ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Friday, February 17, 2012

ਇਕਬਾਲ ਗਿੱਲ ਰਾਮੂਵਾਲੀਆ – ਖੁੱਲ੍ਹੀ ਕਵਿਤਾ ਦਾ ਪ੍ਰਦੂਸ਼ਨ - ਖ਼ਤ

ਦੋਸਤੋ! ਕੁਝ ਦਿਨ ਪਹਿਲਾਂ ਫੇਸਬੁੱਕ ਆਰਸੀ ਕਲੱਬ ਦੀ ਵਾੱਲ ਤੇ ਯੂ.ਕੇ. ਤੋਂ ਡਾ: ਲੋਕ ਰਾਜ ਜੀ ਨੇ ਤਨਜ਼ੀਆ ਲਹਿਜੇ ਚ ਇਹ ਖੁੱਲ੍ਹੀ ਨਜ਼ਮ ਪੋਸਟ ਕੀਤੀ ਸੀ...ਰਾਮੂਵਾਲੀਆ ਸਾਹਿਬ ਦੇ ਖ਼ਤ ਤੋਂ ਪਹਿਲਾਂ....ਤਮਾਮ ਬਲੌਗ ਦੇ ਪਾਠਕ/ਲੇਖਕ ਦੋਸਤਾਂ ਦੀ ਨਜ਼ਰ...

............



ਹਾ ਹਾ ਹਾ ਹਾ ਹਾ ਹਾ ਹਾ
ਏਨਾ ਕੁ ਤਾਂ ਹੱਸ ਸਕਦਾ
ਜਿਹਦੇ ਕੋਲ ਏਨਾ ਕੁ ਮਾਲ ਹੈ
ਕਿ ਇੱਕ ਕਿਤਾਬ ਛਪਵਾ ਸਕੇ
ਇੱਕ ਤੋਂ ਵਧ ਵੀ, ਹੈਸੀਅਤ ਮੁਤਾਬਿਕ!

ਕੀ ਪੁੱਛਿਆ ਕਿ ਕਾਹਦੀ?
ਕਾਹਦੀ ਦਾ ਕੀ ਮਤਲਬ?
ਮਾਲ ਹੋਵੇ ਤਾਂ ਜੋ ਮਰਜ਼ੀ ਛਾਪੋ
ਵਾਰਤਿਕ ਨੂੰ ਅਤਿ-ਆਧੁਨਿਕ ਕਵਿਤਾ ਕਹੋ
ਜਾਂ ਗਜ਼ਲ ਨੂੰ 'ਪੂਰਵ ਨਿਰਧਾਰਿਤ' ਬਿਆਨ
ਤੁਹਾਡੀ ਜੇਬ ਤੇ ਨਿਰਭਰ ਕਰਦਾ ਹੈ

ਸਰਕਾਰੇ ਦਰਬਾਰੇ ਜੇ ਪਹੁੰਚ ਹੈ
ਤਾਂ ਯੂਨੀਵਰਸਿਟੀ ਦੇ ਸਿਲੇਬਸ 'ਚ ਪੱਕੀ
ਅਕਾਦਮੀਆਂ ਵੀ ਆਪਣੀਆਂ ਹੀ ਨੇ
ਜ਼ਿਆਦਾ ਹੀ ਤਕਲੀਫ਼ ਪਹੁੰਚੀ ਹੈ ਤਾਂ
ਪਦਮ-ਪੁਦ ਵੀ ਹੈਗੇ ਨੇ

ਚਿੰਤਾ ਨਾ ਕਰੋ
ਸਾਡੇ ਬੱਚੇ ਪੜ੍ਹਦੇ ਨਹੀਂ
ਰਟਣ ਵਿਚ ਨੇ ਤੋਤੇ ਤੋਂ ਵੀ ਅੱਗੇ
ਹਰ ਫੱਗਣ ਬਸੰਤ ਦੇ ਗੀਤ ਹੀ ਗਾਉਣਗੇ
ਤੇ ਕਦੇ ਨਹੀਂ ਕਰਨਗੇ ਫਰਕ
ਹੋਲੀ ਤੇ ਹੋਲੇ ਮਹੱਲੇ ਵਿਚ!
ਤੇ ਵਿਸਾਖੀ ਉਨ੍ਹਾਂ ਲਈ
ਸਿਰਫ਼ ਵਿਸਾਖ ਦੀ ਸੰਗਰਾਂਦ ਹੀ ਰਹੇਗੀ!
-----
ਜਿਸ ਨੂੰ ਪੜ੍ਹਨ ਤੋਂ ਬਾਅਦ ਮੈਂ ਇਹ ਟਿੱਪਣੀ ਲਿਖੀ ਸੀ...ਤੀਰ ਬੜੇ ਕਸ-ਕਸ ਕੇ ਮਾਰੇ ਨੇ ਡਾ: ਸਾਹਿਬ ਤਨਜ਼ ਦੇ..ਕਮਾਲ ਹੈ..:) ਵਾਰਤਕ ਨੂੰ ਅਤਿ-ਆਧੁਨਿਕ ਕਵਿਤਾ ਕਹੋ ਜਾਂ ਫਿਰ ਬਿੰਬਾਂ, ਖ਼ਿਆਲਾਂ ਤੋਂ ਰਹਿਤ ਨਜ਼ਮ ਨੂੰ ਬਾਇਓ-ਪੋਇਟਰੀ..ਅੱਜਕੱਲ੍ਹ ਇਹ ਫੈਸ਼ਨ ਵੀ ਪ੍ਰਚੱਲਿਤ ਹੋ ਰਿਹੈ...ਜੋ ਪੰਜਾਬੀ ਨਜ਼ਮ ਦੇ ਭਵਿੱਖ ਲਈ ਬੜਾ ਖ਼ਤਰਨਾਕ ਸਾਬਿਤ ਹੋਵੇਗਾ....ਭਲਾ ਕੋਈ ਦੱਸ ਸਕਦੈ..ਆਖ਼ਿਰ ਇਹ ਬਾਇਓ-ਪੋਇਟਰੀ ਕੀ ਬਲਾ ਜੇ???....ਤਨਦੀਪ



