ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Thursday, January 7, 2010

ਉਂਕਾਰਪ੍ਰੀਤ - ਸਾਹਿਤ ਅਤੇ ਕਲਾ – ਲੋਕਾਂ ਲਈ ਜਾਂ ਜੋਕਾਂ ਲਈ? – ਲੇਖ – ਭਾਗ ਪਹਿਲਾ

ਸਾਹਿਤ ਅਤੇ ਕਲਾ ਲੋਕਾਂ ਲਈ ਜਾਂ ਜੋਕਾਂ ਲਈ?

ਭਾਗ ਪਹਿਲਾ

ਲੇਖ

ਪ੍ਰੋਫੈਸਰ ਮੋਹਨ ਸਿੰਘ ਦੀ ਪੁਸਤਕ ਕੱਚ-ਸੱਚਦੀ ਇਕ ਕਵਿਤਾ: ਦੋ ਧੜਿਆਂ ਵਿਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ”; ਵਿਚਲੀ ਖ਼ਲਕਤ(ਲੋਕਾਈ) ਦੇ ਜਦੋਂ ਇਹ ਦੋ ਧੜੇਬਣੇ ਸਨ, ਉਦੋਂ ਸਾਹਿਤ ਅਤੇ ਕਲਾ ਵੀ ਦੋ ਧੜਿਆਂ ਚ ਵੰਡੀ ਗਈ ਸੀ

ਮੋਹਨ ਸਿੰਘ ਦੀ ਕਾਵਿ ਦ੍ਰਿਸ਼ਟੀ ਨੇ ਇਸਨੂੰ 20ਵੀਂ ਸਦੀ ਚ ਵੇਖਿਆਗੁਰੂ ਨਾਨਕ ਦੇਵ ਨੇ 15ਵੀਂ ਸਦੀ ਚ ਮਹਿਸੂਸਿਆਮਾਰਕਸ ਨੇ 19ਵੀਂ ਸਦੀ ਚ ਘੋਖਿਆਪਰ ਇਹ ਵਰਤਾਰਾ ਤਾਂ ਹਜ਼ਾਰਾਂ ਸਾਲ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਆਦਿ ਮਾਨਵ ਚ ਕਬੀਲੇ ਵਿਕਸਤ ਹੋਣ ਮਗਰੋਂ ਨਿੱਜੀ ਸੰਪਤੀ ਨੂੰ ਜੋੜਨ ਦਾ ਰੁਝਾਨ ਜਨਮਿਆਮਨੁੱਖ ਨਿੱਜੀ ਸਤਰ ਤੇ ਪਹਿਲਾਂ ਅਮੀਰ, ਫਿਰ ਉਮਰਾ (ਅਮੀਰਾਂ ਚੋਂ ਅਮੀਰ), ਅਤੇ ਉਮਰਾਓ (ਉਮਰਿਆਂ ਚੋਂ ਸਿਰਮੋਰ)ਬਣਿਆਨਿੱਜੀ ਸੰਪਤੀ ਨੂੰ ਜਮਾਂ ਕਰਨ ਦੀ ਇਹ ਲਾਲਸਾ ਹੀ ਨਿੱਜ ਤੋਂ ਕਬੀਲੇ, ਦੂਸਰੇ ਕਬੀਲੇ ਅਤੇ ਫਿਰ ਧਰਤੀ ਦੇ ਹੋਰ ਖੰਡਾ ਤੇ ਕਬਜ਼ੇ ਦੀ ਭਾਵਨਾ ਚ ਬਦਲੀਪੂੰਜੀਵਾਦ ਦਾ ਵਿਰਾਟ ਰੂਪ ਬਸਤੀਵਾਦ ਅਤੇ ਸਾਮਰਾਜਵਾਦ ਬਣ ਕੇ ਸਾਹਮਣੇ ਆਇਆਜੀਵਨ ਲਈ ਲੋੜੀਂਦੇ ਸਾਧਨਾਂ ਅਤੇ ਸੋਮਿਆਂ ਦੇ ਨਿੱਜੀ ਕਬਜ਼ੇ ਹੇਠ ਆ ਜਾਣ ਨਾਲ ਜਨ-ਸਧਾਰਨ ਜੀਵਨ ਨਿਰਬਾਹ ਲਈ ਇਹਨਾਂ ਨਿੱਜੀ ਮਲਕੀਅਤਾਂ ਦੇ ਮੁਥਾਜ ਹੁੰਦੇ ਚਲੇ ਗਏ

------

ਧਰਤੀ ਮਨੁੱਖ ਦੀ ਨਾ ਰਹੀਗ਼ੁਲਾਮਾਂ ਅਤੇ ਮਾਲਕਾਂ ਦੀ ਬਣ ਗਈਗੁਰੂ ਨਾਨਕ ਨੇ ਇਸਨੂੰ ਲਾਲੋਅਤੇ ਭਾਗੋਦੇ ਰੂਪ ਚ ਦ੍ਰਿਸ਼ਟਾਮਾਨ ਕੀਤਾਲਾਲੋ ਜਿਸ ਕੋਲ ਦੋ ਵੇਲੇ ਦੀ ਰੋਟੀ ਪ੍ਰਾਪਤ ਕਰਨ ਲਈ ਅਪਣੀ ਮਿਹਨਤ ਮੁਸ਼ੱਕਤ ਤੋਂ ਸਿਵਾ ਕੁਝ ਹੋਰ ਵੇਚਣ ਲਈ ਨਹੀਂਭਾਗੋ ਜੋ ਲਾਲੋਆਂ ਦੀ ਮਜ਼ਦੂਰੀ ਅਤੇ ਉਸਦੀ ਉਪਜ ਦਾ ਮਾਲਕ ਵੀ ਹੈ ਅਤੇ ਅਜਿਹੇ ਮਨੁੱਖਾਂ ਨੂੰ ਖ਼ਰੀਦ ਵੇਚ ਵੀ ਸਕਦਾ ਸੀਲੋਕਾਂ ਉੱਤੇ ਜੋਕਾਂ ਦੇ ਕਬਜ਼ੇ ਵਾਲਾ ਸਮਾਜ ਮਨੁੱਖੀ ਹੋਣੀ ਨਹੀਂਮਨੁੱਖੀ ਸੱਚ ਨਹੀਂਗੁਰੂ ਨਾਨਕ ਨੇ ਐਸੇ ਸਮਾਜ ਵਾਲੇ ਯੁੱਗ ਨੂੰ ਕਲਯੁੱਗਆਖਿਆ ਸੀ ਜਿਸ ਚ ਲਾਲਸਾ/ਤ੍ਰਿਸ਼ਨਾ ਦੇ ਅਗਨ-ਰੱਥ ਨੂੰ ਕੂੜ ਚਲਾ ਰਿਹਾ ਹੈ

-----

ਗੁਰੂ ਨਾਨਕ ਯੁੱਗ ਕਵੀ ਸਨਜਿਹਨਾਂ ਦੀ ਕਲਮ ਧਰਤੀ ਦੇ ਧੁਰ ਨੂੰ ਸ਼ਬਦਾਂ ਚ ਰੂਪਮਾਨ ਕਰਦੀ ਸੀਲੋਕਾਂ ਦਾ ਲਹੂ ਰੋਂਦੀ ਸੀਜੋਕਾਂ ਨੂੰ ਵੰਗਾਰਦੀ ਸੀਭਾਗੋ ਦੇ ਨਿਉਂਦੇ ਨੂੰ ਠੁਕਰਾ ਕੇ ਲਾਲੋ ਦੇ ਘਰ ਰੋਟੀ ਖਾਣ ਤੋਂ ਪਹਿਲਾਂ ਉਹਨਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਸੀਰਬਾਬ ਵੱਜੀ ਸੀਉੱਚੀ ਸੁਰ ਰਬਾਬ ਦੀਆਂ ਸੁਰਾ ਚ ਉਸ ਸ਼ਾਮ ਇਕ ਅਕਹਿ ਅਤੇ ਅਸਹਿ ਪੀੜਾ ਸੀਲਾਲੋ ਦੇ ਦਿਨ ਭਰ ਦੀ ਮੁਸ਼ੱਕਤ ਨਾਲ ਪੱਛੇ ਜਿਸਮ ਚੋਂ ਸਿੰਮਦੇ ਲਹੂ ਪਸੀਨੇ ਰਲੀ ਵਾਸ਼ਨਾ ਭਰੀ ਹਵਾ ਉਸ ਵਿਹੜੇ ਚ ਓਦਣ ਸੰਗਤ ਰੂਪ ਚ ਇਕੱਤਰ ਸੀਜਿਸ ਖੂੰਨ ਕੇ ਸੋਹਿਲੇਗੁਰੂ ਨਾਨਕ ਅਤੇ ਮਰਦਾਨੇ ਨੇ ਰਲ ਕੇ ਉਸ ਸ਼ਾਮ ਗਾਏ ਸਨ ਉਹ ਖ਼ੂਨਕਿਰਤੀਆਂ ਦਾ ਸੀਲੋਕਾਂ ਦਾ ਸੀ

