ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Tuesday, June 29, 2010

ਬਲਜੀਤ ਬਾਸੀ - ਤੇਰੀ ਕਿਹੜੀ ਟੰਗ ਭੱਜ ਗਈ – ਨਵਾਂ ਪ੍ਰਤੀਕਰਮ

ਤੇਰੀ ਕਿਹੜੀ ਟੰਗ ਭੱਜ ਗਈ

ਲੇਖ

ਮੈਂ ਪੰਜਾਬੀ ਗਾਇਕੀ ਬਾਰੇ ਕੋਈ ਡੂੰਘੀ ਜਾਣਕਾਰੀ ਨਹੀਂ ਰੱਖਦਾ ਪਰ ਫਿਰ ਵੀ ਮਹਿਸੂਸ ਕਰਦਾ ਹਾਂ ਕਿ ਵਾਲ਼ ਦੀ ਖੱਲ ਉਤਾਰਨ ਜਹੀਆਂ ਘੋਰ ਨਿੰਦਾਤਮਕ ਪ੍ਰਤਿਕਿਰਿਆਵਾਂ ਰਾਹੀਂ ਗਾਇਕ ਸਿਰਤਾਜ ਨੂੰ ਨਿਹੱਕਿਆਂ ਹੀ ਇਕ ਤਰਾਂ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈਇਹ ਠੀਕ ਹੈ ਕਿ ਉਸਦੀ ਗਾਇਕੀ ਬਹੁਤੀ ਪ੍ਰੌੜ੍ਹ ਤੇ ਸਧੀ ਹੋਈ ਨਹੀਂ ਪਰ ਹੋਣਹਾਰ ਹੋਣ ਦੇ ਸਬੂਤ ਅਵੱਸ਼ ਦਿੰਦੀ ਹੈਮੈਂ ਸੋਹਲ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਤੇ ਉਨ੍ਹਾਂ ਦੇ ਇਸ ਲੇਖ ਨੂੰ ਹੋਰ ਕਾਰਨਾਂ ਕਰਕੇ ਮਾਣਿਆ ਵੀ ਹੈਪਰ ਉਨ੍ਹਾਂ ਇਸ ਵਿੱਚ ਸਾਹਿਤ, ਕਲਾ, ਸਭਿਆਚਾਰ, ਧਰਮ ਆਦਿ ਦੇ ਕਠੋਰ ਪ੍ਰਤਿਮਾਨਾਂ ਦੀ ਏਨੀ ਲੰਮੀ ਡਾਂਗ ਫੜਕੇ ਸਿਰਤਾਜ, ਉਸਦੀ ਗਾਇਕੀ ਤੇ ਉਸਦੇ ਪ੍ਰਸ਼ੰਸਕਾਂ ਨੂੰ ਬੁਰੀ ਤਰਾਂ ਘੇਰਨ ਦੀ ਹੀ ਕੋਸ਼ਿਸ਼ ਕੀਤੀ ਹੈਇਸ ਤੋਂ ਤਾਂ ਕਿਸੇ ਨਿੱਜੀ ਕਿੜ ਦਾ ਝੌਲਾ ਪੈਂਦਾ ਹੈਪਤਾ ਨਹੀਂ ਕੀ ਏਨਾ ਲੋਹੜਾ ਆ ਗਿਆ ਜੋ ਏਧਰੋਂ ਉਧਰੋਂ ਬੇਸ਼ੁਮਾਰ ਪ੍ਰਸੰਗ ਇਕੱਠੇ ਕਰਕੇ ਏਨੀ ਦੂਰ ਤੱਕ ਜਾਇਆ ਗਿਆ ਹੈਸਿਖ ਗੁਰੂ ਆਪ ਸੂਫ਼ੀ ਪ੍ਰਚਲਨ ਪ੍ਰਤੀ ਅਰੁਚੀ, ਬਲਕਿ ਤਿਰਸਕਾਰ ਭਾਵਨਾ ਰਖਦੇ ਸਨਗੁਰਬਾਣੀ ਵਿੱਚ ਇਸ ਗੱਲ ਦੇ ਸੰਕੇਤ ਮਿਲਦੇ ਹਨਸਾਡੇ ਵਰਿਸ਼ਟ ਆਲੋਚਕ, ਖਾਸ ਤੌਰ ਤੇ ਸੰਤ ਸਿੰਘ ਸੇਖੋਂ ਬੁੱਲ੍ਹੇ ਸ਼ਾਹ ਆਦਿ ਦੀਆਂ ਸੂਫ਼ੀ ਰਚਨਾਵਾਂ ਦੇ ਬਹੁਤੇ ਪ੍ਰਸ਼ੰਸਕ ਨਹੀਂ ਸਨਪਰ ਫਿਰ ਵੀ ਸੂਫ਼ੀਵਾਦ, ਤੇ ਸੂਫ਼ੀ ਕਵਿਤਾ ਪੰਜਾਬੀ ਲੋਕ-ਮਾਣਸ ਨੂੰ ਪੁਹੰਦੀ ਸੀ/ਹੈਇਹ ਇਸ ਕਵਿਤਾ ਤੇ ਇਸਦੀ ਭਾਵਨਾ ਦੀ ਸ਼ਕਤੀ ਦੀ ਸੂਚਕ ਹੈਲੋਕ-ਮਾਣਸ ਅਨੂਠੇ ਰੂਪ ਵਿੱਚ ਧਾਰਮਿਕ ਵਖਰੇਵਿਆਂ ਨੂੰ ਵੱਖ ਵੱਖ ਖਾਨਿਆਂ ਵਿੱਚ ਰੱਖਦਾ ਹੋਇਆ ਸੰਯੁਕਤ ਸਭਿਆਚਾਰ ਵਿੱਚ ਭਾਗੀਦਾਰ ਹੁੰਦਾ ਹੈ

-----

ਪਗੜੀ ਦਾ ਪ੍ਰਸੰਗ ਨਿਰਾ ਉਪਭਾਵਕ ਕਿਸਮ ਦਾ ਹੈਭਾਵੇਂ ਸਿਖਾਂ ਨੇ ਇਸਨੂੰ ਪਾਕ ਪਵਿਤਰ ਦੀ ਹੱਦ ਤੀਕ ਮਹੱਤਤਾ ਦੇ ਰੱਖੀ ਹੈ ਪਰ ਉਹ ਆਪ ਹੀ ਇਕ ਦੂਜੇ ਦੀਆਂ ਪਗੜੀਆਂ ਲਾਹੁੰਦੇ ਦੇਖੇ ਗਏ ਹਨ, ਤੀਜਾ ਕੌਣ ਹਿੰਮਤ ਕਰ ਸਕਦਾ ਹੈਵਾਰਸ ਸ਼ਾਹ ਕਹਿੰਦਾ ਹੈ:

ਸ਼ਰਮ ਬਾਝ ਮੁੱਛਾਂ, ਅਮਲਾਂ ਬਾਝ ਦਾਅੜੀ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ

ਉਰਦੂ ਦਾ ਸ਼ਿਅਰ ਹੈ- ਆਪ ਦਸਤਾਰ ਉਤਾਰੇਂ ਤੋ ਕੋਈ ਫੈਸਲਾ ਹੋ, ਲੋਗ ਕਹਿਤੇ ਹੈਂ ਦਸਤਾਰ ਮੇਂ ਸਰ ਹੋਤਾ ਹੈ

ਮਤਲਬ, ਇਹ ਨਾ ਹੋਵੇ ਕਿ ਪੱਗ ਲਾਹੁਣ ਪਿਛੋਂ ਦੇਣ ਲਈ ਸਿਰ ਹੀ ਨਾ ਹੋਵੇ!

ਜਦ ਕਿਸੇ ਦੀ ਲਿਬਾਸ ਤੱਕ, ਹਰ ਗੱਲ ਦੀ ਨਿੰਦਾ ਕੀਤੀ ਜਾਣ ਲੱਗ ਪਵੇ ਤਾਂ ਨੀਯਤ ਤੇ ਸ਼ੱਕ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਭਾਵੇਂ ਮੈਂ ਅਜੇਹਾ ਨਹੀਂ ਕਰ ਰਿਹਾ

------

ਮੇਰਾ ਨੁਕਤਾ ਇਹ ਹੈ ਕਿ ਸੂਫ਼ੀ ਗਾਇਕੀ ਕੋਈ ਪਵਿੱਤਰ ਗਊ ਨਹੀਂ ਕਿ ਇਸ ਵਿੱਚ ਕੋਈ ਛੇੜ ਛਾੜ ਨਹੀਂ ਹੋ ਸਕਦੀ ਤੇ ਨਾ ਹੀ ਗੀਤ ਦੀ ਵਿਧਾ ਏਨੀ ਸਿੱਕੇਬਧ ਹੁੰਦੀ ਹੈ ਕਿ ਗੰਭੀਰਤਾ ਹੀ ਗੰਭੀਰਤਾ ਇਸਦਾ ਖਾਸਾ ਬਣ ਜਾਵੇਬਲਕਿ ਗੀਤ ਤਾਂ ਸੁਭਾਵਕ ਤੌਰ ਤੇ ਹਲਕੀ ਫੁਲਕੀ ਚੀਜ਼ ਹੈ ਤੇ ਲੌਕਿਕ ਪੱਧਰ ਤੇ ਵਿਚਰਦਾ ਹੈ, ਏਥੋਂ ਤੱਕ ਕਿ ਨਿਰਾਰਥਕਤਾ ਨੂੰ ਵੀ ਕੁਝ ਹੱਦ ਤੀਕ ਸਮੋਅ ਲੈਣ ਦੀ ਸਮਰਥਾ ਰਖਦਾ ਹੈਸਾਡੇ ਪ੍ਰਾਚੀਨ ਸਾਹਿਤ ਵਿੱਚ ਵੀ ਨਿਰਾਰਥਕਤਾ ਦੀ 'ਸਾਰਥਕਤਾ' ਨੂੰ ਸਵੀਕਾਰ ਕੀਤਾ ਗਿਆ ਹੈਇਕ ਕਾਵਿ-ਵਿਧਾ ਨੂੰ ਢਕੌਸਲਾ ਕਿਹਾ ਗਿਆ ਹੈ ਜਿਸ ਵਿੱਚ ਵਚਿੱਤਰਮਈ ਢੰਗ ਨਾਲ ਵਿਸੰਗਤ ਗੱਲਾਂ ਨੂੰ ਇਕ ਸਾਥ ਕਿਹਾ ਜਾਂਦਾ ਹੈਖੁਸਰੋ ਦੀਆਂ ਚੰਦ ਉਦਾਹਰਣਾਂ:

ਭਾਦੋਂ ਪੱਕੀ ਪੀਪਲੀ, ਝੜ ਝੜ ਪੜੇ ਕਪਾਸ

ਬੀ ਮਿਹਤਰਾਨੀ ਦਾਲ ਪਕਾਓਗੀ ਯਾ ਨਹਾ ਹੀ ਸੋ ਰਹਾ

=====

ਹਾਥੀ ਚੜ੍ਹਾ ਪਹਾੜ ਪਰ, ਬਿਨ ਬਿਨ ਮਹੂਆ ਖਾਈ

ਚੀਟੀ ਭਰਲਸਿ ਵਘ ਕੇ, ਉਲਟਾ ਪੈਰ ਉਠਾਇ

-----

ਢਕੋਸਲਾ ਵਿੱਚ ਸਾਰੀਆਂ ਗੱਲਾਂ ਊਟਪਟਾਂਗ, ਅਸੰਭਵ ਤੇ ਨਿਰਰਥਕ ਹੁੰਦੀਆਂ ਹਨ ਜਿਨਾਂ ਦਾ ਉਦੇਸ਼ ਮਨੋਰੰਜਨ ਜਾਂ ਹਾਸ-ਰਸ ਪੈਦਾ ਕਰਨਾ ਹੁੰਦਾ ਸੀਪ੍ਰਾਚੀਨ ਕਾਲ ਤੋਂ ਹੀ ਸੰਸਕ੍ਰਿਤ ਨਾਟਕਾਂ ਵਿੱਚ ਅਜੇਹੇ ਢਕੋਸਲੇ ਪਾਏ ਜਾਂਦੇ ਸਨ ਜਿਨਾਂ ਦੇ ਅਰਥਾਂ ਵਿੱਚ ਨਹੀਂ ਬਲਕਿ ਅਰਥਹੀਣਤਾ ਵਿੱਚ ਹੀ ਸੁਸੰਗਤੀ ਪਾਈ ਜਾਂਦੀ ਸੀਅੱਜ ਕ੍ਹਲ ਮੰਚ ਤੇ ਗਾਉਣ ਦਾ ਰਿਵਾਜ ਹੈ ਤੇ ਮੰਚ ਦੀ ਪੇਸ਼ਕਾਰੀ ਦੀਆਂ ਆਪਣੀਆਂ ਲੋੜਾਂ ਵੀ ਹਨਕਲਾਕਾਰ ਨੂੰ ਕੁਝ ਮਜਮੇਦਾਰੀ ਵੀ ਕਰਨੀ ਪੈਂਦੀ ਹੈਨੌਜਵਾਨ ਤਬਕਾ ਮੰਚੀ ਢਕੌਸਲਿਆਂ ਨੂੰ ਪਸੰਦ ਕਰਦਾ ਹੈਨਾਲੇ ਹਰ ਕੋਈ ਕਲਾਸੀਕਲ ਢੰਗ ਨਾਲ ਸੂਫ਼ੀ ਗਾਇਕੀ ਨਹੀਂ ਗਾ ਸਕਦਾਕੁਝ ਸਾਲ ਹੋਏ ਸ਼ਿਕਾਗੋ ਵਿੱਚ ਫਿਲਮ ਐਕਟਰ ਸੰਜੇ ਦੱਤ ਨੇ ਇਕ ਸ਼ੋਅ ਦੌਰਾਨ ਮੰਚ ਤੇ ਆਪਣੀ ਕਮੀਜ਼ ਉਤਾਰੀ ਤੇ ਸਰੋਤਿਆਂ ਵੱਲ ਨੂੰ ਦੌੜ ਪਿਆਵੱਡੀ ਉਮਰ ਦੇ ਅਤੇ ਗੰਭੀਰ ਸਰੋਤਿਆਂ ਨੇ ਇਸ ਹਰਕਤ ਨੂੰ ਪਸੰਦ ਨਹੀਂ ਕੀਤਾ ਪਰ ਨੌਜਵਾਨਾਂ ਨੇ ਤਾੜੀਆਂ ਮਾਰੀਆਂ ਸਨਇਹ ਵਕਤੀ ਰੁਝਾਨ ਹੁੰਦੇ ਹਨਇਕ ਅੱਜ ਕ੍ਹਲ ਸਾਫ਼ ਸੁਥਰੀ ਗਾਇਕੀ ਦਾ ਬਹੁਤ ਸ਼ੋਰ ਪਾਇਆ ਜਾਂਦਾ ਹੈਮੈਂ ਸਮਝ ਨਹੀਂ ਸਕਦਾ ਕਿ ਪੱਛਮੀ ਚੈਨਲਾਂ ਦਾ ਏਨਾ 'ਲੱਚਰ' ਅਸੀਂ ਬਰਦਾਸ਼ਤ ਕਰ ਰਹੇ ਹਾਂ ਪਰ ਪੰਜਾਬੀ ਵਿੱਚ ਮਾੜੀ ਮੋਟੀ ਮਿੱਸ ਕਾਰਨ ਧੀਆਂ ਭੈਣਾਂ ਦੀਆਂ ਗਾਲ਼੍ਹਾਂ ਕਢਣ ਵਾਂਗ ਧੀਆਂ ਭੈਣਾਂ ਦੀ ਦਲੀਲ ਦੇ ਦਿੱਤੀ ਜਾਂਦੀ ਹੈਸਾਨੂੰ ਥੋੜਾ ਉਦਾਰਚਿੱਤ ਹੋਣਾ ਚਾਹੀਦਾ ਹੈ, ਕੋਈ ਏਡਾ ਅਸਮਾਨ ਨਹੀਂ ਡਿੱਗ ਰਿਹਾਅਗਲਾ ਏਡੀ ਦੂਰੋਂ ਚੱਲਕੇ ਆਇਆ, ਜੇ ਚਾਰ ਪੈਸੇ ਬਣਾ ਲਵੇ ਤਾਂ ਸਾਡੀ ਕੀ ਲੱਤ ਭੱਜਦੀ ਹੈ ਅਤਿਸ਼ ਵਿਸਤਾਰ ਨੇ ਲੇਖ ਦੇ ਪ੍ਰਭਾਵ ਨੂੰ ਹਾਨੀ ਹੀ ਪਹੁੰਚਾਈ ਹੈਇਕ ਉਭਰ ਰਹੇ ਕਲਾਕਾਰ ਦੀ ਸੰਤੁਲਤ ਆਲੋਚਨਾ ਤਾਂ ਅਵੱਸ਼ ਹੋਣੀ ਚਾਹੀਦੀ ਹੈ, ਪਰ ਹੱਲਾਸ਼ੇਰੀ ਵੀ