-----
ਵਾਰਤਕ ਨੂੰ ਅਤਿ-ਆਧੁਨਿਕ ਕਵਿਤਾ ਕਹੋ ਜਾਂ ਗਜ਼ਲ ਨੂੰ 'ਪੂਰਵ ਨਿਰਧਾਰਿਤ' ਬਿਆਨ..ਇਸ ਗੱਲ ਨੇ ਮੇਰਾ ਧਿਆਨ ਖਿੱਚਿਆ ਤੇ ਮੈਨੂੰ ਦੋ-ਤਿੰਨ ਦੋਸਤਾਂ ਨਾਲ਼ ਹੋਈ ਉਹ ਗੱਲਬਾਤ ਯਾਦ ਆ ਗਈ, ਜਿਸ ਵਿਚ ਉਹਨਾਂ ਨੇ ਪੰਜਾਬੀ ਸਾਹਿਤ ਵਿਚ ਵਿਕਸਿਤ ਹੋ ਰਹੀ ਬਾਇਓ-ਪੋਇਟਰੀ ਦੀ ਪਨੀਰੀ ਦਾ ਜ਼ਿਕਰ ਕੀਤਾ ਸੀ..ਮੈਂ ਖ਼ੁਦ ਖੁੱਲ੍ਹੀ ਨਜ਼ਮ ਲਿਖਦੀ ਹਾਂ....ਪਰ ਜਾਣਦੀ ਹਾਂ ਕਿ ਖੁੱਲ੍ਹੀ ਨਜ਼ਮ ਤੇ ਵਾਰਤਕ ਚ ਕੀ ਅੰਤਰ ਹੁੰਦੈ...ਖੁੱਲ੍ਹੀ ਨਜ਼ਮ ਚ ਲੈਅ ਕਿੰਝ ਕਾਇਮ ਰੱਖੀ ਜਾਂਦੀ ਹੈ ... ਪਰ ਜਦੋਂ ਫੇਸਬੁੱਕ ਤੇ ਖੁੱਲ੍ਹੀ ਨਜ਼ਮ ਦੇ ਨਾਮ ਥੱਲੇ ਪਰੋਸੀ ਜਾ ਰਹੀ ਵਾਰਤਕ ਪੜ੍ਹੀਦੀ ਹੈ ਤਾਂ ਮਨ ਬੁਝ ਜਾਂਦੈ...ਆਪਣੀ ਨਜ਼ਮ ਵੀ ਪੋਸਟ ਕਰਨ..ਜਾਂ ਕਿਤਾਬ ਛਪਵਾਉਣ ਨੂੰ ਵੀ ਮਨ ਨਹੀਂ ਕਰਦਾ... ਕਿ ਕਿਤੇ ਪਾਠਕ ਇਹੀ ਨਾ ਸੋਚਣ ਕਿ ਲਉ ਜੀ ਕੂੜੇ ਦੇ ਢੇਰ ਚ ਇਕ ਹੋਰ ਵਾਧਾ ਹੋ ਗਿਐ...ਕਿਉਂਕਿ ਮਾੜਾ ਸਾਹਿਤ ਮਾਰਕੀਟ ਵਿਚ ਆਉਣ ਨਾਲ਼ ਵਧੀਆ ਅਤੇ ਮਿਆਰੀ ਸਾਹਿਤ ਦੀ ਕਦਰ ਨਹੀਂ ਪੈ ਰਹੀ..ਏਸੇ ਕਰਕੇ ਮੇਰੇ ਵਾਂਗ ਮੇਰੇ ਬਹੁਤੇ ਨਜ਼ਦੀਕੀ ਸਾਹਿਤਕ ਦੋਸਤ ਕਿਤਾਬ ਨਹੀ ਛਪਵਾ ਰਹੇ..ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਕਿਤਾਬ ਦਾ ਕੀ ਹਸ਼ਰ ਹੋਣ ਵਾਲ਼ਾ ਹੈ....ਜਦੋਂ ਪੱਲਿਉਂ ਪੈਸੇ ਦੇ ਕੇ ਘਟੀਆ ਕਿਤਾਬਾਂ ਦੇ ਟੌਪ ਦੇ ਰਿਵੀਉ ਕਰਵਾਏ ਜਾ ਰਹੇ ਨੇ ਤਾਂ ਵਧੀਆ ਕਿਤਾਬਾਂ ਦੇ ਲੇਖਕ ਨੇ ਕਿਸੇ ਨੂੰ ਇਕ ਟਕਾ ਨਹੀਂ ਦੇਣਾ ਹੁੰਦਾ..ਤਾਂ ਉਹਨਾਂ ਦੀ ਸਾਰ ਵੀ ਕੀਹਨੇ ਲੈਣੀ ਹੈ????? ਤੇ ਫੇਰ ਐਸੇ ਅਖੌਤੀ ਆਲੋਚਕ..ਭਾਸ਼ਾ ਦੇ ਡਾਕਟਰ ਸਮਝ ਤੋਂ ਬਾਹਰ ਘਟੀਆ ਨਜ਼ਮ.. ਨੂੰ ਅਤਿ-ਆਧੂਨਿਕ ਕਵਿਤਾ ਜਾਂ ਬਾਇਓ-ਪੋਇਟਰੀ ਦੇ ਖ਼ਿਤਾਬ ਦੇ ਕੇ ਸਤਿਕਾਰਦੇ ਹਨ.... ਡੈਡੀ ਜੀ ਬਾਦਲ ਸਾਹਿਬ....ਐਸੀ ਨਜ਼ਮ ਨੂੰ ਸਿਰ-ਖਿੰਡੀ ਨਜ਼ਮ ਆਖਦੇ ਹੁੰਦੇ ਨੇ...:)




ਮੈਂ ਇਕ ਦੋਸਤ ਨੂੰ ਮੋੜਵਾਂ ਸੁਆਲ ਵੀ ਕੀਤਾ ਕਿ ਇਹ ਬਾਇਓ-ਪੋਇਟਰੀ ਆਖ਼ਿਰ ਹੈ ਕੀ ਸ਼ੈਅ ਹੈ? ਉਹ ਪਹਿਲਾਂ ਤਾਂ ਬਹੁਤ ਹੱਸਿਆ ਤੇ ਫੇਰ ਕਹਿਣ ਲੱਗਿਆ....ਬਸ ਸਮਝ ਲੈ..ਜਿਵੇਂ ਤੂੰ ਔਰਗੈਨਿਕ ਫੂਡ ਖਾਂਦੀ ਹੈ...ਇਹ ਵੀ ਔਰਗੈਨਿਕ ਕਵਿਤਾ ਹੀ ਹੈ.....ਹਮਮਮਮਮਮਮਮਮਮਮ.......ਔਰਗੈਨਿਕ ਤਾਂ ਸ਼ੁੱਧ ਹੁੰਦਾ..ਖਾਦਾਂ..ਪ੍ਰਦੂਸ਼ਣ...ਬਨਾਵਟ ਤੋਂ ਫਰੀ..ਤੇ ਇਹਦੀ ਤੁਲਨਾ ਬਾਇਓ-ਪੋਇਟਰੀ ਨਾਲ਼...ਮੈਨੂੰ ਗੱਲ ਜਚੀ ਨਹੀਂ। ਕਿਉਂਕਿ ਮੇਰੀ ਨਜ਼ਰ ਚ ਬਾਓ-ਪੋਇਮ ਦੀ ਪਰਿਭਾਸ਼ਾ ਹੀ ਕੁਝ ਹੋਰ ਹੈ......ਤੇ ਉਹ ਔਰਗੈਨਿਕ ਤਾਂ ਬਿਲਕੁਲ ਹੀ ਨਹੀਂ ਹੈ... ਐਸੇ ਆਲੋਚਕਾਂ ਨੂੰ...ਘਟੀਆ ਪੱਧਰ ਦੀਆਂ ਨਜ਼ਮਾਂ ਨੂੰ ਵੱਡੇ-ਵੱਡੇ ਖ਼ਿਤਾਬ ਦੇਣ ਤੋਂ ਪਹਿਲਾਂ, ਹੋਰ ਖੋਜ ਕਰਨ ਦੀ ਸਖ਼ਤ ਜ਼ਰੂਰਤ ਹੈ। ਨਾਮਵਰ ਗ਼ਜ਼ਲਗੋ ਸਾਹਿਬਾਨ ਨੇ ਕਮਾਲ ਦੀਆਂ ਖੁੱਲ੍ਹੀ ਨਜ਼ਮਾਂ ਲਿਖੀਆਂ ਹਨ...ਜਿਨ੍ਹਾਂ ਨੂੰ ਪੜ੍ਹਦਿਆਂ ਗ਼ਜ਼ਲਾਂ ਤੇ ਗੀਤਾਂ ਵਾਂਗ ਹੀ ਰੂਹ ਸਰੂਰੀ ਜਾਂਦੀ ਹੈ।



ਕੁਝ ਦਿਨ ਪਹਿਲਾਂ ਖੁੱਲ੍ਹੀ ਨਜ਼ਮ ਬਾਰੇ ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਇਕਬਾਲ ਗਿੱਲ ਰਾਮੂਵਾਲੀਆ ਸਾਹਿਬ ਨੇ ਆਪਣੇ ਵਿਚਾਰ ਲਿਖ ਕੇ ਘੱਲੇ ਤਾਂ ਮਨ ਚ ਆਇਆ ਕਿ ਆਰਸੀ ਲੰਮੀਆਂ ਵਾਟਾਂ ਤੇ ਇਹਨਾਂ ਖ਼ੂਬਸੂਰਤ ਵਿਚਾਰਾਂ ਨੂੰ ਪੋਸਟ ਕਰਕੇ ਇਕ ਸਿਹਤਮੰਦ ਚਰਚਾ ਦਾ ਆਰੰਭ ਕਰਕੇ ਬਾਕੀ ਦੋਸਤਾਂ ਦੀ ਰਾਏ ਵੀ ਜਾਣੀ ਜਾਏ....ਤੁਹਾਡੇ ਵਿਚਾਰਾਂ/ਪ੍ਰਤੀਕਰਮਾਂ ਦੀ ਉਡੀਕ ਰਹੇਗੀ ਦੋਸਤੋ..ਮੈਂ ਰਾਮੂਵਾਲੀਆ ਸਾਹਿਬ ਦੀ ਮਸ਼ਕੂਰ ਹਾਂ ਜਿਨ੍ਹਾਂ ਨੇ ਇਹਨਾਂ ਵਿਚਾਰਾਂ ਨੂੰ ਆਰਸੀ ਦੇ ਲੇਖਕ/ਪਾਠਕ ਵਰਗ ਨਾਲ਼ ਸਾਂਝਿਆਂ ਕਰਨ ਦੀ ਇਜਾਜ਼ਤ ਦਿੱਤੀ ਹੈ....ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖ ਰਹੀ ਹਾਂ ਜੀ...ਜਲਦੀ ਹੀ ਉਹਨਾਂ ਦੀ ਸੰਪੂਰਨ ਸਾਹਿਤਕ ਵੇਰਵੇ ਸਹਿਤ ਹਾਜ਼ਰੀ ਲਗਾਵਾਂਗੇ.... ਅਦਬ ਸਹਿਤ..ਤਨਦੀਪ


**********


ਇਕਬਾਲ ਗਿੱਲ ਰਾਮੂਵਾਲੀਆ ਸਾਹਿਬ ਨੇ ਆਪਣੇ ਵਿਚਾਰ ਕੁਝ ਇੰਝ ਲਿਖ ਕੇ ਭੇਜੇ ਨੇ..
ਦੋਸਤੋ, ਮੇਰੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ਼ ਤਾਂ ਸਹਿਮਤੀ ਨਹੀਂ, ਲੇਕਿਨ ਇੱਕ ਗੱਲ ਤੁਹਾਡੀ ਖਰੀ ਹੈ ਕਿ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦੇ ਨਾਮ ਹੇਠ ਕੂੜੇ ਦੇ ਢੇਰ ਲੱਗ ਗਏ ਨੇਵਾਰਤਕ ਨੂੰ ਟੁਕੜਿਆਂ `ਚ ਤੋੜ ਕੇ ਲਿਖਣ ਨਾਲ ਦਿੱਖ ਤਾਂ ਕਵਿਤਾ ਵਰਗੀ ਬਣ ਜਾਂਦੀ ਹੈ, ਪ੍ਰੰਤੂ ਉਹ ਕਵਿਤਾ ਨਹੀਂ ਹੁੰਦੀ, ਜਿਵੇਂ ਅਗਰ ਕੋਈ ਵਿਅਕਤੀ ਔਰਤਾਂ ਵਾਲਾ ਵਿੱਗ ਸਿਰ `ਤੇ ਰੱਖ ਕੇ, ਦਾਹੜੀ ਨੂੰ ਪੁੱਠੇ-ਲੋਟ ਉਸਤਰੇ ਨਾਲ ਘਰੜ ਕਰ ਲਏ, ਸੁਰਖ਼ੀ ਬਿੰਦੀ ਚਿਪਕਾਅ ਲਵੇ ਤੇ ਸਕਰਟ ਪਹਿਨ ਲਵੇ, ਤਾਂ ਉਹ ਔਰਤ ਹੋਣ ਦਾ ਭੁਲੇਖਾ ਜ਼ਰੂਰ ਪਾ ਲਵੇਗਾ, ਮਗਰ ਉਹ ਔਰਤ ਨਹੀਂ ਹੁੰਦਾਬਿਲਕੁਲ ਏਸੇ ਹੀ ਤਰ੍ਹਾਂ ਖੁੱਲ੍ਹੀ ਕਵਿਤਾ ਵਾਲ਼ੇ ਕਰ ਰਹੇ ਨੇ:
ਜ਼ਰਾ...
ਇੱਕ ਖੁੱਲ੍ਹੀ ਕਵਿਤਾ ਦਾ ਨਮੂਨਾ ਵੇਖੋ:
........


ਮੇਰਾ ਦਿਲ ਕਰਦਾ ਹੈ


ਕਿ ਖਾ ਜਾਵਾਂ ਗੁਰਦਵਾਰੇ ਦੇ ਲੰਗਰ ਦੇ ਸਾਰੇ ਪਕੌੜੇ


ਪਰ ਲਗਦਾ ਏ ਡਰ ਸਿੰਘਾਂ ਦੇ ਕੜਛਿਆਂ ਤੋਂ
ਹ ਕੜਛੇ ਬਣੇ ਹੋਏ ਹਨ ਲੋਹੇ ਦੇ


ਤੇ ਹਨਾਂ ਨੂੰ ਵਹੁਣ ਵਾਲੇ ਵੀ ਹਨ ਲੋਹੇ ਵਾਂਗ ਮਜ਼ਬੂਤ


ਇਸ ਲਈ ਬਸ ਪਕੌੜਿਆਂ ਵੱਲ ਰਹਿ ਜਾਂਦਾ ਹਾਂ ਝਾਕਦਾ


ਘਰ ਜਾਂਦਾ ਹਾਂ ਤਾਂ ਤਰਦੇ ਹਨ ਮਨ ਵਿੱਚ ਏਹ ਗਰਮ ਗਰਮ ਪਕੌੜੇ


ਹਾ ਹਾ ਹਾ


------


ਵੀਰੋ ਤੇ ਭੈਣੋ, ਪੰਜਾਬੀ ਕਵਿਤਾ ਨੂੰ ਤੇ ਚੇਤਨਾ ਪ੍ਰਕਾਸ਼ਨ ਦੇ ਸਾਮਣੇ ਵਾਲੇ ਦਰੱਖ਼ਤਾਂ ਨੂੰ ਏਸ ਖੁੱਲ੍ਹੀ ਕਵਿਤਾ ਦੇ ਪਰਦੂਸ਼ਨ ਤੋਂ ਬਚਾਅ ਲਵੋਹੁਣ ਖੁੱਲ੍ਹੀ ਕਵਿਤਾ ਦੀਆਂ ਰੂੜੀਆਂ ਏਨੀਆਂ ਆਮ ਹੋ ਗਈਆਂ ਨੇ ਪੰਜਾਬ ਦੀਆਂ ਗਲ਼ੀਆਂ 'ਚ ਗੰਦ ਖਿਲਾਰਦੇ ਆਵਾਰਾ ਕੁੱਤਿਆਂ ਵਾਂਗੂੰ, ਕਿ ਪਾਠਕ ਚੰਗੀ ਕਵਿਤਾ ਨੂੰ ਦੇਖ ਕੇ ਵੀ ਧੁੜਧੁੜੀਆਂ ਲੈਣ ਲੱਗ ਜਾਂਦਾ ਹੈਕਵਿਤਾ ਵਿਚਲੀ ਸਰੋਦੀਅਤ, ਕਵਿਤਾ ਵਿਚਲੀ ਮਾਸੂਮੀਅਤ, ਕਵਿਤਾ ਵਿਚਲੀ ਤਨਜ਼, ਕਵਿਤਾ ਵਿਚਲਾ ਰਸ ਏਹਨਾਂ ਖੁੱਲ੍ਹ-ਕਵਿਤੀਆਂ ਦੀ ਪਕੜ ਵਿੱਚ ਨਹੀਂ ਆਉਂਦਾ

ਹ ਤਾਂ ਕੁਕੜੀ ਵਾਂਗੂੰ ਹਰ ਰੋਜ਼ ਕਵਿਤਾ ਦਾ ਇੱਕ ਆਂਡਾ ਕੱਢ ਮਾਰਦੇ ਨੇ, ਪਰ ਹਨਾਂ ਆਂਡਿਆਂ 'ਚ ਚੂਚੇ ਨਹੀਂ ਬੱਸ ਜਿਲ਼੍ਹਬ ਹੀ ਹੁੰਦੀ ਹੈਫੇਰ ਕਹਿਰ ਖ਼ੁਦਾ ਦਾ ਕਿ ਆਪਣੇ ਆਪ ਦੀ ਆਪ ਹੀ ਸਲਾਹਣਾ ਕਰੀ ਜਾਂਦੇ ਹਨ ਜਾਂ ਫਿਰ ਆਪਣੇ ਕਿਸੇ ਭਰਾ-ਭਤੀਜੇ, ਮਿੱਤਰ ਦੋਸਤ ਤੋਂ ਤਾਰੀਫ਼ਾਂ ਕਰਾਈ ਜਾਂਦੇ ਨੇਗਜ਼ ਗਜ਼ ਲੰਮੀਆਂ ਲਿਸਟਾਂ ਬਣਾ ਕੇ ਫੇਸਬੁੱਕ `ਤੇ ਪਾਈ ਜਾਂਦੇ ਨੇ ਆਪਣੀਆਂ ਕਿਤਾਬਾਂ ਦੀਆਂ ਪਰ ਹਨਾਂ ਕਿਤਾਬਾਂ ਨੂੰ ਪੜ੍ਹਦਾ ਕੋਈ ਨਹੀਂ

ਮਾਲਟਨ ਦੇ ਸਟੋਰਾਂ 'ਤੇ ਇਹ ਕਿਤਾਬਾਂ ਪੂਰੇ ਇੱਕ ਸਾਲ ਤੋਂ ਗਰਦਾ ਇਕੱਠਾ ਕਰੀ ਜਾਂਦੀਆਂ ਹਨ ਤੇ ਸਿਓਂਕ ਲਈ ਚੰਗਾ ਭੋਜਨ ਬਣ ਰਹੀਆਂ ਨੇਏਸ ਲਈ ਕਵਿਤਾ ਨੂੰ ਮੁੜ-ਸੁਰਜੀਤ ਕਰਨ ਲਈ ਤੇ ਕਵਿਤਾ ਨੂੰ ਮੁੜ-ਮਕਬੂਲ ਕਰਨ ਲਈ ਖੁੱਲ੍ਹੀ ਕਵਿਤਾ ਦੇ ਨਾਮ `ਤੇ ਆ ਰਹੇ ਕੂੜੇ ਕਰਕਟ ਨੂੰ ਨਿਕਾਰਨਾ ਬਣਦਾ ਹੈਖੁੱਲ੍ਹੀ ਕਵਿਤਾ, ਕਵਿਤਾ ਨਹੀਂ ਸਗੋਂ ਇੰਝ ਹੁੰਦੀ ਹੈ ਜਿਵੇਂ ਕਿਸੇ ਹੋਰ ਬੋਲੀ ਦਾ ਅਨੁਵਾਦ ਹੋਵੇਕਵਿਤਾ ਵਿਚਲੀ ਲੈਅ, ਸੰਗੀਤ, ਕਾਫ਼ੀਆ, ਇਹ ਸਭ ਵੀ ਕਵਿਤਾ ਦੀ ਪੁਖ਼ਤਗੀ ਨੂੰ ਬਲਵਾਨ ਕਰਦੇ ਨੇਜ਼ਲ ਦੀ ਸਿਨਫ਼ ਵੀ ਸੁੱਚੀ ਕਵਿਤਾ ਵੱਲ ਤੁਰਨ ਦਾ ਜੁਗਰਾਫ਼ੀਆ ਹੈਮੈਂ ਤੁਹਾਡੇ ਯਤਨਾਂ ਨੂੰ ਜੀ ਆਇਆਂ ਆਖਦਾ ਹਾਂ!!


ਇਕਬਾਲ ਗਿੱਲ ਰਾਮੂਵਾਲੀਆ


ਟਰਾਂਟੋ, ਕੈਨੇਡਾ






Saturday, February 4, 2012

ਉਂਕਾਰਪ੍ਰੀਤ - ਰਾਜਪਾਲ ਸੰਧੂ ਦੇ ਪਾਤਰ ਬਾਰੇ ਲਿਖੇ ਖ਼ਤ ਦਾ ਜਵਾਬ – ਪ੍ਰਤੀਕਰਮ - 2

ਤਨਦੀਪ ਜੀ,


ਰਾਜਪਾਲ ਸੰਧੂ ਦੇ ਖੁੱਲ੍ਹੇ ਖ਼ਤ ਦੇ ਜੁਆਬ ਚ ਮੇਰੇ ਪ੍ਰਤੀਕਰਮ ਨੇ ਬਹੁਤ ਸਾਰੇ ਦੋਸਤਾਂ ਨੂੰ ਅਪਣੇ ਵਿਚਾਰ ਪ੍ਰਗਟਾਉਣ ਲਈ ਉਤਸ਼ਾਹਿਤ ਕੀਤਾ ਹੈ, ਜਿਸਦੀ ਮੈਨੂੰ ਖ਼ੁਸ਼ੀ ਹੈਬਹੁਤ ਸਾਰੇ ਦੋਸਤ ਮੈਨੂੰ ਨਿੱਜੀ ਈ-ਮੇਲ ਜਾਂ ਫ਼ੋਨ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ, ਚੰਗਾ ਹੁੰਦਾ ਜੇਕਰ ਉਹ ਵੀ ਹੋਰਨਾਂ ਵਾਂਗ ਪਾਠਕਾਂ ਦੀ ਖੁੱਲ੍ਹੀ ਸੱਥ ਚ ਆਣ ਕੇ ਬੋਲਦੇ ਅਤੇ ਪੰਜਾਬੀਆਂ ਦੀ ਉਚ-ਪਾਏ ਦੀ ਗੋਸ਼ਟ-ਪ੍ਰੰਪਰਾ ਨੂੰ ਕਾਇਮ ਰੱਖਦੇਪੰਜਾਬੀ ਦੇ ਮਾਣਮੱਤੇ ਸ਼ਾਇਰ ਹਰਭਜਨ ਹਲਵਾਰਵੀ ਦਾ ਸ਼ਿਅਰ ਐਸੇ ਮੌਕੇ ਅਕਸਰ ਯਾਦ ਆਉਂਦਾ ਹੈ:



ਏਨਾ ਵੀ ਕੀ ਚੁੱਪ ਰਹਿਣਾ, ਤੂੰ ਕਹਿ ਜੋ ਕੁਝ ਕਹਿਣਾ


ਅਣਬੋਲੇ ਸ਼ਬਦਾਂ ਦੀ ਕੁਝ ਤਾਂ ਤਸਦੀਕ ਰਹੇ




ਪਰ ਇਹ ਚੁੱਪ ਰਹਿਣੇਬੜੇ ਹੁਸ਼ਿਆਰ ਹੁੰਦੇ ਨੇ ਅਤੇ ਬਹੁਤਾ ਕਰਕੇ ਕਈ ਤਰ੍ਹਾਂ ਦੀਆਂ ਸਾਹਤਿਕ-ਮਜਬੂਰੀਆਂਕਰਕੇ ਵੀ ਨਈਂ ਬੋਲਦੇ ਹੁੰਦੇ ਮਤੇ ਜਿਸ ਇਨਾਮੀ ਕੜਾਹ-ਪ੍ਰਸ਼ਾਦਿਦੀ ਲਾਈਨ ਚ ਉਹ ਲੱਗੇ ਹੋਏ ਹਨ ਕਿਤੇ ਉਸ ਚੋਂ ਬਾਹਰ ਨਾ ਕਰ ਦਿੱਤੇ ਜਾਣਮਘਦੇ ਸ਼ਾਇਰ ਦੋਸਤ ਹਰਦਿਆਲ ਕੇਸ਼ੀ ਨੇ ਇਹਨਾਂ ਨੂੰ ਵੰਗਾਰਿਆ ਸੀ ਕਦੇ:



ਬੜੇ ਹੁਸ਼ਿਆਰ ਹੋ ਕੇਸ਼ੀ, ਬਲਾ ਨੂੰ ਟਾਲ਼ ਜਾਂਦੇ ਹੋ


ਕਿ ਓਦੋਂ ਕਿਉਂ ਨਹੀਂ ਬੋਲੇ, ਜਦੋਂ ਮੌਕਾ ਸੀ ਬੋਲਣ ਦਾ



ਸ਼ਾਇਦ ਹਾਕਿਮ /ਸਟੇਟ ਵਲੋਂ ਪਦਮ ਸ਼੍ਰੀਆਂਦੇਣ ਦੀ ਇਹ ਲੁਕਵੀਂ ਸ਼ਰਤ ਵੀ ਹੋਵੇ ਕਿ ਕਵੀ/ਕਲਾਕਾਰਨੇ ਚੁੱਪ ਰਹਿਕੇ ਉਸਦਾ (ਸਥਾਪਤੀ ਦਾ)ਵਰਤਾਇਆ ਭਾਣਾਕਿੰਨਾ ਕੁ ਮੰਨਿਆ ਅਤੇ ਮਨਾਇਆ ਹੈਜਿਵੇਂ ਕਿ ਪਾਤਰ ਇਸ ਸ਼ਿਅਰ ਭਾਣਾ ਮਨਵਾਰਿਹਾ ਹੈ:



ਇਸ ਅਦਾਲਤ ਚ ਬੰਦੇ ਬਿਰਖ ਹੋ ਗਏ,


ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ


ਇਹਨਾਂ ਨੂੰ ਆਖੋ ਕਿ ਉੱਜੜੇ ਘਰੀਂ ਜਾਣ ਹੁਣ,


ਇਹ ਕਦ ਤਕ ਇਉਂ ਏਥੇ ਖੜ੍ਹੇ ਰਹਿਣਗੇ



ਇਹ ਸ਼ਿਅਰ ਸੁਣ ਕੇ ਪੰਜਾਬ ਦੀ ਉਹ ਬਹਾਦਰ ਪ੍ਰੰਪਰਾਕਿਵੇਂ ਰੱਤ ਦੇ ਹੰਝੂ ਰੋਈ ਹੋਵੇਗੀ ਜੋ ਕਹਿੰਦੀ ਹੈ ਕਿ ਜਦ ਅਪੀਲਾਂ ਦਲੀਲਾਂ ਸਭ ਹਾਰ ਜਾਣ ਤਾਂ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਬਾ-ਸ਼ਮਸ਼ੀਰ ਦਸਤਹੋਵੋਖ਼ੈਰ ਇਹ ਤਾਂ ਪਾਤਰ ਦੀ ਭਾਣਾ ਮਨਵਾਉਣ ਦੀ ਪ੍ਰੇਰਨਾ ਦਿੰਦੀ ਮਹਿਜ਼ ਇੱਕ ਉਦਾਹਰਨ ਹੈ, ਪਾਤਰ ਦਾ ਸਮੁੱਚਾ ਕਲਾਮ ਇਸਤੋਂ ਕਿਤੇ ਵੱਧ ਪੰਜਾਬੀਅਤ ਦੀ ਸਿਰਕੱਢ ਅਤੇ ਜੰਗਜੂਭਾਵਨਾ ਨੂੰ ਖੁੰਢੀਕਰਨ ਦੇ ਇਕ ਤੋਂ ਵੱਧ ਇੱਕ ਮਨਸੂਬਿਆਂ ਦਾ ਪਤਾ ਦਿੰਦਾ ਹੈ



ਸ਼ਾਇਰ ਦੋਸਤ ਸੁਖਿੰਦਰ ਨੇ ਪਾਤਰ ਨੂੰ ਪਾਸ਼, ਉਦਾਸੀ, ਦਿਲ, ਅਤੇ ਜਗਤਾਰ ਨਾਲ ਖੜ੍ਹਾ ਕਰਕੇ ਸ਼ਾਇਦ ਕੋਈ ਮਜਬੂਰੀ ਹੀ ਪਾਲ਼ੀ ਹੈ, ਨਹੀਂ ਤਾਂ ਸਾਹਿਤ ਦਾ ਕੋਈ ਸੱਚਾ-ਸਿਖਾਂਦਰੂ ਵੀ ਇਹ ਕਹੇਗਾ ਕਿ ਪਾਤਰ ਦੀ ਪਾਸ਼, ਉਦਾਸੀ, ਦਿਲ, ਅਤੇ ਜਗਤਾਰ ਨਾਲ ਬਰਾਬਰੀ ਅਗਿਆਨਤਾ ਹੈਲੋਕ-ਪੱਖੀਸ਼ਾਇਰ ਦੀ ਉਹ ਪ੍ਰੀਭਾਸ਼ਾ ਜਿਸ ਨਾਲ ਸੁਖਿੰਦਰ ਨੇ ਪਾਤਰ ਨੂੰ ਨਿਵਾਜਿਆ ਹੈ ਉਸਦਾ ਜੇਕਰ ਜ਼ਰਾ ਖ਼ੁਲਾਸਾ ਵੀ ਕਰ ਦਿੰਦੇ ਤਾਂ ਵਧੀਆ ਹੁੰਦਾ



ਡਾ. ਰਤਨ ਸਿੰਘ ਹੁਰਾਂ ਦੀਆਂ ਦੋ ਸਟੇਟਮੈਂਟਾਂ/ਦਲੀਲਾਂ ਬਾਰੇ ਮੈਂ ਕੁਝ ਕਹਿਣਾ ਹੈਰਤਨ ਸਿੰਘ ਹੁਰਾਂ ਕਿਹਾ ਹੈ ਕਿ ਪਾਤਰ ਕੋਈ ਸਿਆਸੀ ਪੈਂਤੜੇ ਵਾਲਾ ਕਵੀ ਨਹੀਂਇਹ ਦਲੀਲ ਸਾਹਿਤ ਦੇ ਸੱਚੇ ਸੰਦਰਭਾਂ ਵਿੱਚ ਭੁਲੇਖਾਪਾਊ ਅਤੇ ਅਸਲੀਅਤ ਤੋਂ ਦੂਰ ਹੈਰਤਨ ਸਿੰਘ ਜੀਓ! ਜਦੋਂ ਕੋਈ ਇਹ ਵੀ ਕਹਿੰਦਾ ਹੈ ਕਿ, ‘ਮੈਂ ਪੰਜਾਬੀ ਹਾਂਤਾਂ ਇਹ ਇੱਕ ਬਹੁਤ ਵੱਡੀ ਸਿਆਸੀ ਪੈਂਤੜੇ ਵਾਲੀ ਸਟੇਟਮੈਂਟ ਹੈਕੋਈ ਵੀ ਨਜ਼ਰੀਆ, ਕਲਾ, ਜਾਂ ਕਾਵਿ-ਪ੍ਰਗਟਾਅ ਸਿਆਸੀ ਪੈਂਤੜੇ ਅਤੇ ਸੂਝ ਤੋਂ ਬਿਨਾ ਮੁਮਕਿਨ ਨਹੀਂਪਾਤਰ ਦੀ ਸਮੁੱਚੀ ਸ਼ਾਇਰੀ ਚ ਵੀ ਹਰ ਸ਼ਿਅਰ/ਖ਼ਿਆਲ ਸਿਆਸੀ ਪੈਂਤੜੇ ਵਾਲਾ ਹੈ ਇਹ ਗੱਲ ਵੱਖਰੀ ਹੇ ਕਿ ਉੱਪਰ ਦਿੱਤੇ ਨਮੂਨੇ ਵਾਂਗ ਉਸਦਾ ਇਹ ਸਿਆਸੀ ਪੈਂਤੜਾ ਸਥਾਪਤੀਦੀ ਸਿਆਸਤ ਨੂੰ ਪ੍ਰਫੁੱਲਿਤ ਕਰਨ ਵਾਲਾ ਹੈ ਅਤੇ ਲੋਕ ਵੇਦਨਾਨੂੰ ਲੋਕ ਸ਼ਕਤੀਬਣਨ ਤੋਂ ਪਹਿਲਾਂ ਖੁੰਢੀ ਕਰ ਕੇ ਘਰੋ-ਘਰੀ ਤੋਰਨਵੱਲ ਸੇਧਿਤ ਹੈ



ਡਾ. ਰਤਨ ਸਿੰਘ ਹੁਰਾਂ ਦੀ ਦੂਸਰੀ ਦਲੀਲ ਕਿ, ‘ਪਾਤਰ ਦਾ ਕੱਦ ਛੋਟਾ ਨਹੀਂ ਹੋ ਸਕਦਾ ਕਿਉਂਕਿ ਉਸਦੀ ਪਹਿਚਾਣ ਡਾ. ਸੁਤਿੰਦਰ ਨੂਰ ਨੇ ਕਰਵਾਈ ਸੀਬੜੀ ਅਜੀਬ ਹੈਜਾਂ ਤਾਂ ਡਾ. ਸਾਹਿਬ ਨੂਰਦੀ ਪੰਜਾਬੀ ਸਾਹਿਤ ਦੇ ਸੰਦਰਭ ਚ ਦੇਣ ਨੂੰ ਸਥਾਪਤ ਕਰਨ ਦੀ ਲਾਬੀ ਕਰ ਰਹੇ ਹਨ ਜਾਂ ਉਹਨਾਂ ਦੀ ਕੋਈ ਹੋਰ ਮਜਬੂਰੀ ਹੋਵੇ ਨਹੀਂ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਡਾ. ਸੁਤਿੰਦਰ ਸਿੰਘ ਨੂਰ ਦੀ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਕੋਈ ਗੌਲਣਯੋਗ ਜਾਂ ਯਾਦ ਰੱਖਣਯੋਗ ਦੇਣ ਨਹੀਂ ਸਮੇਤ ਪਾਤਰ ਨੂੰ ਪਛਾਨਣ/ਸਥਾਪਿਤ ਕਰਨ ਦੇ ਨੂਰਦੁਆਰਾ ਸਾਰੀ ਉਮਰ ਕੀਤੀ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਸਿਆਸਤਪੰਜਾਬੀ ਲੋਕਾਂ ਦੇ ਹੱਕ ਚ ਭੁਗਤਣ ਦੀ ਬਜਾਏ ਸਥਾਪਤੀ ਦੇ ਹੱਕ ਚ ਭੁਗਤਦੀ ਰਹੀ ਅਤੇ ਉਹ ਰੈਡੀਮੇਡ ਭੁਮਿਕਾਵਾਂ ਲਿਖਣ ਵਾਲਾ, ਸਹੇਲੇ-ਸਹੇਲੀਆਂ ਨੂੰ ਸਰਕਾਰੀ ਐਵਾਰਡ ਦੇਣ/ ਦਿਵਾਉਣ ਵਾਲਾ ਜਥੇਦਾਰਬਣ ਕੇ ਬੀਤ ਗਿਆਹਾਲਾਂ ਕਿ ਕਵੀ ਅਤੇ ਚਿੰਤਕ ਨੂਰ’ ‘ਚ ਭੂਤਵਾੜੇ ਦੇ ਦਿਨਾਂ ਤੀਕ ਅਥਾਹ ਸੰਭਾਵਨਾਵਾਂ ਸਨ...ਪਰ ਭੂਤਵਾੜੇ ਦੇ ਹੀ ਇੱਕ ਭੂਤ ਦਾ ਲਿਖਿਆ ਇਹ ਸਿ਼ਅਰ ਜਿਵੇਂ ਨੂਰ ਦਾ ਮਰਸੀਆ ਹੋ ਨਿੱਬੜਿਆ:



ਜੋ ਵੀ ਤਖ਼ਤ ਤੇ ਬਹਿੰਦੈ, ਉਹਨੂੰ ਤਾਜ ਨਿਗਲ਼ ਜਾਂਦੈ


ਇਨਸਾਨ ਨੂੰ ਸੰਭਾਲ਼ੋ, ਮਾਹੌਲ ਦਲਦਲਾ ਹੈ



ਉਂਕਾਰਪ੍ਰੀਤ, ਟਰਾਂਟੋ (ਕੈਨੇਡਾ)