-----

ਪੰਜਾਬੀ ਵਿਰਾਸਤ ਚ ਇਸ ਸ਼ਾਮ ਪਹਿਲੀ ਵੇਰ ਸਾਹਿਤ ਅਤੇ ਕਲਾ ਨੂੰ ਝੁੱਗੀਅਤੇ ਮਹਿਲਦੋਹਾਂ ਵਲੋਂ ਸੱਦਾ ਸੀਇਹ ਸਾਹਿਤ ਅਤੇ ਕਲਾ ਨੇ ਨਿਸਚਿਤ ਕਰਨਾ ਸੀ ਕਿ ਉਸਨੇ ਕਿਸ ਵੱਲ ਜਾਣਾ ਹੈਇਹਨਾਂ ਪਲਾਂ ਚ ਕੀਤੇ ਫੈਸਲੇ, ਨੇ ਯੁੱਗਾਂ ਨੂੰ ਪ੍ਰਭਾਵਿਤ ਕਰਨਾ ਸੀਕਵੀਅਤੇ ਕਲਾਕਾਰਨੇ ਉਸ ਸ਼ਾਮ ਅਪਣੇ ਧੁਰਨੂੰ ਸੁਣਿਆ ਸੀਜਿਸ ਚੋਂ ਧਰਤੀ ਦੀ ਰੂਹ ਬੋਲਦੀ ਸੀਧਰਤੀ ਦਾ ਦਰਦ ਹੂਕਦਾ ਸੀਧੁਰ ਜੋ ਧਰਤੀ ਦਾ ਜਾਇਆ ਸੀਪੰਜਾਬੀ ਕਵਿਤਾ ਅਤੇ ਕਲਾ ਨੇ ਲਾਲੋਦਾ ਦਰ ਜਾ ਖੜਕਾਇਆ ਸੀ

-----

ਇਸ ਸ਼ਾਮ ਨੇ ਜਿੱਥੇ ਸੱਚ ਅਤੇ ਕੂੜ ਨੂੰ ਪ੍ਰਤੱਖ ਕੀਤਾ ਸੀ, ਓਥੇ ਇਸਨੇ ਸਾਹਿਤ ਅਤੇ ਕਲਾ ਦੀ ਪ੍ਰਤੀਬੱਧਤਾ ਨੂੰ ਵੀ ਸਥਾਪਤ ਕੀਤਾਇਸ ਨੇ ਪੰਜਾਬੀ ਵਿਰਸੇ ਚ ਕਵੀਆਂ ਅਤੇ ਕਲਾਕਾਰਾਂ ਲਈ ਉਸ ਸੱਚਨੂੰ ਥਾਪਿਆ ਜਿਸ ਚੋਂ ਉਹ ਅਪਣੇ ਧੁਰ ਦਾ ਚਿਹਰਾ ਵੇਖ ਸਕਦੇ ਸਨਜਾਣ ਸਕਦੇ ਸਨ ਕਿ ਉਹ ਲਾਲੋਆਂ ਵੱਲ ਹਨ ਜਾਂ ਭਾਗੋਆਂ ਵੱਲ? ਉਹਨਾਂ ਦੀ ਕਲਮ ਅਤੇ ਕਲਾ ਲੋਕਾਂ ਲਈ ਹੈ ਜਾਂ ਜੋਕਾਂ ਲਈ? ਉਸ ਸ਼ਾਮ ਭਾਗੋ ਦੇ ਸ਼ਾਮਿਆਨਿਆਂ ਥੱਲੇ ਵੀ ਗੀਤ ਗਾਏ ਜਾ ਰਹੇ ਸਨ, ਸਾਜ਼ ਵੱਜ ਰਹੇ ਸਨਨਿਰਸੰਦੇਹ ਉਹ ਗੀਤ, ਗਵੱਈਏ, ਕਲਾਕਾਰ, ਅਤੇ ਸਾਜ਼ਿੰਦੇ ਜੋਕਾਂਦੇ ਖ਼ੁਸ਼ਾਮਦੀਏ ਸਨ

-----

ਅੱਜ ਇਸ ਘਟਨਾ ਨੂੰ ਘੱਟੋ ਘੱਟ 500 ਸਾਲ ਬੀਤ ਚੁੱਕੇ ਹਨਇਹਨਾਂ ਸਦੀਆਂ ਚ ਲਾਲੋ ਅਤੇ ਭਾਗੋ ਦੀ ਪ੍ਰਤੱਖ ਦਿਸਦੀ ਵੰਡ ਦੇ ਰੂਪ ਬੇਸ਼ੱਕ ਬਦਲੇ ਹਨ ਪਰ ਇਸਦਾ ਅਸਲ ਅਤੇ ਖਾਸਾ ਹੋਰ ਵੀ ਭਿਆਨਕ ਅਤੇ ਵਹਿਸ਼ੀ ਹੋਇਆ ਹੈਲਾਲੋ ਕੋਲ ਗੁਰੂ ਨਾਨਕ ਵੇਲੇ ਵੀ ਰੋਟੀ ਕਮਾਉਣ ਲਈ ਅਪਣਾ ਖ਼ੂਨ-ਪਸੀਨਾ ਹੀ ਸੀ ਤੇ ਅੱਜ ਵੀਭਾਗੋ ਕੋਲ ਉਸਨੂੰ ਲੁੱਟਣ ਦੇ ਸਾਧਨ ਅਤੇ ਵਸੀਲੇ ਬੇਸ਼ੱਕ ਇਕ ਤੋਂ ਅਨੇਕ ਹੋ ਚੁੱਕੇ ਹਨ

-----

ਰਾਜਾਸ਼ਾਹੀ, ਰਜਵਾੜਾਸ਼ਾਹੀ ਤੋਂ ਹੁੰਦੀ ਹੋਈ ਸਟੇਟ ਤਕ ਪੁੱਜੀ ਹੈਵੀਹਵੀਂ ਸਦੀ ਦੇ ਪਿਛਲੇ 25 ਵਰ੍ਹਿਆਂ ਚ ਸਟੇਟ ਤੇ ਨਿੱਜੀ ਕਾਰਪੋਰੇਸ਼ਨਾਂ ਪੂਰੀ ਤਰਾਂ ਹਾਵੀ ਹੋ ਚੁੱਕੀਆਂ ਹਨਸਟੇਟ ਵਲੋਂ, ਲੋਕ-ਹਿੱਤ ਚ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਹਨਾਂ ਕਾਰਪੋਰੇਸ਼ਨਾਂ ਦੇ ਹਿੱਤਾਂਤੋਂ ਮਨਜ਼ੂਰੀ ਲੈਣੀ ਪੈਂਦੀ ਹੈਕਾਰਪੋਰੇਸ਼ਨਾਂ ਦੀਆਂ ਹੱਥ-ਠੋਕੀਆਂ ਬਣ ਚੁੱਕੀਆਂ ਸਟੇਟਾਂ, ਲੋਕ-ਦਮਨ ਦਾ ਚੱਕਰ ਲੋਕਤੰਤਰਦੀ ਆੜ ਚ ਚਲਾਉਂਦੀਆਂ ਹਨਇਹ ਉਹ ਲੋਕਤੰਤਰਹਨ ਜਿਹਨਾਂ ਪੂੰਜੀਪਤੀਆਂਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾਪੂਰੀ ਦੁਨੀਆਂ ਗਲੋਬਲ ਮੰਡੀਦਾ ਦੈਂਤ ਆਦਮ-ਬੋਆਦਮ-ਬੋ ਕਰਦਾ ਫਿਰਦਾ ਹੈਇਹ ਸਟੇਟਦਾ ਉਹੀ ਵਿਗਾੜ ਹੈ ਜਿਸਨੂੰ 18ਵੀ ਸਦੀ ਚ ਹੋਇਆ ਸਮਾਜ-ਸ਼ਾਸਤਰੀ ਰੂਸੋਅਪਣੀ ਪ੍ਰਸਿੱਧ ਕਿਤਾਬ ਦਾ ਸੋਸ਼ਲ ਕੰਟਰੈਕਟ’ ‘ਚ ਇਵੇਂ ਬਿਆਨ ਕਰਦਾ ਹੈ:

ਬੁਰੇ ਲੋਕਤੰਤਰ ਵਿੱਚ ਬਰਾਬਰਤਾ ਮਹਿਜ਼ ਵਿਖਾਵਾ ਅਤੇ ਭਰਮ-ਜਾਲ ਹੁੰਦਾ ਹੈਅਜਿਹਾ ਲੋਕਤੰਤਰ ਸਿਰਫ਼ ਉਹ ਸਾਧਨ / ਸੰਦ ਹੈ ਜੋ ਗਰੀਬਾਂ ਨੂੰ ਗੁਰਬਤ ਵਿੱਚ ਜੀਣ ਅਤੇ ਅਮੀਰਾਂ ਦੀ ਲਗਾਤਾਰ ਚੜ੍ਹਤ ਨੂੰ ਯਕੀਨੀ ਬਣਾਉਂਦਾ ਹੈਕਾਨੂੰਨ ਹਮੇਸ਼ਾ ਉਹਨਾਂ ਦੇ ਹਿੱਤ ਪਾਲਦੇ ਹਨ ਜਿਹਨਾਂ ਕੋਲ ਜਮਾਂ ਪੂੰਜੀਅਤੇ ਸਾਧਨਾਂ ਦੀ ਮਾਲਕੀ ਹੈ, ਅਤੇ ਉਹਨਾਂ ਲਈ ਹੋਰ ਵੀ ਘਾਤਕ ਹਨ ਜਿਹਨਾਂ ਕੋਲ ਕੁਝ ਵੀ ਨਹੀਂਸਿਵਾ ਅਪਣੀ ਮਜ਼ਦੂਰੀ ਦੇਲੋਕਤੰਤਰ ਪ੍ਰਣਾਲੀ ਤਦ ਹੀ ਕਾਰਗਰ ਅਤੇ ਕਲਿਆਣਕਾਰੀ ਹੋ ਸਕਦੀ ਹੈ ਜੇਕਰ ਇਸ ਦੇ ਹਰ ਨਾਗਰਿਕ ਪਾਸ ਲੋੜੀਂਦੀ ਨਿੱਜੀ ਮਾਲਕੀ ਹੋਵੇ ਅਤੇ ਕਿਸੇ ਕੋਲ ਵੀ ਲੋੜ ਤੋਂ ਵੱਧ ਨਾ ਹੋਵੇ

