ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, July 6, 2010

ਹਰਪਾਲ ਸਿੰਘ ਭਿੰਡਰ-ਸੁਰਿੰਦਰ ਸੋਹਲ - ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ ਅਤੇ ਸਾਡੇ ਆਲੋਚਕ - ਤਾਜ਼ਾ ਪ੍ਰਤੀਕਰਮ - ਭਾਗ ਤੀਜਾ

ਸਤਿੰਦਰ ਸਰਤਾਜ ਦੀਆਂ ਬੇਤੁਕੀਆਂਅਤੇ ਸਾਡੇ ਆਲੋਚਕ

ਤਾਜ਼ਾ ਪ੍ਰਤੀਕਰਮ

ਲੇਖ

ਭਾਗ ਤੀਜਾ

ਲੜੀ ਜੋੜਨ ਲਈ ਉੱਪਰਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।

ਇਸ ਤੋਂ ਅੱਗੇ ਉਨ੍ਹਾਂ ਨੇ ਡੂੰਘੀ ਸ਼ਾਇਰੀਬਾਰੇ ਲੰਮਾ ਚੌੜਾ ਤਬਸਰਾ ਕਰਦਿਆਂ ਲਿਖਿਆ ਹੈ ਕਿ ਕੀ ਲੋੜ ਹੈ ਉਸ (ਸਰਤਾਜ) ਨੂੰ ਡੂੰਘੀ ਸ਼ਾਇਰੀ ਕਰਨ ਜਾਂ ਗਾਉਣ ਦੀ? ਜੋ ਆਮ ਲੋਕਾਂ ਦੇ ਪੱਲੇ ਨਾ ਪਵੇ?’ ਅਸੀਂ ਇਹ ਕਹਿਣ ਦੀ ਗ਼ੁਸਤਾਖੀ ਤਾਂ ਨਹੀਂ ਕਰਦੇ ਕਿ ਡਾ. ਸ਼ੇਰਗਿੱਲ ਨੂੰ ਪੜ੍ਹਨਾ ਵੀ ਨਹੀਂ ਆਉਂਦਾ, ਪਰ ਇਕ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਇਕ ਵਾਰ ਧਿਆਨ ਨਾਲ ਜ਼ਰੂਰ ਪੜ੍ਹਿਆ ਕਰੋਭਲਾ ਸੰਜੀਦਾ ਗਾਇਕੀ ਕਿਸ ਬਲਾ ਦਾ ਨਾਂ ਹੈ? ਸੁਰ ਤੇ ਸ਼ਾਇਰੀ ਦਾ ਸੁਚੱਜਾ ਸੁਮੇਲ ਕਿਸ ਨੂੰ ਕਹਿੰਦੇ ਹਨ? ਜੇ ਉਹ ਸੂਫ਼ੀ ਤੇ ਸੰਜੀਦਾ ਗਾਇਕੀ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ ਤਾਂ ਫਿਰ ਉਹ ਇਸ ਆਲੋਚਨਾ ਦਾ ਹੱਕਦਾਰ ਹੈਉਸ ਦੀ ਜਿਆਦਾ ਆਲੋਚਨਾ ਅੱਜ ਦੇ ਵਾਰਿਸ ਸ਼ਾਹਹੋਣ ਕਰਕੇ ਵੀ ਹੈ ਤੇ ਸੂਫ਼ੀ ਤੇ ਸੰਜੀਦਾ ਗਾਇਕ ਕਰਕੇ ਵੀਹਨੀ ਜੀ ਤਾਂ ਕਹਿੰਦੇ ਹਨ ਕਿ ਡੂੰਘੀ ਸ਼ਾਇਰੀ ਨਹੀਂ ਕਰਨੀ ਚਾਹੀਦੀ, ਕੋਈ ਨਹੀਂ ਸੁਣਦਾਪਰ ਸਰਤਾਜ ਨੂੰ ਤਾਂ ਪੁੱਛੋ ਉਹ ਕੀ ਕਹਿ ਰਿਹਾ ਹੈਹੇਠ ਲਿਖੀਆਂ ਸਤਰ੍ਹਾਂ ਤੋਂ ਉਸਦੀ ਅਡੰਬਰੀ ਮਾਨਸਿਕਤਾ ਦੇ ਦਰਸ਼ਨ ਬਖੂਬੀ ਹੋ ਜਾਂਦੇ ਹਨ:

ਵਖਰਾ ਹੋ ਕੇ ਜੇਕਰ ਤੂੰ ਨਾ ਦਿਖਿਆ ਦੁਨੀਆਂ ਤੋਂ

ਜੇ ਸਰਤਾਜ ਨਾ ਤੂੰ ਕੁਝ ਵਖਰਾ ਲਿਖਿਆ ਦੁਨੀਆਂ ਤੋਂ

ਤਾਂ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਢੀ ਨਹੀਂ ਹੋਣੀ

ਹਸਤੀ ਵਧ ਤਾਂ ਜਾਵੇਗੀ, ਪਰ ਓਡੀ ਨਹੀਂ ਹੋਣੀ

ਡਾ. ਸਾਹਿਬ ਜੀ, ਭਲਾ ਸੂਫ਼ੀ ਤੇ ਸੰਜੀਦਾ ਗਾਇਕੀ ਦੇ ਸਰੋਤੇ ਆਮ ਹੁੰਦੇ ਹਨ ਕਿ ਖ਼ਾਸ, ਜਿਨ੍ਹਾਂ ਦੇ ਇਹ ਪੱਲੇ ਪੈਣੀ ਚਾਹੀਦੀ ਹੈ? ਇਸ ਤੋਂ ਅੱਗੇ ਤੁਸੀਂ ਕਵੀਆਂ ਦੀ ਖਿੱਲੀ ਉਡਾਈ ਹੈਜੇ ਕਵੀ ਏਨੇ ਹੀ ਨਿਕੰਮੇ ਹਨ ਤਾਂ ਫਿਰ ਤੁਹਾਡੇ ਇਸ ਪੀ ਐਚ ਡੀ ਗਾਇਕ ਨੂੰ ਉਨ੍ਹਾਂ ਦੀਆਂ ਰਚਨਾਵਾਂ ਚੋਰੀ ਕਰਨ ਦੀ ਲੋੜ ਕਿਉਂ ਪੈਂਦੀ ਹੈ? ਤੁਹਾਡੀ ਇਹ ਪਹੁੰਚ ਦੇਖ ਕੇ ਡਾ. ਜਗਤਾਰ ਦਾ ਸ਼ਿਅਰ ਯਾਦ ਆ ਗਿਆ:

ਤੁਹਾਡੀ ਇਹ ਕੁਟਲਨੀਤੀ ਤੁਹਾਨੂੰ ਹੀ ਮੁਬਾਰਕ ਹੈ,

ਹਵਾ ਦੇ ਆਸਰੇ ਉਡਣਾ, ਹਵਾ ਨੂੰ ਹੀ ਬੁਰਾ ਕਹਿਣਾ

ਬਾਕੀ ਸਾਨੂੰ ਇਹ ਗੱਲ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਕਿ ਕਵਿਤਾ ਦੇ ਨਾਂ ਤੇ ਬਾਹੁਤ ਕੁਝ ਕੱਚਘਰੜ ਵੀ ਲਿਖਿਆ ਜਾਂਦਾ ਹੈਜੇ ਤੁਸੀਂ ਇਸਦੀ ਅਲੋਚਨਾ ਕਰੋਗੇ ਤਾਂ ਸਾਨੂੰ ਸਗੋਂ ਖ਼ੁਸ਼ੀ ਹੋਵੇਗੀ

------

ਡਾ. ਸਾਹਿਬ ਨੇ ਲਿਖਿਆ ਹੈ ਕਿ ਲੇਖ ਵਿਚ ਲੇਖਕ ਖ਼ੁਦ ਲਿਖਦਾ ਹੈ ਕਿ ਸਰਤਾਜ ਦੀ ਗਾਇਕੀ ਲੋਕਾਂ ਨੂੰ ਬੰਨ੍ਹ ਲੈਂਦੀ ਹੈਇਸਦਾ ਇਹੀ ਕਾਰਨ ਹੈ ਕਿ ਉਹ ਆਪਣੇ ਗੀਤਾਂ ਵਿਚ ਆਮ ਲੋਕਾਂ ਦੀਆਂ ਗੱਲਾਂ ਤੇ ਭਾਸ਼ਾ ਵਰਤਦਾ ਹੈ ਤਾਂ ਉਸਦੀਆਂ ਮਹਿਫ਼ਲਾਂ ਵਿਚ ਤਿਲ ਸੁਟਣ ਲਈ ਥਾਂ ਨਹੀਂ ਮਿਲਦੀ...ਉਹ ਏਥੇ ਫਿਰ ਟਪਲਾ ਖਾ ਗਏ ਜਾਂ ਜਾਣ-ਬੁਝ ਕੇ ਸੱਚ ਲੁਕਾਉਣਾ ਚਾਹੁੰਦੇ ਹਨ, ਪਤਾ ਨਹੀਂਸਰਤਾਜ ਦੀ ਗਾਇਕੀ ਲੋਕਾਂ ਨੂੰ ਬੰਨ੍ਹ ਲੈਂਦੀ ਹੈ, ਪਰ ਅਗਲੀਆਂ ਸਤਰਾਂ ਉਨ੍ਹਾਂ ਕਿਉਂ ਨਹੀਂ ਲਿਖੀਆਂ ਜਾਂ ਪੜ੍ਹੀਆਂਪੂਰੀ ਗੱਲ ਇਸ ਤਰ੍ਹਾਂ ਹੈ:

ਉਸਦੀ ਗਾਇਕੀ ਅਤੇ ਸ਼ਾਇਰੀ ਦਾ ਚਮਕਾਰਾ ਇਕ ਵਾਰ ਤਾਂ ਸਰੋਤੇ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕਰ ਜਾਂਦਾ ਹੈਪਰ ਇਹ ਚਮਕਾਰਾ ਖਾਲਿਸ ਸੋਨੇ ਦੀ ਚਮਕ ਦਾ ਨਹੀਂ, ਮੁਲੰਮੇ ਦਾ ਹੈਸਾਡਾ ਮਕਸਦ ਸੋਨੇ ਦੀ ਚਮਕ ਅਤੇ ਮੁਲੰਮੇ ਦੀ ਚਮਕ ਵਿਚ ਅੰਤਰ ਕਰਨਾ ਹੀ ਹੈਉਸਦੀ ਗਾਇਕੀ ਇਕ ਵਾਰ ਤਾਂ ਸਰੋਤੇ ਨੂੰ ਸੰਮੋਹਿਤ ਕਰਨ ਦੀ ਤਾਕਤ ਰੱਖਦੀ ਹੈ, ਪਰ ਜਦੋਂ ਸਰੋਤਾ ਰਤਾ ਕੁ ਸੁਚੇਤ ਹੋ ਕੇ ਉਸ ਸੰਮੋਹਨ ਚੋਂ ਬਾਹਰ ਆਉਂਦਾ ਹੈ ਤਾਂ ਉਸ ਅੱਗੇ ਸਤਿੰਦਰ ਸਰਤਾਜ ਦੀ ਗਾਇਕੀ ਤੇ ਸ਼ਾਇਰੀ ਦਾ ਖੋਖਲਾਪਨ ਝੱਟ ਜ਼ਾਹਰ ਹੋ ਜਾਂਦਾ ਹੈ

