ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, July 6, 2010

ਹਰਪਾਲ ਸਿੰਘ ਭਿੰਡਰ-ਸੁਰਿੰਦਰ ਸੋਹਲ - ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ ਅਤੇ ਸਾਡੇ ਆਲੋਚਕ - ਤਾਜ਼ਾ ਪ੍ਰਤੀਕਰਮ - ਭਾਗ ਚੌਥਾ

ਸਤਿੰਦਰ ਸਰਤਾਜ ਦੀਆਂ ਬੇਤੁਕੀਆਂਅਤੇ ਸਾਡੇ ਆਲੋਚਕ

ਤਾਜ਼ਾ ਪ੍ਰਤੀਕਰਮ

ਲੇਖ

ਭਾਗ ਚੌਥਾ (ਆਖਰੀ)

ਲੜੀ ਜੋੜਨ ਲਈ ਉੱਪਰਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।

ਡਾ. ਹਨੀ ਜੀ ਨੇ ਲਿਖਿਆ ਕਿ ਅਸੀਂ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦਾ ਵਰਨਣ ਕਰਦਿਆਂ ਇਸਦੇ ਅਰਥ ਤੋੜ-ਮਰੋੜ ਕੇ ਪੇਸ਼ ਕੀਤੇ ਹਨਉਹ ਏਥੇ ਫਿਰ ਟਪਲਾ ਖਾ ਗਏਅਸੀਂ ਤਾਂ ਗਾਇਕ ਦੇ ਵਿਚਾਰਾਂ ਦੀ ਸਗੋਂ ਦਰੁਸਤੀ ਕੀਤੀ ਹੈ ਕਿ ਜਿਸ ਵਿਦਿਆਰਥੀ ਕੋਲ ਬੂਟ ਲੈਣ ਲਈ ਪੈਸੇ ਨਹੀਂ ਹੁੰਦੇ ਉਹ ਬੁਲਟ ਲੈਣ ਦੀ ਨਹੀਂ ਸਗੋਂ ਫੀਸਾਂ ਬਾਬਤ ਸੋਚਦਾ ਹੈਇਸ ਵਿਚ ਵਿਦਿਆਰਥੀ ਜੀਵਨ ਦੀ ਆਰਥਿਕ ਮਜ਼ਬੂਤੀ ਦੀ ਗੱਲ ਅਸੀਂ ਕਰ ਰਹੇ ਹਾਂ ਜਾਂ ਗਾਇਕ, ਜਿਹੜਾ ਬੂਟਾਂ ਤੋਂ ਸਿੱਧਾ ਬੁਲਟ ਤੇ ਜਾ ਪਹੁੰਚਦਾ ਹੈਇਹ ਜ਼ਰੂਰ ਨਿਤਾਰਾ ਹੋ ਗਿਆ ਹੈ ਕਿ ਡਾ. ਸਾਹਿਬ ਦੀ ਸੋਚ ਬੁਲਟਲੈਣ ਵਾਲੀ ਧਿਰ ਨਾਲ ਹੀ ਖੜ੍ਹੀ ਹੈਜਿਹੜੇ ਲੋਕ ਫ਼ੀਸਾਂ ਦੇਣ ਲਈ ਆਪਣਾ ਢਿੱਡ ਕੱਟ ਰਹੇ ਹਨ, ਉਹਨਾਂ ਦਾ ਦਰਦ ਡਾ. ਹਨੀ ਜੀ ਦੀ ਸੋਚ ਦੇ ਕਲਾਵੇ ਵਿਚ ਨਹੀਂ ਆ ਸਕਦਾ