-----

ਅੱਜ ਦੁਨੀਆਂ ਭਰ ਵਿੱਚ ਅਜਿਹੇ ਭਰਮ-ਰੂਪੀ ਲੋਕਤੰਤਰ ਦੀ ਤੂਤੀ ਬੋਲਦੀ ਹੈਰਾਸ਼ਟਰੀ ਪੱਧਰਾਂ ਤੇ ਇਹ ਲੋਕਤੰਤਰ ਅਪਣੀ ਸਰਪ੍ਰਸਤੀ ਹੇਠ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਅਤੇ ਸਾਹਿਤਕ ਪ੍ਰਣਾਲੀਆਂ ਚਲਾਉਂਦੇ ਹਨਜੋ ਇਹਨਾਂ ਦਾ ਲੋਕ-ਦਮਨਏਜੰਡਾ ਲਾਗੂ ਕਰਦੀਆਂ ਹਨਸਰਮਾਏਦਾਰੀ ਗਲਬੇ ਵਾਲੇ ਰਾਜ ਪ੍ਰਬੰਧਾਂ ਤਹਿਤ ਸਮਾਜ ਦੀਆਂ ਇਹ ਅਹਿਮ ਸੰਸਥਾਵਾਂ ਬੜੇ ਯੋਜਨਾਬੱਧ ਤਰੀਕੇ ਨਾਲ ਮਨੁੱਖ ਨੂੰ ਅਪਣੇ ਮੂਲ ਨਾਲੋਂ ਤੋੜ ਕੇ ਗ਼ੈਰ-ਕੁਦਰਤੀ ਵਰਤਾਰੇ ਦੇ ਜੰਜਾਲ ਚ ਜਕੜਦੀਆਂ ਹਨਕਾਰਲ ਮਾਰਕਸ ਅਪਣੀ ਪ੍ਰਸਿੱਧ ਪੁਸਤਕ ਕੈਪੀਟਲਵਿੱਚ ਪੂੰਜੀਵਾਦੀਆਂ ਦੇ ਇਹਨਾਂ ਮਨਸੂਬਿਆਂ ਦਾ ਭੇਤ ਖੋਲ੍ਹਦਾ ਹੈ:

ਪੂੰਜੀਵਾਦੀ ਪ੍ਰਬੰਧ ਮਨੁੱਖ ਨੂੰ ਅਪਣੀ ਮਿਹਨਤ ਦੀ ਪੈਦਾਵਾਰ ਅਤੇ ਪੈਦਾਵਾਰ ਦੇ ਸਾਧਨਾਂ (ਸੰਦ, ਮਸ਼ੀਨਾਂ, ਫੈਕਟਰੀਆਂ ਆਦਿ) ਨਾਲੋਂ ਤੋੜਦਾ ਹੈਐਸੇ ਮਾਹੌਲ ਚ ਅਪਣੀ ਹੋਂਦ ਲਈ ਜੂਝਦਾ ਮਨੁੱਖ, ਅਪਣੇ ਕੁਦਰਤੀ ਸੁਭਾਅ ਨਾਲੋਂ ਟੁੱਟ ਜਾਂਦਾ ਹੈਕਿਉਂਕਿ, ਕੁਦਰਤੀ ਸਾਧਨਾਂ ਤੋਂ ਅਪਣੀ ਮਿਹਨਤ ਨਾਲ ਪੈਦਾ ਕੀਤੀ ਜੀਣ ਲਈ ਲੋੜੀਂਦੀਵਸਤੂ ਤੇ ਮਨੁੱਖ ਦਾ ਕੁਦਰਤੀ ਹੱਕ ਹੁੰਦਾ ਹੈਅਪਣੀ ਕਿਰਤ ਤੇ ਅਜਿਹਾ ਆਜ਼ਾਦਾਨਾ ਹੱਕ ਹੀ ਮਨੁੱਖੀ ਨਸਲ ਦਾ ਬੁਨਿਆਦੀ ਖਾਸਾ ਹੈਇਸ ਜਮਾਂਦਰੂ ਹੱਕ ਦੀ ਚੇਤਨਾ ਹੀ ਉਸਨੂੰ ਪਸ਼ੂ ਵਰਗ ਤੋਂ ਭਿੰਨ ਕਰਦੀ ਹੈਮਨੁੱਖ ਦੀ ਮਿਹਨਤ, ਉਸਦੀ ਉਪਜ, ਅਤੇ ਉਪਜ ਦੇ ਸਾਧਨਾਂ ਨੂੰ ਮਨੁੱਖ ਨਾਲੋਂ ਤੋੜ ਕੇ ਪੂੰਜੀਵਾਦ, ਅਸਲ ਚ ਮਨੁੱਖ ਨੂੰ ਮਹਿਜ਼ ਉਪਜ ਦੇ ਇੱਕ ਸੰਦ, ਪੁਰਜ਼ੇ ਜਾਂ ਮਸ਼ੀਨ ਚ ਬਦਲ ਦਿੰਦਾ ਹੈ

-----

ਅਪਣੇ ਅਸਲ ਤੋਂ ਟੁੱਟ ਕੇ ਜੀਣ ਦਾ ਆਦੀ ਹੋਇਆ ਮਨੁੱਖ ਅਪਣੇ ਅੰਦਰੂਨੀ ਖ਼ਲਾਅ ਨੂੰ ਗ਼ੈਬੀ ਸ਼ਕਤੀਆਂ, ਸੁਪਨ ਮੰਡਲਾਂ ਅਤੇ ਨਸ਼ਿਆਂ ਰਾਹੀਂ ਭਰਨ ਦਾ ਆਹਰ ਕਰਨ ਲੱਗਦਾ ਹੈਏਥੇ ਪੁੱਜ ਕੇ ਧਰਮਸਟੇਟ ਦੇ ਬੜਾ ਕੰਮ ਆਉਂਦਾ ਹੈਕਿਉਂਕਿ ਇਸ ਦਿਸਦੇ ਪਦਾਰਥਿਕ ਸੰਸਾਰ ਦੀ ਹੋਂਦ ਨੂੰ ਝੂਠਲਾ ਕੇ ਰੂਹਾਨੀ/ਗ਼ੈਬੀ ਸੰਸਾਰ ਨੂੰ ਮਨੁੱਖੀ ਚੇਤਿਆਂ ਚ ਉਕਰਨਾ ਹੀ ਹਰ ਧਰਮ ਦਾ ਮੂਲ ਸਿਧਾਂਤ ਹੈਜੇਕਰ ਇਹ ਦਿਸਦਾ/ਹਕੀਕੀ ਸੰਸਾਰ ਝੂਠ ਹੈ, ਛਲਾਵਾ ਹੈ, ਧੂੰਏ ਦੇ ਮਹਿਲ ਸਮਾਨ ਹੈ, ਚਹੁੰ ਕੁ ਦਿਨਾਂ ਦਾ ਬਸੇਰਾ ਹੈ, ਤਾਂ ਮਨੁੱਖ ਇਸ ਦੇ ਹਾਲਾਤ ਨੂੰ ਬਦਲਣ ਲਈ ਕਿਸੇ ਇਨਕਲਾਬੀ ਰਾਹ ਪੈਣ ਦੀ ਬਜਾਏ ਉਸ ਸੰਸਾਰ ਬਾਰੇ ਹੀ ਸੋਚੇਗਾ ਜੋ ਸੱਚਾ ਹੈ ਅਤੇ ਮਨੁੱਖ ਦਾ ਅਸਲੀ ਘਰ ਹੈਏਥੇ ਦੇ ਚਾਰ ਕੁ ਦਿਨਧਰਮ ਦੇ ਅੰਨੇ-ਪੈਰੋਕਾਰਾਂ ਲਈ ਭਾਣਾ ਮੰਨਕੇ ਸੁਖਾਲੇ ਲੰਘ ਸਕਦੇ ਹਨਪੂੰਜੀਵਾਦ ਵਲੋਂ ਬੰਦ ਬੰਦ ਕੱਟਿਆ ਜਾ ਰਿਹਾ ਸਾਧਾਰਨ ਕਿਰਤੀ ਮਨੁੱਖ ਅਪਣੇ ਹਰ ਦੁੱਖ ਦਾ ਦਾਰੂ ਧਰਮ ਚ ਦੇਖਣ ਲੱਗਦਾ ਹੈਤਦ ਹੀ ਜੇਕਰ ਵੀਹਵੀਂ ਸਦੀ ਦੇ ਪਿਛਲੇ 25ਕੁ ਵਰਿਆਂ ਨੂੰ ਗਹੁ ਨਾਲ ਵਾਚੀਏ ਤਾਂ ਧਰਮ ਅਸਥਾਨਾਂ, ਸਾਧਾਂ-ਸੰਤਾਂ ਅਤੇ ਡੇਰਿਆਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆਵੇਗੀਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲਿਆਂ ਦੀ ਵਸੋਂ ਵਾਲੇ ਇਲਾਕਿਆਂ ਚ ਗੁਰਦੁਆਰੇ, ਮੰਦਰ, ਮਸਜਿਦ, ਗਿਰਜੇ ਅਤੇ ਬਾਬਿਆਂ ਦੇ ਡੇਰੇ ਵਧੇਰੇ ਮਿਲਣਗੇ

-----

ਧਰਮ ਵਾਂਗ ਹੀ ਸਟੇਟ ਵਲੋਂ ਸਾਹਿਤ ਅਤੇ ਕਲਾ ਨੂੰ ਵੀ ਵਰਤਿਆ ਜਾਂਦਾ ਹੈਧਾਰਮਿਕ ਸਟੇਜੀਆਂ ਵਾਂਗ, ਸਾਹਿਤਕ ਸਟੇਜੀਏ ਵੀ ਲੋਕਾਂ ਨੂੰ ਘੜੀ ਦੋ ਘੜੀ ਉਹਨਾਂ ਦੀਆ ਹੀ ਵਲੂੰਧਰੀਆਂ ਭਾਵਨਾਵਾਂ ਨੂੰ ਅਕਸਪਲਾਇਟ ਕਰਕੇ ਜਜ਼ਬਾਤੀ ਕਰਦੇ ਹਨਰੁਆਉਂਦੇ ਹਨਹਸਾਉਂਦੇ ਹਨਲ਼ੁੱਟੇ-ਪੁੱਟਿਆਂ ਨੂੰ ਸਾਹਿਤ ਅਤੇ ਕਲਾ ਦੇ ਨਾਮ ਤੇ ਲੁੱਟਦੇ ਹਨਅਜਿਹੇ ਨਿੱਜੀ ਪੱਧਰ ਦੇ ਦਰਦ, ਦੁੱਖ, ਸਵੈ-ਤਰਸ, ਰੁਦਨ ਜਾਂ ਜ਼ਿਹਨੀ ਅੱਯਾਸ਼ੀ ਨੂੰ ਪੱਠੇ ਪਾਉਣੀਆਂ ਲਿਖਤਾਂ/ਕਿਰਤਾਂ ਅਤੇ ਕਲਾ-ਵਸਤੂਆਂ ਦੀ ਪ੍ਰਮੋਸ਼ਨ ਕਰਦੇ ਸਾਹਿਤ/ਕਲਾ ਨੂੰ ਹੀ ਸਰਕਾਰੀ ਅਦਾਰਿਆਂ ਵਲੋਂ ਸਨਮਾਨਿਆ ਜਾਂਦਾ ਹੈਇਹਨਾਂ ਸਰਾਕਾਰੀ ਸਾਹਿਤਕ ਅਦਾਰਿਆਂ ਦੇ ਪ੍ਰਬੰਧਕ ਅਸਲ ਚ ਉਸ ਮਿੰਨੀ ਸਾਹਿਤਕ ਸਟੇਟਦੇ ਕਰਤੇ ਧਰਤੇ ਹਨ, ਜੋ ਅਗਾਂਹ ਸਟੇਟਦੀ ਕਠਪੁਤਲੀ ਹੈਇਵੇਂ ਇਸ ਮਿੰਨੀ ਸਾਹਿਤਕ ਸਟੇਟਦਾ ਏਜੰਡਾ ਅਸਿੱਧੇ ਰੂਪ ਚ ਪੂੰਜੀਵਾਦ ਦਾ ਹੀ ਏਜੰਡਾ ਹੋ ਨਿੱਬੜਦਾ ਹੈਗਹੁ ਨਾਲ ਵੇਖਿਆਂ ਇਹ ਸਥਿਤੀ ਇਵੇਂ ਹੈ ਕਿ:

........

ਇੱਕ ਗੋਲਬਲ ਪੱਧਰੀ ਜੇਲ੍ਹ ਹੈਜਿਸ ਵਿੱਚ ਦੁਨੀਆਂ ਦੇ ਉਹ ਸਾਰੇ ਲੋਕ ਕੈਦ ਹਨ ਜਿਹਨਾਂ ਦੀ ਸਰਵਾਈਵਲ ਅਪਣੀ ਮਿਹਨਤ ਅਤੇ ਕਿਰਤ ਵੇਚਣ ਚ ਹੈਇਸ ਵਿਸ਼ਾਲ ਜੇਲ੍ਹ ਦੇ ਜੇਲ੍ਹਰ ਅਤੇ ਦਰੋਗੇ ਉਹ ਪੂੰਜੀਪਤੀਏ ਹਨ ਜੋ ਇਹਨਾਂ ਕੈਦੀਆਂ ਦੀ ਕਿਰਤ ਦੀ ਉਪਜ ਨੂੰ ਵੇਚਦੇ ਵੱਟਦੇ ਹਨਮੁਨਾਫ਼ਾ ਕਮਾਉਂਦੇ ਹਨਕੈਦੀਆਂ ਨੂੰ ਜੀਂਦੇ ਰਹਿਣ ਲਈ ਲੋੜੀਂਦੇ ਘੱਟੋ-ਘੱਟ ਵਸੀਲੇ ਮੁਹੱਈਆ ਰੱਖੇ ਜਾਂਦੇ ਹਨਕੈਦੀਆਂ ਵਿੱਚ ਇਹ ਭਰਮ ਜਾਲ ਕਾਇਮ ਰੱਖਿਆ ਜਾਂਦਾ ਹੈ ਕਿ ਇਹ ਜੇਲ੍ਹ ਨਹੀਂ ਉਹਨਾਂ ਦਾ ਘਰ ਹੈਉਹਨਾਂ ਦੀ ਹੋਣੀ ਹੈਕੈਦੀਆਂ ਦਾ ਮਨ ਪਰਚਾਇਆ ਜਾਂਦਾ ਹੈਸਾਹਿਤ ਦੇ ਨਾਮ ਤੇ ਕਥਾ-ਕਹਾਣੀਆਂ, ਕਵਿਤਾਵਾਂ ਅਤੇ ਕਲਾ ਦੇ ਨਾਮ ਤੇ ਨਾਟਕ, ਫਿਲਮਾਂ ਅਤੇ ਗਾਉਣ-ਵਜਾਉਣ ਨੂੰ ਉਤਾਸ਼ਾਹਿਤ ਕੀਤਾ ਜਾਂਦਾ ਹੈਤ੍ਰਾਸਦੀ ਇਹ ਹੈ ਕਿ ਇਹ ਸਭ ਜੇਲ੍ਹ ਦੀ ਚਾਰ ਦੀਵਾਰੀ ਅੰਦਰ ਹੀ ਵਾਪਰ ਰਿਹਾ ਹੈਜੇਲ੍ਹ ਅੰਦਰਲੇ ਸਾਹਿਤਕਾਰ/ਕਲਾਕਾਰ ਅਤੇ ਉਹਨਾਂ ਦੇ ਸਰਗਣੇ ਅਸਲ ਚ ਅਪਣੀ ਪ੍ਰਤਿਭਾ ਰਾਹੀਂ ਕੈਦੀਆਂ ਲਈ ਉਹ ਨਸ਼ਾ ਪੈਦਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਅਪਣੀਆਂ ਕੜੀਆਂ ਅਤੇ ਬੇੜੀਆਂ ਭੁੱਲੀਆਂ ਰਹਿੰਦੀਆਂ ਹਨਇਵਜ਼ਾਨੇ ਵਜੋਂ ਜੇਲ੍ਹ ਅੰਦਰਲੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਤਰਾਂ ਤਰਾਂ ਦੇ ਇਨਾਮਾਂ ਨਾਲ ਨਿਵਾਜ਼ਿਆ ਜਾਂਦਾ ਹੈਇਸ ਤਰਾਂ ਉਹ ਸਭ ਕੁਝ ਉਵੇਂ ਦਾ ਉਵੇਂ ਅਤੇ ਠੀਕ ਠਾਕ ਰਹਿੰਦਾ ਹੈ ਜਿਸ ਨਾਲ ਪੂੰਜੀਵਾਦ ਮੁਨਾਫ਼ਾ-ਦਰਮੁਨਾਫ਼ਾ ਕਮਾਉਣ ਵੱਲ ਬੇਰੋਕ ਵਧਦਾ ਰਹਿੰਦਾ ਹੈਇਹ ਸਾਹਿਤ ਅਤੇ ਕਲਾ ਦੇ ਵਿਰਾਟ ਪੱਧਰ ਤੇ ਜੋਕਾਂ ਦੇ ਹੱਕ ਚ ਭੁਗਤਣ ਦਾ ਵਰਤਾਰਾ ਹੈ

ਤਦ ਹੀ ਜੇਕਰ ਪਿਛਲੇ 25 ਵਰ੍ਹਿਆਂ ਦੌਰਾਨ ਸੱਥ-ਪੱਧਰੀ ਇਨਾਮਾਂ ਤੋਂ ਲੈ ਕੇ ਨੋਬਲ ਪੁਰਸਕਾਰਾਂ ਤੱਕ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਹ ਤੱਥ ਸਪੱਸ਼ਟ ਰੂਪ ਚ ਸਾਹਮਣੇ ਆਉਂਦਾ ਹੈ ਕਿ, “ਸਾਹਿਤ ਅਤੇ ਕਲਾ ਨੂੰ ਮਿਲਣ ਵਾਲੇ ਬਹੁਗਿਣਤੀ ਵੱਕਾਰੀਸਨਮਾਨ ਸਟੇਟ ਦੇ ਖ਼ੁਸ਼ਾਮਦੀਏ ਸਾਹਿਤ/ਕਲਾਕਾਰਾਂ ਨੂੰ ਹੀ ਵੰਡੇ ਜਾ ਰਹੇ ਹਨ

-----

ਇਹ ਵੀ ਮਹਿਜ਼ ਇਤਫਾਕ ਨਹੀਂ ਕਿ ਅੱਜ ਲੱਗਭੱਗ ਹਰ ਨਗਰ-ਮਹਾਂਨਗਰ ਸਾਹਿਤਕਬੈਨਰਾਂ ਵਾਲੀਆਂ ਉਹ ਸੰਸਥਾਵਾਂ ਧੜਾਧੜ ਪੈਦਾ ਹੋ ਰਹੀਆਂ ਹਨ, ਜੋ ਸਰਮਾਏਦਾਰਾਂ ਵਲੋਂ ਚਲਾਈਆਂ ਜਾਂਦੀਆਂ ਹਨਇਹ ਸੰਸਥਾਵਾਂ ਸਟੇਟ ਦੇ ਉਸੇ ਏਜੰਡੇ ਦਾ ਹਿੱਸਾ ਹਨ ਜਿਹੜਾ ਏਜੰਡਾ ਮਨੁੱਖ ਨੂੰ ਹਰ ਹੀਲੇ ਉਸ ਭਰਮ ਜਾਲ ਚ ਰੱਖਣਾ ਚਾਹੁੰਦਾ ਹੈ ਜੋ ਭਰਮ ਜਾਲ ਪੂੰਜੀਵਾਦ ਲਈ ਲਾਹੇਵੰਦ ਹੈਕੇਹੀ ਵਿਡੰਬਨਾ ਹੈ ਕਿ ਸਾਹਿਤਕਬੈਨਰਾਂ ਵਾਲੀਆਂ ਅਜਿਹੀਆਂ ਸੰਸਥਾਵਾਂ ਦੇ ਸਰਪ੍ਰਸਤ ਚਿੱਟੇ ਦਿਨ ਲੋਕਾਂ ਨੂੰ ਵਹਿਮਾਂ, ਭਰਮਾਂ ਚ ਪਾਉਣ ਦਾ ਕਾਰੋਬਾਰ ਵੀ ਕਰਦੇ ਹਨ, ਅਤੇ ਸਾਹਿਤ-ਕਲਾ ਦੇ ਠੇਕੇਦਾਰ ਬਣ ਕੇ ਵੀ ਵਿਚਰਦੇ ਹਨਅਜਿਹੇ ਅਨਸਰਾਂ ਦੇ ਪ੍ਰਚਾਰਕ ਹਨ ਜਿਹੜੇ ਗ਼ਰੀਬ, ਮਜ਼ਦੂਰ, ਜਨ-ਸਾਧਾਰਨ/ ਲੋਕਾਂ ਦਾ ਖ਼ੂਨ ਚੂਸਦੇ ਹਨ ਅਤੇ ਦੂਜੇ ਪਾਸੇ ਕਵੀ/ਕਲਾਕਾਰ ਕਹਾਉਂਦੇ ਲੋਕਾਂ ਲਈ ਮਹਿਫ਼ਿਲਾਂ ਵੀ ਸਜਾਉਂਦੇ ਹਨਅਜਿਹੇ ਸਰਪ੍ਰਸਤਾਂ ਦੇ ਖ਼ੁਸ਼ਾਮਦੀਏ ਕਵੀ/ਕਲਾਕਾਰ ਨਿਰਸੰਦੇਹ ਕਵੀ ਜਾਂ ਕਲਾਕਾਰ ਤਾਂ ਹਨ ਪਰ ਜੋਕਾਂਦੇ ਧੜੇ ਦੇਲਹੂ-ਮਿੱਝ ਦਾ ਤੜਕਾ ਲੱਗੇ ਪਕਵਾਨਾਂ ਦੇ ਰਸੀਏ ਲਾਲੋਕਿਰਤੀਆਂ ਦੇ ਯਾਰ ਨਹੀਂ ਹੋ ਸਕਦੇ

------

ਲੜੀ ਜੋੜਨ ਲਈ ਦੂਜਾ ਭਾਗ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।

ਉਂਕਾਰਪ੍ਰੀਤ - ਸਾਹਿਤ ਅਤੇ ਕਲਾ – ਲੋਕਾਂ ਲਈ ਜਾਂ ਜੋਕਾਂ ਲਈ? – ਲੇਖ – ਭਾਗ ਦੂਜਾ

ਸਾਹਿਤ ਅਤੇ ਕਲਾ ਲੋਕਾਂ ਲਈ ਜਾਂ ਜੋਕਾਂ ਲਈ?

ਭਾਗ ਦੂਜਾ

ਲੇਖ

ਲੜੀ ਜੋੜਨ ਲਈ ਪਹਿਲਾ ਭਾਗ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ।

ਸਟੇਟ, ਅਜਿਹੇ ਅਦਾਰਿਆਂ ਅਤੇ ਉਸਦੇ ਪੂਜਕਾਂ ਨੂੰ ਮਾਨ-ਸਨਮਾਨ ਦੇ ਕੇ ਸੰਤੁਸ਼ਟ ਰੱਖਦੀ ਹੈ ਕਵੀ/ਕਲਾਕਾਰ ਸਟੇਟ ਵਲੋਂ ਵੰਡੇ ਜਾਂਦੇ ਇਨਾਮਾਂ ਨੂੰ ਪ੍ਰਾਪਤ ਕਰਨ ਲਈ ਤਰਲੋਮੱਛੀ ਰਹਿੰਦੇ ਹਨਨਾ ਮਿਲਣ ਤੇ ਦੁਖੀ ਹੁੰਦੇ ਹਨਜਿਸਨੂੰ ਮਿਲਿਆ ਹੋਵੇ ਉਸ ਨਾਲ ਈਰਖਾ ਕਰਦੇ ਹਨਰਸਾਲੇ/ਅਖ਼ਬਾਰਾਂ/ਇੰਟਰਨੈੱਟ ਨੂੰ ਅਪਣੀ ਇਸ ਬਹਿਸ ਲਈ ਵਰਤਦੇ ਹਨ ਕਿ ਫਲਾਨੇ ਨੂੰ ਮਿਲਿਆ ਇਨਾਮ ਜੋੜ-ਤੋੜਨਾਲ ਮਿਲਿਆ ਹੈ ਜਾਂ ਨਹੀਂਪਰ:

1) ਸਟੇਟਵਲੋਂ ਦਿੱਤੇ ਜਾਣ ਵਾਲੇ ਇਹ ਇਨਾਮ ਕਿਸ ਮਕਸਦ ਨਾਲ ਦਿੱਤੇ ਜਾਂਦੇ ਹਨ?

2) ਸਟੇਟ ਨੂੰ ਕਿਹੋ ਜਿਹਾ ਸਾਹਿਤ/ਕਲਾ ਪਰਵਾਨ ਹੈ? ਮਾਫ਼ਿਕ ਹੈ?

3) ਕੀ ਸਟੇਟ ਵਲੋਂ ਸਨਮਾਨਿਤ ਸਾਹਿਤ/ਕਲਾ ਲੋਕਾਂ ਦੇ ਕਲਿਆਣ ਚ ਕੋਈ ਹਿੱਸਾ ਪਾਉਂਦੇ ਹਨ?

ਇਨਾਮ-ਯਾਫਤੀਏਜਾਂ ਤਰਲੋ-ਮੱਛੀਏ’, ਕਵੀਆਂ/ਕਲਾਕਾਰਾਂ ਲਈ ਅਜਿਹੇ ਪ੍ਰਸ਼ਨ ਬੇਮਾਯਨਾ ਰਹਿੰਦੇ ਹਨਉਹਨਾਂ ਦੇ ਅਚੇਤ/ਸੁਚੇਤ ਚੋਂ ਇਹਨਾ ਦੀ ਮਨਫ਼ੀ’, ਅਸਲ ਚ ਉਹਨਾਂ ਦੀ ਜੋਕ-ਪੱਖੀਪਛਾਣ ਨੂੰ ਉਜਾਗਰ ਕਰਦੀ ਹੈ

-----

ਉਪਰੋਕਤ ਚਰਚਾ ਦੇ ਸੰਦਰਭ ਚ ਸਾਹਿਤ ਅਤੇ ਕਲਾ ਪ੍ਰਤੱਖ ਰੂਪ ਚ ਦੋ ਟੋਟਿਆਂ ਚ ਵੰਡੇ ਵੇਖੇ ਜਾ ਸਕਦੇ ਹਨਨੁਕਸ ਵਾਲੇ ਲੋਕਤੰਤਰ ਦੇ ਹੱਕ ਚ ਭੁਗਤਣ ਵਾਲੇ ਆਪੋ-ਅਪਣੀ ਸਿਰਜਨਾ ਰਾਹੀਂ ਲੋਕਾਂ ਨੂੰ ਸਟੇਟਦੇ ਦਮਨ ਨੂੰ ਭਾਣੇ ਰੂਪ ਮੰਨਣ ਲਈ ਤਿਆਰ ਕਰਦੇ ਹਨਉਹ ਅਪਣੀਆਂ ਲਿਖਤਾਂ ਜਾਂ ਕਲਾ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਉਂਦੇ ਹਨ ਕਿ, “ਅਪਣਾ ਲੋਕਤੰਤਰ ਉੱਤਮ ਹੈਅਸਲੀ ਲੋਕ-ਹਿਤੂ ਹੈਜੇਕਰ ਕੋਈ ਨੁਕਸ ਹੈ ਤਾਂ ਉਹ ਤੁਹਾਡੇ (ਲੋਕਾਂ) ਵਲੋਂ ਇਸਨੂੰ ਅਪਣਾਉਣ ਚ ਹੀ ਹੈਅਜਿਹੀ ਕਵਿਤਾ ਅਤੇ ਕਲਾ, ਸੁਚੇਤ ਜਾਂ ਅਚੇਤ ਰੂਪਾਂ ਚ ਲੋਕ-ਹਿੱਤਾਂ ਵਿਰੁੱਧ ਭੁਗਤਦੀ ਹੈ

-----

ਲੋਕਾਂ-ਹਿੱਤਾਂਲਈ ਜੂਝਣ ਵਾਲੇ, ਲੋਕਤੰਤਰ ਵਲੋਂ ਖੋਹੇ ਅਤੇ ਕੋਹੇ ਜਾਂਦੇ ਲੋਕ-ਹੱਕਾਂ ਬਾਰੇ ਬੋਲਦੇ ਹਨਲਿਖਦੇ ਹਨਤਸੀਹੇ ਝੇਲਦੇ ਹਨਮਹਾਂ-ਨਿੰਦਾ ਦੇ ਪਾਤਰ ਬਣਦੇ ਹਨਜਾਨਾਂ ਤਕ ਵਾਰਦੇ ਹਨਇਹ ਉਹ ਸੂਰੇ ਕਵੀ/ਕਲਾਕਾਰ ਹਨ ਜਿਹਨਾਂ ਦੀਆਂ ਕਿਰਤਾਂ ਚ ਲੋਕਾਂ ਦੀ ਗ਼ੈਰਤ, ਪਤ, ਅਤੇ ਦਰਦ ਨੂੰ ਜ਼ੁਬਾਨ ਮਿਲਦੀ ਹੈਬਾਕੌਲ ਸ਼ਹੀਦ ਭਗਤ ਸਿੰਘ, “ਹਵਾ ਚ ਰਹਿੰਦੀਆਂ ਹਨ ਇਹਨਾਂ ਦੇ ਖ਼ਿਆਲਾਂ ਦੀਆਂ ਬਿਜਲਈ-ਤਰੰਗਾਂਆਉਣ ਵਾਲੀਆਂ ਸਵੇਰਾਂ, ਦੁਪਹਿਰਾਂ, ਸ਼ਾਮਾਂ ਅਤੇ ਰਾਤਾਂ ਚ ਇਹਨਾਂ ਦੀ ਲੋਅ ਇੱਕ ਕਾਫ਼ਲੇਵਾਂਗ ਰਵਾਂ ਰਹਿੰਦੀ ਹੈਇਹਨਾਂ ਨੂੰ ਸਰਕਾਰੀ ਰਿਕਾਰਡਾਂ ਦੀ ਥਾਂ ਸਮਾਂ ਚੇਤੇ ਰੱਖਦਾ ਹੈ

-----

ਇਹਨਾਂ ਸਭ ਜੱਗ-ਜ਼ਾਹਿਰ ਤੱਥਾਂ ਦੀ ਰੌਸ਼ਨੀ ਚ ਇਹ ਪ੍ਰਸ਼ਨ, ਕਿ ਫਿਰ: ਅਸਲੀ ਸਾਹਿਤ ਅਤੇ ਕਲਾ ਕਿਹੜੀ ਹੈ?; ਦਾ ਉੱਤਰ ਸਿਰਫ਼ ਤੇ ਸਿਰਫ਼ ਇੱਕੋ ਹੈ ਕਿ, ‘ਉਹ ਜੋ ਲੋਕਾਂ ਵੱਲ ਭੁਗਤਦੀ ਹੈਕਲਾ, ‘ਕਲਾ ਲਈਹੋਵੇ ਭਾਵੇਂ ਲੋਕਾਂ ਲਈਉਦੋਂ ਤੀਕ ਮਹਿਜ਼ ਵਿਖਾਵਾ ਅਤੇ ਢੌ਼ਗ ਹੈ ਜਦ ਤੀਕ ਇਹ ਲੋਕ-ਕਲਿਆਣਕਾਰੀਨਹੀਂਲੋਕ-ਕਲਿਆਣਕਾਰੀ-ਕਲਾ ਜੋ ਲੋਕਾਂ ਨੂੰ ਉਹਨਾਂ ਦੇ ਖੋਹੇ ਜਾ ਰਹੇ ਹੱਕਾਂ ਤੋਂ ਜਾਗਰੂਕ ਕਰਦੀ ਹੈਉਹਨਾਂ ਦੀ ਪ੍ਰਾਪਤੀ ਲਈ ਲਾਮਬੱਧ ਕਰਦੀ ਹੈਇਸਦੇ ਉਲਟ ਪੂੰਜੀਵਾਦੀ ਵਰਤਾਰੇ ਦਾ ਸ਼ਿਕਾਰ ਹੋ ਕੇ ਅਪਣੇ ਮੂਲ ਨਾਲੋਂ ਟੁੱਟੀ ਹੋਈ ਕਲਾ ਜਾਂ ਕਵਿਤਾ ਇਨਾਂ ਪਾਪੂਲਰ-ਸ਼ਿਅਰਾਂਵਾਂਗ ਅਚੇਤ/ਸੁਚੇਤ ਲੋਕ-ਦਮਨ ਏਜੰਡਿਆਂ ਦੇ ਹੱਕ ਚ ਭੁਗਤਣ ਲਗਦੀ ਹੈ:

ਕੁਛ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ / ਚੁਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ / ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ

ਇਸ ਅਦਾਲਤ ਚ ਬੰਦੇ ਬਿਰਖ਼ ਹੋ ਗਏ / ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ

ਇਹਨਾਂ ਨੂੰ ਆਖੋ ਕਿ ਉੱਜੜੇ ਘਰੀਂ ਜਾਣ ਹੁਣ / ਇਹ ਕਦ ਤਕ ਇਉਂ ਏਥੇ ਖੜੇ ਰਹਿਣਗੇ

ਕਿਸੇ ਸਮੇਂ ਚ ਅਜਿਹੇ ਸ਼ਿਅਰਾਂ ਦੀ ਪਾਪੂਲੈਰਿਟੀਇਸ ਗੱਲ ਦਾ ਸਬੂਤ ਹੈ ਕਿ ਸਾਹਿਤ ਅਤੇ ਕਲਾ ਨੂੰ ਸਟੇਟ ਨੇ ਕਿਸ ਹੱਦ ਤੀਕ ਅਪਣੇ ਹੱਥ-ਠੋਕੇਬਣਾ ਰੱਖਿਆ ਹੈਕਵੀ ਅਤੇ ਕਲਾਕਾਰ ਇਸ ਗੱਲ ਦੀ ਚਿੰਤਾ ਹੰਢਾਉਣ ਲਗਦੇ ਹਨ ਕਿ ਹਨੇਰਾ ਉਹਨਾਂ ਨੂੰ ਜ਼ਰੇਗਾ ਕਿ ਨਹੀਂਅਪਣੇ ਗੀਤਨੂੰ ਵੀ ਉਹ ਮਹਿਜ਼ ਯਾਰਾਂ ਦੇ ਮਿਹਣੇਡਰੋਂ ਹੀ ਗਾਉਣ ਜੋਗੇ ਰਹਿ ਜਾਂਦੇ ਹਨ

-----

ਇਸ ਦੇ ਉਲਟ ਜੋ ਕਵੀ ਅਤੇ ਕਲਾਕਾਰ ਲੋਕਾਂ ਦੇ ਹੱਕ ਚ ਭੁਗਤ ਰਹੇ ਹੁੰਦੇ ਹਨ, ਉਹਨਾਂ ਦੇ ਬੋਲਾਂ ਨਾਲ ਤਾਂ ਹਰ ਧੁੰਦ ਮਿਟਦੀ ਹੈਜੱਗ ਚਾਨਣ ਹੁੰਦਾ ਹੈਹਨੇਰਿਆਂ ਦਾ ਨਾਮੋ-ਨਿਸ਼ਾਨ ਮਿਟਦਾ ਹੈਉਹਨਾਂ ਨੂੰ ਹਨੇਰੇ ਵਲੋਂ ਜ਼ਰੇ ਜਾਣ ਜਾਂ ਨਾ ਜ਼ਰੇ ਜਾਣਦਾ ਝੋਰਾ ਨਹੀਂ ਹੁੰਦਾਉਹਨਾਂ ਦੇ ਬੋਲ, ਕਵਿਤਾਵਾਂ, ਗੀਤ, ਸਾਹਿਤ, ਕਲਾ ਤਾਂ ਜਿੱਧਰ ਜਾਂਦੇ ਹਨ ਚਾਨਣ ਦਾ ਛੱਟਾਦਿੰਦੇ ਜਾਂਦੇ ਹਨ

-----

ਉਹ ਸਟੇਟ ਦੀ ਬੇਇਨਸਾਫ਼ੀ ਦੇ ਸ਼ਿਕਾਰ ਬੰਦੇ’(ਲੋਕ) ਨੂੰ ਕਦੇ ਇਹ ਸਲਾਹ ਨਹੀਂ ਦਿੰਦੇ ਕਿ ਅਦਾਲਤ ਵਲੋਂ ਹੋਈ ਬੇਇਨਸਾਫ਼ੀ ਤੋਂ ਬਾਅਦ ਹੁਣ ਚੁਪ-ਚਾਪ ਅਪਣੇ ਉੱਜੜ ਚੁੱਕੇ ਘਰੀਂਜਾਵੋਰੁਦਨ ਕਰੋਏਥੇ ਖੜ੍ਹਨ ਦੀ ਕੋਈ ਤੁਕ ਨਹੀਂਸਗੋਂ ਲੋਕ ਪੱਖੀ ਸਾਹਿਤ ਅਤੇ ਕਲਾ ਤਾਂ ਉਹਨਾਂ ਨੂੰ ਖੜ੍ਹਨਦੀ ਸਲਾਹ ਦਿੰਦੇ ਹਨਡਟਣ ਲਈ ਵੰਗਾਰਦੇ ਹਨਉਦੋਂ ਤੀਕ ਜਦ ਤਕ ਉਹ ਅਜਿਹੀਆਂ ਅਦਾਲਤਾਂਨੂੰ ਖ਼ਤਮ ਨਹੀਂ ਕਰ ਦਿੰਦੇਜੋ ਲੋਕ ਹੱਕਾਂ ਦੀਆਂ ਦੁਸ਼ਮਣ ਹਨਵਸਦੇ ਘਰਾਂ ਦੇ ਉਜਾੜੇ ਦਾ ਕਾਰਨ ਹਨ

-----

ਪਰ, ਸਟੇਟ ਦੇ ਫਾਇਦੇ ਵਾਲੇ ਲੋਕਤੰਤਰ ਚ ਅਜਿਹੇ ਬੋਲ, ਬੁਲਾਰੇ, ਕਵੀ ਅਤੇ ਕਲਾਕਾਰ ਹੀ ਪਾਪੂਲਰਹੁੰਦੇ ਹਨਪਰਵਾਨ ਚੜ੍ਹਦੇ ਹਨਤਮਗ਼ਾ-ਯਾਫ਼ਤਾ ਬਣਦੇ ਹਨਜੋ ਲੋਕਾਂ ਨੂੰ ਚੁੱਪ-ਚਾਪ ਅਪਣੇ ਉਜੜੇ ਘਰਾਂ ਚ ਬਹਿ ਕੇ ਭਾਣਾ ਮੰਨਣਰੁਦਨ ਕਰਨਤਿਲ ਤਿਲ ਮਰਨ ਲਈ ਤਿਆਰ ਕਰਦੇ ਹਨਸਟੇਟ ਉਹਨਾਂ ਨੂੰ ਅਪਣੇ ਕੁਰਪਟ-ਨਿਆਂ-ਪ੍ਰਬੰਧਾਂ ਦੀ ਰਾਖੀ ਲਈ ਢਾਲ ਵਜੋਂ ਵਰਤਦੀ ਹੈਅਪਣੇ ਅਸਲ ਤੋਂ ਟੁੱਟੇ ਹੋਏ ਅਜਿਹੇ ਸਾਹਿਤਕਾਰਾਂ/ਕਲਾਕਾਰਾਂ ਬਾਰੇ ਇਨਕਲਾਬੀ ਚੇਤਨਾ ਵਾਲਾ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਕਹਿੰਦਾ ਹੈ:

ਪੱਛਮੀ ਪੂੰਜੀਵਾਦੀ ਸਮਾਜਿਕ ਪ੍ਰਬੰਧ ਵਿੱਚ ਭਾਰੂ ਸ਼੍ਰੇਣੀਆਂ ਨੇ ਸਫਲਤਾ ਨਾਲ ਕਲਾਕਾਰ ਨੂੰ ਅਪਣੇ ਕਿਰਦਾਰ ਤੋਂ ਵਾਂਝਿਆਂ ਕਰ ਦਿੱਤਾ ਹੈਉਹ ਉਚੇਰੇ ਵਿਚਾਰਾਂ ਦੀ ਸਿਰਜਣਾ ਦੇ ਥਾਂ ਤੇ ਸ਼ਬਦ ਅਤੇ ਆਵਾਜ਼ਾਂ ਆਦਿ ਨੂੰ ਖਿਚਪਾਊ ਬਨਾਉਣ ਦੇ ਯਤਨਾਂ ਅਤੇ ਕਸਰਤਾਂ ਵਿੱਚ ਹੀ ਅਪਣੀ ਸਿਰਜਣਾਤਮਿਕ ਤ੍ਰਿਪਤੀ ਭਾਲਣ ਲੱਗਾ ਹੈਪਰ ਅਗਾਂਹਵਧੂ ਸਮਾਜਿਕ ਪ੍ਰਬੰਧਾਂ ਵਿੱਚ ਸਿਰਜਣਾਤਮਿਕ ਕਲਾਕਾਰ ਦਾ ਇਹ ਕਿਰਦਾਰ ਨਹੀਂ ਹੋ ਸਕਦਾਇਹ ਸਮਾਜ ਪ੍ਰਬੰਧ ਆਸ ਕਰਦੇ ਹਨ ਕਿ ਕਲਾਕਾਰ ਨਵੀਆਂ ਅਤੇ ਪੁਰਾਣੀਆਂ ਬੇਇਨਸਾਫ਼ੀਆਂ, ਨਵੇਂ ਅਤੇ ਪੁਰਾਣੇ ਜ਼ੁਲਮਾਂ ਅਤੇ ਲੁੱਟਾਂ ਦੇ ਸਾਰੇ ਰੁਝਾਨਾਂ ਵਿਰੁੱਧ ਘੋਲ ਵਿੱਚ ਸਹਾਇਤਾ ਕਰਨ ਜੋ ਜੀਵਨ ਮਾਨਣ ਅਤੇ ਸੁਤੰਤਰਤਾ ਦੇ ਵਿਰੁੱਧ ਜਾਦੇ ਹਨਉਹ ਇਹ ਵੀ ਆਸ ਕਰਦੇ ਹਨ ਕਿ ਕਲਾਕਾਰ ਉਸ ਸੁਹਣੇਰੇ ਭਵਿੱਖ ਦੀ ਕਲਪਨਾ ਉੱਤੇ ਵਿਸ਼ਵਾਸ ਰੱਖਣ ਵਿਚ ਸਹਾਇਤਾ ਕਰੇ ਜਿਹੜਾ ਭਵਿੱਖ ਛੇਤੀਂ ਹੀ ਉਸਰਨ ਵਾਲਾ ਹੈ

ਅਪਣੇ ਅਸਲ ਕਿਰਦਾਰ ਤੋਂ ਵਾਂਝਾ ਸਾਹਿਤ ਅਤੇ ਕਲਾ ਤਮਗਿਆਂ-ਲੱਦੇਹੋ ਸਕਦੇ ਹਨ, ਪਰ ਲੋਕ-ਕਲਿਆਣਕਾਰੀਖਾਸੇ ਤੋਂ ਵਿਹੂਣੇ ਹੋਣ ਕਰਕੇ ਨਿਪੁੰਸਕਹਨਸਾਹਿਤ ਜਾਂ ਕਲਾ ਚੋਂ ਖਾਰਜ ਕਰਨਯੋਗ ਹਨ

-----

ਸਟੇਟੀ ਏਜੰਡੇ ਦੇ ਹੱਕ ਚ ਭੁਗਤਣ ਵਾਲੇ ਕਵੀ/ਕਲਾਕਾਰ ਅਕਸਰ ਸਾਹਿਤਕ ਚੁੰਝ-ਚਰਚਾਵਾਂ ਚ ਇਹ ਦਲੀਲ/ਤਰਕ ਪੇਸ਼ ਕਰਦੇ ਹਨ ਕਿ, ਸਾਹਿਤ ਜਾਂ ਕਲਾ ਦਾ ਰੋਲ ਕਲਿਆਣ ਦਾ ਨਹੀਂ ਸਿਰਫ਼ ਹੋ ਰਹੇਨੂੰ ਬਿਆਨ ਕਰਨ ਦਾ ਹੈਜਾਂ ਉਸ ਵੱਲ ਇਸ਼ਾਰਾ ਮਾਤਰ ਕਰਨ ਦਾਉਹ ਅਕਸਰ ਦਲੀਲ ਦਿੰਦੇ ਹਨ ਕਿ:

* ਲੇਖਕ/ਕਲਾਕਾਰ ਨੇ ਅਪਣੀ ਰਚਨਾ ਰਾਹੀਂ ਗੰਦਗੀਦੇ ਟੋਭੇ ਚ ਸਿਰਫ਼ ਵੱਟਾ ਮਾਰਨਾ ਹੁੰਦਾ ਹੈ, ਅਤੇ ਲੰਘ ਜਾਣਾ ਹੁੰਦਾ ਹੈ

ਉਹਨਾਂ ਦੀ ਇਸ ਦਲੀਲ ਦੇ ਮੱਦੇ-ਨਜ਼ਰ, ਇਹਨਾਂ ਵੱਟੇ ਮਾਰਨ ਵਾਲਿਆਂਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ:

* ਕੀ ਇਹ ਗੰਦਗੀ ਖਲਾਅ ਚੋਂ ਪੈਦਾ ਹੋਈ ਹੈ?

ਨਹੀਂ, ਤਾਂ ਜੇ ਇਹ ਗੰਦਗੀਉਸੇ ਲੋਕਤੰਤਰ ਦੀ ਉਪਜ ਹੈ ਜਿਸਦੇ ਸਨਮਾਨਯੋਗ ਸ਼ਹਿਰੀਉਹ ਖ਼ੁਦ ਵੀ ਹਨ, ਤਾਂ ਇਸ ਗੰਦਦੇ ਜਮਾਂ ਹੋਣ ਚ ਯਕੀਨਨ ਉਹਨਾਂ ਦਾ ਵੀ ਹਿੱਸਾ ਹੈਇਸਨੂੰ ਸਾਫ਼ ਵੀ ਉਹਨਾਂ ਦਾ ਹੀ ਕਰਨਾ ਬਣਦਾ ਹੈਵੱਟਾਮਾਰ ਕੇ ਲੰਘਣ ਵਾਲੇ ਇਹ ਸੁਰਖ਼ੁਰੂ-ਭਗੌੜੇਨਿਰਸੰਦੇਹ ਜੋਕਾਂ ਵਾਲੇ ਪਾਸੇ ਭੁਗਤਦੇ ਹਨਸਮਾਜ ਚ ਫੈਲਿਆ ਰਾਜਨੀਤਕ, ਧਾਰਮਿਕ, ਆਰਥਿਕ ਅਤੇ ਕਲਾਤਮਿਕ ਪ੍ਰਦੂਸ਼ਨ (ਗੰਦਗੀ) ਵਲੋਂ ਉਹਨਾਂ ਦਾ ਇਹੀ ਬੇਗਾਨਗੀ ਭਰਿਆ ਰਵੱਈਆ ਹੀ ਸਾਹਿਤ ਅਤੇ ਕਲਾ ਨੂੰ ਆਮ ਲੋਕਾਂ ਦੀ ਬਜਾਏ ਇਕ ਖ਼ਾਸ/ਈਲੀਟ ਵਰਗ ਨਾਲ ਜੋੜ ਕੇ ਰੱਖ ਦਿੰਦਾ ਹੈਜਦ ਕਿ ਸਾਹਿਤ ਅਤੇ ਕਲਾ ਦੇ ਮਾਧਿਅਮ ਦਾ ਅਸਲ ਧੁਰਾਤਾਂ ਪ੍ਰਦੂਸ਼ਨੀ-ਧੁੰਦ ਨੂੰ ਜਾਗਰੂਕ ਲੋਅਰਾਹੀਂ ਖ਼ਤਮ ਕਰਕੇ ਲੋਕ-ਕਲਿਆਣ ਦਾ ਹੁੰਦਾ ਹੈਪ੍ਰਸਿੱਧ ਸੂਫ਼ੀ ਚਿੰਤਕ ਖ਼ਲੀਲ ਜਿਬਰਾਨ ਕਹਿੰਦਾ ਹੈ ਕਿ:

ਕਿਸੇ ਸਮੇਂ ਚ ਜੇਕਰ ਮਨੁੱਖ ਠੋਕਰ ਖਾ ਰਹੇ ਹਨ ਤਾਂ ਨਿਰਸੰਦੇਹ ਉਸ ਸਮੇਂ ਦੇ ਰਾਹਬਰਾਂ ਨੇ ਰਸਤਿਆਂ ਦੇ ਪੱਥਰਾਂ ਨੂੰ ਨਹੀਂ ਹਟਾਇਆ

-----

ਗੁਰੂ ਨਾਨਕ ਦੇਵ ਨੇ ਵੀ ਜਦੋਂ ਹਰ ਸਮੇਂ ਦੇ ਹੱਥ ਚ ਉਸਦਾ ਸੂਝ ਰੂਪੀ ਦੀਵਾ ਹੋਣ ਦੀ ਗੱਲ ਕੀਤੀ ਹੈ ਤਾਂ ਸੰਕੇਤ ਸਮੇਂ ਦੀ ਲੋਕ-ਪੱਖੀ ਸੂਝਵੱਲ ਹੀ ਹੈਅਪਣੇ ਮੂਲ ਆਸ਼ੇ ਅਨੁਸਾਰ ਸਾਹਿਤ ਅਤੇ ਕਲਾ ਨਿਰਸੰਦੇਹ ਸਮੇਂ ਦੀ ਇਹੀ ਸੂਝ ਹੁੰਦੀ ਹੈਪਰ, ਸਾਹਿਤ ਅਤੇ ਕਲਾ ਦਾ ਅਜਿਹਾ ਲੋਕ-ਪੱਖੀ ਸੂਝ ਵਾਲਾ ਰੋਲ ਸਟੇਟ ਦੇ ਲੋਕ-ਦਮਨ ਏਜੰਡੇ ਲਈ ਖ਼ਤਰਾ ਹੈਤਦ ਹੀ ਸਾਹਿਤ ਅਤੇ ਕਲਾ ਨੂੰ ਲੋਕ-ਕਲਿਆਣਨਾਲੋਂ ਤੋੜਨ ਵਾਲੇ ਕਵੀ/ਕਲਾਕਾਰ, ਲੋਕ ਹਿਤੂ ਨਹੀਂਪਾਪੂਲਰ ਹੋ ਸਕਦੇ ਹਨਹਰਮਨ ਪਿਆਰੇ ਨਹੀਂਲੋਕ ਨਾਇਕ ਹਰਗਿਜ਼ ਨਹੀਂ

-----

ਅੱਜ ਵਿਸ਼ਵ ਪੱਧਰ ਤੇ ਮਨੁੱਖੀ ਕਦਰਾਂ ਕੀਮਤਾਂ, ਲੋਕ ਹੱਕਾਂ, ਲੋਕ ਸਭਿਆਚਾਰਾਂ ਦਾ ਘਾਣ ਕਰਨ ਵਾਲੀਆਂ ਤਾਕਤਾਂ ਬੇਸ਼ੱਕ ਸੁਪਰ ਪਾਵਰਵਜੋਂ ਵਿਚਰਦੀਆਂ ਨਜ਼ਰ ਆ ਰਹੀਆਂ ਹਨਸਟੇਟਾਂ ਵਲੋਂ ਕਾਰਪੋਰੇਸ਼ਨਾਂਦੇ ਗਲੋਬਲ ਮੰਡੀ ਹਿੱਤਾਂ ਨੂੰ ਪ੍ਰਫੁੱਲਤ ਕਰਨੇ ਪ੍ਰਬੰਧਾਂ ਨੂੰ ਲੋਕਤੰਤਰਵਜੋਂ ਪ੍ਰਚਾਰਿਆ ਜਾ ਰਿਹਾ ਹੈਪ੍ਰਵਾਨਿਤਸਾਹਿਤ ਅਤੇ ਕਲਾ ਉਸ ਨੂੰ ਥਾਪਿਆ ਜਾ ਰਿਹਾ ਹੈ ਜੋ ਸਟੇਟ ਨੂੰ ਪਰਵਾਨ ਹੈਇਹ ਸ਼ਿਅਰ ਇਸ ਸਾਰੇ ਵਰਤਾਰੇ ਨੂੰ ਬਾਖ਼ੂਬੀ ਬਿਆਨ ਕਰਦਾ ਹੈ:

ਕੱਲ ਜਦੋਂ ਪਰਤੇਗਾ ਕੀ ਅਹੁੜੇਗਾ ਕ਼ਾਤਿਲ ਨੂੰ ਜਵਾਬ?

ਅੱਜ ਤਾਂ ਹੂਲਾ ਉੱਡ ਗਿਆ ਸਾਰੇ ਕਿ ਸੂਰਜ ਮਰ ਗਿਆ

-----

ਸਾਹਿਤ/ਕਲਾ ਅਤੇ ਲੋਕਤੰਤਰ ਦੇ ਅਸਲ ਆਸ਼ਿਆਂ ਦੇ ਰੂ-ਬ-ਰੂ ਇਹ ਉਹ ਕੂੜ ਪਾਸਾਰਾਹੈ ਜਿਸ ਦਾ ਖਾਤਮਾ ਕਰਨ ਲਈ ਸਾਹਿਤ ਅਤੇ ਕਲਾ ਨੂੰ ਅਪਣੇ ਕਲਿਆਣਕਾਰੀਮੂਲ ਨਾਲ ਜੁੜਨਾ ਹੋਵੇਗਾਅਪਣੀਆਂ ਲਿਖਤਾਂ ਅਤੇ ਕਲਾ-ਕ੍ਰਿਤਾਂ ਰਾਹੀਂ ਲੋਕਾਂ ਨੂੰ ਹਰ ਉਸ ਕੈਦ ਤੋਂ ਮੁਕਤ ਕਰਾਉਣ ਲਈ ਜੂਝਣਾ ਹੋਵੇਗਾ, ਜੋ ਉਨਾਂ ਤੋਂ ਆਜ਼ਾਦ ਜੀਣ ਦਾ ਹੱਕ ਖੋਂਹਦੀ ਹੈਲੋਕ-ਪੱਖੀ ਸਾਹਿਤ, ਸਭਿਆਚਾਰ ਅਤੇ ਕਲਾਵਾਂ ਨੂੰ ਸਮਰਪਿਤ ਸੰਸਥਾਵਾਂ, ਇਸ ਕੂੜ ਪਾਸਾਰੇਵਾਲੀ ਧੁੰਦ ਚ ਰੌਸ਼ਨੀ ਦੀਆਂ ਉਹ ਕਿਰਨਾਂ ਹਨ ਜੋ ਸਾਹਿਤ, ਕਲਾ ਅਤੇ ਲੋਕ-ਚੇਤਨਾ ਰਾਹੀਂ ਉਦੈ ਹੋਣ ਵਾਲੇ ਸੂਰਜ ਚ ਆਸਥਾ ਬਣਾਈ ਰੱਖਦੀਆਂ ਹਨਇਹ ਘੱਟ-ਗਿਣਤੀ ਚ ਹੋ ਸਕਦੀਆਂ ਹਨਆਰਥਿਕ ਵਸੀਲਿਆਂ ਪੱਖੋਂ ਤੰਗ ਹੋ ਸਕਦੀਆਂ ਹਨਮੁਕਾਬਲੇ ਦੀਆਂ ਸਰਮਾਏਦਾਰ ਜੋਕ ਪੱਖੀਸੰਸਥਾਵਾਂ ਸਾਹਵੇਂ ਵਿਚਾਰੀਆਂ/ਨਿਹੱਥੀਆਂ ਵੀ ਜਾਪਦੀਆਂ ਹੋਣਗੀਆਂਪਰ ਇਹਨਾਂ ਦੇ ਲੋਕ ਸੱਚਅਤੇ ਹੱਕ ਨੂੰ ਸਮਰਪਿਤ ਰੌਸ਼ਨ ਹੌਸਲੇਸਾਹਵੇਂ ਕੂੜ ਹਨੇਰੇ ਨਾ ਟਿਕੇ ਹਨ, ਨਾ ਟਿਕ ਸਕਣਗੇਇਹ ਉਹ ਰੌਸ਼ਨ-ਗਾਥਾ ਹੈ ਜੋ ਸੀਨਾ-ਬ-ਸੀਨਾ, ਪੁਸ਼ਤ-ਦਰ-ਪੁਸ਼ਤ, ਲੋਕ ਸਭਿਆਤਾਵਾਂ ਚ ਵਿਰਸਾ ਬਣ ਪ੍ਰਵਾਹਿਤ ਰਹਿੰਦਾ ਹੈ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।

ਵੱਲੋਂ

ਆਰਸੀ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।

ਵੱਲੋਂ

ਆਰਸੀ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।
ਵੱਲੋਂ
ਆਰਸੀ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।

ਵੱਲੋਂ

ਆਰਸੀ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।

ਵੱਲੋਂ

ਆਰਸੀ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।

ਵੱਲੋਂ

ਆਰਸੀ

ਰਚਨਾ ਜਲਦ ਹੀ ਪੋਸਟ ਕੀਤੀ ਜਾਵੇਗੀ। ਕ੍ਰਿਪਾ ਕਰਕੇ ਇੰਤਜ਼ਾਰ ਕਰੋ।

ਵੱਲੋਂ

ਆਰਸੀ