-----

ਡਾ. ਹਨੀ ਸ਼ੇਰਗਿੱਲ ਨੇ ਵਪਾਰਕ ਕਾਮਯਾਬੀ ਨੂੰ ਪੈਮਾਨਾ ਬਣਾ ਕੇ ਆਮ ਪਬਲਿਕ ਦੇ ਤਰਕ ਨੂੰ ਵਰਤਿਆ ਹੈਗੱਲ ਮਿਆਰ ਦੀ ਹੋ ਰਹੀ ਸੀ ਨਾ ਕਿ ਕਾਮਯਾਬੀ ਦੀਮਸਲਾ ਭੀੜਾਂ ਜੁਟਾਉਣ ਦਾ ਨਹੀਂ ਸੀਪਿੰਡਾਂ ਵਿਚ ਜਦੋਂ ਗਾਉਣ ਵਾਲੀ ਲਗਦੀ ਸੀ, ਕੋਠਿਆਂ ਦੇ ਬਨੇਰੇ ਤਾਂ ਉਦੋਂ ਵੀ ਭਰ ਜਾਂਦੇ ਸਨਅਸੀਂ ਤੇ ਖ਼ੁਦ ਇਹ ਮੰਨ ਕੇ ਚੱਲੇ ਸੀ ਕਿ ਸਤਿੰਦਰ ਸਰਤਾਜ ਚਰਚਿਤ ਤਾਂ ਹੈ, ਪਰ ਚਰਚਿਤ ਹੋਣ ਅਤੇ ਮਿਆਰੀ ਹੋਣ ਵਿਚ ਬਹੁਤ ਫ਼ਰਕ ਹੈਚਰਚਿਤ ਤਾਂ ਕਿਸੇ ਜ਼ਮਾਨੇ ਵਿਚ ਚਮਕੀਲਾ ਵੀ ਬਹੁਤ ਰਿਹਾ ਹੈਇਹ ਕੋਈ ਮਿਆਰ ਦਾ ਮਾਪ-ਦੰਡ ਨਹੀਂਡਾ. ਸਾਹਿਬ ਨੂੰ ਸਿੱਧੀਆਂ ਤੇ ਸਪੱਸ਼ਟ ਲਿਖੀਆਂ ਗੱਲਾਂ ਦੀ ਜਾਂ ਤਾਂ ਸਮਝ ਨਹੀਂ, ਜਾਂ ਉਹ ਜਾਣਬੁੱਝ ਕੇ ਗੱਲਾਂ ਨੂੰ ਉਹਨਾਂ ਦੇ ਸਹੀ ਪ੍ਰਸੰਗ ਨਾਲੋਂ ਤੋੜ ਰਹੇ ਹਨ

ਡਾ.ਸਾਹਿਬ ਜੀਓ, ‘ਤਿਲ ਸੁਟਣ ਲਈ ਥਾਂ ਨਾ ਮਿਲਣੀਖ਼ੁਸ਼ੀ ਦਾ ਨਹੀਂ, ਚਿੰਤਾ ਦਾ ਵਿਸ਼ਾ ਹੈਮਾਨਸਿਕ ਗਿਰਾਵਟ ਦਾ ਚਿੰਨ੍ਹ ਹੈਪੰਜਾਬ ਦੇ ਚਿੰਤਕਾਂ ਨੂੰ ਇਸਦੇ ਕਾਰਨਾਂ ਦਾ ਪਤਾ ਲਗਾਕੇ ਇਸਦਾ ਇਲਾਜ ਕਰਨਾ ਚਾਹੀਦਾ ਹੈ

-----

ਅੱਗੇ ਹਨੀ ਜੀ ਨੇ ਕੁਝ ਗਾਣਿਆ ਦਾ ਨਾਂ ਲੈ ਕੇ ਕਿਹਾ ਹੈ ਕਿ ਗਾਇਕ ਨੇ ਕਿੰਨੇ ਹੀ ਗਾਣੇ ਵਧੀਆ ਗਾਏ ਹਨਡਾ. ਸਾਹਿਬ ਨੂੰ ਸ਼ਾਇਦ ਪਤਾ ਨਹੀ ਕਿ ਚੰਗੇ ਜਾਂ ਧਾਰਮਿਕ ਗੀਤ ਤਾਂ ਤਕਰੀਬਨ ਸਾਰੇ ਹੀ ਗਾਇਕਾਂ ਨੇ ਗਾਏ ਹਨਚਮਕੀਲੇ ਦਾ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾਅਤੇ ਕਈ ਹੋਰ ਚੰਗੇ ਗੀਤ ਸਰੋਤਿਆਂ ਦੇ ਧੁਰ ਅੰਦਰ ਵਸੇ ਹੋਏ ਹਨਇਸ ਹਿਸਾਬ ਨਾਲ ਤਾਂ ਫਿਰ ਕਿਸੇ ਦੀ ਵੀ ਆਲੋਚਨਾ ਨਹੀਂ ਹੋ ਸਕਦੀਪਰ ਫਿਰ ਵੀ ਉਹ ਸ਼ਾਇਦ ਲੇਖ ਦੀਆਂ ਉਹ ਸਤਰਾਂ ਭੁੱਲ ਗਏ ਜਿੱਥੇ ਅਸੀਂ ਉਸ ਵਲੋਂ ਵਾਰਿਸ ਦੀ ਹੀਰ ਮੋਹ ਲੈਣੇ ਅੰਦਾਜ਼ ਵਿਚ ਗਾਉਣ ਦੀ ਗੱਲ ਕੀਤੀ ਹੈਬਾਕੀ ਚੰਗੇ ਗੀਤਾਂ ਬਾਰੇ ਅਸੀਂ ਕਿਵੇਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਉਸਦੇ ਮੌਲਿਕ ਗੀਤ ਹਨ, ਜਦੋਂ ਉਸ ਤੇ ਚੁਫੇਰਿਓਂ ਕਥਿਤ ਚੋਰੀ ਦੇ ਇਲਜ਼ਾਮ ਲੱਗ ਰਹੇ ਹਨ (ਉਸਤਾਦ ਦਾਮਨ, ਗੁਰਚਰਨ ਰਾਮਪੁਰੀ, ਤਰਲੋਕ ਜੱਜ ਆਦਿ) ਜਦੋਂ ਬੰਦਾ ਇਕ ਕਥਿਤ ਚੋਰੀ ਕਰਦਾ ਹੈ ਤਾਂ ਉਸਦੀ ਹਰ ਚੀਜ਼ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈਹਾਂ, ਉਸਦੀਆਂ ਮੁਲਾਕਾਤਾਂ ਅਤੇ ਉਸ ਵਲੋਂ ਗੀਤਾਂ ਵਿਚ ਮਾਰੀਆਂ ਜਾਂਦੀਆਂ ਬੇਥੱਵੀਆਂ ਦੇ ਆਧਾਰ ਤੇ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਯਾਮਾਅਤੇ ਸੀਟੀਵਰਗੇ ਗੀਤਾਂ ਦਾ ਰਚੈਤਾ ਡਾ. ਸਤਿੰਦਰ ਸਰਤਾਜ ਹੀ ਹੋ ਸਕਦਾ ਹੈਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੰਦਾ ਚੋਰੀ ਦੇ ਇਲਜ਼ਾਮਾਂ ਤੋਂ ਬਾਦ ਕਿਹੋ-ਜਿਹੀ ਪਹੁੰਚ ਅਪਣਾਉਂਦਾ ਹੈਜਿਸ ਬੰਦੇ ਦੀ ਚੋਰੀ ਹੋਈ ਹੈ, ਉਹ ਵਿਚਾਰਾ ਇੰਡੀਆ ਬੈਠਾ ਦੁਹਾਈ ਪਾ ਰਿਹਾ ਹੈ ਅਤੇ ਏਧਰ ਇਹ ਚਹੇਤਾਗਾਇਕ ਬੜੀ ਢੀਠਤਾਈ ਨਾਲ ਮਹਿਫਲਾਂ ਵਿਚ ਕੋਈ ਸਜ ਬੈਠਾ ਮਹਾਰਾਜ ਦੀ ਤਰ੍ਹਾਂਗਾਉਣ ਵਿਚ ਮਸਤ ਹੈ, ਜਿਵੇਂ ਕੋਈ ਗੱਲ ਹੋਈ ਹੀ ਨਹੀਂ ਹੁੰਦੀਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਅੱਜਕੱਲ ਇਹ ਧੰਦਾ ਕਰੋੜਾਂ ਅਰਬਾਂ ਤੱਕ ਪੁੱਜ ਚੁੱਕਾ ਹੈ ਇਸ ਲਈ ਇਹ ਚੋਰੀ ਮਾਇਕ ਤੌਰ ਤੇ ਵੀ ਕੋਈ ਮਾਇਨੇ ਰੱਖਦੀ ਹੈਡਾ. ਸ਼ੇਰਗਿੱਲ ਜਿਸ ਪ੍ਰਬੰਧ ਵਿਚ ਰਹਿ ਰਹੇ ਹਨ ਇਥੇ ਜਦੋਂ ਕਿਸੇ ਤੇ ਕੋਈ ਮਾੜਾ ਜਿਹਾ ਇਲਜ਼ਾਮ ਵੀ ਲਗਦਾ ਹੈ ਤਾਂ ਉਹ ਝੱਟ ਅਸਤੀਫ਼ਾ ਦੇ ਕੇ ਉਸਦੀ ਮੁਆਫ਼ੀ ਮੰਗਦਾ ਹੈ ਜਾਂ ਇਲਜ਼ਾਮਾਂ ਦਾ ਸਾਹਮਣਾ ਕਰਦਾ ਹੈਪਰ ਆਪਣਾ ਇਹ ਗਾਇਕ ਜੋ ਸੂਫੀਅਤ ਤੋਂ ਅਥਾਹ ਪ੍ਰਭਾਵਿਤ ਹੋਣ ਦਾ ਦਾਅਵਾ ਕਰਦਾ ਹੈ, ‘ਘੋਗੜ-ਵੱਟਾਬਣ ਕੇ ਭਾਰਤੀ ਸਿਆਸਤਦਾਨਾਂ ਨੂੰ ਵੀ ਮਾਤ ਪਾ ਰਿਹਾ ਹੈ ਜਿੰਨ੍ਹਾਂ ਦਾ ਘੋਟਾਲਿਆਂ ਵਿਚ ਜਿੰਨਾਂ ਮਰਜ਼ੀ ਨਾਂ ਆਈ ਜਾਵੇ,ਨਾ ਤਾਂ ਅਸਤੀਫ਼ਾ ਦਿੰਦੇ ਹਨ, ਨਾ ਮੁਆਫ਼ੀ ਮੰਗਦੇ ਹਨ ਵਿਚੋਲੇ ਤਰਲੋਕ ਜੱਜ ਨਾਲ ਝੂਠੇ ਹੀ ਸਮਝੌਤੇ ਹੋਣ ਦੀਆਂ ਅਫ਼ਵਾਹਾਂ ਅਖ਼ਬਾਰਾਂ ਵਿਚ ਫੈਲਾ ਰਹੇ ਹਨ ਜਦੋਂ ਕਿ ਅਜਿਹੀਆਂ ਅਫ਼ਵਾਹਨੁਮਾ ਖ਼ਬਰਾਂ ਆਉਣ ਤੋਂ ਬਾਦ ਤਰਲੋਕ ਜੱਜ ਨੇ ਪੰਜਾਬੀ ਆਰਸੀ ਬਲੋਗ ਤੇ ਚਿੱਠੀ ਲਿਖੀ ਹੈ ਕਿ ਮੇਰਾ ਕੋਈ ਸਮਝੌਤਾ ਨਹੀਂ ਹੋਇਆਕੌਣ ਛਪਵਾ ਰਿਹਾ ਹੈ ਇਹ ਖ਼ਬਰਾਂ? ਸਰਤਾਜ ਇਸ ਦਾ ਖੰਡਨ ਕਿਉਂ ਨਹੀਂ ਕਰਦਾ? ਸਮਝੌਤਾ ਹੋਇਆ ਨਹੀਂ, ਪਰ ਲੋਕਾਂ ਨੂੰ ਗੁੰਮਰਾਹ ਕੌਣ ਕਰ ਜਾਂ ਕਰਵਾ ਰਿਹਾ ਹੈ?

-----

ਇਸ ਤੋਂ ਅੱਗੇ ਇਕ ਬੜਾ ਹੀ ਅਹਿਮ ਨੁਕਤਾ ਸੀ ਸਰਪੇਚਦਾ, ਜਿਸ ਮਸਲੇ ਤੇ ਉਨ੍ਹਾਂ ਨੂੰ ਹਾਸਾ ਆ ਰਿਹਾ ਹੈ, ਸਾਨੂੰ ਉਸ ਤੇ ਰੋਣ ਆ ਰਿਹਾ ਹੈਸਿੱਖ ਦਾ ਦਸਤਾਰ ਨਾਲ ਕੀ ਰਿਸ਼ਤਾ ਹੈ? ਦੱਸਣ ਦੀ ਲੋੜ ਨਹੀਂਭਾਵੇਂ ਕਿ ਦਸਤਾਰ ਇਕ ਕਲਚਰਲ ਚੀਜ਼ ਹੈ, ਪਰ ਸਿੱਖ ਲਈ ਇਹ ਕਲਚਰਲ ਨਾਲੋਂ ਕਿਤੇ ਵੱਧ ਧਾਰਮਿਕ ਹੈਸਿੱਖ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝਦਾ ਹੈਸਿੱਖ ਲਈ ਇਹ ਕੇਵਲ ਇਕ ਕੱਪੜੇ ਦਾ ਟੁਕੜਾ ਨਹੀਂ, ਜਿਸ ਤੇ ਕੋਈ ਸ਼ੋਅ-ਕੇਸ ਵਾਂਗੂੰ ਚੀਜ਼ਾਂ ਟੰਗੀ ਫਿਰੇਇਹ ਤਾਂ ਦੁਨੀਆਂ ਦੇ ਮਾਣ-ਮੱਤੇ ਤਾਜਾਂ ਤੋਂ ਵੀ ਵਧ ਕੇ ਹੈ ਤੇ ਸਰਤਾਜ ਬੇਗਾਨਾ ਸਰਪੇਚਇਸ ਤੇ ਟੰਗੀ ਫਿਰਦਾ ਹੈਉਨ੍ਹਾਂ ਨੂੰ ਸਾਡੀ ਇਹ ਗੱਲ ਤੰਗਦਿਲੀ ਦੀ ਨਿਸ਼ਾਨੀ ਜਾਪਦੀ ਹੈਆਪਣੇ ਧਰਮ, ਆਪਣੇ ਕਲਚਰ, ਆਪਣੀ ਬੋਲੀ, ਆਪਣੀ ਪਹਿਚਾਣ ਨੂੰ ਕਿਸੇ ਵੱਡੀ ਚੀਜ਼ ਵਿਚ ਜਜ਼ਬ ਕਰੀ ਜਾਣਾ ਫ਼ਰਾਖ਼ਦਿਲੀ ਨਹੀਂ, ਬੀਮਾਰ ਮਾਨਸਿਕਤਾ ਹੁੰਦੀ ਹੈਹੋ ਸਕਦਾ ਹੈ ਕਿ ਇਹ ਗੱਲ ਅਜੇ ਵੀ ਉਹਨਾਂ ਦੀ ਸਮਝੋਂ ਬਾਹਰੀ ਹੋਵੇਇਸ ਲਈ ਅਸੀਂ ਇਕ ਕਦਮ ਹੋਰ ਅੱਗੇ ਚਲ ਕੇ ਸਿਰਫ਼ ਸਭਿਆਚਾਰ ਦੇ ਪੱਧਰ ਤੇ ਹੀ ਨਜਿੱਠਦੇ ਹਾਂਆਓ ਪਹਿਲਾਂ ਵੇਖੀਏ ਸਰਤਾਜ ਸਰਪੇਚਬਾਰੇ ਕੀ ਕਹਿੰਦਾ ਹੈ-

..........

ਮੇਰਾ ਜ਼ਾਤੀ ਵੀ, ਕਹਿੰਦੇ ਹੁੰਦੇ ਹਨ ਕਿ ਇੰਟਰੈਸਟ ਹੁੰਦਾ ਹੈ ਕਿਸੇ ਚੀਜ਼ ਵਿਚਇਸਲਾਮੀ ਕਲਚਰ ਦੇ ਵਿਚ, ਉਥੇ ਦੇ ਲਿਬਾਸ ਦੇ ਵਿਚ ਮੇਰੀ ਖ਼ਾਸ ਦਿਲਚਸਪੀ ਹੈਇਹ ਇਕ ਇਰਾਨੀ ਓਰਨਾਮੈਂਟ ਐ ਇਸਨੂੰ ਕਹਿੰਦੇ ਨੇ ਸਰਪੇਚਜਿਹੜੇ ਇਰਾਨ ਦੇ ਲੋਕ ਦਸਤਾਰ ਸਜਾਉਂਦੇ ਨੇ, ਉਹ ਵੀ ਜਦੋਂ ਕੋਈ ਖ਼ੁਸ਼ੀ ਦਾ ਵਾਇਸ ਜਾਂ ਮੌਕਾ ਹੁੰਦਾ ਹੈ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਗਹਿਣਿਆਂ ਦੇ ਤੌਰ ਤੇ ਇਸਤੇਮਾਲ ਕਰਦੇ ਨੇ

ਇਹ ਗੱਲਾਂ ਉਹ ਸ਼ਖ਼ਸ ਕਹਿ ਰਿਹਾ ਹੈ, ਜਿਸ ਨੂੰ ਖੁਸ਼ਬੂ ਪੰਜਾਬ ਦੀਜਾਂ ਪੰਜਾਬੀ ਦਾ ਵਾਰਿਸਕਿਹਾ ਜਾ ਰਿਹਾ ਹੈ ਜਦੋਂ ਕਿਸੇ ਦਾ ਆਪਣੇ ਸਭਿਆਚਾਰ ਨਾਲ ਤੰਦਰੁਸਤ ਰਿਸ਼ਤਾ ਨਹੀਂ ਰਹਿੰਦਾ ਜਾਂ ਬਣਦਾ ਤਾਂ ਉਸਨੂੰ ਇਸ ਤੋਂ ਹੀਣਭਾਵਨਾ ਮਹਿਸੂਸ ਹੋਣ ਲਗਦੀ ਹੈਤਾਂ ਫਿਰ ਉਹ ਇਹੋ ਜਿਹੀਆਂ ਗੱਲਾਂ ਕਰਦਾ ਹੈਭਲਾ ਇਹ ਖ਼ੁਸ਼ਬੂ ਪੰਜਾਬ ਦੀ ਫੈਲਾ ਰਿਹਾ ਹੈ ਕਿ ਇਰਾਨ ਦੀ? ਜਿਹੜਾ ਸ਼ਖ਼ਸ ਇਕ ਨਾਇਕ (ਆਈਕੋਨ) ਦੇ ਤੌਰ ਤੇ ਪੇਸ਼ ਹੋ ਰਿਹਾ ਹੋਵੇ ਜਾਂ ਕੀਤਾ ਜਾ ਰਿਹਾ ਹੋਵੇ ਤਾਂ ਫਿਰ ਉਸ ਦੀ ਹਰ ਇਕ ਚੀਜ਼ ਚੋਂ ਉਸਦੇ ਸੱਭਿਆਚਾਰ ਦੀ ਖ਼ੁਸ਼ਬੂ ਆਉਣੀ ਚਾਹੀਦੀ ਹੈ ਕਿਉਂਕਿ ਉਹ ਇਸ ਦੀ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਹੈ

ਪੁਸਤਕ ਉਧਾਰ ਲਏ ਪਰਾਂ ਦੀ ਦਾਸਤਾਨਦੇ ਪੰਨਾ 117ਤੇ ਛਪੀ ਡਾ. ਹਨੀ ਸ਼ੇਰਗਿੱਲ ਦੀ ਗ਼ਜ਼ਲ ਦਾ ਇਕ ਸ਼ਿਅਰ ਯਾਦ ਆ ਰਿਹਾ ਹੈ-

ਵਿਰਸਾ ਅਮੀਰ ਅਸੀਂ ਆਪਣਾ ਗੁਆ ਲਿਆ,

ਡਾਲਰਾਂ ਦੇ ਨਾਲ ਭਾਵੇਂ ਝੋਲੇ ਲਏ ਭਰ ਨੇ

ਉਨ੍ਹਾਂ ਦਾ ਇਹ ਸ਼ਿਅਰ ਸਪੱਸ਼ਟ ਕਰਦਾ ਹੈ ਕਿ ਉਨ੍ਹਾਂ ਨੂੰ ਗੁਆਚ ਰਹੇ ਆਪਣੇ ਵਿਰਸੇ ਦਾ ਫ਼ਿਕਰ ਹੈ, ਪਰ ਜਦੋਂ ਕੋਈ ਵਾਲ ਖਿਲਾਰ ਕੇ, ਪਗੜੀ ਤੇ ਬਿਗਾਨੇ ਸਭਿਆਚਾਰ ਨਾਲ ਸੰਬੰਧਤ ਸ਼ੈਅ ਬੰਨ੍ਹ ਕੇ ਪੰਜਾਬੀ ਵਿਰਸੇ, ਸਭਿਆਚਾਰ ਦੀਆਂ ਧੱਜੀਆਂ ਉਡਾਉਂਦਾ ਹੈ ਤਾਂ ਉਹ ਉਸ ਨਾਲ ਜਾ ਖੜ੍ਹਦੇ ਹਨਸਾਡੇ ਖਿਆਲ ਵਿਚ ਪਹਿਲਾਂ ਉਨ੍ਹਾਂ ਨੂੰ ਸੋਚ ਸਮਝ ਕੇ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਕਿਧਰ ਖੜ੍ਹਨਾ ਹੈ? ਦੂਸਰੇ ਸ਼ਬਦਾਂ ਵਿਚ ਜਾਂ ਤਾਂ ਉਹ ਹੁਣ ਗ਼ਲਤ ਪੈਂਤੜਾ ਲੈ ਰਹੇ ਹਨ ਜਾਂ ਉਨ੍ਹਾਂ ਦੇ ਸ਼ਿਅਰ ਵਿਚ ਆਪਣੇ ਅਮੀਰ ਵਿਰਸੇਪ੍ਰਤੀ ਪੇਸ਼ ਹੋਇਆ ਫਿਕਰ ਖੋਖਲਾ ਹੈ, ਦਿਖਾਵਾ ਹੈ, ਬਨਾਵਟੀ ਹੈ

ਉਂਜ ਵੀ ਡਾ. ਸ਼ੇਰਗਿਲ ਨੂੰ ਸਾਬਤਕਦਮੀਂ ਤੁਰਨ ਦਾ ਵਲ਼ ਸ਼ਾਇਦ ਆਇਆ ਹੀ ਨਹੀਂਉਹ ਗੱਲ ਕਰਦੇ ਹਨ, ਫਿਰ ਉਨ੍ਹਾਂ ਨੂੰ ਲੱਗਦਾ ਹੈ, ਸ਼ਾਇਦ ਗ਼ਲਤ ਕਹਿ ਰਹੇ ਹੋਣ, ਫਿਰ ਪੈਂਤੜਾ ਬਦਲਦੇ ਹਨਉਦਾਹਰਣ ਵਜੋਂ ਹਰਭਜਨ ਸਿੰਘ ਬੈਂਸ ਦਾ ਜ਼ਿਕਰ ਕਰਨ ਵੇਲੇ ਉਨ੍ਹਾਂ ਦਾ ਡੋਲਦਾ ਆਤਮਵਿਸ਼ਵਾਸ ਦੇਖਿਆ ਜਾ ਸਕਦਾ ਹੈਪਹਿਲਾਂ ਕਹਿੰਦੇ ਹਨ:

ਹਰਭਜਨ ਸਿੰਘ ਬੈਂਸ ਆਖਦੇ ਨੇ ਕਿ ਸਰਤਾਜ ਨੂੰ ਨਾ ਤਾਂ ਗਾਉਣਾ ਆਉਂਦਾ ਹੈ ਤੇ ਨਾ ਹੀ ਲਿਖਣਾਬੈਂਸ ਸਾਹਿਬ ਨੇ ਅਜਿਹਾ ਕਿਹਾ ਹੋਵੇਗਾ, ਲਗਦਾ ਤਾਂ ਨਹੀਂ

ਫਿਰ ਉਨ੍ਹਾਂ ਨੂੰ ਆਪਣੇ ਲਗਦਾ ਨਾ ਹੋਣ’ ’ਤੇ ਸ਼ੱਕ ਪੈਂਦਾ ਹੈਝੱਟ ਗੱਲ ਬਦਲਦੇ ਹੋਏ ਆਖਦੇ ਹਨ, ‘ਸ਼ਾਇਦ ਸੋਹਲ ਸਾਹਿਬ ਨਾਲ ਕੋਈ ਨਿੱਜੀ ਸਾਂਝ ਹੋਵੇਕੀ ਪਤਾ ਚਲਦਾ ਅੱਜ ਕੱਲ...?’

ਉਹ ਨੁਕਤਾ ਫੜਨ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ ਨੁਕਤਾ ਉਨ੍ਹਾਂ ਦੇ ਹੱਥੋਂ ਮਛਲੀ ਵਾਂਗ ਤਿਲਕ ਕੇ ਅਹੁ ਜਾਂਦਾ ਹੈਆਪਣੀ ਗੱਲ ਨੂੰ ਡਾ. ਸਾਹਿਬ ਆਪ ਹੀ ਕੱਟ ਜਾਂਦੇ ਹਨਵਿਚੇ ਹੀ ਕਹੀ ਜਾ ਰਹੇ ਹਨ ਕਿ ਸੁਰਿੰਦਰ ਸੋਹਲ ਆਪਣੇ ਲੇਖ ਵਿਚ ਕਵਿਤਾ ਦੀ ਡੂੰਘੀ ਜਾਣਕਾਰੀ ਦਿੰਦੇ ਹਨਵਿਚੇ ਹੀ ਕਹੀ ਜਾ ਰਹੇ ਹਨ ਸੋਹਲ ਸਾਹਿਬ ਫਜ਼ੂਲ ਦੀਆਂ ਗੱਲਾਂ ਛੱਡ ਕੇ ਇਸ ਵਿਸ਼ੇ (ਚੋਰੀ ਵਾਲੇ) ਤੇ ਵਿਸਥਾਰ ਨਾਲ ਚਰਚਾ ਕਰਦੇ

ਡਾ.ਸਾਹਿਬ ਵਿਚ ਵਿਚਾਰਧਾਰਕ ਪਰਪੱਕਤਾ ਦੀ ਹੱਦੋਂ ਵੱਧ ਘਾਟ ਹੈਸਵੈ-ਵਿਰੋਧੀ ਹੋਣਾ ਉਹਨਾਂ ਦਾ ਖ਼ਾਸ ਗੁਣਹੈ, ਪਰ ਅਫਸੋਸ ਇਹ ਗੁਣਕਿਸੇ ਵੀ ਕਲਾ ਅਤੇ ਕਿਸੇ ਵੀ ਕਲਾ ਦੀ ਆਲੋਚਨਾ ਲਈ ਸਿਰਫ ਨੁਕਸਾਨਦੇਹ ਹੀ ਹੋ ਸਕਦਾ ਹੈ

-----

ਡਾ. ਸਾਹਿਬ ਨੇ ਗਿੱਟੇ ਨਾਲ ਬੰਨ੍ਹਣ ਵਾਲੀ ਚੀਜ਼ ਨੂੰ ਪੱਗ ਤੱਕ ਪਹੁੰਚਾ ਕੇ ਊਚ ਨੀਚ ਦਾ ਭੇਦ-ਭਾਵ ਮਿਟਾਉਣ ਵਾਲਾ ਜਿਹੜਾ ਅਲੋਕਾਰ ਸਿਧਾਂਤ ਪੇਸ਼ ਕੀਤਾ ਹੈ, ਉਸ ਤੇ ਸਾਨੂੰ ਉਨ੍ਹਾਂ ਦੇ ਪੜ੍ਹੇ ਲਿਖੇ ਡਾਕਟਰ ਹੋਣ ਤੇ ਹਾਸਾ ਮੱਲੋਮੱਲੀ ਜ਼ਰੂਰ ਆਇਆ ਹੈਸ਼ੁਕਰ ਹੈ ਉਨ੍ਹਾਂ ਊਚ-ਨੀਚ ਦਾ ਭੇਦ-ਭਾਵ (ਚੰਗੀ ਤਰ੍ਹਾਂ) ਮਿਟਾਉਂਦਿਆਂ ਗਿੱਟੇ ਤੋਂ ਥੱਲੇ ਪੈਰਾਂ ਦੀਆਂ ਜੁੱਤੀਆਂ ਚੁੱਕ ਕੇ ਸਿਰ ਤੇ ਰੱਖਣ ਦੀ ਗੱਲ ਨਹੀਂ ਕਰ ਦਿੱਤੀਵੈਸੇ ਜਿਸ ਅੰਦਾਜ਼ ਨਾਲ ਉਨ੍ਹਾਂ ਨੇ ਊਚ-ਨੀਚ ਦਾ ਭੇਦ ਭਾਵ ਮਿਟਾਉਣ ਦੀ ਗੱਲ ਕੀਤੀ ਹੈ, ਇਕਵਿੰਦਰ ਸਿੰਘ ਦਾ ਸ਼ਿਅਰ ਅਜਿਹੀ ਸਥਿਤੀ ਤੇ ਬਹੁਤ ਫਿੱਟ ਬੈਠਦਾ ਹੈ:

ਊਚ ਨੀਚ ਵਾਲਾ ਫਾਸਲਾ ਮਿਟਾਉਣ ਲੱਗ ਪਏ

ਲੋਕ ਕੋਠੀਆਂ ਤੇ ਝੁੱਗੀਆਂ ਬਣਾਉਣ ਲੱਗ ਪਏ

------

ਡਾ. ਸਾਹਿਬ ਨੇ ਇਸ ਤੋਂ ਅੱਗੇ ਜਿਸ ਤਰ੍ਹਾਂ ਕੌਮਦੀ ਵਿਆਖਿਆ ਕੀਤੀ ਹੈ ਉਸ ਤੋਂ ਸਪੱਸ਼ਟ ਪਤਾ ਲਗਦਾ ਹੈ ਕਿ ਨਾ ਤਾਂ ਉਨ੍ਹਾਂ ਦੀ ਸਿੱਖ ਫਲਸਫੇ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ ਦੇ ਇਤਿਹਾਸ ਤੇ ਕੋਈ ਪਕੜ ਹੈ ਤੇ ਨਾ ਹੀ ਉਨ੍ਹਾਂ ਇਸ ਬਾਰੇ ਕੋਈ ਅਧਿਐਨ ਕੀਤਾ ਹੈਸਾਂਝੀਵਾਲਤਾ ਦੇ ਨਾਮ ਥੱਲੇ ਆਪਣਾ ਵਿਰਸਾ ਤਬਾਹ ਕਰਵਾ ਲੈਣਾ ਧਰਮ ਨਹੀਂ ਹੁੰਦਾਇਹ ਇੱਕ ਬਹੁਤ ਹੀ ਅਹਿਮ ਤੇ ਸੂਖਮ ਮੁੱਦਾ ਹੈ, ਜਿਸ ਤੇ ਇਕ ਪੂਰਾ ਲੇਖ ਲਿਖਿਆ ਜਾ ਸਕਦਾ ਹੈ, ਪਰ ਅਜੇ ਅਸੀਂ ਸਿਰਫ਼ ਸਤਿੰਦਰ ਸਰਤਾਜ ਦੀਆਂ ਬੇਤੁਕੀਆਂ ਤੱਕ ਹੀ ਸੀਮਤ ਰਹਿਣਾ ਚਾਹੁੰਦੇ ਹਾਂ ਅਤੇ ਉਹਨਾਂ ਨੂੰ ਇਸ ਸਿਧਾਂਤ ਨੂੰ ਸਮਝਣ ਲਈ ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾਪੜ੍ਹਨ ਦੀ ਗੁਜ਼ਾਰਸ਼ ਕਰਦੇ ਹਾਂ

-----

ਮਾਂ ਦਾ ਦੀਨਾਕੋਈ ਗਾਲ਼ ਹੈ ਜਾਂ ਨਹੀਂ? ਅਸੀਂ ਇਸ ਦੀ ਤਹਿ ਤੱਕ ਜਾਣ ਲਈ ਪੰਜਾਬੀ ਦੇ ਸਿਰਕੱਢ ਤੇ ਬੇਬਾਕ ਲੇਖਕ, ਜਿਸ ਨੂੰ ਵਰਿਆਮ ਸੰਧੂ ਨੇ ਪੰਜਾਬੀ ਲਫ਼ਜ਼ਾਂ ਦੀ ਬੈਂਕ ਕਿਹਾ ਸੀ, ਆਮੀਨ ਮਲਿਕ ਨੂੰ ਲੰਡਨ ਫੋਨ ਤੇ ਪੁੱਛਿਆ, “ਮਲਿਕ ਸਾਹਿਬ, ‘ਮਾਂ ਦੇ ਦੀਨੇਗਾਲ਼ ਹੁੰਦੀ ਹੈ ਕਿ ਕੁਝ ਹੋਰ?”

ਮਲਿਕ ਸਾਹਿਬ ਕਹਿਣ ਲੱਗੇ, ‘ਕਿਉਂ ਕੀ ਗੱਲ ਹੋਈ?’

ਅਸੀਂ ਕਿਹਾ, ‘ਮਲਿਕ ਸਾਹਿਬ ਇਕ ਡਾਕਟਰ ਸਾਹਿਬ ਨੇ, ਉਹ ਕਹਿੰਦੇ ਨੇ ਮਾਂ ਦਾ ਦੀਨਾਗਾਲ਼ ਨਹੀਂ ਹੁੰਦੀ, ਇਸ ਦਾ ਮਤਲਬ ਹੈ,ਮਾਂ ਦਾ ਸ਼ੇਰ ਬੱਗਾ ਜਾਂ ਮਾਂ ਦਾ ਗੱਭਰੂ ਪੁੱਤ

ਅਮੀਨ ਮਲਿਕ ਕਹਿਣ ਲੱਗੇ, ‘ਉਹਨੂੰ...ਕਹੀਂ ਕਿ ਇਹ ਗੱਲ ਕਿਸੇ ਪਾਕਿਸਤਾਨੀ ਨੂੰ ਕਹਿ ਕੇ ਵੇਖੇਜੇ ਭੁੰਜੇ ਲੰਮਿਆਂ ਪਾ ਕੇ ਛਿੱਤਰ ਨਾ ਮਾਰੇ ਤਾਂ ਮੈਨੂੰ ਕਿਹੋਇਕੱਲਾ ਮਾਂ ਦਾ ਦੀਨਾ ਹੀ ਨਹੀਂ ਭੈਣ ਦਾ ਦੀਨਾਵੀ ਹੁੰਦੈ ਅਤੇ ਗਾਲ਼ ਉਰਦੂ ਵਾਲੇ ਵੀ ਮਾਂ ਕਾ ਦੀਨਾਅਤੇ ਭੈਣ ਕਾ ਦੀਨਾਕਹਿ ਕੇ ਕੱਢਦੇ ਹਨਇਹ ਲਫਜ਼ ਚੰਗੇ ਨਹੀਂ ਹਨ

ਮਲਿਕ ਸਾਹਿਬ ਫਿਰ ਕਹਿਣ ਲੱਗੇ, ‘ਓਇ ਤੁਹਾਡੀ ਅਕਲ ਨੂੰ ਕੀ ਹੋ ਗਿਆ?’

ਮੈਂ ਕਿਹਾ, ‘ਮਲਿਕ ਸਾਹਿਬ ਅਕਲ ਨੂੰ ਮਾੜਾ ਜਿਹਾ ਠੇਡਾ ਲੱਗਿਆ ਸੀ

ਕਹਿਣ ਲੱਗੇ, ‘ਠੇਡਾ ਨਹੀਓਂ

ਮੈਂ ਕਿਹਾ, ‘ਹੋਰ ਕੀ ਐ?’

ਕਹਿੰਦੇ, ‘ਓਇ ਹਰਪਾਲ ਹੁਣ ਤੂੰ ਮੇਰੇ ਤੋਂ ਗੰਨੇ ਚੋਂ ਰਸ ਜ਼ਰੂਰ ਕਢਾਉਣਾ ਈ?’

ਜੇ ਹੁਣ ਲੱਗੇ ਓ ਤਾਂ ਕੱਢ ਹੀ ਦਿਉ?’

ਫਿਰ ਜਿਹੜਾ ਰਸ ਅਮੀਨ ਮਲਿਕ ਨੇ ਕੱਢਿਆ, ਉਹ ਸਾਡੀ ਕਲਮ ਏਥੇ ਚੁਆ ਨਹੀਂ ਸਕਦੀ

ਜੇ ਮਾਂ ਦਾ ਦੀਨਾਮਾਂ ਦਾ ਸ਼ੇਰ ਬੱਗਾ ਪੁੱਤ ਹੈ ਤਾਂ ਭੈਣ ਦੇ ਦੀਨੇਦਾ ਕੀ ਕਰਾਂਗੇਭੈਣ ਦੇ ਸ਼ੇਰ ਬੱਗੇ ਪੁੱਤ ਤਾਂ ਕਦੇ ਸੁਣਿਆ ਨਹੀਂਕੁਝ ਗੱਲਾਂ ਸਾਹਿਤਕ ਜਾਂ ਸੰਕੇਤਕ ਭਾਸ਼ਾ ਵਿਚ ਹੀ ਸੋਹਣੀਆਂ ਲੱਗਦੀਆਂ ਹਨ, ਜੇ ਉਨ੍ਹਾਂ ਨੂੰ ਖੋਲ੍ਹਣ ਲੱਗ ਪਈਏ ਤਾਂ ਉਹ ਕੋਝੀਆਂ ਹੋ ਜਾਂਦੀਆਂ ਹਨ

-----

ਲੜੀ ਜੋੜਨ ਲਈ ਹੇਠਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।

No comments: