ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, January 31, 2012

ਰਾਜਪਾਲ ਸੰਧੂ - ਪਾਤਰ ਸਾਹਿਬ ਦੇ ਨਾਂ – ਇਕ ਖੁੱਲ੍ਹਾ ਖ਼ਤ

ਪਾਤਰ ਸਾਹਿਬ ਦੇ ਨਾਂ ਤੇ ਖੁੱਲ੍ਹਾ ਖ਼ਤ
ਖ਼ਤ


ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਅਵਾਰਡ ਛੱਜ 'ਚ ਪਾ ਕੇ ਵੰਡੇ ਜਾ ਰਹੇ ਹਨ ਜਦੋਂ ਅਵਾਰਡ ਦੇਣ ਵਾਲਾ ਹੁਕਮਰਾਨ ਔਥੈਂਟਿਕ ਨਹੀਂ ਹੈ, ਤਾਂ ਇਹਨਾਂ ਪੁਰਸਕਾਰਾਂ ਦੀ ਗਰਿਮਾ, ਸ਼ਾਨ ਅਤੇ ਸੁੱਚਤਾ ਵੀ ਉਤਨੀ ਹੀ ਰਹਿ ਗਈ ਜਿਤਨੀ ਬਾਮਾ ਨੂੰ ਮਿਲਣ ਤੋਂ ਬਾਅਦ ਨੋਬਲ 'ਸ਼ਾਂਤੀ' ਪੁਰਸਕਾਰ ਦੀ
-----
ਸੁਰਜੀਤ ਪਾਤਰ ਸਾਹਿਬ! ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ ਤਾਂ ਤੁਹਾਨੂੰ ਇਹ 'ਪਦਮਸ਼੍ਰੀ' ਨਹੀਂ ਕਬੂਲ ਕਰਨਾ ਚਾਹੀਦਾ ਹਨੇਰੇ ਕੋਲ ਹਰੇਕ ਸ਼ੱਮ੍ਹਾ ਨੂੰ ਖ਼ਾਮੋਸ਼ ਕਰਨ ਦਾ ਢੰਗ ਹੁੰਦਾ ਹੈ ਤਾਰੀਖ਼ ਇਸ ਦੀ ਗਵਾਹ ਹੈ ਇਕ ਵਕ਼ਤ ਸੀ ਜਦ ਤੁਸੀਂ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ ਅੱਜ ਵੀ ਉਹੀ ਦਿੱਲੀ ਹੈ ਉਹੀ ਹਾਕਮ ਨੇ ਕੁਝ ਵੀ ਬਦਲਿਆ ਨਹੀਂ ਹੈਤੁਸੀਂ ਘੱਟ ਗਿਣਤੀ ਨਾਲ ਨਹੀਂ , ਦੁਨੀਆਂ ਦੀ ਸਭ ਤੋਂ ਵੱਡੀ ਬਹੁ ਗਿਣਤੀ ਨਾਲ ਸੰਬੱਧ ਰਖਦੇ ਹੋ - ਬਹੁਗਿਣਤੀ ਜੋ ਉਦਾਸ ਹੈ , ਖ਼ਾਮੋਸ਼ ਹੈ, ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ, ਇੰਨੇ ਚਾਨਣ ਦੇ ਬਾਵਜੂਦ ਹਨੇਰੇ ਵਿਚ ਹੈ, ਤੁਸੀਂ ਉਸਦੀ ਜ਼ੁਬਾਨ ਹੋ
-----
ਤੁਹਾਡੇ ਹੱਥ ਵਿਚ ਬਾਬਾ ਫ਼ਰੀਦ ਤੇ ਬਾਬਾ ਨਾਨਕ ਵਾਲੀ ਮਸ਼ਾਲ ਹੈ ਯਾਦ ਰਹੇ ਕਿ ਹਨੇਰੇ ਨੂੰ ਚੀਰਨ ਲਈ ਮਸ਼ਾਲ ਲੈ ਕੇ ਤੁਰਦੇ ਸ਼ੱਮ੍ਹਾਦਾਨਾਂ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ, ਉਹ ਵੀ ਜਦੋਂ ਕਿ ਉਹ ਕੌਮ ਦੇ ਖ਼ਾਨਾਬਦੋਸ਼ ਨੌਜਵਾਨਾਂ ਦੀ ਉਮੀਦ ਹੋਣ ਇਨਕਲਾਬੀ ਜੋਧੇ ਭਗਤ ਸਿੰਘ ਨੂੰ 'ਗਾਂਧੀਵਾਦੀ' ਤੋ "ਅੱਤਵਾਦੀ' ਣਾਉਣ ਵਾਲਾ ਖ਼ੁਦ ਉਹੀ ਦੋਗਲਾ ਮੋਹਨ ਦਾਸ ਸੀ ਜਿਸ ਨੇ ਅਸਹਿਜੋਗ ਅੰਦੋਲਨ ਦੀ ਛੂਕਦੀ ਗੱਡੀ ਨੂੰ ਯਕਦਮ ਬਰੇਕਾਂ ਲਾ ਕੇ ਪੂਰੇ ਦੇਸ਼ ਨੂੰ ਪੱਟੜੀ ਤੋਂ ਲਾਹ ਮਾਰਿਆ ਸੀ
------
ਪਾਤਰ ਸਾਹਿਬ ਜੀ!! ਅੱਜ ਉਹੀ ਪੱਤੇ, ਬੂਟੇ, ਡਾਲੀਆਂ ਪੁਕਾਰ ਰਹਿ ਨੇ ਕਿ ਪੰਜਾਬ ਨੂੰ ਲਗੀ ਨਜ਼ਰ ਅਜੇ ਲੱਥੀ ਨਹੀਂ, ਤੇ ਹੁਣ ਇਕ ਪੰਜਾਬ ਦਾ ਸ਼ਾਇਰ ਕੌਮ ਦੀ ਅੱਧ ਸੜੀ ਪੱਗ ਸਿਰ ਤੇ ਵਲ਼ ਕੇ ਦਿੱਲੀ ਮਿਰਚਾਂ ਲੈਣ ਜਾਂਦਾ ਸ਼ੋਭਦਾ ਨਹੀਂ ਉਹ ਕਿੱਕਰਾਂ, ਟਾਹਲੀਆਂ, ਧ੍ਰੇਕਾਂ, ਨਿੰਮਾਂ ਤੇ ਉਹਨਾਂ ਸਾਫ਼ ਦਿਲ ਨੇਕ ਪਿੱਪਲਾਂ ਨੂੰ ਧੌਖਾ ਨਾ ਦੇ ਜਾਇਓ ਜਿਨ੍ਹਾਂ ਦੀ ਛਾਵੇਂ ਤੁਸੀਂ ਮੁੜ ਆ ਕੇ ਬਹਿਣ ਦਾ ਵਾਦਾ ਕੀਤਾ ਹੈ ਹਨੇਰਾ ਤਾਂ ਝੂਮਰ ਨਾਚ ਨੱਚਦਾ ਸਭ ਕੁਝ ਜਰ ਜਾਵੇਗਾ ਪਰ ਉਹ ਸ਼ੱਮ੍ਹਾਦਾਨ ਕੀ ਕਹਿਣਗੇ ਜਿਨ੍ਹਾਂ ਤੁਹਾਨੂੰ ਬਹੁਤ ਪਹਿਲਾਂ ਹੀ ਪਦਮ ਸ਼੍ਰੀ ਨਾਲ ਨਿਵਾਜ ਦਿੱਤਾ ਸੀ ਖ਼ੁਸ਼ਵੰਤ ਸਿੰਘ ਤੇ ਮੁੰਹਮਦ ਅਲੀ ਵਾਂਗ ਬਾਅਦ ਵਿਚ ਇਹ ਧਾਤੂ ਦੇ ਟੁਕੜੇ ਨੂੰ ਗੰਗਾ ਵਿਚ ਰੋੜ੍ਹਣ ਨਾਲੋ ਚੰਗਾ ਹੈ ਹੁਣੇ ਹੀ ਇਨਕਾਰ ਕਰ ਦਿਉ

ਤੁਹਾਡੀ ਜਗਾਈ ਇਕ ਮੋਮਬੱਤੀ
ਰਾਜਪਾਲ ਸੰਧੂ ਸਿਡਨੀ ਆਸਟ੍ਰੇਲੀਆ

2 comments:

ਤਨਦੀਪ 'ਤਮੰਨਾ' said...

ਦੋਸਤੋ! ਇਹ ਸਾਰੀਆਂ ਟਿੱਪਣੀਆਂ ਫੇਸਬੁੱਕ 'ਤੇ ਆਈਆਂ ਸਨ, ਬਲੌਗ ਦੇ ਪਾਠਕ ਸਾਹਿਬਾਨ ਨਾਲ਼ ਵੀ ਸਾਂਝੀਆਂ ਕਰ ਰਹੀਆਂ ਹਾਂ..:)
----
Harpreet S Kang - Dr. Patar has contributed immensely to the Punjabi language. If an award or two come his way, least we can do is congratulate him. Punjab as well as India need changes at the grassroots level, and we can strive hard to make things better.
Monday at 8:19pm · Like · 1

ਤਨਦੀਪ 'ਤਮੰਨਾ' said...

Parminder Singh Shonkey - ਸੁਰਜੀਤ ਪਾਤਰ ,ਬਿਨਾਂ ਸੱਕ ਪੰਜਾਬੀ ਕਵਿਤਾ ਦਾ ਵਰਤਮਾਨ ਦੌਰ ਦਾ ਇੱਕ ਅਹਿਮ ਹਸਤਾਖਰ ਹੈ ਪਰ ਜਿਸ ਤਰਾਂ ਇਹ ਪ੍ਰਤੀਕਰਮ ਸਿਰਜਿਆ ਗਿਆ ਹੈ ਇਸ ਨਾਲ ਤਾਂ ਉਹ ਕਾਫੀ ਹੇਠਾਂ ਜਾ ਡਿੱਗਦਾ ਹੈ ਮੈਂਨੂੰ ਨਹੀਂ ਪਤਾ ਕਿ ਇਹ ਕਿਸ ਲੇਖ ਦੇ ਪ੍ਰਤੀਕਰਮ ਹੈ ਪਰ ਇਸ ਨੂੰ ਵੇਖ ਤਾਂ ਲੱਗਦਾ ਹੈ ਕਿ ਲੇਖਕ ਨੇ ਇਸਨੂੰ ਸਿਰਫ ਪ੍ਰਤੀਕਰਮ ਦੇ ਸਿੱਟੇ ਵਜੋਂ ਹੀ ਲਿਖਿਆ ਹੈ ਨਾ ਕਿ ਆਲੋਚਨਾ ਪੱਖੋਂ ,ਪਾਤਰ ਠੀਕ ਹੈ ਇਹਨਾਂ ਘਾਟਾਂ ਨੂੰ ਅਪਣੇ ਅੰਦਰ ਸਮੋਈ ਬੈਠਾ ਹੈ ਪਰ ਉਸਦੀਆਂ `ਜੰਗਲ `ਵਰਗੀਆਂ ਰਚਨਾਵਾਂ ਨੂੰ ਬੇਖ ਕਿ ਇਹ ਕਹਿਣਾ ਨਹੀਂ ਬਣਦਾ ਕਿ ਉਹਨੇ ਲੋਕਾਂ ਦੀ ਗੱਲ ਨਹੀਂ ਕੀਤੀ ਜਿਹਾ ਕਿ ਲੇਖਕ ਨੇ ਪ੍ਰਭਾਵ ਛੱਡਿਆ ਹੈ ।ਹਾਂ ਇਨਾਮ -ਸਨਮਾਨ ਲੈਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਤੇ ਇਨਾਮਾਂ ਪਿੱਛੇ ਕੰਮ ਕਰ ਰਹੀ ਰਾਜਨੀਤੀ ਨੂੰ ਵੀ ਅਸੀਂ ਬਾਖੂਬੀ ਜਾਣਦੇ ਹਾਂ ਜੇ ਉਹਨਾਂ ਇਹ ਸਨਮਾਨ ਪ੍ਰਾਪਤ ਕਰ ਲਏ ਹਨ (ਤਰੀਕਾ ਕੋਈ ਵੀ ਹੋਵੇ) ਉਸ ਨਾਲ ਉਹਨਾਂ ਦੀ ਰਚਨਾ ਤੇ ਆਪਾਂ ਕਿੰਤੂ ਨਹੀਂ ਕਰ ਸਕਦੇ ।ਇਹ ਗੱਲ ਤਾਂ ਪਾਤਰ ਦਾ ਹਰ ਇਕ ਪਾਠਕ ਜਾਣਦਾ ਹੈ ਕਿ ਉਹ ਕਿਸ ਇਨਾਮ ਦੇ ਹੱਕਦਾਰ ਹਨ ਇਸ ਤਰਾਂ ਕਿ ਉਹਨਾ ਪਦਮ ਸ਼੍ਰੀ ਲੈ ਲਿਆ ਜਾਂ ਹੁਣ ਰਾਜ ਸਭਾ ਵੀ ਜਾਣਗੇ ਇਹ ਬਹੁਤ ਛੋਟੀ ਸੋਚ ਦਾ ਨਤੀਜਾ ਹੈ ਆਲੋਚਕ ਦਾ ਕੰਮ ਇਹ ਨਹੀਂ ਕਿ ਉਸਦੀਆਂ ਕ੍ਰਿਤਾਂ ਦੀ ਆਲੋਚਨਾਂ ਕਰਦਿਆ ਉਸ ਵਿੱਚ ਉਸ ਦੀਆਂ ਨਿੱਜੀ ਗੱਲਾਂ ਨੂੰ ਸ਼ਾਮਿਲ ਕੀਤਾ ਜਾਵੇ ।ਹਾਂ ਇੱਕ ਗੱਲ ਹੋਰ ਕਿ ਪਾਤਰ ਨੂੰ ਗੁਰੂ ਨਾਨਕ ਜਾਂ ਫਰੀਦ ਨਾਲ ਤੁਲਨਾਇਆ ਨਹੀਂ ਜਾ ਸਕਦਾ ਕਿਉਕਿ ਉਹ ਸਿਰਫ ਲੋਕ-ਪੱਖੀ ਲੇਖਕ ਨਹੀਂ ਸਨ ਇਸ ਤਰਾਂ ਉਹਨਾਂ ਨੂੰ ਲੋਕ-ਪੱਖੀ ਵਰਤਾਰੇ ਚ ਸ਼ਾਮਿਲ ਕਰਨਾ ਉਹਨਾਂ ਦੀ ਅਲੋਕਾਰੀ ਸ਼ਖਸ਼ੀਅਤ ਨਾਲ ਬਹੁਤ ਵੱਡਾ ਅਨਿਆ ਹੋਵੇਗਾ ਨਾਨਕ ਜਾਂ ਫਰੀਦ ਦੀ ਬਾਣੀ ਨੂੰ ਸਮਝਣ ਲਈ ਅਧਿਆਤਨਿਕ ਚਿੰਤਨ ਦੀ ਜਰੂਰਤ ਹੈ ਨਾ ਕਿ ਦੁਨਿਆਵੀ ______
19 hours ago · Like · 1