ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, July 6, 2010

ਡਾ. ਹਨੀ ਸ਼ੇਰਗਿੱਲ – ਖ਼ਤ ਸੋਹਲ/ਭਿੰਡਰ ਦੇ ਨਾਂ

ਡਾ. ਹਨੀ ਸ਼ੇਰਗਿੱਲ ਖ਼ਤ ਸੋਹਲ/ਭਿੰਡਰ ਦੇ ਨਾਂ

( ਨੋਟ : ਡਾ. ਹਨੀ ਸ਼ੇਰਗਿੱਲ ਦਾ ਇਹ ਖ਼ਤ 15 ਮਈ,2010 ਦੇ ਪੰਜਾਬ ਟਾਈਮਜ਼ ਯੂ ਐਸ ਏ ਵਿਚ ਛਪਿਆ ਹੈ )

(ਪੰਜਾਬ ਟਾਈਮਜ਼ ਯੂ ਐਸ ਏ ਤੋਂ ਧੰਨਵਾਦ ਸਹਿਤ ਆਰਸੀ ਦੇ ਪਾਠਕਾਂ ਲਈ)

*****

ਪੰਜਾਬ ਟਾਈਮਜ਼ ਵਿਚ ਸਤਿੰਦਰ ਸਰਤਾਜ ਦੀਆਂ ਬੇਤੁਕੀਆਂਸਿਰਲੇਖ ਹੇਠ ਸੁਰਿੰਦਰ ਸੋਹਲ ਅਤੇ ਹਰਪਾਲ ਸਿੰਘ ਭਿੰਡਰ ਦੁਆਰਾ ਲਿਖਿਆ ਲੇਖ ਪੜ੍ਹਨ ਨੂੰ ਮਿਲਿਆਲੇਖ ਦਾ ਸਿਰਲੇਖ ਪੜ੍ਹ ਕੇ ਲਗਦਾ ਸੀ ਕਿ ਇਹ ਲੇਖ ਜ਼ਰੂਰ ਕੋਈ ਨਵੀਂ ਤੇ ਪਾਇਦਾਰ ਅਲੋਚਨਾ ਭਰਪੂਰ ਹੋਵੇਗਾ, ਪਰ ਲੇਖ ਪੜ੍ਹ ਕੇ ਇੰਜ ਮਹਿਸੂਸ ਹੋਇਆ ਜਿਵੇˆ ਕੋਈ ਕਿਸੇ ਦੀ ਅਸਮਾਨੀ ਉੱਡ ਰਹੀ ਪਤੰਗ ਗਾਟੀ ਪਾ ਕੇ ਹੇਠਾਂ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਸਮਝ ਨਹੀਂ ਆਉਂਦੀ ਕਿ ਲੇਖਕ ਨੂੰ ਉਸਦੀ ਪੜ੍ਹਾਈ ਪਸੰਦ ਨਹੀਂ, ਉਸਦਾ ਯੂਨੀਵਰਸਿਟੀ ਚ ਪੜ੍ਹਾਉਣਾ ਪਸੰਦ ਨਹੀਂ, ਉਸਦਾ ਗਾਉਣਾ ਚੰਗਾ ਨਹੀਂ ਲਗਦਾ ਜਾਂ ਉਸਦੀ ਲੇਖਣੀ ਠੀਕ ਨਹੀਂ ਲੇਖ ਦੇ ਅੰਤ ਵਿਚ ਲਿਖਿਆ ਹੈ ਕਿ ਲੇਖ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿੱਜੀ ਨਿਸ਼ਾਨਾ ਬਣਾ ਕੇ ਨਹੀਂ ਲਿਖਿਆ ਗਿਆ, ਪਰ ਸਾਰੇ ਲੇਖ ਵਿਚ ਕਿਸੇ ਵੀ ਥਾਂ ਤੇ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਬਲਕਿ ਜਿਸ ਹਲਕੇ ਪੱਧਰ ਦੀ ਕਿੜ ਕੱਢਣ ਵਾਲੀ ਆਲੋਚਨਾ ਕੀਤੀ ਗਈ ਹੈ ਉਸ ਤੋਂ ਤਾਂ ਇਹੀ ਜਾਪਦੈ, ਜਿਵੇˆ ਇਹ ਲਿਖਿਆ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੱਜੀ ਆਲੋਚਨਾ ਕਰਨ ਲਈ ਹੋਵੇ