-----

ਡਾ. ਹਨੀ ਸ਼ੇਰਗਿੱਲ ਨੇ ਲਿਖਿਆ ਹੈ, ‘ਨਾ ਹੀ ਉਹ (ਸਰਤਾਜ) ਸੁਰਾਂ ਤੋਂ ਬਾਹਰ ਹੋ ਕੇ ਗਾਉਂਦਾ ਹੈਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਏਨਾ ਵੱਡਾ ਦਾਅਵਾ ਕਿਸ ਆਧਾਰ ਤੇ ਕੀਤਾ ਹੈ ਜਾਂ ਉਨ੍ਹਾਂ ਨੂੰ ਕਿਵੇਂ ਪਤਾ ਹੈ ਕਿ ਉਹ ਸੁਰਾਂ ਤੋਂ ਬਾਹਰ ਨਹੀਂ ਹੁੰਦਾ? ਉਨ੍ਹਾਂ ਦੀ ਇਹ ਸਤਰ ਪੜ੍ਹਨ ਤੋਂ ਬਾਦ ਅਸੀਂ ਸੰਗੀਤ ਦੇ ਕੁਝ ਉਸਤਾਦਾਂ ਦੀ ਰਾਇ ਲੈਣੀ ਜ਼ਰੂਰੀ ਸਮਝੀ ਤਾਂ ਅਸੀਂ ਪ੍ਰੋ. ਪਰਮਜੀਤ ਸਿੰਘ ਨੂੰ ਫੋਨ ਲਾਇਆਉਹ ਅੱਜ ਕੱਲ੍ਹ ਮਿਸੀਸਾਗਾ (ਕੈਨੇਡਾ) ਵਿਚ ਰਹਿ ਕੇ ਸੰਗੀਤ ਦੀ ਸਿਖਿਆ ਦੇ ਰਹੇ ਹਨਪ੍ਰੋ. ਸਾਹਿਬ ਦਾ ਪਿਛੋਕੜ ਸੰਗੀਤ ਦੇ ਪਟਿਆਲਾ ਘਰਾਣੇ ਨਾਲ ਹੈ ਅਤੇ ਉਨ੍ਹਾਂ ਨੂੰ ਸੰਗੀਤ ਗੁੜ੍ਹਤੀ ਵਿਚ ਮਿਲਿਆ ਹੈਸਰਤਾਜ ਬਾਰੇ ਗੱਲ ਕਰਦਿਆਂ ਉਨ੍ਹਾਂ ਇਕ ਲਾਇਨ ਵਿਚ ਹੀ ਸਾਰਾ ਕੰਮ ਮੁਕਾ ਦਿੱਤਾ ਕਿ He is not a singer but a mere performer.’ ਭਾਵ ਕਿ ਉਹ ਗਾਇਕ ਨਹੀਂ ਮਹਿਜ਼ ਇੱਕ ਪ੍ਰਦਰਸ਼ਕ ਹੈਅਸੀਂ ਪੁੱਛਿਆ ਕਿ ਉਸਨੇ ਪੀ ਐਚ ਡੀ ਕੀਤੀ ਹੋਈ ਹੈਪ੍ਰੋ. ਸਾਹਿਬ ਨੇ ਕਿਹਾ, ‘ਜਿੰਨੀਆਂ ਫੇਕ (ਨਕਲੀ) ਪੀ ਐਚ ਡੀਆਂ ਸਾਡੇ ਹੋ ਰਹੀਆਂ ਹਨ, ਸਾਰੀ ਦੁਨੀਆਂ ਵਿਚ ਕਿਤੇ ਨਹੀਂ ਹੋਈਆਂ ਹੋਣੀਆਂਮੈਂ ਉਨ੍ਹਾਂ ਲੋਕਾਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਨੂੰ ਤਾਨਪੁਰਾ ਸਿੱਧਾ ਫੜ੍ਹ ਕੇ ਸਾ ਰੇ ਗਾ ਮਾਵੀ ਕਹਿਣਾ ਨਹੀਂ ਆਉਂਦਾਮੈਨੂੰ ਤਾਂ ਖ਼ੁਦ ਨੂੰ ਆਪਣੀ ਅਕਾਦਮਿਕ ਪੜ੍ਹਾਈ ਦੱਸਦਿਆਂ ਹੁਣ ਸ਼ਰਮ ਆਉਂਦੀ ਹੈਏਨਾ ਮੰਦਾ ਹਾਲ ਹੈਉਨ੍ਹਾਂ ਦੱਸਿਆ ਕਿ ਸੰਗੀਤ ਦੀ ਪੀ ਐਚ ਡੀ ਇੱਕ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਪੀ ਐਚ ਡੀ ਦਾ ਸੰਬੰਧ ਥਿਊਰੀ ਨਾਲ ਹੈ ਜਦੋਂ ਕਿ ਸੰਗੀਤ ਪ੍ਰੈਕਟੀਕਲ ਦਾ ਵਿਸ਼ਾ ਹੈ

-----

ਇਸ ਤੋਂ ਬਾਦ ਉਨ੍ਹਾਂ ਇਸ ਮੰਡੀ ਦੇ ਡੂੰਘੇ ਭੇਦ ਖੋਲ੍ਹਦਿਆਂ ਦੱਸਿਆ ਕਿ ਕੁਝ ਸਾਲ ਪਹਿਲਾਂ ਸੰਗੀਤ ਦਾ ਇਕ ਦਲਾਲ ਮੇਰੇ ਕੋਲ ਆ ਕੇ ਕਹਿਣਾ ਲੱਗਾ, ‘ਪ੍ਰੋ. ਸਾਹਿਬ ਤੁਹਾਡੇ ਵਰਗਾ ਗਾਇਕ ਪੂਰੇ ਨਾਰਥ ਅਮੈਰਿਕਾ ਵਿਚ ਨਹੀਂ ਹੈ, ਜੇ ਤੁਸੀਂ ਦਾੜ੍ਹੀ ਕਟਵਾ ਦਿਓ ਤਾਂ ਮੈਂ ਤੁਹਾਨੂੰ ਪ੍ਰੋਮੋਟ ਕਰ ਸਕਦਾ ਹਾਂਪ੍ਰੋ. ਸਾਹਿਬ ਨੇ ਦੱਸਿਆ ਕਿ ਉਦੋਂ ਮੇਰੀ ਆਰਥਿਕ ਹਾਲਤ ਨਵਾਂ ਨਵਾਂ ਕਨੇਡਾ ਆਉਣ ਕਰਕੇ ਬਹੁਤੀ ਚੰਗੀ ਨਹੀਂ ਸੀ, ਪਰ ਮੈਂ ਉਸ ਨੂੰ ਕਿਹਾ ਕਿ ਮੈਂ ਇਹੋ ਜਿਹਾ ਥੁੱਕ ਕਦੇ ਨਹੀਂ ਚੱਟਿਆਤੁਸੀਂ ਕਿਸੇ ਹੋਰ ਨੂੰ ਲੱਭੋਪ੍ਰੋ. ਪਰਮਜੀਤ ਸਿੰਘ ਹੋਰਾਂ ਦਾ ਜਵਾਬ ਸੁਣ ਕੇ ਸਾਨੂੰ ਆਰਿਫ਼ ਗੋਬਿੰਦਪੁਰੀ ਦਾ ਇਹ ਸ਼ਿਅਰ ਯਾਦ ਆ ਗਿਆ:

