ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, July 6, 2010

ਹਰਪਾਲ ਸਿੰਘ ਭਿੰਡਰ-ਸੁਰਿੰਦਰ ਸੋਹਲ - ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ ਅਤੇ ਸਾਡੇ ਆਲੋਚਕ - ਤਾਜ਼ਾ ਪ੍ਰਤੀਕਰਮ - ਭਾਗ ਦੂਜਾ

ਸਤਿੰਦਰ ਸਰਤਾਜ ਦੀਆਂ ਬੇਤੁਕੀਆਂਅਤੇ ਸਾਡੇ ਆਲੋਚਕ

ਤਾਜ਼ਾ ਪ੍ਰਤੀਕਰਮ

ਲੇਖ

ਭਾਗ ਦੂਜਾ

ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਹਨੀ ਜੀ ਨੇ ਲਿਖਿਆ-ਲੇਖਕ ਸਰਤਾਜ ਦੇ ਇਕੋ ਗੀਤ (ਯਾਮਾ) ਨੂੰ ਲੈ ਕੇ ਉਸਨੂੰ ਭੰਡਦਾ ਨਜ਼ਰ ਆਉਂਦਾ ਹੈਵੈਸੇ ਤਾਂ ਪੰਜਾਬੀ ਸਾਹਿਤ ਵਿਚ ਕਿਸੇ ਲੇਖਕ ਦੀ ਇਕ ਰਚਨਾ ਨੂੰ ਲੈ ਕੇ ਆਲੋਚਨਾ ਕਰਨ ਦੀ ਪਰੰਪਰਾ ਬਹੁਤ ਪੁਰਾਣੀ ਹੈਸ਼ਾਇਦ ਉਨ੍ਹਾਂ ਕਦੇ ਵਿਹਾਰਕ ਆਲੋਚਨਾਦਾ ਨਾਮ ਸੁਣਿਆ ਹੋਵੇਜੇ ਨਹੀਂ ਤਾਂ ਕਦੇ ਡਾ. ਹਰਿਭਜਨ ਸਿੰਘ ਦੀ ਪੁਸਤਕ ਰੂਪਕੀਅਤੇ ਡਾ. ਦਵਿੰਦਰ ਕੌਰ ਦੀ ਪੁਸਤਕ ਸ਼ਬਦਾਂ ਦੇ ਆਰ ਪਾਰਦੇ ਦਰਸ਼ਨ ਜ਼ਰੂਰ ਕਰ ਲੈਣ

-----

ਉਂਝ ਜਿਸ ਤੇਜ਼ੀ ਨਾਲ ਸਰਤਾਜ ਆਪਣੇ ਗੀਤਾਂ ਜਾਂ ਮੁਲਾਕਾਤਾਂ ਵਿਚ ਬੇਥਵੀਆਂ, ਯੱਬਲੀਆਂ ਜਾਂ ਬੇਤੁਕੀਆਂ ਮਾਰ ਰਿਹਾ ਹੈ, (ਗਾਇਕ ਇਕ ਇੰਟਰਵਿਊ ਵਿਚ ਕਹਿੰਦਾ ਹੈ-ਮੇਰੀ ਇਕ ਮਾੜੀ ਆਦਤ ਹੈ ਕਿ ਮੈਨੂੰ ਗੱਲ ਗੱਲ ਤੇ ਗੀਤ ਔੜ ਜਾਂਦਾ...। ) ਭਾਵੇਂ ਉਸ ਤੇ ਕੋਈ ਪੀ ਐਚ ਡੀ ਕਰ ਲਵੇਪਰ ਫਿਰ ਵੀ ਅਸੀਂ ਉਨ੍ਹਾਂ ਦਾ ਇਹ ਇਤਰਾਜ਼ ਦੂਰ ਕਰਨ ਲਈ ਉਸਦੇ ਸੀਟੀਵਾਲੇ ਅਤੇ ਕੁਝ ਹੋਰ ਗੀਤਾਂ ਦੀਆਂ ਕੁਝ ਸਤਰਾਂ ਦੀ ਚੀਰ ਫਾੜ ਜ਼ਰੂਰ ਕਰਾਂਗੇਪਾਠਕ ਖ਼ੁਦ ਨਿਰਣਾ ਕਰਨ ਕਿ ਕੀ ਇਹ ਸੂਫ਼ੀ ਤੇ ਸੰਜੀਦਾ ਗਾਇਕੀ ਹੈ? ਗਾਇਕ ਅਨੁਸਾਰ ਇੱਕ ਸਹੇਲੀ ਦੂਸਰੀ ਸਹੇਲੀ ਨੂੰ ਮਸ਼ਵਰਾ ਦਿੰਦੀ ਹੈ:

ਹਸ ਕੇ ਨਾ ਬੋਲੀਂ ਬਹੁਤੇ ਨੈਣ ਨਾ ਮਿਲਾਵੀਂ

ਨਾਲੇ ਕਹਿ ਦਈਂ ਕਿ ਮੇਰਾ ਨਈਂ ਚਿੱਤ ਰਾਜ਼ੀ

ਜੇ ਹਟਿਆ ਨਾ ਸੀਟੀ ਮਾਰਨੋ

ਫਿਰ ਆਖ ਦੀਂ ਕੰਜਰ ਦੇ ਨੂੰ ਭਾਜੀ

ਸੋਚਣ ਵਾਲੀ ਗੱਲ ਹੈ ਜੇ ਭਲਾ ਚਿੱਤ ਰਾਜ਼ੀ ਹੁੰਦਾ ਫਿਰ ਕੰਜਰ ਦੇਦੇ ਨਾਲ ਤੁਰ ਪੈਂਦੀ? ਨਾਲੇ ਇਥੇ ਕੰਜਰ ਦੇਭਾਵ ਕਿ ਮੁੰਡੇ ਦੇ ਪਿਉ ਦਾ ਕੀ ਕਸੂਰ? ਉਸਨੂੰ ਕੰਜਰ ਕਿਉਂ ਬਣਾ ਦਿੱਤਾ ਗਿਆ? ਜੇ ਮੁੰਡਾ ਭਾਜੀ ਹੈ ਤਾਂ ਫਿਰ ਇਹ ਕੰਜਰਕੁੜੀ ਦਾ ਵੀ ਪਿਉ ਜਾਂ ਪਿਉਆਂ ਦੀ ਥਾਂ ਤੇ ਹੋਇਆਸਭ ਤੋਂ ਵੱਡੀ ਗੱਲ ਇਹ ਕਿ ਕੀ ਇਹੋ ਜਿਹੇ ਲਫ਼ਜ਼ ਸੰਜੀਦਾ ਗਾਇਕੀ ਵਿਚ ਸ਼ੋਭਦੇ ਹਨ?

-----

ਇਸ ਤੋਂ ਬਾਦ ਗਾਇਕ ਮੁੰਡੀਰ ਨੂੰ ਸਲਾਹ ਦਿੰਦਾ ਹੋਇਆ ਇਸ ਅਖੌਤੀ ਸੂਫ਼ੀ ਤੇ ਸੰਜੀਦਾ ਗਾਇਕੀ ਦੀਆਂ ਸਭ ਹੱਦਾਂ ਪਾਰ ਕਰ ਜਾਂਦਾ ਹੈਗਾਇਕ ਆਸ਼ਕੀ ਦਾ ਨਵਾਂ ਫਾਰਮੂਲਾ ਸੁਝਾਉਂਦਾ ਹੈ, ‘ਗੌਰ ਕਰਿਓ ਮਿੱਤਰੋ ਬਈ ਇਹ ਸਕੀਮ ਤੁਸੀਂ ਵੀ ਲਾ ਲਿਓਸਬਜ਼ੀ ਵਾਲੇ ਨੂੰ ਕਹਿੰਦਾ ਉਚੀ ਹੋਕਾ ਲਾ ਓਇ

ਸੂਫ਼ੀ ਗਾਇਕੀ ਦਾ ਅਨੰਦ ਮਾਣਦੇ ਮੰਤਰ-ਮੁਗਧ ਹੋਏ ਸਰੋਤਿਆਂਵਿਚੋਂ ਆਵਾਜ਼ਾਂ ਆਉਂਦੀਆਂ ਹਨ-ਬੁਰਰਾ..

ਫਿਰ ਗਾਇਕ ਵਿਆਖਿਆ ਕਰਦਾ ਹੈ-ਦੁਪਹਿਰੇ ਘਰ ਦੇ ਅੱਗੇ ਖੜ੍ਹ ਗਿਆ, ਸਬਜ਼ੀ ਵਾਲਾ ਆਇਆਉਸਨੂੰ ਕਹਿੰਦਾ, ਚਪੇੜਾਂ ਪੈਣਗੀਆਂ ਉਥੇ ਖੜ੍ਹ ਜਾ ਮੂਹਰੇ, ਜਦ ਤੱਕ ਬਾਹਰ ਨਹੀਂ ਨਿਕਲਦੀ, ਉਥੇ ਹੀ ਹੋਕਾ ਦੇਈ ਜਾ

ਏਨੀ ਗੱਲ ਤੇ ਮੁੰਡੀਰ ਚੀਕਾਂ ਮਾਰਦੀ ਹੈ। (ਹਾਲਾਂਕਿ ਲਾਹਨਤਾਂ ਪਾਉਣੀਆਂ ਚਾਹੀਦੀਆਂ ਸਨ, ਕਿਉਂਕਿ ਗਾਇਕ ਸਬਜ਼ੀ ਵਾਲੇ ਨੂੰ ਬੰਦਾ ਹੀ ਨਹੀਂ ਸਮਝਦਾਇਸ ਕਰਕੇ ਉਹ ਸਬਜ਼ੀ ਵਾਲੇ ਦੇ ਹੱਕ ਵਿਚ ਨਹੀਂ ਭੁਗਤਦਾ ਜਿਸਨੂੰ ਬੇਵਜ੍ਹਾ ਕੋਈ ਚਪੇੜਾਂ ਮਾਰਨ ਦਾ ਡਰਾਵਾ ਦੇ ਰਿਹਾ ਹੈ, ਸੜਕ-ਛਾਪ ਆਸ਼ਕ ਦੇ ਹੱਕ ਵਿਚ ਭੁਗਤ ਰਿਹਾ ਹੈ।)ਗਾਇਕ ਗਾਉਣਾ ਸ਼ੁਰੂ ਕਰਦਾ ਹੈ-

ਸਬਜ਼ੀ ਵਾਲੇ ਨੂੰ ਕਹਿੰਦਾ

ਉੱਚੀ ਹੋਕਾ ਲਾ ਓਇ

ਜਾ ਕੇ ਦਰਾਂ ਮੂਹਰੇ ਕਹਿ

ਕਿ ਲੈ ਲਓ ਆਲੂ

ਹਾਏ...

ਫਿਰ ਗਾਇਕ ਆਪ ਹੀ ਕਹਿੰਦਾ ਹੈ-ਜ਼ੋਰ ਨਾਲ ਤਾੜੀ...

ਸੰਜੀਦਾ ਗਾਇਕੀ ਸੁਣਨ ਦੇ ਸ਼ੌਕੀਨ’ ‘ਰੱਬ ਵਰਗੇ ਸਰੋਤੇਚੀਕਾਂ ਤੇ ਤਾੜੀਆਂ ਇਕੱਠੀਆਂ ਮਾਰਦੇ ਹਨਗਾਇਕ ਬੇਸ਼ਰਮ ਹਾਸਾ ਹੱਸਦਾ ਹੈ, ਫਿਰ ਕਹਿੰਦਾ ਹੈ, ‘ਮੈਂ ਬਾਕੀ ਗੱਲਾਂ ਦੱਸਦਾਂ ਕਿ ਇਹ ਸਕੀਮਾਂ ਮੇਰੀਆਂ ਨਹੀਂ ਹੈਗੀਆਂ, ਐਵੇਂ ਮੇਰੇ ਤੇ ਸ਼ੱਕ ਕਰੀ ਜਾਓ

ਸਪੱਸ਼ਟ ਹੈ ਕਿ ਇਹ ਅਜਿਹੀਆਂ ਘਟੀਆਂ ਗੱਲਾਂ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਗਾਇਕ ਖ਼ੁਦ ਵੀ ਲੈਣਾ ਨਹੀਂ ਚਾਹੁੰਦਾਦੂਸਰਾ ਪਹਿਲੂ ਇਹ ਵੀ ਹੈ ਕਿ ਜੇ ਸਕੀਮਾਂ ਤੇਰੀਆਂ ਨਹੀਂ ਤਾਂ ਕਿਸ ਦੀਆਂ ਹਨ? ਗਾਣਾ ਲਿਖਿਆ ਕਿਸ ਨੇ ਹੈ? ਗਾਣਾ ਗਾ ਕੌਣ ਰਿਹਾ ਹੈ? ਸਕੀਮ ਲਾਉਣ ਦੇ ਸੁਝਾਅ ਕੌਣ ਦੇ ਰਿਹਾ ਹੈ? ਫਿਰ ਗਾਉਣਾ ਸ਼ੁਰੂ ਕਰਦਾ ਹੈ-

ਸਬਜ਼ੀ ਵਾਲੇ ਨੂੰ ਕਹਿੰਦਾ

ਉਚੀ ਹੋਕਾ ਲਾ ਉਇ

ਜਾ ਕੇ ਦਰਾਂ ਮੂਹਰੇ ਕਹਿ

ਕਿ ਲੈ ਲਉ ਆਲੂ

ਮੈਂ ਨਿਕਲੀ ਤਾਂ ਸਾਹਮਣੇ ਖੜ੍ਹਾ

ਟੁੱਟ ਪੈਣੇ ਦਾ ਬੜਾ ਹੀ ਚਾਲੂ

ਆਲੂ, ਚਾਲੂ ਤੇ ਕੰਜਰ ਦੇ ਆਦਿ ਸ਼ਬਦ ਗੀਤ ਦੇ ਸੁਹਜ ਨੂੰ ਕਿੰਨੀ ਸੱਟ ਮਾਰਦੇ ਹਨ ਇਸ ਗੱਲ ਦਾ ਅਹਿਸਾਸ ਤਾਂ ਗਾਇਕ ਨੂੰ ਸ਼ਾਇਦ ਭੋਰਾ ਵੀ ਨਹੀਂਗੀਤ ਦੇ ਬਾਕੀ ਬੰਦ ਵੀ ਇਸੇ ਪੱਧਰ ਦੇ ਹੀ ਹਨ, ਪਰ ਇਸੇ ਗਾਣੇ ਦੀ ਸੈਨ ਹੋਜ਼ੇ ਵਾਲੀ ਰਿਕਾਰਡਿੰਗ ਵਿਚ ਗਾਇਕ ਨੇ ਇਕ ਨਵਾਂ ਅੰਤਰਾ ਜੋੜ ਕੇ ਸੁਣਾਇਆ, ਜਿਸ ਨੂੰ ਸੁਣ ਕੇ ਕੋਈ ਵੀ ਸੰਜੀਦਾ ਸਰੋਤਾ ਸਿਰ ਫੜ ਕੇ ਬੈਠ ਸਕਦਾ ਹੈਇਸ ਅੰਤਰੇ ਦੀ ਪਿੱਠ-ਭੂਮੀ ਦੀ ਵਿਆਖਿਆ ਗਾਇਕ ਇੰਜ ਕਰਦਾ ਹੈ-

ਇਕ ਵਾਰੀ ਫਗਵਾੜੇ ਸਾਡੀ ਮਹਿਫ਼ਲ ਸੀ ਉਥੇ ਬੈਠੇ ਬੈਠੇ ਇਹ ਸ਼ਿਅਰ ਜੁੜ ਗਿਆ-

ਓ ਕਿਸੇ ਨੂੰ ਤਾਂ ਨੇੜੇ ਪੈਂਦਾ ਸ਼ਹਿਰ ਫਗਵਾੜਾ, ਹਾਏ...

(ਅਜੇ ਕੋਈ ਗੱਲ ਪੂਰੀ ਹੋਈ ਨਹੀਂ, ਕੋਈ ਗੱਲ ਬਣੀ ਨਹੀਂ, ਪਰ ਸੁਰ ਤੇ ਸ਼ਾਇਰੀ ਦੇ ਸੁਚੱਜੇ ਸੁਮੇਲ, ਦਾ ਅਨੰਦ ਮਾਣਦੇ ਮੰਤਰ-ਮੁਗਧ ਹੋਏ ਸਰੋਤੇਬੱਕਰੇ ਬੁਲਾਉਂਦੇ ਹਨ, ‘ਬੁੱਰਰਾ…..’) ਗਾਇਕ ਸ਼ੁਰੂ ਕਰਦਾ ਹੈ-

ਅਤੇ ਕਿਸੇ ਨੂੰ ਪੈਂਦਾ ਏ ਨੇੜੇ ਬੰਗਾ

ਕਿ ਤਾਇਆ ਜੀ ਨੂੰ ਅੱਖਾਂ ਕੱਢਦਾ

ਓਨਾ ਹੱਥਾਂ ਵਿਚ ਖੇਡਦਾ ਸੀ ਨੰਗਾ

ਗੀਤ ਦਾ ਪ੍ਰਸੰਗ-ਵਿਸ਼ਾ ਕਿੱਥੋਂ ਸ਼ੁਰੂ ਹੋਇਆ ਅਤੇ ਕਿੱਥੇ ਗਿਆ ਕੋਈ ਪਤਾ ਨਹੀਂਇਥੇ ਤਾਇਆ ਜੀ ਨਾਂ ਦਾ ਪਾਤਰ ਗੀਤ ਵਿਚ ਕਿਥੋਂ ਆਇਆ? ਤੇ ਉਸਦਾ ਫਗਵਾੜਾ ਤੇ ਬੰਗੇ ਨਾਲ ਕੀ ਸੰਬੰਧ ਹੈ? ਸਰਤਾਜ ਜਾਣੇ ਜਾਂ ਡਾ. ਹਨੀ ਸ਼ੇਰਗਿੱਲ ਜਿਨ੍ਹਾਂ ਨੂੰ ਉਸਦੇ ਹਰ ਗੀਤ ਵਿਚ ਕੋਈ ਨਾ ਕੋਈ ਸੇਧ ਦੇਣ ਵਾਲੀ ਰਮਜ਼ ਛੁਪੀ ਦਿਸਦੀ ਹੈਇਹ ਗੀਤ ਅਤੇ ਖ਼ੁਦ ਗਾਇਕ ਕੀ ਸੇਧ ਦਿੰਦਾ ਹੈ? ਪਾਠਕਾਂ ਤੇ ਛੱਡਦੇ ਹਾਂ

-----

ਪਰ ਇਥੇ ਅਸੀਂ ਉਸ ਰਿਪੋਰਟਰ ਨੂੰ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੇ, (ਜਿਹੜਾ ਇਸ ਗਾਇਕ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦਾ ਲਿਖਦਾ ਹੈ ਕਿ ਸਰਤਾਜ ਨੇ ਕਾਲਜ ਦੀਆਂ ਕੰਟੀਨਾਂ ਦੀ ਚੁਹਲ ਮੁਹਲ, ਮੋਬਾਇਲ ਫੋਨ ਨਾ ਚੁੱਕਣ-ਸੁਣਨ ਦੇ ਤਾਅਨੇ ਮੇਹਣੇ, ਬੱਸ ਅੱਡਿਆਂ ਉਤਲੀ ਹੌਲੀ ਕਿਸਮ ਦੀ ਆਸ਼ਕੀ ਦੇ ਸਸਤੇ ਜਿਹੇ ਕਿੱਸੇ-ਕਹਾਣੀਆਂ ਦਾ ਗੀਤ-ਸੰਗੀਤ ਉਤੇ ਭਾਰੂ ਹੋ ਜਾਣ ਨੂੰ ਅਸਿੱਧੀ ਅਤੇ ਅਣਐਲਾਨੀ ਚੁਣੌਤੀ ਖੜ੍ਹੀ ਕਰਦਿਆਂ ਮਿਆਰੀ ਪਹੁੰਚਅਪਨਾਈ ਹੈ) ਕਿ ਭਾਈ ਸਾਹਿਬ ਤੁਹਾਡੇ ਇਸ ਚਹੇਤੇ ਗਾਇਕ ਨੇ ਇਸ ਗੀਤ ਰਾਹੀਂ ਸਾਰਿਆਂ ਨੂੰ ਅਜੇ ਪਿੱਛੇ ਛੱਡਿਆ ਕਿ ਨਹੀਂ? ਉਹ ਤਾਂ ਕਾਲਜ ਦੀਆਂ ਕੰਟੀਨਾਂ ਅਤੇ ਬੱਸ ਅੱਡਿਆਂ ਤੱਕ ਹੀ ਸੀਮਤ ਸਨ ਪਰ ਤੁਹਾਡਾ ਇਹ ਸੰਜੀਦਾ ਗਾਇਕ ਤਾਂ ਕੁੜੀ ਦੇ ਦਰਾਂ ਤੱਕ ਪਹੁੰਚ ਗਿਆ ਹੈਵਾਕਿਆ ਹੀ ਇਸ ਗਾਇਕ ਨੇ ਦੂਸਰੇ ਗਾਇਕਾਂ ਲਈ ਅਣਐਲਾਨੀ ਚੁਣੌਤੀ ਖੜ੍ਹੀ ਕੀਤੀ ਹੈ! ਸਦਕੇ!

-----

ਅਸੀਂ ਆਪਣੇ ਪਿਛਲੇ ਲੇਖ ਵਿਚ ਅਨੁਪ੍ਰਾਸ ਅਲੰਕਾਰਦੀ ਉਦਾਹਰਣ ਦੇ ਕੇ ਦੱਸਿਆ ਸੀ ਕਿ ਗਾਇਕ ਕੁਝ ਗੱਲਾਂ ਸਿਰਫ਼ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਲਈ ਹੀ ਕਰੀ ਜਾਂਦਾ ਹੈ ਭਾਵੇਂ ਉਸਦਾ ਕੋਈ ਮਤਲਬ ਹੋਵੇ ਜਾਂ ਨਾਅਸਲ ਵਿਚ ਗਾਇਕ ਇਹੋ ਜਿਹੀਆਂ ਯੱਬਲੀਆਂ ਥਾਂ ਪੁਰ ਥਾਂ ਮਾਰਦਾ ਹੈਸਰਤਾਜ ਦੇ ਇਕ ਹੋਰ ਗੀਤ ਦੀਆਂ ਸਤਰਾਂ ਹਨ:

ਜੋ ਸਭ ਤੇ ਲਾਗੂ ਹੋ ਜਾਵੇ

ਓਹੀ ਗੱਲ ਹੁੰਦੀ ਠੀਕ

ਇਥੇ ਕੋਈ ਕਿਸੇ ਤੋਂ ਘੱਟ ਨਹੀਂ

ਸਭ ਇਕ ਤੋਂ ਇਕ ਵਧੀਕ

ਫਿਰ ਵੀ ਅਮਰੀਕਾ ਦੇ ਨਾਂ ਤੇ

ਰੱਖਦੇ ਪੁੱਤ ਦਾ ਨਾਮ ਅਮਰੀਕ

ਪਹਿਲੀ ਸਤਰ ਵਿਚ ਗਇਕ ਨੇ ਜਿਹੜਾ ਦਰਸ਼ਨ-ਸ਼ਾਸ਼ਤਰਦਿੱਤਾ ਹੈ ਉਸਦੀ ਤਾਂ ਸਭਨੂੰ ਸਮਝ ਲੱਗ ਹੀ ਗਈ ਹੋਵੇਗੀ ਪਰ ਫਿਰ ਵੀ ਅਮਰੀਕਾ ਦੇ ਨਾਂ ਤੇ ਰੱਖਦੇ ਪੁੱਤ ਦਾ ਨਾਮ ਅਮਰੀਕਵਾਲੀ ਯੱਬਲੀ ਥੋੜੀ ਵਿਆਖਿਆ ਦੀ ਮੰਗ ਕਰਦੀ ਹੈ

ਪੀ ਐਚ ਡੀ ਕਰ ਚੁਕੇ ਡਾ. ਸਰਤਾਜ ਨੂੰ ਇਹ ਪਤਾ ਨਹੀਂ ਹੈ ਕਿ ਅਮਰੀਕਸ਼ਬਦ ਅੰਬਰੀਕਤੋਂ ਬਣਿਆ ਹੈ, ‘ਅਮਰੀਕਾਤੋਂ ਨਹੀਂਹਿੰਦੂ ਮਿਥਿਹਾਸ ਵਿਚ ਇਸ ਦਾ ਜ਼ਿਕਰ ਆਉਂਦਾ ਹੈਲਿੰਗ ਪੁਰਾਣ ਵਿਚ ਇਸ ਨੂੰ ਅੰਬਰੀਸ਼ ਕਰਕੇ ਲਿਖਿਆ ਹੈਈਸਾ ਦੇ ਜਨਮ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ ਇਨ੍ਹਾਂ ਪੁਰਾਣਾਂ ਵਿਚ ਜ਼ਿਕਰ ਇਹ ਸਾਬਤ ਕਰਦਾ ਹੈ ਕਿ ਇਹ ਤਾਂ ਭਾਰਤੀ ਨਾਮ ਹੈਅਮਰੀਕਾ ਮੁਲਕ ਦੀ ਖੋਜ ਅਜੇ ਕੱਲ੍ਹ ਕੋਲੰਬਸ ਨੇ ਕੀਤੀ ਹੈਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿਚ ਇਸ ਕਥਾ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਨ-

ਅੰਬਰੀਕ ਕਉ ਦੀਓ ਅਭੈ ਪਦ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1105)

ਭਾਈ ਕਾਨ੍ਹ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਹਵਾਲਾ ਦਿੰਦਿਆਂ ਲਿਖਦੇ ਹਨ-

ਮਾਰੀਦਾ ਅਮਰੀਕ ਛੁਡਾਇਆ।।(ਮਹਾਨ ਕੋਸ਼ ਪੰਨਾ 75)

ਇੰਟਰਨੈੱਟ ਤੇ ਉਪਲੱਭਦ ਮਹਾਨ ਕੋਸ਼ ਵਿੱਚ ਵੀ ਇਹ ਹਵਾਲਾ ਇਵੇਂ ਹੀ ਦਰਜ ਹੈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਵਾਰਾਂ ਭਾਈ ਗੁਰਦਾਸ ਜੀ’ (ਸੰਪਾਦਕ- ਸ. ਅਮਰ ਸਿੰਘ ਚਾਕਰ) ਦੇ ਪੰਨਾ 103ਤੇ ਇਹ ਸਤਰ ਇੰਝ ਦਰਜ ਹੈ-

ਆਇ ਪਇਆ ਸਰਣਾਗਤੀ ਮਾਰੀਦਾ ਅੰਬਰੀਕ ਛੁਡਾਇਆ’(ਵਾਰ 10,ਪੌੜੀ 4)

ਗੁਰਪ੍ਰਤਾਪ ਸੂਰਯ ਗ੍ਰੰਥ ਵਿੱਚ ਇਹ ਨਾਮ ਅੰਬਰੀਸ ਕਰਕੇ ਆਉਂਦਾ ਹੈ:

ਜਾਨਯੋ ਭਗਤ ਰੂਪ ਅੰਬਰੀਸ.

ਸਾਡਾ ਸਰੋਕਾਰ ਇਹ ਫੈਸਲਾ ਕਰਨਾ ਨਹੀਂ ਕਿ ਪ੍ਰਮਾਣਿਕ ਦਸਤਾਵੇਜ਼ ਵਜੋਂ ਵਰਤਿਆ ਜਾਂਦਾ ਮਹਾਨ ਕੋਸ਼ਠੀਕ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਵਾਰਾਂ ਭਾਈ ਗੁਰਦਾਸ ਜੀਇਹ ਸਿੱਖ ਪੰਥ ਦੇ ਵੱਡੇ ਵਿਦਵਾਨਾਂ ਦਾ ਕੰਮ ਹੈਸਾਡਾ ਸਰੋਕਾਰ ਸਿਰਫ਼ ਏਨਾ ਹੈ ਕਿ ਸਤਿੰਦਰ ਸਰਤਾਜ ਵਲੋਂ ਵਰਤਿਆ ਗਿਆ ਸ਼ਬਦ ਅਮਰੀਕਅੰਗਰੇਜ਼ੀ ਸ਼ਬਦ ਅਮੈਰਿਕਾਜਾਂ ਅਮਰੀਕਾਤੋਂ ਨਹੀਂ ਆਇਆ, ਸਗੋਂ ਇਸ ਦਾ ਨਿਕਾਸ ਤੇ ਵਿਕਾਸ ਅੰਬਰੀਕਤੋਂ ਹੋਇਆ ਹੈ ਅਤੇ ਇਸ ਬਾਬਤ ਭਾਈ ਕਾਨ੍ਹ ਸਿੰਘ ਨਾਭਾ ਬਿਲਕੁਲ ਸਪੱਸ਼ਟ ਹਨ ਜਦੋਂ ਉਹ ਅਮਰੀਕਸ਼ਬਦ ਦੇ ਇੰਦਰਾਜ ਥੱਲੇ ਲਿਖਦੇ ਹਨ ਦੇਖੋ. ਅੰਬਰੀਕ. ‘‘ਮਾਰੀਦਾ ਅਮਰੀਕ ਛੁਡਾਇਆ’’ (ਭਾਗੁ)

------

ਹਰ ਇੱਕ ਸ਼ਬਦ ਦਾ ਆਪਣਾ ਇੱਕ ਉਦਭਵ ਹੁੰਦਾ ਹੈ, ਆਪਣਾ ਇੱਕ ਰੂਟ ਹੁੰਦਾ ਹੈ ਪਰ ਸਰਤਾਜ ਵਲੋਂ ਵਰਤਿਆ ਗਿਆ ਅਮਰੀਕਾਅੰਗਰੇਜ਼ੀ ਦੇ ਅਮੈਰਿਕਾਦਾ ਤਤਭਵ ਰੂਪ ਹੈ, ਜੋ ਅਮਰੀਕਕਦੇ ਵੀ ਨਹੀਂ ਬਣਦਾਅਮਰੀਕ ਨਿਰੋਲ ਭਾਰਤੀ ਸ਼ਬਦ ਹੈ, ਜਿਸ ਦੀਆਂ ਆਪਣੀਆਂ ਜੜ੍ਹਾਂ ਹਨ, ਆਪਣੇ ਅਰਥ ਹਨ।(ਮਹਾਨ ਕੋਸ਼ ਅਨੁਸਾਰ ਅਮਰੀਕ-ਅੰਬਰੀਸ- ਅੰਬਰੀਕ- ਅੰਬਰੀਖ ਦੇ ਅਰਥ ਹਨ:ਸੰਗਯਾ-ਭੱਠੀ2. ਦਾਣੇ ਭੁੰਨਣ ਦੀ ਕੜਾਹੀ3. ਵਿਸ਼ਨੂੰ4 ਸੂਰਜ5 ਸ਼ਿਵ 6. ਯੁੱਧ. ਜੰਗ ਆਦਿ) ਇਹੋ ਜਿਹੇ ਅਨੇਕਾਂ ਹੋਰ ਨਾਂ ਹਨ ਜਿਵੇਂ ਇੰਦਰ ਸਿੰਘ,ਈਸ਼ਰ ਸਿੰਘ,ਜਨਮੇਜਾ ਸਿੰਘ,ਅਰਜਨ ਸਿੰਘ,ਸ਼ਿਵ ਸਿੰਘ ਜਾਂ ਸ਼ਿਵ ਕੁਮਾਰ,ਰਾਮ ਸਿੰਘ ਜਾਂ ਰਾਮਪਾਲ ਆਦਿ

-----

ਇੱਕ ਹੋਰ ਗੀਤ ਵਿਚ ਦੇਖੋ ਗਾਇਕ ਅਰਸ਼ ਤੋਂ ਫ਼ਰਸ਼ ਤੇ ਕਿਵੇਂ ਡਿੱਗਦਾ ਹੈ:

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ

ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ।...

ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਂਦੇ

ਅੰਡੇ ਨਾਲ ਗੰਡੇ ਨਾਲ ਖਾਰੇ ਨਾਲ ਠੰਡੇ ਨਾਲ

ਕਿੱਥੇ ਜਿੱਤ ਦਾ ਮਹਾਨ ਜਲਾਲ ਅਤੇ ਕਿੱਥੇ ਸ਼ਰਾਬ ਪੀਣ ਦਾ ਜੁਗਾੜਚਾਰ ਹੀ ਤਰੀਕਿਆਂ’, ਵਿਚਲੀ ਦਾਰਸ਼ਨਿਕ ਪੁਖ਼ਤਗੀ ਦੀ ਤਾਂ ਏਥੇ ਗੱਲ ਕਰਨੀ ਹੀ ਫ਼ਜ਼ੂਲ ਹੈ ਸਭ ਤੋਂ ਪਹਿਲਾਂ ਇਹ ਤਾਂ ਪਤਾ ਕਰੋ ਕਿ ਗਾਇਕ ਜਿੱਤ ਦੇ ਨਿਸ਼ਾਨਲਾ ਕਿੱਥੇ-ਕਿੱਥੇ ਰਿਹਾ ਹੈ?

------

ਬਿੱਲੋਵਾਲੇ ਗਾਣੇ ਵਿਚ ਗਾਇਕ ਬਿੱਲੋ ਜੀ ਜ਼ਰਾ ਹਿੱਲੋ ਜੀਗਾਉਂਦਿਆਂ ਬੈਠਾ ਬੈਠਾ ਹੀ ਸਾਇਰਾ ਬਾਨੋ ਬਣਿਆ ਇਹੋ ਜਿਹੀਆਂ ਹਰਕਤਾਂ ਕਰਨ ਲਗਦਾ ਹੈ ਕਿ ਵੇਖ ਕੇ ਨਾ ਤਾਂ ਹਾਸਾ ਆਉਂਦਾ ਹੈ ਤੇ ਨਾ ਰੋਣਾ, ਇਵੇਂ ਲਗਦਾ ਹੈ ਜਿਵੇਂ ਕਿਸੇ ਨਿਆਣੇ ਨੂੰ ਬਿਠਾ ਕੇ ਕੋਈ ਕੁਤਕੁਤਾਰੀਆਂ ਕੱਢ ਰਿਹਾ ਹੋਵੇਵੀਡੀਓ ਵੇਖ ਕੇ ਸਰੀ ਤੋਂ ਗੁਰਮੇਲ ਬਦੇਸ਼ਾ ਦੀ ਸਾਡੇ ਲੇਖ ਬਾਰੇ ਟਿੱਪਣੀ ਯਾਦ ਆ ਗਈ ਕਿ ਇਹ ਸੂਫ਼ੀ ਗਾਇਕ ਨਹੀਂ, ਸੂਫ਼ੀਆਨਾ ਗਾਇਕੀ ਦਾ ਅਧਰੰਗੀ-ਗਾਇਕ ਹੈ

ਇਹ ਕੁਝ ਗਿਣਤੀ ਦੇ ਨਮੂਨੇ ਹੀ ਦਿੱਤੇ ਹਨ, ਪਾਠਕ ਸਰਤਾਜ ਦੇ ਗੀਤਾਂ ਨੂੰ ਰਤਾ ਕੁ ਵੀ ਗ਼ੌਰ ਨਾਲ ਸੁਣਨ ਦੀ ਜ਼ਹਿਮਤ ਫਰਮਾਉਣ ਤਾਂ ਉਸਦੀ ਸ਼ਾਇਰੀ ਲੀਰਾਂ ਦੀ ਖਿੱਦੋ ਵਾਂਗ ਖਿਲਰਦੀ ਨਜ਼ਰ ਆਵੇਗੀਵਿਸ਼ੇ ਨੂੰ ਧੁਰ ਤੱਕ ਨਾ ਨਿਭਾਉਣ ਦੀ ਤਾਂ ਜਿਵੇਂ ਇਸਨੇ ਸਹੁੰ ਖਾਧੀ ਹੋਵੇ

-----

ਮਹਿਜ਼ ਤੁਕਬੰਦੀ ਕੋਈ ਸਾਹਿਤ ਨਹੀਂ ਹੁੰਦਾ ਅਤੇ ਨਾ ਹੀ ਕੋਈ ਘਟਨਾ ਆਪਣੇ ਆਪ ਵਿਚ ਸਾਹਿਤ ਹੁੰਦੀ ਹੈਕਲਾ ਦੇ ਸ਼ੀਸ਼ੇ ਵਿਚੋਂ ਲੰਘ ਕੇ ਕੋਈ ਘਟਨਾ, ਕਲਾਤਮਿਕ ਰਚਨਾ ਜਾਂ ਸਾਹਿਤਕ ਰਚਨਾ ਬਣਦੀ ਹੈਕਵੀ ਜਦੋਂ ਘਟਨਾ ਨੂੰ ਰੁਪਾਂਤ੍ਰਿਤ ਕਰਦਾ ਹੈ ਤਾਂ ਉਹ ਆਪਣੇ ਹੁਨਰ ਅਤੇ ਆਪਣੀ ਪ੍ਰਤਿਭਾ ਦੇ ਨਾਲ, ਉਸ ਵਿਚ ਆਪਣਾ ਦ੍ਰਿਸ਼ਟੀਕੋਣ, ਉਦੇਸ਼ ਅਤੇ ਸੁਹਜ ਪੈਦਾ ਕਰਦਾ ਹੈਪਰ ਆਪਣੇ ਇਸ ਗਾਇਕ ਦੇ ਗੀਤਾਂ ਵਿਚ ਕਾਵਿਕ ਜਾਂ ਸਾਹਿਤਕ ਪਹੁੰਚ ਨਾਂਹ ਦੇ ਬਰਾਬਰ ਹੈ ਜੋ ਘਟਨਾ ਦੀ ਸਿੱਧੀ ਸਿੱਧੀ ਤੁਕਬੰਦੀ ਕਰੀ ਜਾਂਦਾ ਹੈਸ਼ਾਇਦ ਡਾ. ਹਨੀ ਨੂੰ ਪਤਾ ਹੋਵੇਗਾ ਕਿ ਪੁਰਾਤਨ ਆਯੁਰਵੈਦਿਕ ਗ੍ਰੰਥਾਂ ਵਿਚ ਦਵਾਈਆਂ ਦੇ ਨੁਸਖ਼ੇ ਵੀ ਤੁਕਬੰਦੀ ਵਿਚ ਲਿਖੇ ਮਿਲਦੇ ਹਨਇਹਨਾਂ ਵਿੱਚ ਲੈਅ ਵੀ ਹੁੰਦੀ ਹੈ, ਤੋਲ-ਤੁਕਾਂਤ ਵੀ ਸਹੀ ਹੁੰਦਾ ਹੈ, ਪਰ ਉਨ੍ਹਾਂ ਨੂੰ ਕੋਈ ਸਾਧਾਰਨ ਬੰਦਾ ਵੀ ਕਵਿਤਾ ਨਹੀ ਕਹਿੰਦਾਕਵਿਤਾ ਦੇ ਕੀ ਮਾਪ-ਦੰਡ ਹਨ ਉਹ ਆਪ ਕਵੀ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕੋਈ ਉਨ੍ਹਾਂ ਵਰਗਾ ਕਵੀ, ਇਨ੍ਹਾਂ ਤੁਕਬੰਦੀਆਂ ਨੂੰ ਵਧੀਆ ਗੀਤ ਦੱਸੀ ਜਾਂਦਾ ਹੈ

-----

ਡਾ. ਸ਼ੇਰਗਿੱਲ ਨੇ ਲਿਖਿਆ ਹੈ- ਮੈਨੂੰ ਨਹੀਂ ਲੱਗਦਾ ਕਿ ਸਰਤਾਜ ਨੇ ਕੋਈ ਅਜਿਹਾ ਗੀਤ ਗਾਇਆ ਹੋਵੇ ਜੋ ਅਸੀਂ ਆਪਣੀਆਂ ਮਾਵਾਂ-ਭੈਣਾਂ ਵਿਚ ਬੈਠ ਕੇ ਨਾ ਸੁਣ ਸਕਦੇ ਹੋਈਏਇਸ ਦਾ ਹਲਕਾ ਜਿਹਾ ਨਮੂਨਾ ਤਾਂ ਉਪਰ ਦੇਖ ਹੀ ਲਿਆ ਹੈ ਪਰ ਫਿਰ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਇਹ ਕਦੋਂ ਕਿਹਾ ਸੀ? ਜੋ ਗੱਲ ਅਸੀਂ ਕਹੀ ਹੀ ਨਹੀਂ, ਉਹ ਸਾਡੇ ਮੂੰਹ ਵਿਚ ਕਿਸ ਅਧਿਕਾਰ ਨਾਲ ਪਾਈ ਜਾ ਰਹੀ ਹੈ? ਹਾਂ ਅਸੀਂ ਉਸਦੇ ਕੁਝ ਗੀਤਾਂ ਦੇ ਆਧਾਰ ਤੇ ਇਹ ਗੱਲ ਕਹੀ ਹੈ ਅਤੇ ਹੁਣ ਵੀ ਕਹਿੰਦੇ ਹਾਂ ਕਿ ਇਹ ਸੂਫ਼ੀ ਜਾਂ ਸੰਜੀਦਾ ਗਾਇਕੀ ਨਹੀਂ

*****

ਲੜੀ ਜੋੜਨ ਲਈ ਹੇਠਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।

2 comments:

Amrao said...

ਹਰਪਾਲ ਜੀ, ਸੁਰਿੰਦਰ ਜੀ, ਤੁਹਾਡੇ ਇਸ ਖੂਬਸੂਰਤ ਪ੍ਰਤੀਕਰਮ ਲਈ ਮੇਰੀ ਦਿਲੀ ਮੁਬਾਰਕਬਾਦ...!

Unknown said...

Sohal Sahib ate Bhinder Sahib main Sartaj Sahib bare likhe lekh parhe,wakia tushin dalil nal apni gall kiti hai.Main tan ih kahuga Sartaj Sahib nu tuhade lekhan to laha lenha chahida hai-Rup Daburji