-----

ਮੈਂ ਇੱਥੇ ਕੁਝ ਗੱਲਾਂ ਇਸ ਲੇਖ ਬਾਰੇ ਕਰਨੀਆਂ ਚਾਹਾਂਗਾ: ਲੇਖਕ ਲਿਖਦਾ ਹੈ ਕਿ ਇੱਕ ਗੀਤ ਤੋਂ ਪਹਿਲਾਂ ਗਾਇਕ ਆਖਦਾ ਹੈ-ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦਾ ਵਰਨਣਇਸ ਗੱਲ ਨੂੰ ਜਿਸ ਤਰੀਕੇ ਨਾਲ ਆਲੋਚਨਾ ਦੇ ਛੱਜ ਵਿਚ ਪਾ ਕੇ ਛੰਡਿਆ ਗਿਆ ਹੈ ਉਸ ਤੋਂ ਇਸ ਲੇਖ ਦੇ ਲਿਖਣ ਦਾ ਮੰਤਵ ਸ਼ੱਕੀ ਜਾਪਦਾ ਹੈਕਿਉਂਕਿ ਲੇਖਕ ਇਸਦੇ ਅਰਥ ਤੋੜ ਮਰੋੜ ਕੇ ਪੇਸ਼ ਕਰਦਾ ਹੈ ਜਦਕਿ ਇਹ ਬਿਲਕੁਲ ਸਿੱਧੀ ਤੇ ਦਿਨ ਵਾਂਗ ਚਿੱਟੀ ਗੱਲ ਹੈ ਕਿ ਘਰ ਤੋਂ ਦੂਰ ਯੂਨੀਵਰਸਿਟੀਆਂ ਚ ਪੜ੍ਹਨ ਵਾਲੇ ਵਿਦਿਆਰਥੀ, ਭਾਵੇਂ ਉਹ ਅਮੀਰ ਹੈ ਤੇ ਭਾਵੇਂ ਉਹ ਗ਼ਰੀਬ, ਆਰਥਿਕ ਤੌਰ ਤੇ ਕਦੇ ਵੀ ਮਜ਼ਬੂਤ ਨਹੀਂ ਹੁੰਦਾਮੇਰਾ ਆਪਣਾ ਪੰਜ ਸਾਲ ਦਾ ਤਜਰਬਾ ਹੈ ਇਸ ਚੀਜ਼ ਦਾ, ਪਰ ਲੇਖਕ ਦਾ ਤਜਰਬਾ ਕਿੰਨੇ ਸਾਲ ਦਾ ਹੈ ਮੈਨੂੰ ਨਹੀਂ ਪਤਾ

-----

ਦੂਸਰੀ ਗੱਲ ਕਰਾਂਗਾ ਜੋ ਲੇਖਕ ਸਰਤਾਜ ਨੂੰ ਸੂਫ਼ੀ ਨਾ ਹੋਣ ਬਾਰੇ ਲਿਖਦਾ ਹੈਲਗਦਾ ਹੈ ਲੇਖਕ ਨੇ ਲੇਖ ਲਿਖਣ ਤੋਂ ਪਹਿਲਾਂ ਯੂ ਟਿਊਬ ਤੇ ਪਈਆਂ ਗਾਇਕ ਦੀਆਂ ਸਾਰੀਆਂ ਮੁਲਾਕਾਤਾਂ ਦਾ ਅਧਿਐਨ ਨਹੀਂ ਕੀਤਾ ਜਾਂ ਫੇਰ ਜਾਣ ਬੁੱਝ ਕੇ ਕੁਝ ਮੁਲਾਕਾਤਾਂ ਦਾ ਵਰਨਣ ਆਪਣੇ ਲੇਖ ਵਿਚ ਕਰਨਾ ਹੀ ਨਹੀਂ ਚਾਹੁੰਦਾਕਿਉਂਕਿ ਯੂ ਟਿਊਬ ਤੇ ਹੀ ਇੱਕ ਮੁਲਾਕਾਤ (ਜੋ ਕੇ ਅਮਰਜੀਤ ਖੇਲਾ ਦੁਆਰਾ ਆਸਟਰੇਲੀਆ ਵਿਚ ਕੀਤੀ ਗਈ ਹੈ) ਵਿਚ ਗਾਇਕ ਸਾਫ਼ ਸ਼ਬਦਾਂ ਵਿਚ ਇਕਬਾਲ ਕਰਦਾ ਹੈ ਕਿ ਉਹ ਸੂਫ਼ੀ ਨਹੀਂ ਹੈਉਹ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਉਸ ਨੂੰ ਸੂਫ਼ੀ ਨਾ ਆਖਿਆ ਪਹਿਲਾਂ ਤੋਲੀਏ ਫੇਰ ਮੁੱਖੋਂ ਬੋਲੀਏ ਜੀ ਜਾਵੇਸ਼ਾਇਦ ਲੇਖਕ ਸਿਰਫ਼ ਗਾਇਕ ਨੂੰ ਨੀਵਾ ਵਿਖਾਉਣ ਦੇ ਮੰਤਵ ਨਾਲ ਹੀ ਲਿਖਣ ਬੈਠਿਆ ਸੀ ਕਿਉਂਕਿ ਲੇਖਕ ਖ਼ੁਦ ਦਸਦਾ ਹੈ ਕਿ ਅਸੀਂ ਸਰਤਾਜ ਨੂੰ ਸੂਫ਼ੀ ਆਖਣਾ ਸ਼ੁਰੂ ਕਰ ਦਿੱਤਾ ਹੈ ਭਲਾ ਇਸ ਵਿਚ ਗਾਇਕ ਦਾ ਕੀ ਕਸੂਰ? ਕਸੂਰ ਤਾਂ ਆਪਣਾ ਹੈ ਜੋ ਉਸ ਨੂੰ ਸੂਫ਼ੀ ਆਖਣ ਲੱਗ ਪਏ