ਖੁਆ ਕਾਂਵਾਂ ਨੂੰ ਜੇਕਰ ਗੰਦ

ਰਿਸ਼ਵਤ ਦਾ ਖੁਆਉਣਾ ਏਂ,

ਕਿ ਹੰਸਾਂ ਨੂੰ ਨਹੀਂ ਹੁੰਦੀ,

ਇਹ ਗੰਦਗੀ ਖਾਣ ਦੀ ਆਦਤ

------

ਫਿਰ ਸਾਨੂੰ ਕਹਿਣ ਲੱਗੇ, ਦੇਖਿਉ ਕਿਤੇ ਸਾਡੇ ਵਰਗੇ ਲੋਕਾਂ ਨੂੰ ਕਦੇ ਤਰਸ ਦੇ ਪਾਤਰ ਨਾ ਬਣਾ ਦਿਉਅਸੀਂ ਬਹੁਤ ਅਮੀਰ ਹਾਂਰੱਬ ਨੇ ਸਾਨੂੰ ਇਬਾਦਤ ਵਰਗੀ ਕਲਾ ਦੀ ਦਾਤ ਦਿੱਤੀ ਹੈਅਸੀਂ ਤਾਂ ਮਾਲਾ-ਮਾਲ ਹੋਏ ਪਏ ਹਾਂਤੇ ਸੱਚ ਜਾਣਿਓਂ ਪ੍ਰੋ. ਸਾਹਿਬ ਦੀ ਇਹ ਗੱਲ ਸੁਣਨ ਤੋਂ ਬਾਦ ਅਸੀਂ ਆਪਣੀ ਇਸ ਲਿਖਤ ਵਿਚੋਂ ਕੁਝ ਸਤਰਾਂ ਕੱਢ ਦਿੱਤੀਆਂ

-----

ਅਸੀਂ ਚਾਹੁੰਦੇ ਹਾਂ ਕਿ ਸੂਝਵਾਨ ਪਾਠਕ, ਸੰਗੀਤ ਦੇ ਉਸਤਾਦਾਂ ਦੀ ਖ਼ੁਦ ਰਾਇ ਲੈਣ ਕਿ ਸਰਤਾਜ ਸੰਗੀਤ ਦੀ ਦੁਨੀਆਂ ਵਿਚ ਕਿੱਥੇ ਖੜ੍ਹਦਾ ਹੈ? 10 ਦੀ ਸਕੇਲ ਵਿਚ ਉਸਦਾ ਕੀ ਥਾਂ ਹੈ? ਅਸੀਂ ਇਕ ਵਾਰ ਫੇਰ ਯਾਦ ਕਰਵਾ ਦੇਈਏ ਕਿ ਇਹ ਗੱਲਾਂ ਉਸ ਗਾਇਕ ਲਈ ਹੋ ਰਹੀਆਂ ਹਨ ਜਿਸਨੂੰ ਸੁਰ ਤੇ ਸ਼ਾਇਰੀ ਦਾ ਸੁਮੇਲ ਕਿਹਾ ਜਾਂਦਾ ਹੈ, ਜਿਸ ਨੇ ਐਮ ਏ ਅਤੇ ਪੀ ਐਚ ਡੀ ਸੰਗੀਤ ਦੇ ਖੇਤਰ ਵਿਚ ਕੀਤੀ ਹੈ ਅਤੇ ਜਿਹੜਾ ਯੂਨੀਵਰਸਿਟੀ ਵਿਚ ਪੜ੍ਹਾ ਰਿਹਾ ਹੈ ਕਿਸੇ ਠੁੱਲੋਵਾਲੀਏਗਾਇਕ ਲਈ ਨਹੀਂ

------

ਡਾ. ਸ਼ੇਰਗਿੱਲ ਨੇ ਇੱਕ ਗੱਲ ਹੋਰ ਬੜੀ ਕਮਾਲ ਦੀ ਕਹੀ ਹੈ ਕਿ ਉਸਨੂੰ ਸਮਝਾ ਕੇ ਮਾਫ਼ ਕੀਤਾ ਜਾ ਸਕਦਾ ਹੈਸਮਝਣ-ਸਮਝਾਉਣ ਦੀ ਇਕ ਸਟੇਜ ਹੁੰਦੀ ਹੈਜਿਸ ਨੇ ਸੂਫੀਵਾਦ ਤੇ ਪੀ ਐਚ ਡੀ ਕੀਤੀ ਹੋਵੇ, ਪਰਸ਼ੀਅਨ ਭਾਸ਼ਾ ਦੇ ਡਿਪਲੋਮਾ ਚ ਗੋਲਡ ਮੈਡਲ ਪ੍ਰਾਪਤ ਕੀਤਾ ਹੋਵੇ, ਅਨੇਕਾਂ ਮਾਣ-ਸਨਮਾਨ ਹਾਸਿਲ ਕੀਤੇ ਹੋਣ, ਉਹ ਸਾਡੇ ਵਰਗਿਆਂ ਦੀ ਸਲਾਹ ਨਹੀਂ ਆਪਣੇ ਪ੍ਰੋਮੋਟਰਾਂ ਦੀ ਗੱਲ ਮੰਨੇਗਾ, ਜਿਨ੍ਹਾਂ ਨੇ ਉਸ ਤੇ ਲੱਖਾਂ ਰੁਪਏ ਲਾਏ ਹਨਵੈਸੇ ਸਾਨੂੰ ਏਨੀ ਕੁ ਸੂਝ ਜ਼ਰੂਰ ਹੈ ਕਿ ਕਿੱਥੇ ਸਲਾਹ ਚੱਲ ਸਕਦੀ ਹੈ ਤੇ ਕਿੱਥੇ ਨਹੀਂ

-----

ਸਭ ਤੋਂ ਪਹਿਲਾਂ ਅਸੀਂ ਇਹ ਸਲਾਹ ਦਿੰਦੇ ਹਾਂ ਕਿ ਡਾ. ਸ਼ੇਰਗਿੱਲ ਪੰਜਾਬੀ ਕਲਚਰ ਦੇ ਨਾਂ ਤੇ ਗੰਦ ਪਾਉਣ ਵਾਲਿਆਂ ਨੂੰ ਸਮਝਾ ਕੇ ਵੇਖ ਲੈਣਉਨ੍ਹਾਂ ਨੂੰ ਇਸ ਸਮਝਾਉਣ ਵਾਲੀ ਸਲਾਹ ਦਾ ਪਤਾ ਲੱਗ ਜਾਵੇਗਾ ਕਿ ਇਹ ਕਿੰਨੀ ਕੁ ਕਾਰਗਰ ਹੈਜੇ ਉਹ ਕਾਮਯਾਬ ਹੋ ਗਏ ਤਾਂ ਫਿਰ ਉਨ੍ਹਾਂ ਦੀਆਂ ਸੇਵਾਵਾਂ ਹੋਰਨਾਂ ਖੇਤਰਾਂ ਵਿਚ ਜਿਵੇਂ ਪਾਖੰਡੀ ਬਾਬੇ, ਭ੍ਰਿਸ਼ਟ ਸਿਆਸਤਦਾਨ, ਪੰਜਾਬੀ ਫ਼ਿਲਮਾਂ ਦੇ ਬੇਹੁਦਾ ਐਕਟਰਾਂ (ਜੋ ਐਕਟਿੰਗ ਦੇ ਨਾਂ ਤੇ ਕਲਾ ਦਾ ਨਾਸ਼ ਮਾਰ ਰਹੇ ਹਨ) ਆਦਿ ਲਈ ਵੀ ਲਈਆਂ ਜਾ ਸਕਦੀਆਂ ਹਨਵਾਹ! ਕਿੰਨਾ ਖ਼ੂਬਸੂਰਤ ਖ਼ਿਆਲ ਹੈਸਸਤਾ, ਸੁੰਦਰ ਤੇ ਟਿਕਾਊ! ਦਿਲ ਕੇ ਖ਼ੁਸ਼ ਰਖਨੇ ਕੋ ਗ਼ਾਲਿਬ ਯੇ ਖ਼ਿਆਲ ਅੱਛਾ ਹੈਅਸੀਂ ਆਸ ਕਰਦੇ ਹਾਂ ਕਿ ਉਨ੍ਹਾਂ ਹੁਣ ਤੱਕ ਸਰਤਾਜ ਨੂੰ ਸਮਝਾ ਕੇ ਉਸਦੇ ਵਾਲ਼ ਤਾਂ ਬੰਨ੍ਹਾਅ ਹੀ ਦਿੱਤੇ ਹੋਣਗੇ ਕਿਉਂਕਿ ਇਹ ਤਾਂ ਉਹਨਾਂ ਨੂੰ ਵੀ ਠੀਕ ਨਹੀਂ ਲਗਦੇ

-----

ਸਤਿੰਦਰ ਸਰਤਾਜ ਦੇ ਕੈਲੀਫੋਰਨੀਆ ਦੇ ਬੇ-ਏਰੀਏ ਵਿਚ ਹੋਏ ਇਕ ਸ਼ੋਅ ਦੀ ਬੜੀ ਕਸੀਦਾ ਕੱਢ ਰਿਪੋਰਟ ਲਿਖਣ ਵਾਲੇ ਇਕ ਰਿਪੋਰਟਰ ਨੂੰ ਪੁੱਛਿਆ, ‘ਭਾਈ ਸਾਹਿਬ ਤੁਸੀਂ ਆਪਣੀ ਰਿਪੋਰਟ ਵਿਚ ਸਤਿੰਦਰ ਸਰਤਾਜ ਨੂੰ ਇਕ ਸੂਫ਼ੀ ਗਾਇਕ ਕਿਸ ਬਿਨਾਅ ਤੇ ਲਿਖਿਆ ਹੈ?’ ਉਹ ਕਹਿਣਾ ਲੱਗਾ, ‘ਮੈਂ ਤਾਂ ਸਿਰਫ ਆਪਣੀ ਰਿਪੋਰਟ ਨੂੰ ਚਮਕਾਉਣ ਲਈ ਹੀ ਲਿਖਿਆ ਸੀਸੁਣ ਕੇ ਡਾਢੀ ਨਿਰਾਸ਼ਾ ਹੋਈਦੁੱਖ ਇਸ ਗੱਲ ਦਾ ਨਹੀਂ ਕਿ ਉਸ ਨੇ ਉਤਰ ਕੀ ਦਿੱਤਾ, ਦੁੱਖ ਇਸ ਗੱਲ ਦਾ ਸੀ ਕਿ ਉਤਰ ਕੌਣ ਦੇ ਰਿਹਾ ਹੈ? ਸਾਡਾ ਇਹ ਸੂਝਵਾਨ ਸੱਜਣ ਆਪਣੀ ਗੱਲਬਾਤ ਵਿਚ ਅਜੋਕੀ ਪੱਤਰਕਾਰੀ ਨੂੰ ਨਾਂਵਾਂ ਤੇ ਥਾਂਵਾਂ ਦੀ ਪੱਤਰਕਾਰੀ ਦੱਸਦਾ ਹੋਇਆ ਫੋਟੋ ਮਾਫੀਆਤੋਂ ਕਾਫੀ ਖਫ਼ਾ ਹੁੰਦਾ ਰਹਿੰਦਾ ਹੈ

-----

ਇੱਕ ਹੋਰ ਲੇਖਕ ਹਰਮੇਲ ਪਰੀਤ ਨੇ ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਅਲੋਚਕਦੇ ਨਾਂ ਹੇਠ ਇੱਕ ਲੇਖ ਲਿਖਿਆ ਸੀ ਜਿਸ ਦਾ ਅਸੀਂ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆਜਿਵੇਂ ਸਾਡੇ ਗਾਇਕ ਬਿਨਾਂ ਗਾਉਣਾ ਆਉਣ ਤੋਂ ਗਾ ਸਕਦੇ ਹਨ, ਸ਼ਾਇਰ ਸ਼ਾਇਰੀ ਕਰ ਸਕਦੇ ਹਨ, ਇਸੇ ਤਰ੍ਹਾਂ ਹੀ ਸਾਡੇ ਲੇਖਕ ਬਿਨਾਂ ਮੁੱਦਿਆਂ ਦੀ ਸਮਝ ਤੋਂ ਜਾਂ ਬਿਨਾਂ ਧਿਆਨ ਨਾਲ ਪੜ੍ਹਨ ਤੋਂ, ਲਿਖ ਵੀ ਸਕਦੇ ਹਨ ਜਿਸਦੀ ਤਾਜ਼ਾ ਮਿਸਾਲ ਹਰਮੇਲ ਪਰੀਤ ਜੀ ਅਤੇ ਡਾ. ਹਨੀ ਸ਼ੇਰਗਿੱਲ ਹਨਹਰਮੇਲ ਜੀ ਨੂੰ ਸਲਾਹ ਹੈ ਕਿ ਉਹ ਧਿਆਨ ਨਾਲ ਪੜ੍ਹਨ ਕਿ ਉਨ੍ਹਾਂ ਦੇ ਸਵਾਲ ਦਾ ਜਵਾਬ ਸਾਡੇ ਲੇਖ ਦੇ ਵਿਚ ਹੀ ਹੈਭਲਾ ਜੇ ਸੰਗੀਤ ਦੇ ਉਸਤਾਦ, ਅਲੋਚਨਾ ਲਈ ਅੱਗੇ ਆਉਣ (ਜਿਵੇਂ ਅਸੀਂ ਕਿਹਾ ਸੀ) ਤਾਂ ਪਹਿਲੇ ਬੁੱਲੇ ਕਿਹੜੇ ਗਾਇਕ ਉਡਣਗੇ? ਸਰਤਾਜ ਨੂੰ ਸੂਫ਼ੀ ਅਤੇ ਵਾਰਸ ਸ਼ਾਹ ਵਜੋਂ ਸਥਾਪਤ ਕਰਨ ਵਿਚ ਜਨਾਬ ਦਾ ਵੀ ਕਾਫੀ ਯੋਗਦਾਨ ਹੈਉਨ੍ਹਾਂ ਦੀ ਖ਼ੁਸ਼ਾਮਦੀ ਪਹੁੰਚ ਦਾ ਇੱਕ ਨਮੂਨਾ ਦੇਖੋ, ‘ਉਹ (ਸਰਤਾਜ) ਸੱਚੀ ਆਪਣੇ ਇਸ ਅਰਾਧਨਾਮਈ ਕਲਾਮ ਰਾਹੀਂ ਸਰੋਤਿਆਂ ਨੂੰ ਕਿਸੇ ਹੋਰ ਲੋਕ ਵਿਚ ਲੈ ਜਾਂਦੈਆਵਾਜ਼ ਵਿਚ ਕਸਿਸ ਏਨੀ ਕਿ ਸਾਂਈ ਨੂੰ ਸੱਚੀ ਮੁੱਚੀ ਉਹਦੀ ਮਹਿਫ਼ਲ ਵਿਚ ਹਾਜ਼ਰ ਨਾਜ਼ਰ ਹੋਣਾ ਪੈਂਦੈ’….(ਉਹ) ਸੱਚਮੁੱਚ ਸਰਤਾਜੀ ਗੁਣਾਂ ਦਾ ਮਾਲਕ ਹੈ’(ਜੋ ਅਸੀਂ ਵੇਖ ਹੀ ਲਿਆ ਹੈ)ਫਿਰ ਅੱਗੇ ਲਿਖਦੇ ਹਨ, ‘ਸੂਫ਼ੀ ਅੰਦਾਜ਼ ਵਿਚ ਵਾਰਿਸ ਸ਼ਾਹ ਵਾਲੀ ਵੇਸ਼ਭੂਸ਼ਾ ਵਿਚ ਸਜਿਆ ਸਤਿੰਦਰ ਸੱਚੀਂ-ਮੁੱਚੀਂ ਵਾਰਿਸ ਦਾ ਵਾਰਿਸਲੱਗਿਆਉਸ ਕੋਲ ਗੁਰਦਾਸ ਮਾਨ ਵਾਂਗ ਸ਼ਾਇਰੀ ਨਾਲ, ਗੱਲਾਂ ਵਿਚੋਂ ਗੱਲ ਫੜਨ ਦੀ ਜੁਗਤ ਵੀ ਹੈ ਤੇ ਹੰਸ ਰਾਜ ਹੰਸ ਵਾਂਗ ਸੂਫ਼ੀਆਨਾ ਪ੍ਰਭਾਵ ਸਿਰਜਣ ਦੀ ਸਲਾਹੀਅਤ ਵੀਸਗੋਂ ਕਈ ਵਾਰ ਤਾਂ ਉਹ ਇਨ੍ਹਾਂ ਦੋਹਾਂ ਤੋਂ ਅਗਾਂਹ ਲੰਘਦਾ ਨਜ਼ਰ ਆਉਂਦੈਪਰ ਅਗਲੇ ਹੀ ਲੇਖ ਵਿਚ ਇਹ ਲੇਖਕ ਆਪਣਾ ਪੈਂਤੜਾ ਬਦਲ ਜਾਂਦਾ ਹੈ ਅਤੇ ਇੱਕ ਵਾਰ ਵੀ ਸਰਤਾਜ ਨੂੰ ਸੂਫ਼ੀ ਤੇ ਵਾਰਸ ਸ਼ਾਹ ਨਹੀਂ ਲਿਖਦਾਪਰ ਫਿਰ ਵੀ ਸਾਡੀ ਆਲੋਚਨਾ ਕਰੀ ਜਾਂਦਾ ਹੈ ਜਦੋਂ ਕਿ ਉਸਨੂੰ ਇਸ ਕੁਫ਼ਰ ਬਦਲੇ ਖ਼ੁਦ ਆਪਣੀ ਆਲੋਚਨਾ ਕਰਨੀ ਚਾਹੀਦੀ ਸੀ

-----

ਸਾਡੇ ਆਲੋਚਕਾਂ ਨੂੰ ਲੱਗਦਾ ਹੈ ਪਤੰਗਬਾਜ਼ੀ ਦਾ ਕਾਫੀ ਸ਼ੌਕ ਹੈਇਕ ਲਿਖਦਾ ਹੈ, ‘ਕੁਝ ਹਲਕੇ...ਇਸ ਨੌਜਵਾਨ ਗਾਇਕ ਦੀ ਦਿਨੋ ਦਿਨ ਉਚ ਅਸਮਾਨੀ ਚੜ੍ਹਦੀ ਜਾ ਰਹੀ ਗੁੱਡੀ ਦੀ ਡੋਰ ਕੱਟਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨਦੂਜਾ ਲਿਖਦਾ ਹੈ, ‘ਇੰਜ ਮਹਿਸੂਸ ਹੋਇਆ ਜਿਵੇਂ ਕੋਈ ਕਿਸੇ ਦੀ ਅਸਮਾਨੀ ਉਡ ਰਹੀ ਪਤੰਗ ਗਾਟੀ ਪਾ ਕੇ ਹੇਠਾਂ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਹੋਵੇਇਤਫ਼ਾਕ ਵੇਖੋ ਦੋਵੇਂ ਨੇੜੇ ਨੇੜੇ ਜੁੜਵੇਂ ਸ਼ਹਿਰਾਂ ਚ ਵਸਦੇ ਹਨਸ਼ਬਦਾਂ ਦਾ ਸੁਭਾਅ, ਲੈ, ਤਾਲ ਇੰਜ ਮਿਲਦੇ ਹਨ, ਜਿਵੇਂ ਕਿਸੇ ਇਕ ਦੀ ਰੂਹ ਦੂਸਰੇ ਅੰਦਰ ਸਾਡੀ ਆਲੋਚਨਾ ਕਰਨ ਲਈ ਪਰਵੇਸ਼ ਕਰ ਗਈ ਹੋਵੇਆਲੋਚਕ ਜੀ, ਅਸੀਂ ਗਾਟੀ ਨਹੀਂ ਪਾਈਹਾਂ, ਪਰ ਜੇ ਤੁਹਾਡੀ ਪਤੰਗਬਾਜ਼ੀ ਦੀ ਭਾਸ਼ਾ ਵਿਚ ਉਤਰ ਦੇਣਾ ਹੋਵੇ ਤਾਂ ਝੂਠ ਦੀ ਡੋਰ ਤੇ ਪੀ ਐਚ ਡੀ ਦਾ ਮਾਜ਼ਾ ਲਗਾ ਕੇ ਪੈਸੇ ਦੇ ਕੋਠੇ ਚੜ੍ਹ ਕੇ (ਹਜ਼ਾਰਾਂ ਡਾਲਰ ਐਡਾਂ ਤੇ ਲਗਾਏ ਗਏ) ਇਸ ਨਕਲੀ ਸੂਫ਼ੀ ਤੇ ਅਸੰਜੀਦਾ ਗਾਇਕੀ ਦੀ ੳੱਚੀ ਉੱਡ ਰਹੀ ਗੁੱਡੀ ਨੂੰ ਅਸੀਂ ਆਪਣੇ ਸਾਰਥਕ ਮੁੱਦਿਆਂ ਦੀ ਡੋਰ ਤੇ ਦਲੀਲ ਦਾ ਮਾਜ਼ਾ ਲਗਾ ਕੇ, ਅਸਲੀਅਤ ਦੇ ਬੁਰਜ ਤੇ ਚੜ੍ਹ ਕੇ ਸੱਚ ਦੀ ਗੁੱਡੀ ਨਾਲ ਉਪਰੋਂ ਪੇਚਾ ਜ਼ਰੂਰ ਸੁਟਿਆ ਹੈਹੁਣ ਇਹ ਫ਼ੈਸਲਾ ਸੰਗੀਤ ਦੇ ਅਸਲੀ ਵਾਰਸਾਂ ਨੇ ਕਰਨਾ ਹੈ ਕਿ ਇਸ ਨਕਲੀ ਸੂਫ਼ੀਅਤ ਦੀ ਗੁੱਡੀ ਬੋ ਕਾਟੋਹੋਈ ਕਿ ਨਹੀਂ?

------

ਅੰਤ ਵਿਚ ਜੋ ਗੱਲਾਂ ਸਰਤਾਜ ਬਾਰੇ ਆਸ ਬਨ੍ਹਾਉਂਦੀਆਂ ਹਨ, ਉਹ ਹਨ ਉਸਦਾ ਕਿਤਾਬਾਂ ਪੜ੍ਹਨ ਦਾ ਸ਼ੌਕ (ਜਿਵੇਂ ਉਹ ਕਹਿੰਦਾ ਹੈ) ਅਤੇ ਦੂਸਰਾ ਉਸਦੇ ਗਲ਼ੇ ਵਿਚਲੀ ਮਿਠਾਸਜੇ ਉਹ ਆਪਣੀ ਸੁਰ ਤੇ ਸ਼ਾਇਰੀ ਨੂੰ ਵੱਡੇ ਬੰਦਿਆਂ ਦੀ ਸੰਗਤ ਵਿਚ ਸਾਧ ਲਵੇ ਅਤੇ ਸਸਤੀ ਸ਼ੁਹਰਤ ਤੋਂ ਕਿਨਾਰਾ ਕਰ ਲਵੇ ਤਾਂ ਭਵਿੱਖ ਜ਼ਰੂਰ ਉਸਦਾ ਹੋਵੇਗਾਇਹ ਫ਼ੈਸਲਾ ਸਰਤਾਜ ਨੇ ਕਰਨਾ ਹੈ ਕਿ ਉਸਨੇ ਯਾਮੇਨੂੰ ਕਿੱਕਾਂ ਮਾਰਨੀਆਂ ਹਨ ਕਿ ਅਸਲੀ ਸੂਫ਼ੀ ਗਾਇਕੀ ਨਾਲ ਰੂਹਾਂ ਨੂੰ ਥੱਈਆ ਥੱਈਆਕਰਕੇ ਨਚਾਉਣਾ ਹੈ

-----

ਆਖਰੀ ਸੁਨੇਹਾ ਸਰਤਾਜ ਦੇ ਸਮਰਥਕਾਂ ਨੂੰ ਕਿ ਅਗਰ ਕੋਈ ਵੀ ਸਰਤਾਜ ਦੇ ਗਾਏ ਗੀਤ ਦੀਆਂ ਇਨ੍ਹਾਂ ਸਤਰਾਂ ਤੇ ਅਮਲ ਕਰ ਲਵੇ ਤਾਂ ਕਲਾ, ਕਲਾਕਾਰ, ਕਲਾ-ਆਲੋਚਨਾ ਦਾ ਬਹੁਤ ਭਲਾ ਹੋ ਸਕਦਾ ਹੈ, ਬਸ਼ਰਤੇ ਕਿ ਕਹਿਣ ਲਈ ਤਜਰਬੇ ਵਾਲੀ ਗੱਲ ਜ਼ਰੂਰ ਹੋਵੇ

ਜੇ ਕੋਈ ਦੱਸੇ ਗੱਲ ਤਜਰਬੇ ਵਾਲੀ

ਤਾਂ ਸੁਣ ਲਈਏ ਗਲ ਨਾ ਪਈਏ

ਪੋਸਟ ਸਕ੍ਰਿਪਟ

-ਅਸੀਂ ਅਮਰੀਕ ਸਿੰਘ ਨੂੰ ਪੁੱਛਿਆ ਕਿ ਜਿਨ੍ਹਾਂ ਨੇ ਕਦੇ ਹਾਰਮੋਨੀਅਮ ਤੇ ਉਂਗਲ ਰੱਖ ਕੇ ਪੂੰਵੀ ਨਹੀਂ ਕੀਤਾ ਹੁੰਦਾ (ਭਾਵ ਕਿ ਜਿਨ੍ਹਾਂ ਨੂੰ ਸੰਗੀਤ ਦਾ ਕੌਈ ਗਿਆਨ ਨਹੀਂ) ਉਹ ਕਿਵੇਂ ਕਹਿ ਦਿੰਦੇ ਨੇ ਕਿ ਫਲਾਣਾ ਗਾਇਕ ਬਹੁਤ ਸੁਰੀਲਾ ਜਾਂ ਬਹੁਤ ਵਧੀਆ ਹੈ?

ਅਮਰੀਕ ਸਿੰਘ ਕਹਿਣ ਲੱਗਾ, ਇਨ੍ਹਾਂ ਨੂੰ ਏਨੀ ਕੁ ਜਾਣਕਾਰੀ ਹੁੰਦੀ ਹੈ, ਜਿੰਨੀ ਕੁ ਉਸ ਮੁੰਡੇ ਨੂੰ ਸੀ ਜਿਸਨੂੰ ਵੇਖਣ ਵਾਲਿਆਂ ਨੇ ਪੁੱਛਿਆ, ਕਾਕਾ ਤੈਨੂੰ ਟਰੈਕਟਰ ਟਰੁਕਟਰ ਚਲਾਉਣਾ ਆਉਂਦਾ? ਮੁੰਡਾ ਕਹਿੰਦਾ, ਹਾਂ, ਮੈਂ ਟਰੈਕਟਰ ਦੀ ਪੀਂਵਜਾ ਲਈਨਾਂਇਹੋ ਜਿਹੀ ਪੀਂਵਜਾਉਣ ਵਾਲੇ ਅੱਜ ਕੱਲ ਸਾਰੇ ਖੇਤਰਾਂ ਵਿਚ ਮਿਲ ਜਾਣਗੇ ਸਗੋਂ ਸਭ ਦੇ ਅੱਗੇ ਅੱਗੇ ਹੀ ਇਹ ਫਿਰ ਰਹੇ ਨੇ

------

ਹਰਜੀਤ ਕਾਰਟਰੇਟ ਵਾਲੇ ਨੂੰ ਪੁੱਛਿਆ ਭਾਈ ਤੂੰ ਸਰਤਾਜ ਦੀ ਕੈਸਿਟ ਕਿਉਂ ਖਰੀਦੀ ਸੀ? ਉਹ ਕਹਿਣ ਲੱਗਾ, ਮੈਨੂੰ ਇਹ ਕਿਹਾ ਗਿਆ ਸੀ ਕਿ ਸਤਿੰਦਰ ਸਰਤਾਜ ਇੱਕ ਸੂਫ਼ੀ ਗਾਇਕ ਹੈਜੇ ਕਿਸੇ ਨੂੰ ਸੋਨੇ ਦੀ ਥਾਂ ਝਾਲ ਫਿਰਿਆ ਪਿੱਤਲ ਮਿਲੇਗਾ ਤਾਂ ਫਿਰ ਉਹ ਰੌਲਾ ਤਾਂ ਪਾਏਗਾ ਹੀ

------

ਡੀ ਏ ਵੀ ਕਾਲਜ ਨਕੋਦਰ ਦੇ ਪ੍ਰੋਫੈਸਰ ਅਤੇ ਪੰਜਾਬੀ ਲੇਖਕ ਡਾ. ਤੇਜਿੰਦਰ ਵਿਰਲੀ ਨੇ ਕਿਹਾ, ‘ਸਰਤਾਜ ਨੇ ਤਾਂ ਪੀ ਐਚ ਡੀ ਦੇ ਜਲੌਅ ਨੂੰ ਹੀ ਖ਼ਤਮ ਕਰ ਦਿੱਤਾ ਹੈਇਹਨੇ ਤਾਂ ਪ੍ਰੋਫੈਸਰੀ ਹੀ ਰੋਲ ਕੇ ਰੱਖ ਦਿੱਤੀ ਐਲੋਕੀਂ ਗੱਲਾਂ ਕਰਦੇ ਐ ਬਈ ਯੂਨੀਵਰਸਿਟੀਆਂ ਵਿਚ ਇਹੋ ਜਿਹਾ ਹਲਕਾ, ਵਿਅਰਥ, ਬੇਮਾਇਨੀ ਲਿਖਣ ਵਾਲਿਆਂ ਨੂੰ ਰੱਖਿਆ ਜਾਂਦੈਇਹ ਨਿਆਣਿਆਂ ਨੂੰ ਕਿਹੜੇ ਉਚੇ ਮਿਆਰ ਸਥਾਪਤ ਕਰਨ ਦੀ ਪੜ੍ਹਾਈ ਕਰਾਉਣਗੇ?’

-----

ਜਸਵੰਤ ਸਿੰਘ ਸ਼ਾਦ ਨੂੰ ਪੁੱਛਿਆ, ‘ਯਾਰ ਡਾ. ਹਨੀ ਸ਼ੇਰਗਿੱਲ ਨੂੰ ਸਾਡੇ ਲੇਖ ਦੀ ਸਮਝ ਕਿਉਂ ਨਹੀਂ ਆਈ?’

ਸ਼ਾਦ ਨੇ ਆਪਣੀ ਤਿਰਛੀ ਨਜ਼ਰ ਮਾਰਦਿਆਂ ਕਿਹਾ, ਸਮਝ ਮੈਨੂੰ ਵੀ ਨਹੀਂ ਆਈ ਕਿ ਡਾ. ਹਨੀ ਸ਼ੇਰਗਿੱਲ ਨੂੰ ਸਮਝ ਕਿਉਂ ਨਹੀਂ ਆਈ!!

(ਅਸੀਂ ਧੰਨਵਾਦੀ ਹਾਂ ਗੁਰਜੀਤ ਕੌਰ, ਬੇਟਾਉਨ (ਟੈਕਸਸ) ਦੇ ਜਿਨ੍ਹਾਂ ਨੇ ਸਾਡੇ ਲੇਖ ਨੂੰ ਨਾ ਕੇਵਲ ਧਿਆਨ ਨਾਲ ਪੜ੍ਹਿਆ ਹੀ ਸਗੋਂ ਉਸ ਵਿਚਲੇ ਇੱਕ ਇੱਕ ਸ਼ਬਦ ਦੀ ਧੜਕਣ ਨੂੰ ਮਹਿਸੂਸ ਵੀ ਕੀਤਾ ਅਤੇ ਫਿਰ ਲਿਖਿਆ ਵੀਉਨ੍ਹਾਂ ਦਾ ਇਹ ਖ਼ਤ ਪੰਜਾਬ ਟਾਈਮਜ਼ ਦੀ ਵੈਬਸਾਈਟ (www.punjabtimesusa.com) ਉਤੇ 5 ਜੂਨ, 2010 ਦੇ ਅੰਕ ਵਿਚ ਪੜ੍ਹਿਆ ਜਾ ਸਕਦਾ ਹੈ।)

*****

ਸਮਾਪਤ

No comments: