਹ ਪੇਤਲਾ ਪੈ ਗਿਆ ਹੈ। ਕੋਈ ਕੀ ਲਿਬਾਸ ਪਾਉਂਦਾ ਹੈ, ਇਹ ਉਸਦਾ ਨਿੱਜੀ ਮਾਮਲਾ ਹੈ। ਇਸ ਨਾਲ ਅਣਚਾਹਿਆਂ ਹੀ ਧਾਰਮਕ ਪਰਸੰਗ ਜੁੜ ਗਏ। ਕਿਸੇ ਕਲਾਕਾਰ ਦੀ ਕਲਾ ਦਾ ਮੁਲਾਂਕਣ ਕਰਨ ਲੱਗਿਆਂ ਅਜੇਹੀਆਂ ਗੱਲਾਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ।æ ਸਰਤਾਜ ਵਲੋਂ ਵਾਰਿਸ ਸ਼ਾਹ ਜਿਹੀ ਪੱਗ ਬੰ੍ਹਨਣ ਕਾਰਨ ਉਸਨੂੰ ਮੌਜੂ ਬਣਾਇਆ ਗਿਆ ਸੀ ਪੱਗ ਬਾਰੇ ਸ਼ਿਅਰੋ-ਸ਼ਾਇਰੀ ਰਾਹੀਂ ਹੋਰ ਜੁਸ਼ੀਲੀਆਂ ਗੱਲਾਂ ਕੀਤੀਆਂ ਗਈਆਂ। ਇਸ ਸਿਲਸਿਲੇ ਚ ਮੈਂ ਇਹ ਦੱਸਣ ਦਾ ਜਤਨ ਕੀਤਾ ਸੀ ਕਿ ਵਾਰਿਸ ਸ਼ਾਹ ਨੇ ਆਪ ਪੱਗ ਬਾਰੇ ਕੀ ਲਿਖਿਆ ਹੈ। ਮੇਰੇ ਵਲੋਂ ਇਸ ਤਰਾਂ ਕਰਨ ਦਾ ਇਕ ਮਨੋਰਥ ਇਹ ਦਰਸਾਉਣਾ ਵੀ ਸੀ ਕਿ ਆਲੋਚਨਾ ਦੀ ਭਾਸ਼ਾ ਭਾਵਕ ਤੇ ਕਾਵਿਕ ਨਹੀਂ ਹੋਣੀ ਚਾਹੀਦੀ। ਸ਼ੇਅਰ ਦਾ ਜਵਾਬ ਸ਼ਿਅਰ ਨਾਲ ਦਿੱਤਾ ਜਾ ਸਕਦਾ ਹੈ।
ਬਲਜੀਤ ਬਾਸੀ

ਤਨਦੀਪ 'ਤਮੰਨਾ' said...

ਪਿਛਲੇ ਦਿਨੀਂ ਮੇਰੀ ਗੱਡੀ ਖਰਾਬ ਹੋ ਗਈ ਸੀ, ਇਸ ਕਰਕੇ ਮੈਂ ਬਹਿਸ ਵਿਚ ਸ਼ਾਮਿਲ ਨਹੀਂ ਹੋ ਸਕਿਆ।
ਜਤਿੰਦਰ ਜੀ, ਤੁਸੀਂ ਐਵੇਂ ਕਿਉਂ ਵਧਾਣਾ ਵਧਾਉਂਦੇ ਹੋ? ਜੋ ਬਾਸੀ ਸਾਹਿਬ ਕਹਿੰਦੇ ਨੇ, ਉਸਨੂੰ ਚੁੱਪ-ਚਾਪ ਸੁਣੋ। ਉਹ ‘ਵਿਸ਼ੇਸ਼ ਅਧਿਕਾਰ’ ਰੱਖਦੇ ਹਨ। ਉਂਝ ਵੀ ਉਹਨਾਂ ਨੂੰ ਬਹੁਤ ਕੰਮ ਹਨ। ਇਕ ਤਾਂ ਉਹਨਾਂ ਨੂੰ ਸਿੱਖ ਧਰਮ ਵਿਚ ਆਈਆਂ ‘ਕੁਰੁਚੀਆਂ’ ਨੂੰ ਦੂਰ ਕਰਨ ਲਈ ਲੇਖ ਲਿਖਣੇ ਪੈਂਦੇ ਹਨ, ਦੂਸਰਾ ਉਹਨਾਂ ਨੂੰ ਹਰ ਰੋਜ਼ ਸ਼ੀਸ਼ੇ ਮੂਹਰੇ ‘ਦਵੰਧ ਯੁੱਧ’ ਕਰਨਾ ਪੈਂਦਾ ਹੈ। ਉਪਰੋਂ ਤੁਹਾਡੇ ਵਰਗੇ ਲੋਕ ਉਹਨਾਂ ਨੂੰ ਸਵਾਲ ਪੁੱਛ ਪੁੱਛ ਕੇ ਤੰਗ ਕਰਦੇ ਰਹਿੰਦੇ ਹਨ। ਇਹ ਠੀਕ ਨਹੀਂ। ਤੁਹਾਨੂੰ ਤਾਂ ਸਗੋਂ ਬਾਸੀ ਸਾਹਿਬ ਦੇ ਧੰਨਵਾਦੀ ਹੋਣਾ ਚਾਹੀਦਾ ਹੈ, ਜਿਹੜੇ ਖੋਜ ਕਰਕੇ ‘ਬਾਹਰੀ ਵੇਸ’ ਬਾਰੇ ਗੁਰਬਾਣੀ ਦੀਆਂ ਪੰਗਤੀਆਂ ਢੂੰਡ ਕੇ ਲਿਆਉਂਦੇ ਹਨ। ਉਹ ਪੰਗਤੀਆਂ ਜਿਹੜੀਆਂ ਸ਼ਾਇਦ ਪ੍ਰਿੰਸੀਪਲ ਤੇਜਾ ਸਿੰਘ ਅਤੇ ਸ. ਮਨੋਹਰ ਸਿੰਘ ਮਾਰਕੋ ਵਰਗੇ ਗੁਰਸਿੱਖਾਂ ਨੇ ਵੀ ਨਹੀਂ ਪੜ੍ਹੀਆਂ ਸਨ। ਜਤਿੰਦਰ ਜੀ, ਬਾਸੀ ਸਾਹਿਬ ਜੀ ਦੀ ਮਹਾਨਤਾ ਇਕ ਹੋਰ ਵਿਸ਼ੇਸ਼ਤਾ ਕਰਕੇ ਵੀ ਹੈ ਕਿ ਜੇ ਉਹ ਆਪਣੇ ਇਸ ਰੂਪ ਵਿਚ ਸਿੱਖਾਂ ਬਾਰੇ ਲਤੀਫ਼ੇ ਸੁਣ ਕੇ ਠਹਾਕੇ ਮਾਰ ਕੇ ਹੱਸ ਸਕਦੇ ਹਨ ਤਾਂ ਭਲਾ ਸਾਬਤ ਸੂਰਤ ਸਿੱਖ ਕਿਉਂ ਨਹੀਂ? ਹੈ ਨਾ ਕਮਾਲ। ਸਿੱਖਾਂ ਨੂੰ ਬਾਸੀ ਸਾਹਿਬ ਦੀ ਇਸ ‘ਖੁੱਲ੍ਹ-ਦਿਲੀ’ ਤੋਂ ਸਿਖਿਆ ਲੈਣੀ ਚਾਹੀਦੀ ਹੈ।
ਬਾਸੀ ਸਾਹਿਬ ਐਵੇਂ ਹੀ ਇਕ ਕੈਬ-ਡਰਾਈਵਰ ਨੂੰ ਸਫ਼ਾਈਆਂ ਦੇਣ ਲੱਗ ਪਏ। ਮੈਂ ਤਾਂ ਪਹਿਲਾਂ ਹੀ ਮੰਨ ਲਿਆ ਸੀ ਕਿ ਉਹਨਾਂ ਦੀ ਕੁਰਬਾਨੀ ਏਨੀ ਵੱਡੀ ਹੈ ਕਿ ਉਹ ਗੁਰੂ ਸਾਹਿਬਾਨ ਬਾਰੇ ਜਾਂ ਸਿੱਖਾਂ ਬਾਰੇ ਕੋਈ ਵੀ ਟਿੱਪਣੀ ਕਰਨ ਦਾ ‘ਵਿਸ਼ੇਸ਼ ਅਧਿਕਾਰ’ ਰੱਖਦੇ ਹਨ ਅਤੇ ਉਹ ਇਸਦੀ ਵਰਤੋਂ ਦੇ ਏਨੇ ਆਦੀ ਹਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਕਦੋਂ ਉਹ ਇਸਦੀ ਵਰਤੋਂ ਕਰ ਗਏ। ਇਹ ਸਭ ਕੁਝ ਉਹਨਾਂ ਲਈ ਬਹੁਤ ਸਹਿਜ ਹੈ। ਹੱਥ ਕੰਗਣ ਨੂੰ ਆਰਸੀ ਕੀ! ਹੁਣ ਦੇਖੋ, ਏਥੇ ਛੋਟੀ ਜਿਹੀ ਟਿੱਪਣੀ (ਉਹ ਵੀ ਸੁਚੇਤ ਹੋ ਕੇ) ਲਿਖਣ ਲਗਿਆਂ ਉਹ ਗੁਰੂ ਸਾਹਿਬਾਨ-ਗੁਰਬਾਣੀ ਬਾਬਤ ‘ਨਿੰਦਾ’ ਸ਼ਬਦ ਵਰਤ ਗਏ ਹਨ। (ਭਾਵੇਂ ਗੁਰਬਾਣੀ ਕਹਿੰਦੀ ਹੈ-ਨਿੰਦਾ ਭਲੀ ਕਿਸੈ ਕੀ ਨਾਹੀ, ਸੂਹੀ ਮਹਲਾ 3, ਪੰਨਾ 755)। ਵੈਸੇ ਮੈਨੂੰ ਪੂਰਾ ਯਕੀਨ ਹੈ ਕਿ ਬਾਸੀ ਸਾਹਿਬ ਕੋਲ ਸ਼ਬਦਾਂ ਦੀ ਕੋਈ ਕਮੀ ਨਹੀਂ। ਜਿਸ ਤਰ੍ਹਾਂ ਉਹਨਾਂ ਨੇ ‘ਤ੍ਰਿਸਕਾਰ’ ਸ਼ਬਦ ਦਾ ਬਦਲ ‘ਨਾ-ਪਸੰਦਗੀ’ ਲੱਭ ਲਿਆ ਹੈ (ਭਾਵੇਂ ਕਿ ਇਹ ਢੁਕਵਾਂ ਨਹੀਂ) ਏਸੇ ਤਰ੍ਹਾਂ ਹੀ ਉਹ ਅਗਲੀ ਵਾਰ ‘ਨਿੰਦਾ’ ਸ਼ਬਦ ਦਾ ਵੀ ਕੋਈ ‘ਢੁਕਵਾਂ’ ਬਦਲ ਜ਼ਰੂਰ ਲੱਭ ਲੈਣਗੇ। ਆਖ਼ਰ ਯੂਨੀਵਰਸਿਟੀ ਦੇ ਕੋਸ਼ਕਾਰੀ ਵਿਭਾਗ ਵਿਚ ਕੰਮ ਕਰਨ ਦਾ ਤਜਰਬਾ ਵੀ ਤਾਂ ਕਿਤੇ ਕੰਮ ਆਉਣਾ ਹੀ ਹੋਇਆ।
ਵੈਸੇ ਬਾਸੀ ਸਾਹਿਬ ਜੇ ਮੇਰੇ ਵਰਗੇ ਛੋਟੇ ਜਿਹੇ ਬੰਦੇ ਦੇ ਇਕ ਝੂਠ ਬੋਲਣ ਨਾਲ (ਜਿਹੜਾ ਤੁਹਾਨੂੰ ਹੀ ਲੱਗਦਾ ਹੈ) ਤੁਸੀਂ ਗੁਰੂ ਸਾਹਿਬਾਨ ਪ੍ਰਤੀ ਵਰਤੇ ਸ਼ਬਦ ‘ਤ੍ਰਿਸਕਾਰ’ ਤੋਂ ‘ਨਾ-ਪਸੰਦਗੀ’ ’ਤੇ ਆ ਸਕਦੇ ਹੋ ਤਾਂ ਮੇਰੇ ਲਈ ਇਹ ਸੌਦਾ ਕੋਈ ਬਹੁਤ ਮਹਿੰਗਾ ਨਹੀਂ। ਜੇ ਏਸੇ ਤਰ੍ਹਾਂ ਇਕ ਕਿਰਪਾ ਹੋਰ ਕਰ ਦਿਉ ਤਾਂ ਗੱਲ ਖ਼ਤਮ ਹੈ। ‘ਨਿੰਦਾ’ ਦੀ ਜਗ੍ਹਾ ਵੀ ਕੋਈ ਸ਼ਬਦ ਲੱਭ ਲਿਆਉ। ਆਪਣੀ ਕਿਹੜੀ ਕੋਈ ਨਿੱਜੀ ਲੜਾਈ ਹੈ। ਪਰ ਬਾਸੀ ਸਾਹਿਬ ਇਕ ਗੱਲ ਦੀ ਮੇਰੇ ਮੋਟੇ ਦਿਮਾਗ਼ ਵਿਚ ਸਮਝ ਨਹੀਂ ਪਈ। ਇਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਏਥੇ ਪੈਸੇ ਕਮਾਉਣ ਆਏ ਹਾਂ, ਧਰਮ ਫੈਲਾਉਣ ਨਹੀਂ। ਫਿਰ ਤੁਹਾਡੇ ਸਿੱਖ ਧਰਮ ਵਿਚ ਆਈਆਂ ਕੁਰੁਚੀਆਂ ਬਾਰੇ ਲੇਖ ਲਿਖਣ ਦਾ ਮਹੱਤਵ ਕੀ ਰਹਿ ਜਾਂਦਾ ਹੈ, ਪੱਲੇ ਨਹੀਂ ਪਿਆ।
ਉਂਝ ਆਲੋਚਨਾ ਦੀ ਭਾਸ਼ਾ ਭਾਵੁਕ ਤੇ ਕਾਵਿਕ ਨਹੀਂ ਹੋਣੀ ਚਾਹੀਦੀ, ਮੁੱਖ ਮੁੱਦਿਆਂ ਤੋਂ ਭਾਵੇਂ ਜਿੰਨੀ ਮਰਜ਼ੀ ਪਰ੍ਹਾਂ ਤਿਲਕ ਜਾਵੇ।
ਵੈਸੇ ਬਾਸੀ ਸਾਹਿਬ ‘ਸਾਗ’ ਬਹੁਤ ਵਧੀਆ ਬਣਾਉਂਦੇ ਹਨ।
ਅਮਰੀਕ ਸਿੰਘ, ਨਿਊ ਜਰਸੀ, ਅਮਰੀਕਾ