-----

ਅਗਲੀ ਗੱਲ ਸਰਤਾਜ ਦੀ ਗਾਇਕੀ ਬਾਰੇ ਜੋ ਨੁਕਤੇ ਲੇਖਕ ਉਠਾਉਂਦਾ ਹੈ ਉਨ੍ਹਾਂ ਬਾਰੇ ਮੈਨੂੰ ਨਹੀਂ ਲਗਦਾ ਕਿ ਸਰਤਾਜ ਨੇ ਕੋਈ ਅਜਿਹਾ ਗੀਤ ਗਾਇਆ ਹੋਵੇ ਜੋ ਅਸੀਂ ਆਪਣੀਆਂ ਮਾਵਾਂ ਭੈਣਾਂ ਵਿਚ ਬੈਠ ਕੇ ਨਾ ਸੁਣ ਸਕਦੇ ਹੋਈਏਕੀ ਇਹ ਇੱਕ ਚੰਗੀ ਗੱਲ ਨਹੀਂ? ਨਾ ਹੀ ਉਹ ਸੁਰਾਂ ਤੋਂ ਬਾਹਰ ਹੋ ਕੇ ਗਾਉਂਦਾ ਹੈਉਸਦੇ ਹਰ ਗੀਤ ਵਿਚ ਕੋਈ ਨਾ ਕੋਈ ਸੇਧ ਦੇਣ ਵਾਲੀ ਰਮਜ਼ ਛੁਪੀ ਹੁੰਦੀ ਹੈਉਸਦੇ ਗੀਤਾਂ ਦੀ ਭਾਸ਼ਾ ਸਰਲ ਹੈ ਤੇ ਆਮ ਲੋਕਾਂ ਦੀ ਜ਼ੁਬਾਨ ਨਾਲ ਪੂਰਾ ਪੂਰਾ ਮੇਲ ਖਾਂਦੀ ਹੈਇਹੀ ਕਾਰਣ ਹੈ ਕਿ ਉਹ ਲੋਕਾਂ ਵਿਚ ਹਰਮਨ ਪਿਆਰਾ ਹੋ ਰਿਹਾ ਹੈਸੋ ਇਹ ਜ਼ਰੂਰੀ ਨਹੀਂ ਕਿ ਸਰਤਾਜ ਜਾਂ ਕੋਈ ਵੀ ਗਾਇਕ ਆਪਣੀ ਪਹਿਚਾਣ ਬਣਾਉਣ ਲਈ ਡੂੰਘੀ ਸ਼ਾਇਰੀ ਹੀ ਕਰੇ ਜਾਂ ਗਾਵੇਲੋੜ ਹੈ ਕਿ ਉਹ ਚੰਗਾ ਗਾਵੇ ਜੋ ਕਿ ਸਰਤਾਜ ਕਰ ਰਿਹਾ ਹੈਕੀ ਲੋੜ ਹੈ ਉਸਨੂੰ ਡੂੰਘੀ ਸ਼ਾਇਰੀ ਕਰਨ ਜਾਂ ਗਾਉਣ ਦੀ? ਜੋ ਆਮ ਲੋਕਾਂ ਦੇ ਪੱਲੇ ਨਾ ਪਵੇ? ਇਸ ਲੇਖ ਵਿਚ ਲੇਖਕ ਡੂੰਘੀ ਸ਼ਾਇਰੀ ਦੇ ਤਰਕ ਦੇ ਅਧਾਰ ਤੇ ਸਰਤਾਜ ਦੀ ਬਿਨਾਂ ਵਜ੍ਹਾ ਹੀ ਆਲੋਚਨਾ ਕਰਦਾ ਹੈ ਕਿਉਂਕਿ ਆਮ ਸਰੋਤਿਆਂ ਦਾ ਇਸ ਨਾਲ ਕੋਈ ਸਰੋਕਾਰ ਨਹੀਂਆਮ ਜੀਵਨ ਦੀ ਭੱਜ ਦੌੜ ਵਿਚ ਘਿਰੇ ਸਰੋਤਿਆਂ ਨੂੰ ਹਮੇਸ਼ਾ ਅਜਿਹੇ ਗੀਤਾਂ ਦੀ ਭਾਲ ਰਹਿੰਦੀ ਹੈ ਜਿਸ ਨੂੰ ਸੁਣ ਕੇ ਉਹ ਹਲਕੇ ਫੁੱਲ ਹੋ ਜਾਣ ਨਾ ਕਿ ਡੂੰਘੀ ਸ਼ਾਇਰੀ ਦੀ ਜਿਸ ਨੂੰ ਸਮਝਣ ਲਈ ਆਪਣੇ ਦਿਮਾਗ਼ ਤੇ ਹੋਰ ਬੋਝ ਪਾਉਣਾ ਪਵੇਲੇਖ ਵਿਚ ਲੇਖਕ ਖ਼ੁਦ ਲਿਖਦਾ ਹੈ ਕਿ ਸਰਤਾਜ ਦੀ ਗਾਇਕੀ ਲੋਕਾਂ ਨੂੰ ਬੰਨ੍ਹ ਲੈਂਦੀ ਹੈਇਸਦਾ ਇਹੀ ਕਾਰਣ ਹੈ ਕਿ ਉਹ ਆਪਣੇ ਗੀਤਾਂ ਵਿਚ ਆਮ ਲੋਕਾਂ ਦੀਆਂ ਗੱਲਾਂ ਤੇ ਭਾਸ਼ਾ ਵਰਤਦਾ ਹੈ ਤਾਂ ਉਸ ਦੀਆਂ ਮਹਿਫ਼ਿਲਾਂ ਵਿਚ ਤਿਲ ਸੁੱਟਣ ਲਈ ਥਾਂ ਨਹੀਂ ਮਿਲਦੀ ਤੇ ਸਾਡੇ ਸ਼ਾਇਰਾਨਾ (ਡੂੰਘੀ ਸ਼ਾਇਰੀ ਵਾਲੇ) ਕਵੀ ਦਰਬਾਰਾਂ ਵਿਚ ਸਿਰਫ਼ ਤੇ ਸਿਰਫ਼ ਕਵੀ ਹੀ ਨਜ਼ਰ ਆਉਂਦੇ ਹਨ, ਸਰੋਤਾ ਤਾਂ ਕੋਲ ਦੀ ਵੀ ਨਹੀਂ ਲੰਘਦਾ ਕਿਉਂਕਿ ਅਜੋਕੇ ਕਵੀਆਂ ਨੇ ਖੁੱਲ੍ਹੀ ਕਵਿਤਾ ਦੇ ਨਾਂ ਤੇ ਕਵਿਤਾ ਰਸ ਦਾ ਜੋ ਘਾਣ ਕੀਤਾ ਹੈ, ਉਸ ਨੇ ਕਵੀ ਦਰਬਾਰਾਂ ਵਿਚ ਸਰੋਤਿਆਂ ਦੀ ਹਾਜ਼ਰੀ ਘਟਾ ਦਿੱਤੀ ਹੈਲੇਖਕ (ਜੋ ਖ਼ੁਦ ਕਵੀ ਹੈ) ਇਸ ਗੱਲ ਤੇ ਕਦੇ ਕੋਈ ਸੰਜੀਦਾ ਟਿੱਪਣੀ ਕਰਦਾ ਨਹੀਂ ਦੇਖਿਆਭਲਾ ਕਿਉਂ? ਕਿਉਂਕਿ ਆਪਣਾ ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈਪਰ ਸਰਤਾਜ ਆਪਣੇ ਕਈ ਗੀਤਾਂ ਵਿਚ ਆਪਣੀ ਹੀ ਆਲੋਚਨਾ ਖ਼ੁਦ ਕਰਦਾ ਹੈ

-----

ਅਗਲੀ ਗੱਲ ਸਰਤਾਜ ਦੇ ਗੀਤਾਂ ਬਾਰੇ ਕਹਾਂਗਾਲੇਖਕ ਸਰਤਾਜ ਦੇ ਇੱਕੋ ਗੀਤ (ਯਾਮਾ) ਨੂੰ ਲੈ ਕੇ ਉਸ ਨੂੰ ਭੰਡਦਾ ਨਜ਼ਰ ਆਉਂਦਾ ਹੈ। ਵੈਸੇ ਤਾਂ ਇਸ ਗੀਤ ਵਿਚ ਕੋਈ ਏਡੀ ਵੱਡੀ ਗ਼ਲਤੀ ਨਹੀਂ ਕਿ ਇਸ ਤਰਾਂ ਭੰਡੀ ਪ੍ਰਚਾਰ ਕੀਤਾ ਜਾਵੇ, ਪਰ ਫੇਰ ਵੀ ਜੇ ਕੋਈ ਛੋਟੀ ਮੋਟੀ ਤਰੁੱਟੀ ਹੈ, ਤਾਂ ਉਸ ਨੂੰ ਸਮਝਾ ਕੇ ਮਾਫ਼ ਕੀਤਾ ਜਾ ਸਕਦਾ ਹੈ ਕਿਉਂਕਿ ਕੋਈ ਵੀ ਸੰਪੂਰਨ ਨਹੀਂ ਹੈਹਰ ਇਨਸਾਨ ਗ਼ਲਤੀਆਂ ਕਰਦਾ ਹੈ ਪਰ ਮੈਂ ਲੇਖਕ ਨੂੰ ਪੁੱਛਣਾ ਚਾਹਾਂਗਾ ਕਿ ਕੀ ਸਰਤਾਜ ਨੇ ਸਿਰਫ ਏਹੋ ਇੱਕ ਗੀਤ ਗਾਇਆ ਹੈ, ਜਿਸਦੀ ਆਲੋਚਨਾ ਹੋ ਸਕੇਅੰਮੀ,’ ‘ਪਾਣੀ ਪੰਜਾਂ ਦਰਿਆਵਾਂ ਵਾਲਾ,’ ‘ਗੱਲ ਤਜਰਬੇ ਵਾਲੀ,’ ‘ਨਿੱਕੀ ਜਿਹੀ ਕੁੜੀ,’ ‘ਦਿਲ ਪਹਿਲਾਂ ਵਾਲਾ,’ ‘ਜਿੱਤ ਦੇ ਨਿਸ਼ਾਨ ਅਤੇ ਅਜਿਹੇ ਹੋਰ ਕਿੰਨੇ ਹੀ ਵਧੀਆ ਊਸਾਰੂ ਸੋਚ ਵਾਲੇ, ਸੁਰ ਤੇ ਲੈਅ ਭਰਪੂਰ, ਸਰਲ ਭਾਸ਼ਾ ਚ ਗੜੁੱਚ ਗੀਤ ਵੀ ਸਰਤਾਜ ਦੀ ਕਲਮ ਚੋਂ ਹੀ ਨਿਕਲੇ ਹਨਪਰ ਲੇਖਕ ਕੋਲ ਉਨ੍ਹਾਂ ਲਈ ਕੋਈ ਸ਼ਾਬਾਸ਼ੀ ਭਰੇ ਸ਼ਬਦ ਨਹੀਂ ਹਨਪਤਾ ਨਹੀਂ ਕਿਉਂ? ਲੇਖ ਅਤੇ ਗੁਰਮੁਖ ਸਿੰਘ ਭੁੱਲਰ ਦੀ ਕਾਵਿ ਰਚਨਾ ਵਿਚ ਇੱਕ ਹੋਰ ਨੁਕਤਾ ਸਰਤਾਜ ਦੀ ਪੱਗ ਨੂੰ ਲੈ ਕੇ ਉਠਾਇਆ ਗਿਆ ਹੈਸਮਝ ਨਹੀਂ ਆਉਂਦੀ ਕਿ ਸਰਤਾਜ ਦੁਆਰਾ ਪੱਗ ਤੇ ਲਗਾਏ ਘੂੰਗਰੂ (ਸਰਪੇਚ) ਪੱਗ ਦੀ ਸ਼ਾਨ ਨੂੰ ਕਿਵੇਂ ਘਟਾ ਰਹੇ ਹਨਹਾਂ ਇਨਾ ਜ਼ਰੂਰ ਹੈ ਕਿ ਜੇਕਰ ਉਸਨੇ ਕੇਸ ਰੱਖੇ ਹਨ ਤਾਂ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਭਾਵ ਬੰਨ੍ਹ ਕੇ ਰੱਖਣੇ ਚਾਹੀਦੇ ਨੇ ਪਰ ਘੂੰਗਰੂ ਲਾਉਣ ਨਾਲ ਪੱਗ ਦੀ ਸ਼ਾਨ ਕਿਵੇਂ ਘਟ ਗਈ, ਗੱਲ ਪੱਲੇ ਨਹੀਂ ਪਈਜੇਕਰ ਲੇਖਕ ਸੋਚਦਾ ਹੈ ਕਿ ਗਿੱਟੇ ਤੇ ਬੰਨੇ ਜਾਣ ਵਾਲੇ ਘੂੰਗਰੂ ਕਦੇ ਪੱਗ ਤੱਕ ਨਹੀਂ ਪਹੁੰਚ ਸਕਦੇ ਤਾਂ ਜਾਂ ਪੱਗ ਤੱਕ ਪਹੁੰਚ ਕੇ ਉਸਦੀ ਸ਼ਾਨ ਘਟਾ ਰਹੇ ਨੇ ਤਾਂ ਇਹ ਤੰਗਦਿਲ ਸੋਚ ਦੀ ਨਿਸ਼ਾਨੀ ਹੈ ਕਿਉਂਕਿ ਸਾਡਾ ਤਾਂ ਧਰਮ ਹੀ ਊਚ ਨੀਚ ਨੂੰ ਦੂਰ ਕਰਨ ਵਾਲਾ ਹੈਜਦੋਂ ਪੜ੍ਹੇ ਲਿਖੇ ਲੋਕ ਅਜਿਹੀਆਂ ਬੇਤੁਕੀਆਂ ਗੱਲਾਂ ਕਰਦੇ ਹਨ ਤਾਂ ਹਾਸਾ ਮੱਲੋਮੱਲੀ ਆ ਜਾਂਦਾ ਹੈ ਹਰਪਾਲ ਸਿੰਘ ਭਿੰਡਰ ਤਾਂ ਗਹਿਣਿਆਂ (ਸਰਪੇਚ) ਨੂੰ ਵੀ ਆਪਣੇਬੇਗਾਨਿਆਂ ਦੀ ਤੱਕੜੀ ਚ ਤੋਲ ਰਿਹਾ ਤੇ ਗੱਲ ਕਰਦਾ ਹੈ ਕੌਮ ਦੀਕਿਸ ਕੌਮ ਦੀ ਗੱਲ ਕਰ ਰਹੇ ਹੋ? ਉਸ ਕੌਮ ਦੀ, ਜਿਸ ਲਈ ਸਭ ਧਰਮ, ਸਭ ਇਨਸਾਨ, ਸਭ ਜਾਤਾਂ ਇੱਕ ਨੇ ਅਤੇ ਜਿਸ ਧਰਮ ਨੇ ਸਭ ਨੂੰ ਪਿਆਰ ਨਾਲ ਬਿਨਾ ਕਿਸੇ ਭੇਦ ਭਾਵ ਦੇ ਰਹਿਣ ਦੀ ਸਿੱਖਿਆ ਦਿੱਤੀ ਹੈਉਸ ਕੌਮ ਦੀ ਪੈਰਵਾਈ ਕਰਨ ਲਈ ਤੁਸੀਂ ਗਹਿਣਿਆਂ ਤੱਕ ਨੂੰ ਆਪਣੇ ਬੇਗਾਨੇ ਆਖ ਕੇ ਵੰਡ ਰਹੇ ਹੋ ਇੱਕ ਨਿੱਕੀ ਜਿਹੀ ਕੁੜੀਗੀਤ ਵਿਚ ਸਰਤਾਜ ਨੇ ਜਿਸ ਤਰ੍ਹਾਂ ਇੱਕ ਸੂਖਮ ਭਾਵ ਨੂੰ ਛੂਹਿਆ ਹੈ, ਉਸਨੂੰ ਸੁਣ ਕੇ ਹਰ ਇੱਕ ਦੀ ਅੱਖ ਨਮ ਹੋ ਜਾਂਦੀ ਹੈ ਪਰ ਲੇਖਕ ਨੂੰ ਇਸ ਗੀਤ ਵਿਚ ਵੀ ਕੋਈ ਭਾਵ ਨਜ਼ਰ ਨਹੀਂ ਆਉਂਦਾਸ਼ਾਇਦ ਸਰੋਤੇ ਹੀ ਮੂਰਖ ਨੇ ਜੋ ਬਿਨਾਂ ਸਿਰ ਪੈਰ ਦੀ ਸ਼ਾਇਰੀ ਤੇ ਭਾਵੁਕ ਹੋ ਜਾਂਦੇ ਨੇ ਹਰਪਾਲ ਸਿੰਘ ਭਿੰਡਰ ਵਾਰ ਵਾਰ ਸੰਜੀਦਾ ਗਾਇਕੀ ਤੇ ਸ਼ਾਇਰੀ ਦੀ ਗੱਲ ਕਰਦਾ ਹੈ ਪਰ ਖ਼ੁਦ ਆਪਣੀ ਆਲੋਚਨਾ ਵਿਚ ਕਿੰਨੀ ਸੰਜੀਦਗੀ ਵਰਤਦਾ ਹੈ ਉਹ ਸਭ ਦੇ ਸਾਹਮਣੇ ਹੈ ਹਰਜੀਤ ਕਾਰਟਰੇਟ ਵਾਲਾ ਕਹਿੰਦਾ ਹੈ, ਸਰਤਾਜ ਦੀ ਕੈਸਿਟ ਖ਼ਰੀਦ ਕੇ ਉਸ ਨੇ ਦਸ ਡਾਲਰ ਖੂਹ ਵਿਚ ਪਾ ਲਏਨਾ ਖ਼ਰੀਦਦਾ ਭਾਈ ਸਰਤਾਜ ਕਿਹੜਾ ਘਰੇ ਆ ਕੇ ਦੇ ਗਿਆ ਤੈਨੂੰ ਸਭ ਦੀ ਆਪੋ ਆਪਣੀ ਪਸੰਦ ਹੈਕਿਸੇ ਨੂੰ ਜਗਜੀਤ ਪਸੰਦ ਹੈ, ਕਿਸੇ ਨੂੰ ਆਬਿਦਾ ਤੇ ਕਿਸੇ ਨੂੰ ਸਰਤਾਜਜਿਸਨੂੰ ਜੋ ਪਸੰਦ ਹੈ, ਉਹੀ ਖ਼ਰੀਦੋ ਤੇ ਸੁਣੋਕੋਈ ਧੱਕਾ ਤਾਂ ਹੈ ਨਹੀਂਨਾਲੇ ਸਰਤਾਜ ਦੀ ਕੈਸਿਟ ਖ਼ਰੀਦ ਕੇ ਦਸ ਡਾਲਰ ਖਰੇ ਕਰਨ ਵਾਲੇ ਵੀ ਬਹੁਤ ਸਰੋਤੇ ਨੇ ਪਰ ਉਨ੍ਹਾਂ ਦੇ ਵਿਚਾਰ ਪੇਸ਼ ਕਰਨ ਲੱਗਿਆਂ ਲੇਖਕ ਪਤਾ ਨਹੀਂ ਕਿੱਧਰ ਗ਼ਾਇਬ ਹੋ ਗਿਆ? ਮਾਂ ਦੇ ਦੀਨੇਕੋਈ ਗਾਲ ਹੈ ਮੈਨੂੰ ਅੱਜ ਪਤਾ ਚੱਲਿਐਪਰ ਸਮਝ ਨਹੀਂ ਲੱਗ ਰਹੀ ਗਾਲ ਕਿਸ ਪਾਸਿਓˆ ਹੈ? ਮੇਰੇ ਹਿਸਾਬ ਨਾਲ ਤਾਂ ਇਸ ਦਾ ਮਤਲਬ ਹੈ ਮਾਂ ਦੇ ਸ਼ੇਰ ਬੱਗੇ ਜਾਂ ਮਾਂ ਦੇ ਗੱਭਰੂ ਪੁੱਤ, ਭਾਵ ਮਾਂ ਦੇ ਦੀਨੇ ਸ਼ਬਦ ਮਾਂ ਦੇ ਪੁੱਤਾਂ ਲਈ ਵਰਤਿਆ ਜਾਂਦਾ ਹੈਜੇਕਰ ਲੇਖਕ ਨੂੰ ਇਹ ਵੀ ਗਾਲ਼ ਲਗਦੀ ਹੈ ਤਾਂ ਉਸ ਦੀਆਂ ਉਹੀ ਜਾਣੇ ਹਰਭਜਨ ਸਿੰਘ ਬੈˆਸ ਆਖਦੇ ਨੇ ਕਿ ਸਰਤਾਜ ਨੂੰ ਨਾ ਤਾਂ ਗਾਉਣਾ ਆਉਂਦਾ ਹੈ ਤੇ ਨਾ ਹੀ ਲਿਖਣਾਬੈˆਸ ਸਾਹਿਬ ਨੇ ਅਜਿਹਾ ਕਿਹਾ ਹੋਵੇਗਾ, ਲਗਦਾ ਤਾਂ ਨਹੀਂਸ਼ਾਇਦ ਸੋਹਲ ਸਾਹਿਬ ਨਾਲ ਕੋਈ ਨਿੱਜੀ ਸਾਂਝ ਹੋਵੇਕੀ ਪਤਾ ਚਲਦਾ ਅੱਜ ਕੱਲ੍ਹ...?

----

ਹੁਣ ਕੁਝ ਟਿੱਪਣੀਆਂ ਗੁਰਮੁਖ ਸਿੰਘ ਭੁੱਲਰ ਦੀ ਕਾਵਿ-ਰਚਨਾ ਪਿੱਛੇ ਲੱਗ ਕੇ ਸਰਤਾਜ ਦੇ ਬਾਰੇ ਵੀਪਤਾ ਨਹੀਂ ਕਵੀ ਦੀ ਸੋਚ ਕਿੱਥੇ ਟਪਲਾ ਖਾ ਗਈ ਕਿ ਉਹ ਸਰਪੇਚ (ਜੋ ਕਿ ਇੱਕ ਗਹਿਣਾ ਹੈ) ਨੂੰ ਵੀ ਧਾਗੇ-ਤਵੀਤਾਂ ਨਾਲ ਜੋੜ ਰਿਹਾ ਹੈ ਕਵੀ ਨੂੰ ਲਗਦਾ ਹੈ ਕਿ ਪੱਗ ਬੰਨ ਕੇ ਕੋਈ ਅੱਲਾ (ਰੱਬ) ਤੇ ਫ਼ਕੀਰਾਂ (ਭਗਤਾਂ) ਦੀ ਗੱਲ ਨਹੀਂ ਕਰ ਸਕਦਾਸ਼ਾਇਦ ਇਹ ਕਵੀ ਨੇ ਆਪਣਾ ਹੀ ਸਿੱਖੀ ਦਾ ਨਿਯਮ ਬਣਾ ਲਿਆ ਕਿਉਂਕਿ ਸਿੱਖ ਧਰਮ ਤਾਂ ਕਦੇ ਨਹੀਂ ਕਹਿੰਦਾ ਕਿ ਰੱਬ ਦਾ ਨਾਂ ਨਾ ਲਵੋ ਬਲਕਿ ਗੁਰਬਾਣੀ ਵਿਚ ਤਾਂ ਕਈ ਵਾਰ ਅੱਲਾ ਤੇ ਫ਼ਕੀਰ ਸ਼ਬਦ ਦਾ ਵਰਣਨ ਹੈਸ਼ਾਇਦ ਕਵੀ ਨੇ ਗੁਰਬਾਣੀ ਨਾ ਪੜੀ ਹੋਵੇ ਜਾਂ ਗੁਰਬਾਣੀ ਨੂੰ ਵੀ ਕੱਟੜਤਾ ਦੀ ਕਸੌਟੀ ਤੇ ਵੰਗਾਰ ਰਿਹਾ ਹੈਯਾਮੇ ਵਾਲਾ ਗੀਤ ਇਸ ਕਵੀ ਨੂੰ ਵੀ ਚੂੰਢੀਆਂ ਵੱਢ ਰਿਹਾ ਹੈਯਾਮਾ, ਮਾਮਾ, ਜੀਨ, ਪਜਾਮਾ ਸ਼ਬਦਾਂ ਨਾਲ ਪਤਾ ਨਹੀਂ ਕਵੀ ਨੂੰ ਕੀ ਗ਼ਲਤ ਜਾਪਦਾ ਹੈ, ਸਾਡੀ ਸਮਝੋˆ ਬਾਹਰ ਹੈਸੁਰਿੰਦਰ ਸੋਹਲ ਆਪਣੇ ਸਾਰੇ ਲੇਖ ਵਿਚ ਕਵਿਤਾ ਦੀ ਡੂੰਘੀ ਜਾਣਕਾਰੀ ਦਿੰਦੇ ਨੇ ਪਰ ਇਸ ਕਵੀ ਦੀ ਰਚਨਾ ਵਿਚ ਲੈਅ ਤੇ ਬਹਿਰ ਦੀ ਕਿੰਨੀ ਕੁ ਸਥਿਰਤਾ ਹੈ, ਸੋਹਲ ਸਾਹਿਬ ਖ਼ੁਦ ਦੱਸ ਸਕਦੇ ਨੇ

-----

ਹਾਂ ਹੁਣ ਉਹ ਦੋ ਗੱਲਾਂ ਵੀ ਕਰ ਲਈਏ ਜੋ ਇਸ ਲੇਖ ਵਿਚ ਕੁਝ ਹਜ਼ਮ ਹੁੰਦੀਆਂ ਹਨ ਪਹਿਲੀ ਗੱਲ ਤਾਂ ਇਹ ਕਿ ਜੋ ਸਰਤਾਜ ਤੇ ਗੀਤ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨਇਹ ਵਾਕਿਆ ਹੀ ਗੰਭੀਰ ਮਸਲਾ ਹੈਇਸ ਦੀ ਸਹੀ ਜਾਂਚ ਪੜਤਾਲ ਹੋਣੀ ਚਾਹੀਂਦੀ ਹੈ ਤੇ ਸੱਚ ਸਰੋਤਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਚੰਗਾ ਹੁੰਦਾ ਜੇਕਰ ਸੋਹਲ ਸਾਹਿਬ ਫ਼ਜ਼ੂਲ ਦੀਆਂ ਗੱਲਾਂ ਛੱਡ ਕੇ ਇਸ ਵਿਸ਼ੇ ਤੇ ਵਿਸਥਾਰ ਨਾਲ ਚਰਚਾ ਕਰਦੇ

-----

ਦੂਸਰੀ ਗੱਲ ਇਹ ਕਿ ਪੱਗ ਹੇਠੋਂ ਵਾਲ਼ ਕੱਢ ਕੇ ਜਾਂ ਖਿਲਾਰ ਕੇ ਕੇਸਾਂ ਦੀ ਬੇਅਦਬੀ ਕਰਨਾ ਜ਼ਰੂਰ ਰੜਕਦਾ ਹੈਇਹ ਗੱਲ ਸਰਤਾਜ ਤੱਕ ਪਹੁੰਚਾਈ ਜਾਣੀ ਬਣਦੀ ਹੈ ਇਨ੍ਹਾਂ ਦੋ ਗੱਲਾਂ ਤੋਂ ਬਿਨਾਂ ਬਾਕੀ ਲੇਖ ਤਾਂ ਨਾਕਾਰਾਤਮਕ ਆਲੋਚਨਾ ਹੀ ਕਿਹਾ ਜਾ ਸਕਦਾ ਹੈਅਜਿਹੀ ਆਲੋਚਨਾ ਦੀ ਪਿਰਤ ਪੰਜਾਬੀ ਸਾਹਿਤ ਲਈ ਹਮੇਸ਼ਾ ਹੀ ਮਾਰੂ ਰਹੀ ਹੈਸੋ ਇਸ ਤੋਂ ਕਿਨਾਰਾ ਕਰਨ ਦੀ ਲੋੜ ਹੈਜੇਕਰ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਚੰਗਾ ਕਹਿਣ ਦਾ ਫ਼ਰਜ਼ ਬਣਦਾ ਹੈ ਨਾ ਕਿ ਉਸ ਦੀਆਂ ਲੱਤਾਂ ਖਿੱਚਣ ਦਾ ਇਹ ਵੀ ਇੱਕ ਸੱਚਾਈ ਹੈ ਕਿ ਪੈਸੇ ਦਾ ਲਾਲਚ ਵੱਡੇ ਤੋਂ ਵੱਡੇ ਬੰਦੇ ਨੂੰ ਧਰਤੀ ਤੋਂ ਚੁੱਕ ਦਿੰਦਾ ਹੈਹਾਲ ਦੀ ਘੜੀ ਤਾਂ ਸਰਤਾਜ ਧਰਤੀ ਤੇ ਹੀ ਨਜ਼ਰ ਆ ਰਿਹਾ ਹੈ ਪਰ ਕੱਲ ਕਿਸ ਨੇ ਦੇਖੀ ਹੈ? ਕੀ ਪਤਾ ਪੈਸੇ ਦਾ ਨਸ਼ਾ ਉਸਨੂੰ ਕਿਸ ਦਿਸ਼ਾ ਵੱਲ ਲੈ ਜਾਵੇ?

No comments: